“ਇਸਰਾਏਲ ਦੇ ਲੋਕਾਂ ਨੂੰ ਹੁਕਮ ਦਿਓ ਕਿ ਉਹ ਤੁਹਾਡੇ ਕੋਲ ਰੋਸ਼ਨੀ ਲਈ ਜ਼ੈਤੂਨ ਦਾ ਸ਼ੁੱਧ ਤੇਲ ਲਿਆਉਣ ਤਾਂ ਜੋ ਸ਼ਮਾਦਾਨ ਸਦਾ ਬਲਦੇ ਰਹਿਣ। ਅਤੇ ਮੰਡਲੀ ਦੇ ਤੰਬੂ ਵਿੱਚ ਉਸ ਪਰਦੇ ਤੋਂ ਬਾਹਰ ਜਿਹੜਾ ਸਾਖੀ ਦੇ ਅੱਗੇ ਹੈ ਹਾਰੋਨ ਅਤੇ ਉਸ ਦੇ ਪੁੱਤਰ ਉਸਨੂੰ ਸ਼ਾਮ ਤੋਂ ਲੈ ਕੇ ਸਵੇਰ ਤੱਕ ਯਾਹਵੇਹ ਦੇ ਅੱਗੇ ਬਲਦਾ ਹੋਇਆ ਰੱਖਣ। ਇਹ ਸਦਾ ਲਈ ਇੱਕ ਬਿਧੀ ਪੀੜ੍ਹੀਆਂ ਤੱਕ ਇਸਰਾਏਲੀਆਂ ਵੱਲੋਂ ਹੈ।