ਕੱਲ੍ਹ ਰਾਤ ਉਸ ਪਰਮੇਸ਼ਵਰ ਦਾ ਸਵਰਗਦੂਤ ਜਿਸ ਦਾ ਮੈਂ ਹਾਂ ਅਤੇ ਜਿਸ ਦੀ ਮੈਂ ਸੇਵਾ ਕਰਦਾ ਹਾਂ ਮੇਰੇ ਕੋਲ ਖੜ੍ਹਾ ਹੋ ਗਿਆ ਅਤੇ ਕਿਹਾ, ‘ਪੌਲੁਸ, ਨਾ ਡਰ! ਤੈਨੂੰ ਲਾਜ਼ਮੀ ਹੈ ਕਿ ਤੂੰ ਰੋਮ ਦੇ ਪਾਤਸ਼ਾਹ ਕੈਸਰ ਦੇ ਸਾਹਮਣੇ ਖੜ੍ਹਾ ਹੋਵੇਗਾ; ਅਤੇ ਪਰਮੇਸ਼ਵਰ ਨੇ ਆਪਣੀ ਕਿਰਪਾ ਨਾਲ ਤੁਹਾਨੂੰ ਉਨ੍ਹਾਂ ਸਾਰਿਆਂ ਦੀਆਂ ਜ਼ਿੰਦਗੀਆਂ ਦਿੱਤੀਆਂ ਹਨ ਜੋ ਤੇਰੇ ਨਾਲ ਜਹਾਜ਼ ਵਿੱਚ ਹਨ।’