1
੨ ਥੱਸਲੁਨੀਕੀਆਂ ਨੂੰ 2:3
ਪਵਿੱਤਰ ਬਾਈਬਲ O.V. Bible (BSI)
PUNOVBSI
ਕੋਈ ਤੁਹਾਨੂੰ ਕਿਸੇ ਤਰਾਂ ਨਾ ਭਰਮਾਵੇ ਕਿਉਂ ਜੋ ਉਹ ਦਿਨ ਨਹੀਂ ਆਵੇਗਾ ਜਿੰਨਾ ਚਿਰ ਪਹਿਲਾਂ ਧਰਮ ਤਿਆਗ ਨਾ ਹੋ ਲਵੇ ਅਤੇ ਉਹ ਕੁਧਰਮ ਦਾ ਪੁਰਖ ਅਰਥਾਤ ਵਿਨਾਸ ਦਾ ਪੁੱਤ੍ਰ ਪਰਗਟ ਨਾ ਹੋ ਜਾਵੇ
Compare
Explore ੨ ਥੱਸਲੁਨੀਕੀਆਂ ਨੂੰ 2:3
2
੨ ਥੱਸਲੁਨੀਕੀਆਂ ਨੂੰ 2:13
ਪਰ ਹੇ ਭਰਾਵੋ, ਪ੍ਰਭੁ ਦੇ ਪਿਆਰਿਓ, ਸਾਨੂੰ ਚਾਹੀਦਾ ਹੈ ਜੋ ਤੁਹਾਡੇ ਲਈ ਸਦਾ ਪਰਮੇਸ਼ੁਰ ਦਾ ਧੰਨਵਾਦ ਕਰੀਏ ਇਸ ਕਰਕੇ ਜੋ ਪਰਮੇਸ਼ੁਰ ਨੇ ਆਦ ਤੋਂ ਹੀ ਤੁਹਾਨੂੰ ਚੁਣ ਲਿਆ ਭਈ ਤੁਹਾਨੂੰ ਆਤਮਾ ਤੋਂ ਪਵਿੱਤਰ ਹੋਣ ਨਾਲ ਅਤੇ ਸੱਚ ਨੂੰ ਮੰਨਣ ਨਾਲ ਮੁਕਤੀ ਹੱਥ ਆਵੇ
Explore ੨ ਥੱਸਲੁਨੀਕੀਆਂ ਨੂੰ 2:13
3
੨ ਥੱਸਲੁਨੀਕੀਆਂ ਨੂੰ 2:4
ਜੋ ਵਿਰੋਧੀ ਹੈ ਅਤੇ ਹਰ ਇੱਕ ਉੱਤੇ ਜਿਹੜਾ ਦੇਵ ਅਖਵਾਉਂਦਾ ਯਾ ਪੂਜਿਆ ਜਾਂਦਾ ਹੈ ਆਪਣੇ ਆਪ ਨੂੰ ਉੱਚਿਆਂ ਕਰਦਾ ਹੈ ਐਥੋਂ ਤੀਕ ਜੋ ਉਹ ਪਰਮੇਸ਼ੁਰ ਦੀ ਹੈਕਲ ਵਿੱਚ ਬਹਿੰਦਾ ਹੈ ਅਤੇ ਆਪਣੇ ਆਪ ਨੂੰ ਪਰਮੇਸ਼ੁਰ ਕਰਕੇ ਵਿਖਾਉਂਦਾ ਹੈ !
Explore ੨ ਥੱਸਲੁਨੀਕੀਆਂ ਨੂੰ 2:4
4
੨ ਥੱਸਲੁਨੀਕੀਆਂ ਨੂੰ 2:16-17
ਹੁਣ ਸਾਡਾ ਪ੍ਰਭੁ ਯਿਸੂ ਮਸੀਹ ਆਪ ਅਤੇ ਸਾਡਾ ਪਿਤਾ ਪਰਮੇਸ਼ੁਰ ਜਿਹ ਨੇ ਸਾਡੇ ਨਾਲ ਪ੍ਰੇਮ ਕੀਤਾ ਅਤੇ ਕਿਰਪਾ ਕਰ ਕੇ ਸਾਨੂੰ ਸਦੀਪਕਾਲ ਦੀ ਤਸੱਲੀ ਅਤੇ ਭਲੀ ਆਸਾ ਦਿੱਤੀ ਤੁਹਾਡੇ ਮਨਾਂ ਨੂੰ ਸ਼ਾਂਤੀ ਦੇਵੇ ਅਤੇ ਓਹਨਾਂ ਨੂੰ ਹਰੇਕ ਸ਼ੁਭ ਕਰਮ ਅਤੇ ਬਚਨ ਵਿੱਚ ਦ੍ਰਿੜ੍ਹ ਕਰੇ।।
Explore ੨ ਥੱਸਲੁਨੀਕੀਆਂ ਨੂੰ 2:16-17
5
੨ ਥੱਸਲੁਨੀਕੀਆਂ ਨੂੰ 2:11
ਸੋ ਇਸੇ ਕਰਕੇ ਪਰਮੇਸ਼ੁਰ ਓਹਨਾਂ ਉੱਤੇ ਧੋਖੇ ਦਾ ਅਸਰ ਘੱਲਦਾ ਹੈ ਭਈ ਉਹ ਝੂਠ ਨੂੰ ਸੱਚ ਮੰਨਣ
Explore ੨ ਥੱਸਲੁਨੀਕੀਆਂ ਨੂੰ 2:11
6
੨ ਥੱਸਲੁਨੀਕੀਆਂ ਨੂੰ 2:9-10
ਉਸ ਕੁਧਰਮੀ ਦਾ ਆਉਣਾ ਸ਼ਤਾਨ ਦੇ ਅਮਲ ਅਨੁਸਾਰ ਹਰ ਪਰਕਾਰ ਦੀ ਸ਼ਕਤੀ, ਝੂਠੀਆਂ ਨਿਸ਼ਾਨੀਆਂ ਅਤੇ ਅਚਰਜਾਂ ਨਾਲ ਹੋਵੇਗਾ, ਨਾਲੇ ਓਹਨਾਂ ਲਈ ਜਿਹੜੇ ਨਾਸ ਹੋ ਰਹੇ ਹਨ ਕੁਧਰਮ ਦੇ ਹਰ ਪਰਕਾਰ ਦੇ ਛਲ ਨਾਲ, ਇਸ ਕਾਰਨ ਜੋ ਓਹਨਾਂ ਨੇ ਸਚਿਆਈ ਦੇ ਪ੍ਰੇਮ ਨੂੰ ਕਬੂਲ ਨਾ ਕੀਤਾ ਜਿਸ ਤੋਂ ਓਹਨਾਂ ਦੀ ਮੁਕਤੀ ਹੋ ਜਾਂਦੀ
Explore ੨ ਥੱਸਲੁਨੀਕੀਆਂ ਨੂੰ 2:9-10
7
੨ ਥੱਸਲੁਨੀਕੀਆਂ ਨੂੰ 2:7
ਕੁਧਰਮ ਦੀ ਭੇਤ ਹੁਣ ਵੀ ਤਾਂ ਅਸਰ ਕਰੀ ਜਾਂਦੀ ਹੈ ਪਰ ਜਦ ਤਾਈਂ ਉਹ ਵਿੱਚੋਂ ਹਟ ਨਾ ਜਾਵੇ ਇੱਕ ਡੱਕਣ ਵਾਲਾ ਹੈ
Explore ੨ ਥੱਸਲੁਨੀਕੀਆਂ ਨੂੰ 2:7