ਪਰ ਪਰਮੇਸ਼ਰ ਦਾ ਧੰਨਵਾਦ ਹੋਵੇ ਜਿਹੜੇ ਹਮੇਸ਼ਾ ਸਾਨੂੰ ਮਸੀਹ ਦੇ ਰਾਹੀਂ ਜੇਤੂ ਬਣਾਉਂਦੇ ਹਨ ! ਉਹ ਹਮੇਸ਼ਾ ਮਸੀਹ ਦੇ ਗਿਆਨ ਨੂੰ ਸਾਡੇ ਦੁਆਰਾ ਹਰ ਥਾਂ ਸੁਗੰਧ ਦੀ ਤਰ੍ਹਾਂ ਫੈਲਾਉਂਦੇ ਹਨ । ਕਿਉਂਕਿ ਅਸੀਂ ਪਰਮੇਸ਼ਰ ਦੇ ਲਈ ਮੁਕਤੀ ਦੀ ਰਾਹ ਉੱਤੇ ਚੱਲਣ ਵਾਲਿਆਂ ਅਤੇ ਨਾਸ਼ ਦੀ ਰਾਹ ਉੱਤੇ ਚੱਲਣ ਵਾਲਿਆਂ ਲਈ ਮਸੀਹ ਦੀ ਸੁਗੰਧ ਹਾਂ