1
2 ਕੁਰਿੰਥੁਸ 4:18
ਪਵਿੱਤਰ ਬਾਈਬਲ (Revised Common Language North American Edition)
CL-NA
ਇਸ ਲਈ ਅਸੀਂ ਦਿਖਾਈ ਦੇਣ ਵਾਲੀਆਂ ਚੀਜ਼ਾਂ ਵੱਲ ਧਿਆਨ ਨਹੀਂ ਦਿੰਦੇ ਜੋ ਕੁਝ ਹੀ ਸਮੇਂ ਤੱਕ ਰਹਿੰਦੀਆਂ ਹਨ ਸਗੋਂ ਅਸੀਂ ਅਣਦੇਖੀਆਂ ਚੀਜ਼ਾਂ ਵੱਲ ਧਿਆਨ ਦਿੰਦੇ ਹਾਂ ਜੋ ਅਨੰਤਕਾਲ ਤੱਕ ਰਹਿੰਦੀਆਂ ਹਨ ।
Compare
Explore 2 ਕੁਰਿੰਥੁਸ 4:18
2
2 ਕੁਰਿੰਥੁਸ 4:16-17
ਇਸ ਲਈ ਅਸੀਂ ਹੌਸਲਾ ਨਹੀਂ ਛੱਡਦੇ । ਭਾਵੇਂ ਸਾਡੀ ਬਾਹਰੀ ਮਨੁੱਖਤਾ ਨਾਸ਼ ਹੋ ਰਹੀ ਹੈ ਪਰ ਫਿਰ ਵੀ ਸਾਡੀ ਅੰਦਰੂਨੀ ਮਨੁੱਖਤਾ ਹਰ ਦਿਨ ਨਵੀਂ ਹੁੰਦੀ ਜਾਂਦੀ ਹੈ । ਕਿਉਂਕਿ ਸਾਡਾ ਥੋੜ੍ਹਾ ਜਿਹਾ ਦੁੱਖ ਕੁਝ ਸਮੇਂ ਦੇ ਲਈ ਹੈ ਜੋ ਸਾਡੇ ਲਈ ਅਨੰਤ ਵਡਿਆਈ ਪੈਦਾ ਕਰ ਰਿਹਾ ਹੈ ਜਿਹੜੀ ਸਭ ਤੋਂ ਮਹਾਨ ਹੈ ।
Explore 2 ਕੁਰਿੰਥੁਸ 4:16-17
3
2 ਕੁਰਿੰਥੁਸ 4:8-9
ਅਸੀਂ ਹਰ ਪਾਸਿਓਂ ਦੁੱਖ ਸਹਿੰਦੇ ਹਾਂ ਪਰ ਹਾਰਦੇ ਨਹੀਂ, ਪਰੇਸ਼ਾਨ ਤਾਂ ਹੁੰਦੇ ਹਾਂ ਪਰ ਨਿਰਾਸ਼ ਨਹੀਂ ਹੁੰਦੇ । ਸਤਾਏ ਤਾਂ ਜਾਂਦੇ ਹਾਂ ਪਰ ਤਿਆਗੇ ਨਹੀਂ ਜਾਂਦੇ, ਡੇਗੇ ਤਾਂ ਜਾਂਦੇ ਹਾਂ ਪਰ ਨਾਸ਼ ਨਹੀਂ ਹੁੰਦੇ ।
Explore 2 ਕੁਰਿੰਥੁਸ 4:8-9
4
2 ਕੁਰਿੰਥੁਸ 4:7
ਅਸੀਂ ਤਾਂ ਕੇਵਲ ਮਿੱਟੀ ਦੇ ਭਾਂਡੇ ਹਾਂ ਜਿਹਨਾਂ ਵਿੱਚ ਇਹ ਆਤਮਿਕ ਖ਼ਜ਼ਾਨਾ ਰੱਖਿਆ ਗਿਆ ਹੈ । ਇਸ ਤੋਂ ਪਤਾ ਲੱਗਦਾ ਹੈ ਕਿ ਮਹਾਨ ਸਮਰੱਥਾ ਦੇ ਸ੍ਰੋਤ ਅਸੀਂ ਨਹੀਂ ਕੇਵਲ ਪਰਮੇਸ਼ਰ ਹਨ ।
Explore 2 ਕੁਰਿੰਥੁਸ 4:7
5
2 ਕੁਰਿੰਥੁਸ 4:4
ਇਸ ਯੁੱਗ ਦੇ ਦੇਵਤੇ ਨੇ ਇਹਨਾਂ ਅਵਿਸ਼ਵਾਸੀਆਂ ਦੇ ਮਨਾਂ ਨੂੰ ਹਨੇਰਾ ਕਰ ਦਿੱਤਾ ਹੈ ਤਾਂ ਜੋ ਉਹ ਸ਼ੁਭ ਸਮਾਚਾਰ ਦੇ ਚਾਨਣ ਨੂੰ ਭਾਵ ਮਸੀਹ ਦੇ ਤੇਜ ਨੂੰ ਨਾ ਦੇਖਣ ਜਿਹੜੇ ਪਰਮੇਸ਼ਰ ਦਾ ਸਰੂਪ ਹਨ ।
Explore 2 ਕੁਰਿੰਥੁਸ 4:4
6
2 ਕੁਰਿੰਥੁਸ 4:6
ਕਿਉਂਕਿ ਜਿਸ ਪਰਮੇਸ਼ਰ ਨੇ ਕਿਹਾ, “ਹਨੇਰੇ ਵਿੱਚੋਂ ਚਾਨਣ ਚਮਕੇ !” ਉਸੇ ਪਰਮੇਸ਼ਰ ਨੇ ਸਾਡੇ ਮਨਾਂ ਉੱਤੇ ਆਪਣਾ ਚਾਨਣ ਪ੍ਰਗਟ ਕੀਤਾ ਕਿ ਸਾਨੂੰ ਉਹਨਾਂ ਦਾ ਚਾਨਣ ਭਰਿਆ ਗਿਆਨ ਪ੍ਰਾਪਤ ਹੋਵੇ ਜਿਹੜਾ ਮਸੀਹ ਦੇ ਚਿਹਰੇ ਉੱਤੇ ਹੈ ।
Explore 2 ਕੁਰਿੰਥੁਸ 4:6
Home
Bible
Plans
Videos