1
ਲੂਕਾ 16:10
ਪਵਿੱਤਰ ਬਾਈਬਲ (Revised Common Language North American Edition)
“ਜਿਹੜਾ ਥੋੜੇ ਵਿੱਚ ਇਮਾਨਦਾਰ ਹੈ, ਉਹ ਬਹੁਤੇ ਵਿੱਚ ਵੀ ਇਮਾਨਦਾਰ ਹੈ ਪਰ ਜਿਹੜਾ ਥੋੜੇ ਵਿੱਚ ਬੇਈਮਾਨ ਹੈ, ਉਹ ਬਹੁਤੇ ਵਿੱਚ ਵੀ ਬੇਈਮਾਨ ਹੈ ।
Compare
Explore ਲੂਕਾ 16:10
2
ਲੂਕਾ 16:13
“ਕੋਈ ਸੇਵਕ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ ਕਿਉਂਕਿ ਉਹ ਇੱਕ ਨਾਲ ਨਫ਼ਰਤ ਕਰੇਗਾ ਅਤੇ ਦੂਜੇ ਨਾਲ ਪਿਆਰ ਜਾਂ ਇੱਕ ਦਾ ਆਦਰ ਕਰੇਗਾ ਅਤੇ ਦੂਜੇ ਦਾ ਨਿਰਾਦਰ । ਤੁਸੀਂ ਪਰਮੇਸ਼ਰ ਅਤੇ ਧਨ ਦੋਵਾਂ ਦੀ ਸੇਵਾ ਨਹੀਂ ਕਰ ਸਕਦੇ ।”
Explore ਲੂਕਾ 16:13
3
ਲੂਕਾ 16:11-12
ਜੇਕਰ ਤੁਸੀਂ ਸੰਸਾਰਕ ਧਨ ਨੂੰ ਵਰਤਣ ਵਿੱਚ ਇਮਾਨਦਾਰ ਨਹੀਂ ਹੋ ਤਾਂ ਤੁਹਾਨੂੰ ਸੱਚਾ ਧਨ ਕੌਣ ਸੌਂਪੇਗਾ ? ਇਸੇ ਤਰ੍ਹਾਂ ਜੇਕਰ ਤੁਸੀਂ ਪਰਾਏ ਧਨ ਵਿੱਚ ਇਮਾਨਦਾਰ ਨਹੀਂ ਰਹੇ ਤਾਂ ਕੌਣ ਤੁਹਾਨੂੰ ਤੁਹਾਡਾ ਆਪਣਾ ਧਨ ਦੇਵੇਗਾ ?
Explore ਲੂਕਾ 16:11-12
4
ਲੂਕਾ 16:31
ਅਬਰਾਹਾਮ ਨੇ ਉੱਤਰ ਦਿੱਤਾ, ‘ਜਦੋਂ ਉਹ ਮੂਸਾ ਅਤੇ ਨਬੀਆਂ ਦੀ ਨਹੀਂ ਸੁਣਦੇ ਤਾਂ ਫਿਰ ਜੇਕਰ ਕੋਈ ਮੁਰਦਿਆਂ ਵਿੱਚੋਂ ਵੀ ਜੀਅ ਉੱਠੇ ਤਾਂ ਵੀ ਉਹ ਉਸ ਦੀ ਨਹੀਂ ਮੰਨਣਗੇ ।’”
Explore ਲੂਕਾ 16:31
5
ਲੂਕਾ 16:18
“ਜਦੋਂ ਆਦਮੀ ਆਪਣੀ ਪਤਨੀ ਨੂੰ ਛੱਡ ਕੇ ਦੂਜੀ ਔਰਤ ਨਾਲ ਵਿਆਹ ਕਰਦਾ ਹੈ, ਉਹ ਵਿਭਚਾਰ ਕਰਦਾ ਹੈ, ਇਸੇ ਤਰ੍ਹਾਂ ਜਿਹੜਾ ਆਦਮੀ ਉਸ ਛੱਡੀ ਹੋਈ ਔਰਤ ਨਾਲ ਵਿਆਹ ਕਰਦਾ ਹੈ, ਉਹ ਵੀ ਵਿਭਚਾਰ ਕਰਦਾ ਹੈ ।”
Explore ਲੂਕਾ 16:18
YouVersion uses cookies to personalize your experience. By using our website, you accept our use of cookies as described in our Privacy Policy
Home
Bible
Plans
Videos