ਤਕੋਆ ਦੇ ਚਰਵਾਹਿਆਂ ਵਿੱਚੋਂ ਇੱਕ ਆਮੋਸ ਦੇ ਇਹ ਸ਼ਬਦ ਹਨ। ਉਹ ਦਰਸ਼ਨ ਜੋ ਉਸਨੇ ਭੁਚਾਲ ਤੋਂ ਦੋ ਸਾਲ ਪਹਿਲਾਂ ਇਸਰਾਏਲ ਬਾਰੇ ਦੇਖਿਆ ਸੀ, ਜਦੋਂ ਉਜ਼ੀਯਾਹ ਯਹੂਦਾਹ ਦਾ ਰਾਜਾ ਸੀ ਅਤੇ ਯੋਆਸ਼ ਦਾ ਪੁੱਤਰ ਯਾਰਾਬੁਆਮ ਇਸਰਾਏਲ ਦਾ ਰਾਜਾ ਸੀ।
ਉਸ ਨੇ ਕਿਹਾ:
“ਯਾਹਵੇਹ ਸੀਯੋਨ ਤੋਂ ਗਰਜਦਾ ਹੈ ਅਤੇ ਯੇਰੂਸ਼ਲੇਮ ਤੋਂ ਗਰਜਦਾ ਹੈ;
ਆਜੜੀਆਂ ਦੀਆਂ ਚਰਾਂਦਾਂ ਸੁੱਕ ਜਾਂਦੀਆਂ ਹਨ,
ਅਤੇ ਕਰਮਲ ਦੀ ਚੋਟੀ ਕੁਮਲਾ ਜਾਂਦੀ ਹੈ।”