ਜਦੋਂ ਫ਼ਿਰਾਊਨ ਨੇ ਲੋਕਾਂ ਨੂੰ ਜਾਣ ਦਿੱਤਾ ਤਾਂ ਪਰਮੇਸ਼ਵਰ ਨੇ ਉਹਨਾਂ ਨੂੰ ਫ਼ਲਿਸਤੀਆਂ ਦੇਸ਼ ਵਿੱਚੋਂ ਲੰਘਣ ਵਾਲੇ ਰਸਤੇ ਉੱਤੇ ਨਹੀਂ ਲਿਆਂਦਾ, ਹਾਲਾਂਕਿ ਇਹ ਛੋਟਾ ਸੀ ਕਿਉਂਕਿ ਪਰਮੇਸ਼ਵਰ ਨੇ ਕਿਹਾ ਸੀ, “ਜੇਕਰ ਉਹਨਾਂ ਨੂੰ ਯੁੱਧ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਉਹ ਆਪਣਾ ਮਨ ਬਦਲ ਸਕਦੇ ਹਨ ਅਤੇ ਮਿਸਰ ਨੂੰ ਵਾਪਸ ਆ ਸਕਦੇ ਹਨ।”