ਇਸਰਾਏਲ ਦਾ ਪਰਮੇਸ਼ਵਰ ਬੋਲਿਆ,
ਇਸਰਾਏਲ ਦੀ ਚੱਟਾਨ ਨੇ ਮੈਨੂੰ ਆਖਿਆ,
‘ਜਦੋਂ ਕੋਈ ਧਰਮ ਨਾਲ ਲੋਕਾਂ ਉੱਤੇ ਰਾਜ ਕਰਦਾ ਹੈ,
ਜਦੋਂ ਉਹ ਪਰਮੇਸ਼ਵਰ ਦੇ ਭੈਅ ਵਿੱਚ ਰਾਜ ਕਰਦਾ ਹੈ।
ਉਹ ਸਵੇਰ ਦੇ ਚਾਨਣ ਵਰਗਾ ਹੋਵੇਗਾ ਜਦ ਸੂਰਜ ਨਿਕਲਦਾ ਹੀ ਹੈ,
ਅਜਿਹੀ ਸਵੇਰ ਜਿਸ ਵਿੱਚ ਬੱਦਲ ਨਾ ਹੋਣ,
ਅਤੇ ਘਾਹ ਵਰਗਾ ਜੋ ਮੀਹ ਦੇ ਬਾਅਦ,
ਤਿੱਖੀ ਧੁੱਪ ਦੇ ਕਾਰਨ ਧਰਤੀ ਉੱਤੇ ਉੱਗਦਾ ਹੈ।’