ਹੇ ਪਿਆਰੇ ਮਿੱਤਰੋ, ਮੈਂ ਤੁਹਾਨੂੰ ਪਰਦੇਸੀ ਅਤੇ ਮੁਸਾਫ਼ਰ ਹੋਣ ਦੇ ਨਾਤੇ ਉਨ੍ਹਾਂ ਪਾਪੀ ਇੱਛਾਵਾਂ ਤੋਂ ਦੂਰ ਰਹਿਣ ਦੀ ਬੇਨਤੀ ਕਰਦਾ ਹਾਂ, ਜਿਹੜੀਆਂ ਤੁਹਾਡੇ ਪ੍ਰਾਣਾਂ ਦੇ ਵਿਰੁੱਧ ਲੜਦੀਆਂ ਹਨ। ਪਰਾਈਆਂ ਕੌਮਾਂ ਵਿੱਚ ਅਜਿਹੀ ਚੰਗੀ ਜ਼ਿੰਦਗੀ ਜੀਓ, ਹਾਲਾਂਕਿ ਉਹ ਤੁਹਾਡੇ ਉੱਤੇ ਗਲਤ ਕੰਮ ਕਰਨ ਦੇ ਇਲਜ਼ਾਮ ਲਾਉਂਦੇ ਹਨ, ਉਹ ਤੁਹਾਡੇ ਚੰਗੇ ਕੰਮਾਂ ਦੇ ਕਾਰਨ ਪਰਮੇਸ਼ਵਰ ਦੀ ਉਸਤਤ ਕਰਨ ਜਦੋਂ ਉਹ ਸੰਸਾਰ ਦਾ ਨਿਆਂ ਕਰਨ ਲਈ ਆਵੇਗਾ।