ਉਸ ਨੇ ਯੂਸੁਫ਼ ਨੂੰ ਬਰਕਤ ਦੇ ਕੇ ਆਖਿਆ, ਪਰਮੇਸ਼ੁਰ ਜਿਸ ਦੇ ਸਨਮੁਖ ਮੇਰਾ ਪਿਤਾ ਅਬਰਾਹਾਮ ਅਤੇ ਇਸਹਾਕ ਚੱਲਦੇ ਰਹੇ ਅਤੇ ਉਹ ਪਰਮੇਸ਼ੁਰ ਜਿਸ ਨੇ ਜੀਵਨ ਭਰ ਅੱਜ ਦੇ ਦਿਨ ਤੱਕ ਮੇਰੀ ਪਾਲਣਾ ਕੀਤੀ, ਅਤੇ ਉਹੀ ਦੂਤ ਜਿਹੜਾ ਸਾਰੀ ਬੁਰਿਆਈ ਤੋਂ ਮੈਨੂੰ ਛੁਡਾਉਂਦਾ ਆਇਆ ਹੈ, ਉਹ ਹੀ ਇਨ੍ਹਾਂ ਮੁੰਡਿਆਂ ਨੂੰ ਬਰਕਤ ਦੇਵੇ ਅਤੇ ਉਨ੍ਹਾਂ ਨੂੰ ਮੇਰੇ ਨਾਮ ਅਤੇ ਮੇਰੇ ਪਿਤਾ ਅਬਰਾਹਾਮ ਅਤੇ ਇਸਹਾਕ ਦੇ ਨਾਮ ਤੋਂ ਬੁਲਾਇਆ ਜਾਵੇ ਅਤੇ ਇਹ ਧਰਤੀ ਉੱਤੇ ਇੱਕ ਵੱਡਾ ਦਲ ਬਣ ਜਾਣ।