1
ਬਿਵਸਥਾ 28:1
ਪੰਜਾਬੀ ਮੌਜੂਦਾ ਤਰਜਮਾ
PCB
ਜੇਕਰ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਦੀ ਚੰਗੀ ਤਰ੍ਹਾਂ ਆਵਾਜ਼ ਸੁਣਦੇ ਹੋ ਅਤੇ ਉਸ ਦੇ ਸਾਰੇ ਹੁਕਮਾਂ ਦੀ ਧਿਆਨ ਨਾਲ ਪਾਲਣਾ ਕਰਦੇ ਹੋ ਜਿਸਦਾ ਅੱਜ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ, ਤਾਂ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਧਰਤੀ ਦੀਆਂ ਸਭ ਕੌਮਾਂ ਤੋਂ ਉੱਚਾ ਕਰੇਗਾ।
Compare
Explore ਬਿਵਸਥਾ 28:1
2
ਬਿਵਸਥਾ 28:2
ਜੇਕਰ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਦੀ ਆਵਾਜ਼ ਸੁਣੋ, ਤਾਂ ਇਹ ਸਾਰੀਆਂ ਅਸੀਸਾਂ ਤੁਹਾਡੇ ਉੱਤੇ ਆਉਣਗੀਆਂ, ਸਗੋਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ।
Explore ਬਿਵਸਥਾ 28:2
3
ਬਿਵਸਥਾ 28:13
ਯਾਹਵੇਹ ਤੁਹਾਨੂੰ ਸਿਰ ਠਹਿਰਾਵੇਗਾ, ਪੂਛ ਨਹੀਂ। ਜੇਕਰ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਦੇ ਹੁਕਮਾਂ ਨੂੰ ਮੰਨੋ, ਜਿਨ੍ਹਾਂ ਦੀ ਪਾਲਣਾ ਕਰਨ ਲਈ ਮੈਂ ਤੁਹਾਨੂੰ ਅੱਜ ਹੁਕਮ ਦਿੰਦਾ ਹਾਂ ਤਾਂ ਤੁਸੀਂ ਹਮੇਸ਼ਾ ਉੱਪਰ ਹੀ ਰਹੋਗੇ, ਕਦੇ ਵੀ ਹੇਠਾਂ ਨਹੀਂ ਹੋਵੋਗੇ।
Explore ਬਿਵਸਥਾ 28:13
4
ਬਿਵਸਥਾ 28:12
ਯਾਹਵੇਹ ਤੁਹਾਡੇ ਲਈ ਆਪਣਾ ਚੰਗਾ ਅਕਾਸ਼ ਰੂਪੀ ਭੰਡਾਰ ਖੋਲ੍ਹੇਗਾ ਅਤੇ ਵੇਲੇ ਸਿਰ ਤੁਹਾਡੀ ਧਰਤੀ ਤੇ ਮੀਹ ਪਾਵੇਗਾ ਅਤੇ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਨੂੰ ਬਰਕਤ ਦੇਵੇਗਾ। ਤੁਸੀਂ ਬਹੁਤ ਸਾਰੀਆਂ ਕੌਮਾਂ ਨੂੰ ਉਧਾਰ ਦੇਵੋਗੇ ਪਰ ਕਿਸੇ ਤੋਂ ਉਧਾਰ ਨਹੀਂ ਲਓਗੇ।
Explore ਬਿਵਸਥਾ 28:12
5
ਬਿਵਸਥਾ 28:7
ਯਾਹਵੇਹ ਤੁਹਾਡੇ ਵਿਰੁੱਧ ਉੱਠਣ ਵਾਲੇ ਦੁਸ਼ਮਣ ਨੂੰ ਤੁਹਾਡੇ ਅੱਗਿਓਂ ਮਰਵਾ ਦੇਵੇਗਾ। ਉਹ ਇੱਕ ਰਾਸਤੇ ਤੋਂ ਤੁਹਾਡੇ ਕੋਲ ਆਉਣਗੇ ਪਰ ਸੱਤਾਂ ਰਾਹਾਂ ਤੋਂ ਤੁਹਾਡੇ ਅੱਗਿਓਂ ਭੱਜ ਜਾਣਗੇ।
Explore ਬਿਵਸਥਾ 28:7
6
ਬਿਵਸਥਾ 28:8
ਯਾਹਵੇਹ ਤੁਹਾਡੇ ਭੰਡਾਰਾਂ ਉੱਤੇ ਅਤੇ ਹਰ ਉਸ ਚੀਜ਼ ਉੱਤੇ ਬਰਕਤ ਭੇਜੇਗਾ ਜਿਸ ਉੱਤੇ ਤੁਸੀਂ ਆਪਣਾ ਹੱਥ ਰੱਖਦੇ ਹੋ। ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਉਸ ਧਰਤੀ ਵਿੱਚ ਅਸੀਸ ਦੇਵੇਗਾ ਜੋ ਉਹ ਤੁਹਾਨੂੰ ਦੇ ਰਿਹਾ ਹੈ।
Explore ਬਿਵਸਥਾ 28:8
7
ਬਿਵਸਥਾ 28:6
ਮੁਬਾਰਕ ਹੋਵੋਗੇ ਤੁਸੀਂ ਅੰਦਰ ਆਉਂਦੇ ਹੋਏ ਅਤੇ ਮੁਬਾਰਕ ਹੋਵੋਗੇ ਤੁਸੀਂ ਬਾਹਰ ਜਾਂਦੇ ਹੋਏ।
Explore ਬਿਵਸਥਾ 28:6
8
ਬਿਵਸਥਾ 28:3
ਤੁਸੀਂ ਸ਼ਹਿਰ ਵਿੱਚ ਮੁਬਾਰਕ ਹੋਵੋਗੇ ਅਤੇ ਦੇਸ਼ ਵਿੱਚ ਮੁਬਾਰਕ ਹੋਵੋਗੇ।
Explore ਬਿਵਸਥਾ 28:3
9
ਬਿਵਸਥਾ 28:4
ਮੁਬਾਰਕ ਹੋਵੇਗਾ ਤੁਹਾਡੀ ਕੁੱਖ ਦਾ ਫਲ, ਤੁਹਾਡੀ ਜ਼ਮੀਨ ਦਾ ਫਲ, ਤੁਹਾਡੇ ਪਸ਼ੂਆਂ ਦਾ ਫਲ, ਤੁਹਾਡੇ ਚੌਣੇ ਦਾ ਵਾਧਾ ਅਤੇ ਤੁਹਾਡੇ ਇੱਜੜ ਦੇ ਬੱਚੇ।
Explore ਬਿਵਸਥਾ 28:4
10
ਬਿਵਸਥਾ 28:9
ਯਾਹਵੇਹ ਤੁਹਾਨੂੰ ਆਪਣੇ ਪਵਿੱਤਰ ਲੋਕਾਂ ਵਜੋਂ ਸਥਾਪਿਤ ਕਰੇਗਾ, ਜਿਵੇਂ ਉਸਨੇ ਤੁਹਾਡੇ ਨਾਲ ਸਹੁੰ ਖਾਧੀ ਸੀ, ਜੇ ਤੁਸੀਂ ਆਪਣੇ ਪਰਮੇਸ਼ਵਰ ਦੇ ਹੁਕਮਾਂ ਦੀ ਪਾਲਣਾ ਕਰੋ ਅਤੇ ਉਸ ਦੀ ਆਗਿਆਕਾਰੀ ਵਿੱਚ ਚੱਲੋ।
Explore ਬਿਵਸਥਾ 28:9
11
ਬਿਵਸਥਾ 28:5
ਮੁਬਾਰਕ ਹੋਵੇਗੀ ਤੁਹਾਡੀ ਟੋਕਰੀ ਅਤੇ ਤੁਹਾਡੀ ਪਰਾਤ।
Explore ਬਿਵਸਥਾ 28:5
12
ਬਿਵਸਥਾ 28:11
ਜਿਸ ਦੇਸ਼ ਨੂੰ ਦੇਣ ਦੀ ਸਹੁੰ ਯਾਹਵੇਹ ਨੇ ਤੁਹਾਡੇ ਪੁਰਖਿਆਂ ਨਾਲ ਖਾਧੀ ਸੀ, ਉਸ ਵਿੱਚ ਯਾਹਵੇਹ ਤੁਹਾਡੇ ਪਦਾਰਥਾਂ ਨੂੰ ਅਰਥਾਤ ਤੁਹਾਡੇ ਸਰੀਰਾਂ ਦੇ ਫਲ, ਤੁਹਾਡੇ ਚੌਣੇ ਦੇ ਫਲ ਅਤੇ ਤੁਹਾਡੀ ਜ਼ਮੀਨ ਦੇ ਫਲ ਨੂੰ ਵਧਾਵੇਗਾ।
Explore ਬਿਵਸਥਾ 28:11
13
ਬਿਵਸਥਾ 28:10
ਤਦ ਧਰਤੀ ਦੇ ਸਾਰੇ ਲੋਕ ਵੇਖਣਗੇ ਕਿ ਤੁਸੀਂ ਯਾਹਵੇਹ ਦੇ ਨਾਮ ਤੇ ਪੁਕਾਰੇ ਜਾਂਦੇ ਹੋ, ਅਤੇ ਉਹ ਤੁਹਾਡੇ ਤੋਂ ਡਰਨਗੇ।
Explore ਬਿਵਸਥਾ 28:10
14
ਬਿਵਸਥਾ 28:14
ਜੋ ਹੁਕਮ ਮੈਂ ਅੱਜ ਤੁਹਾਨੂੰ ਦਿੰਦਾ ਹਾਂ, ਉਹਨਾਂ ਵਿੱਚੋਂ ਕਿਸੇ ਵੀ ਹੁਕਮ ਤੋਂ ਤੁਸੀਂ ਸੱਜੇ ਜਾਂ ਖੱਬੇ ਨਾ ਮੁੜਨਾ ਕਿ ਤੁਸੀਂ ਦੂਜੇ ਦੇਵਤਿਆਂ ਦੇ ਪਿੱਛੇ ਲੱਗ ਕੇ ਅਤੇ ਉਹਨਾਂ ਦੀ ਪੂਜਾ ਕਰੋ।
Explore ਬਿਵਸਥਾ 28:14
15
ਬਿਵਸਥਾ 28:15
ਪਰ ਜੇਕਰ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਨਹੀਂ ਮੰਨਦੇ ਅਤੇ ਉਸ ਦੇ ਸਾਰੇ ਹੁਕਮਾਂ ਅਤੇ ਫ਼ਰਮਾਨਾਂ ਦੀ ਧਿਆਨ ਨਾਲ ਪਾਲਣਾ ਨਹੀਂ ਕਰਦੇ ਜੋ ਮੈਂ ਤੁਹਾਨੂੰ ਅੱਜ ਦੇ ਰਿਹਾ ਹਾਂ ਤਾਂ ਇਹ ਸਾਰੇ ਸਰਾਪ ਤੁਹਾਡੇ ਉੱਤੇ ਆਉਣਗੇ ਅਤੇ ਤੁਹਾਨੂੰ ਆ ਫੜ੍ਹਨਗੇ
Explore ਬਿਵਸਥਾ 28:15