ਉਹਨਾਂ ਨੇ ਉਸ ਨੂੰ ਆਖਿਆ, “ਤੂੰ ਬੁੱਢਾ ਹੋ ਗਿਆ ਹੈ ਅਤੇ ਤੇਰੇ ਪੁੱਤਰ ਤੇਰੇ ਰਾਹਾਂ ਉੱਤੇ ਨਹੀਂ ਚੱਲਦੇ। ਹੁਣ ਸਾਡਾ ਨਿਆਂ ਕਰਨ ਲਈ ਇੱਕ ਰਾਜੇ ਨੂੰ ਨਿਯੁਕਤ ਕਰ, ਜਿਵੇਂ ਕਿ ਹੋਰ ਸਾਰੀਆਂ ਕੌਮਾਂ ਵਿੱਚ ਵੀ ਹੁੰਦਾ ਹੈ।”
ਪਰ ਜਦੋਂ ਉਹਨਾਂ ਨੇ ਕਿਹਾ, “ਸਾਡੀ ਅਗਵਾਈ ਕਰਨ ਲਈ ਇੱਕ ਰਾਜਾ ਦਿਓ,” ਇਹ ਗੱਲ ਸ਼ਮੂਏਲ ਨੂੰ ਬੁਰੀ ਲੱਗੀ। ਇਸ ਲਈ ਉਸਨੇ ਯਾਹਵੇਹ ਅੱਗੇ ਪ੍ਰਾਰਥਨਾ ਕੀਤੀ।