1
ਯਾਕੂਬ 3:17
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ
IRVPun
ਪਰ ਜਿਹੜੀ ਬੁੱਧ ਉੱਪਰੋਂ ਆਉਂਦੀ ਹੈ ਉਹ ਪਹਿਲਾਂ ਤਾਂ ਪਵਿੱਤਰ ਹੁੰਦੀ ਹੈ, ਫਿਰ ਮਿਲਣਸਾਰ, ਕੋਮਲ, ਹਠ ਤੋਂ ਰਹਿਤ, ਦਯਾ ਅਤੇ ਚੰਗਿਆਂ ਫਲਾਂ ਨਾਲ ਭਰਪੂਰ, ਪੱਖਪਾਤ ਤੋਂ ਰਹਿਤ ਅਤੇ ਨਿਸ਼ਕਪਟ ਹੁੰਦੀ ਹੈ।
Compare
Explore ਯਾਕੂਬ 3:17
2
ਯਾਕੂਬ 3:13
ਤੁਹਾਡੇ ਵਿੱਚ ਬੁੱਧਵਾਨ ਅਤੇ ਸਮਝਦਾਰ ਕੌਣ ਹੈ? ਜੋ ਅਜਿਹਾ ਹੋਵੇ ਉਹ ਆਪਣੇ ਕੰਮਾਂ ਨੂੰ ਚੰਗੇ ਚਾਲ-ਚਲਣ ਤੋਂ ਉਸ ਨਰਮਾਈ ਨਾਲ ਵਿਖਾਵੇ ਜੋ ਬੁੱਧ ਨਾਲ ਪੈਦਾ ਹੁੰਦੀ ਹੈ।
Explore ਯਾਕੂਬ 3:13
3
ਯਾਕੂਬ 3:18
ਮੇਲ-ਮਿਲਾਪ ਕਰਵਾਉਣ ਵਾਲਿਆਂ ਦੁਆਰਾ ਧਾਰਮਿਕਤਾ ਦਾ ਫਲ ਸ਼ਾਂਤੀ ਨਾਲ ਬੀਜਿਆ ਜਾਂਦਾ ਹੈ।
Explore ਯਾਕੂਬ 3:18
4
ਯਾਕੂਬ 3:16
ਕਿਉਂਕਿ ਜਿੱਥੇ ਈਰਖਾ ਅਤੇ ਵਿਰੋਧ ਹੁੰਦਾ ਹੈਂ ਉੱਥੇ ਘਮਸਾਣ ਅਤੇ ਹਰ ਪ੍ਰਕਾਰ ਦਾ ਬੁਰਾ ਕੰਮ ਵੀ ਹੁੰਦਾ ਹੈ।
Explore ਯਾਕੂਬ 3:16
5
ਯਾਕੂਬ 3:9-10
ਉਸੇ ਨਾਲ ਅਸੀਂ ਪ੍ਰਭੂ ਅਤੇ ਪਿਤਾ ਨੂੰ ਮੁਬਾਰਕ ਆਖਦੇ ਹਾਂ ਅਤੇ ਉਸੇ ਨਾਲ ਮਨੁੱਖਾਂ ਨੂੰ ਸਰਾਪ ਦਿੰਦੇ ਹਾਂ ਜਿਹੜੇ ਪਰਮੇਸ਼ੁਰ ਦੇ ਸਰੂਪ ਉੱਤੇ ਬਣਾਏ ਗਏ ਹਨ। ਇੱਕੋ ਮੂੰਹ ਵਿੱਚੋਂ ਵਡਿਆਈ ਅਤੇ ਸਰਾਪ ਦੋਵੇਂ ਨਿੱਕਲਦੇ ਹਨ ਹੇ ਮੇਰੇ ਭਰਾਵੋ, ਇਹ ਗੱਲਾਂ ਇਸ ਤਰ੍ਹਾਂ ਨਹੀਂ ਹੋਣੀਆਂ ਚਾਹੀਦੀਆਂ!
Explore ਯਾਕੂਬ 3:9-10
6
ਯਾਕੂਬ 3:6
ਜੀਭ ਵੀ ਇੱਕ ਅੱਗ ਹੈ! ਸਾਡਿਆਂ ਅੰਗਾਂ ਵਿੱਚ ਪਾਪ ਦਾ ਜਗਤ ਜੀਭ ਹੈ, ਜਿਹੜੀ ਸਾਰੇ ਸਰੀਰ ਨੂੰ ਦਾਗ ਲਾਉਂਦੀ ਅਤੇ ਜੀਵਨ-ਚੱਕਰ ਨੂੰ ਅੱਗ ਲਾ ਦਿੰਦੀ ਹੈ ਅਤੇ ਆਪ ਨਰਕ ਦੀ ਅੱਗ ਤੋਂ ਬਲ ਉੱਠਦੀ ਹੈ!
Explore ਯਾਕੂਬ 3:6
7
ਯਾਕੂਬ 3:8
ਪਰ ਜੀਭ ਨੂੰ ਕੋਈ ਮਨੁੱਖ ਵੱਸ ਵਿੱਚ ਨਹੀਂ ਕਰ ਸਕਦਾ। ਉਹ ਇੱਕ ਚੰਚਲ ਬਲਾ ਹੈ, ਉਹ ਨਾਸ ਕਰਨ ਵਾਲੀ ਜ਼ਹਿਰ ਨਾਲ ਭਰੀ ਹੋਈ ਹੈ।
Explore ਯਾਕੂਬ 3:8
8
ਯਾਕੂਬ 3:1
ਹੇ ਮੇਰੇ ਭਰਾਵੋ, ਤੁਹਾਡੇ ਵਿੱਚੋਂ ਬਹੁਤੇ ਉਪਦੇਸ਼ਕ ਨਾ ਹੋਣ ਕਿਉਂ ਜੋ ਤੁਸੀਂ ਜਾਣਦੇ ਹੋ, ਕਿ ਅਸੀਂ ਜਿਹੜੇ ਉਪਦੇਸ਼ਕ ਹਾਂ ਜ਼ਿਆਦਾ ਸਜ਼ਾ ਪਾਵਾਂਗੇ।
Explore ਯਾਕੂਬ 3:1
Home
Bible
Plans
Videos