ਵੇਖੋ, ਓਹ ਦਿਨ ਆਉਂਦੇ ਹਨ,
ਯਹੋਵਾਹ ਦਾ ਵਾਕ ਹੈ,
ਜਦ ਹਾਲੀ ਵਾਢੇ ਨੂੰ ਜਾ ਲਵੇਗਾ,
ਅਤੇ ਅੰਗੂਰਾਂ ਦਾ ਮਿੱਧਣ ਵਾਲਾ ਬੀ ਬੀਜਣ ਵਾਲੇ
ਨੂੰ,
ਪਹਾੜ ਨਵੀਂ ਮੈਂ ਚੋਣਗੇ,
ਅਤੇ ਸਾਰੇ ਟਿੱਲੇ ਪਿਘਲ ਜਾਣਗੇ!
ਤਾਂ ਮੈਂ ਆਪਣੀ ਪਰਜਾ ਇਸਰਾਏਲ ਦੀ ਅਸੀਰੀ ਨੂੰ
ਮੁਕਾ ਦਿਆਂਗਾ,
ਓਹ ਵਿਰਾਨ ਸ਼ਹਿਰਾਂ ਨੂੰ ਉਸਾਰਨਗੇ ਅਤੇ ਵੱਸਣਗੇ,
ਓਹ ਅੰਗੂਰੀ ਬਾਗ ਲਾਉਣਗੇ,
ਅਤੇ ਉਨ੍ਹਾਂ ਦੀ ਮੈ ਪੀਣਗੇ,
ਓਹ ਬਾਗ ਲਾਉਣਗੇ ਅਤੇ ਓਹਨਾਂ ਦਾ ਫਲ
ਖਾਣਗੇ।