1
2 ਥੱਸਲੁਨੀਕੀਆਂ 2:3
ਪੰਜਾਬੀ ਮੌਜੂਦਾ ਤਰਜਮਾ
PCB
ਕੋਈ ਵੀ ਤੁਹਾਨੂੰ ਕਿਸੇ ਵੀ ਤਰੀਕੇ ਨਾਲ ਨਾ ਭਰਮਾਵੇ, ਕਿਉਂਕਿ ਉਹ ਦਿਨ ਉਦੋਂ ਤੱਕ ਨਹੀਂ ਆਵੇਗਾ ਜਦੋਂ ਤੱਕ ਪਰਮੇਸ਼ਵਰ ਦੇ ਵਿਰੁੱਧ ਬਗਾਵਤ ਨਹੀਂ ਹੋ ਜਾਂਦੀ ਅਤੇ ਕੁਧਰਮ ਦਾ ਮਨੁੱਖ ਪ੍ਰਗਟ ਨਹੀਂ ਹੋ ਜਾਂਦਾ, ਉਹ ਆਦਮੀ ਵਿਨਾਸ਼ ਲਈ ਨਰਕ ਦੀ ਅੱਗ ਵਿੱਚ ਸੁੱਟਿਆ ਜਾਵੇਗਾ।
Compare
Explore 2 ਥੱਸਲੁਨੀਕੀਆਂ 2:3
2
2 ਥੱਸਲੁਨੀਕੀਆਂ 2:13
ਹੇ ਭਰਾਵੋ ਅਤੇ ਭੈਣੋਂ, ਪ੍ਰਭੂ ਦੇ ਪਿਆਰਿਓ, ਸਾਨੂੰ ਚਾਹੀਦਾ ਹੈ ਲਗਾਤਾਰ ਤੁਹਾਡੇ ਲਈ ਪਰਮੇਸ਼ਵਰ ਦਾ ਧੰਨਵਾਦ ਕਰਦੇ ਰਹੀਏ, ਕਿਉਂਕਿ ਪਰਮੇਸ਼ਵਰ ਨੇ ਤੁਹਾਨੂੰ ਪਵਿੱਤਰ ਆਤਮਾ ਦੇ ਪਵਿੱਤਰ ਕਾਰਜ ਦੁਆਰਾ ਅਤੇ ਸੱਚ ਵਿੱਚ ਵਿਸ਼ਵਾਸ ਦੁਆਰਾ ਬਚਾਏ ਜਾਣ ਲਈ ਪਹਿਲੇ ਫ਼ਲ ਵਜੋਂ ਚੁਣਿਆ ਹੈ।
Explore 2 ਥੱਸਲੁਨੀਕੀਆਂ 2:13
3
2 ਥੱਸਲੁਨੀਕੀਆਂ 2:4
ਉਹ ਵਿਰੋਧ ਕਰੇਗਾ ਅਤੇ ਆਪਣੇ ਆਪ ਨੂੰ ਉਸ ਹਰ ਚੀਜ਼ ਤੋਂ ਉੱਚਾ ਕਰੇਗਾ ਜਿਸ ਨੂੰ ਪਰਮੇਸ਼ਵਰ ਕਿਹਾ ਜਾਂਦਾ ਹੈ ਜਾਂ ਜਿਸ ਦੀ ਪੂਜਾ ਕੀਤੀ ਜਾਂਦੀ ਹੈ, ਤਾਂ ਜੋ ਉਹ ਆਪਣੇ ਆਪ ਨੂੰ ਪਰਮੇਸ਼ਵਰ ਦੀ ਹੈਕਲ ਵਿੱਚ ਸਥਾਪਿਤ ਕਰੇ, ਆਪਣੇ ਆਪ ਨੂੰ ਪਰਮੇਸ਼ਵਰ ਹੋਣ ਦਾ ਐਲਾਨ ਕਰੇ।
Explore 2 ਥੱਸਲੁਨੀਕੀਆਂ 2:4
4
2 ਥੱਸਲੁਨੀਕੀਆਂ 2:16-17
ਸਾਡਾ ਪ੍ਰਭੂ ਯਿਸ਼ੂ ਮਸੀਹ ਖੁਦ ਅਤੇ ਸਾਡਾ ਪਿਤਾ ਪਰਮੇਸ਼ਵਰ, ਜਿਸ ਨੇ ਸਾਨੂੰ ਪਿਆਰ ਕੀਤਾ ਅਤੇ ਆਪਣੀ ਕਿਰਪਾ ਨਾਲ ਸਾਨੂੰ ਸਦੀਪਕ ਉਤਸ਼ਾਹ ਅਤੇ ਚੰਗੀ ਉਮੀਦ ਦਿੱਤੀ, ਤੁਹਾਡੇ ਦਿਲਾਂ ਨੂੰ ਉਤਸ਼ਾਹਿਤ ਕਰੇ ਅਤੇ ਹਰ ਚੰਗੇ ਕੰਮ ਅਤੇ ਬਚਨ ਵਿੱਚ ਤੁਹਾਨੂੰ ਮਜ਼ਬੂਤ ਕਰੇ।
Explore 2 ਥੱਸਲੁਨੀਕੀਆਂ 2:16-17
5
2 ਥੱਸਲੁਨੀਕੀਆਂ 2:11
ਇਸ ਕਾਰਨ ਕਰਕੇ ਪਰਮੇਸ਼ਵਰ ਉਨ੍ਹਾਂ ਉੱਤੇ ਇੱਕ ਭਰਮਾਉਣ ਵਾਲੀ ਤਾਕਤ ਨੂੰ ਭੇਜੇਗਾ ਤਾਂ ਜੋ ਉਹ ਝੂਠ ਨੂੰ ਸੱਚ ਮੰਨਣ।
Explore 2 ਥੱਸਲੁਨੀਕੀਆਂ 2:11
6
2 ਥੱਸਲੁਨੀਕੀਆਂ 2:9-10
ਕੁਧਰਮੀ ਦਾ ਆਉਣਾ ਸ਼ੈਤਾਨ ਦੇ ਕੰਮ ਕਰਨ ਦੇ ਤਰੀਕੇ ਦੇ ਅਨੁਸਾਰ ਹੋਵੇਗਾ। ਉਹ ਝੂਠ ਦੀ ਪੂਰਤੀ ਕਰਨ ਵਾਲੇ ਚਿੰਨ੍ਹ ਅਤੇ ਹੈਰਾਨ ਕਰਨ ਵਾਲੀਆਂ ਗੱਲਾਂ ਨਾਲ ਹੋਵੇਗਾ, ਅਤੇ ਉਹ ਜੋ ਹਰ ਪ੍ਰਕਾਰ ਦੇ ਦੁਸ਼ਟਤਾਈ ਦੇ ਧੋਖੇ ਨਾਲ ਨਾਸ਼ ਹੋ ਰਹੇ ਹਨ। ਉਹ ਇਸ ਲਈ ਨਾਸ਼ ਹੋ ਗਏ ਕਿਉਂਕਿ ਉਨ੍ਹਾਂ ਨੇ ਸੱਚ ਨੂੰ ਪਿਆਰ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਜਿਸ ਤੋਂ ਉਹ ਬਚਾਏ ਜਾ ਸਕਦੇ ਸੀ।
Explore 2 ਥੱਸਲੁਨੀਕੀਆਂ 2:9-10
7
2 ਥੱਸਲੁਨੀਕੀਆਂ 2:7
ਕਿਉਂਕਿ ਕੁਧਰਮ ਦੀ ਗੁਪਤ ਸ਼ਕਤੀ ਪਹਿਲਾਂ ਤੋਂ ਹੀ ਕੰਮ ਕਰ ਰਹੀ ਹੈ; ਪਰ ਜਿਹੜਾ ਹੁਣ ਉਸ ਨੂੰ ਰੋਕਦਾ ਹੈ ਉਹ ਅਜਿਹਾ ਕਰਨਾ ਜਾਰੀ ਰੱਖੇਗਾ ਜਦੋਂ ਤੱਕ ਉਸ ਨੂੰ ਰਸਤੇ ਤੋਂ ਬਾਹਰ ਨਹੀਂ ਕੱਢਿਆ ਜਾਂਦਾ।
Explore 2 ਥੱਸਲੁਨੀਕੀਆਂ 2:7