1
2 ਕੁਰਿੰਥੁਸ 12:9
ਪਵਿੱਤਰ ਬਾਈਬਲ (Revised Common Language North American Edition)
CL-NA
ਪਰ ਉਹਨਾਂ ਨੇ ਮੈਨੂੰ ਉੱਤਰ ਦਿੱਤਾ, “ਮੇਰੀ ਕਿਰਪਾ ਤੇਰੇ ਲਈ ਬਹੁਤ ਹੈ ਕਿਉਂਕਿ ਮੇਰੀ ਸਮਰੱਥਾ ਕਮਜ਼ੋਰੀ ਵਿੱਚ ਹੀ ਸੰਪੂਰਨ ਹੁੰਦੀ ਹੈ ।” ਇਸ ਲਈ ਮੈਂ ਆਪਣੀ ਕਮਜ਼ੋਰੀ ਉੱਤੇ ਖ਼ੁਸ਼ੀ ਨਾਲ ਮਾਣ ਕਰਾਂਗਾ ਤਾਂ ਜੋ ਮਸੀਹ ਦੀ ਸਮਰੱਥਾ ਦਾ ਵਾਸ ਮੇਰੇ ਵਿੱਚ ਹੋਵੇ ।
Compare
Explore 2 ਕੁਰਿੰਥੁਸ 12:9
2
2 ਕੁਰਿੰਥੁਸ 12:10
ਇਸੇ ਲਈ ਮੈਂ ਖ਼ੁਸ਼ੀ ਨਾਲ ਸਭ ਤਰ੍ਹਾਂ ਦੀਆਂ ਕਮਜ਼ੋਰੀਆਂ, ਬੁਰੇ ਵਰਤਾਅ, ਮੁਸ਼ਕਲਾਂ, ਅੱਤਿਆਚਾਰ ਅਤੇ ਦੁੱਖਾਂ ਨੂੰ ਮਸੀਹ ਦੀ ਖ਼ਾਤਰ ਸਹਿ ਲੈਂਦਾ ਹਾਂ ਕਿਉਂਕਿ ਜਦੋਂ ਮੈਂ ਕਮਜ਼ੋਰ ਹੁੰਦਾ ਹਾਂ, ਉਦੋਂ ਹੀ ਮੈਂ ਤਕੜਾ ਹੁੰਦਾ ਹਾਂ ।
Explore 2 ਕੁਰਿੰਥੁਸ 12:10
3
2 ਕੁਰਿੰਥੁਸ 12:6-7
ਪਰ ਜੇਕਰ ਮੈਂ ਆਪਣੇ ਉੱਤੇ ਮਾਣ ਕਰਨਾ ਵੀ ਚਾਹਾਂ ਤਾਂ ਮੈਂ ਮੂਰਖ ਨਹੀਂ ਹਾਂ ਕਿਉਂਕਿ ਮੈਂ ਸੱਚ ਬੋਲਦਾ ਹਾਂ ਪਰ ਮੈਂ ਫਿਰ ਵੀ ਚੁੱਪ ਹਾਂ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਲੋਕ ਜੋ ਕੁਝ ਮੇਰੇ ਕੋਲੋਂ ਸੁਣਦੇ ਜਾਂ ਦੇਖਦੇ ਹਨ ਮੈਨੂੰ ਉਸ ਤੋਂ ਜ਼ਿਆਦਾ ਸਮਝਣ । ਇਸ ਲਈ ਕਿ ਉਹਨਾਂ ਮਹਾਨ ਪ੍ਰਕਾਸ਼ਨਾਂ ਦੇ ਕਾਰਨ ਮੈਂ ਫੁੱਲ ਨਾ ਜਾਵਾਂ ਜਿਹੜੇ ਪਰਮੇਸ਼ਰ ਨੇ ਮੇਰੇ ਉੱਤੇ ਪ੍ਰਗਟ ਕੀਤੇ ਹਨ, ਮੇਰੇ ਸਰੀਰ ਵਿੱਚ ਇੱਕ ਕੰਡਾ ਚੋਭਿਆ ਗਿਆ ਹੈ ਜਿਹੜਾ ਸ਼ੈਤਾਨ ਦਾ ਦੂਤ ਹੈ, ਉਹ ਮੈਨੂੰ ਸਤਾਉਂਦਾ ਹੈ ਕਿ ਮੈਂ ਫੁੱਲ ਨਾ ਜਾਵਾਂ ।
Explore 2 ਕੁਰਿੰਥੁਸ 12:6-7
Home
Bible
Plans
Videos