ਤੁਹਾਡੇ ਕੋਲ ਇੱਕ ਪ੍ਰਾਰਥਨਾ ਹੈ!预览

"ਇੱਕ ਸਿਹਤਮੰਦ ਅਤੇ ਸੰਤੁਲਿਤ ਪ੍ਰਾਰਥਨਾ ਦੀਆਂ ਛੇ ਕੁੰਜੀਆਂ - ਭਾਗ ਦੋ"
4. ਆਪਣੀਆਂ ਨਿੱਜੀ ਜ਼ਰੂਰਤਾਂ ਅਤੇ ਇੱਛਾਵਾਂ ਨੂੰ ਪਰਮੇਸ਼ੁਰ ਅੱਗੇ ਪਰਗਟ ਕਰੋ ਅਤੇ ਉਸ ਨੂੰ ਉਨ੍ਹਾਂ ਨੂੰ ਪੂਰਾ ਕਰਨ ਲਈ ਕਹੋ। "ਸਾਡੀ ਰੋਜ ਦੀ ਰੋਟੀ ਅੱਜ ਸਾਨੂੰ ਦਿਹ..."
ਤੁਹਾਡੇ ਲਈ ਪਰਮੇਸ਼ੁਰ ਦਾ ਪਿਆਰ ਡੂੰਘਾ, ਬੇਅੰਤ ਅਤੇ ਬਿਨਾਂ ਸ਼ਰਤ ਹੈ, ਜਿਸ ਦੀ ਤੁਲਨਾ ਅਕਸਰ ਬਾਈਬਲ ਵਿੱਚ ਇੱਕ ਪ੍ਰੇਮੀ ਪਿਤਾ ਦੇ ਆਪਣੇ ਬੱਚੇ ਪ੍ਰਤੀ ਤਰਸ ਨਾਲ ਕੀਤੀ ਜਾਂਦੀ ਹੈ। ਉਹ ਆਪਣੇ ਬੱਚੇ (ਜੋ ਤੁਸੀਂ ਹੋ) ਤੋਂ ਸੁਣਨਾ ਚਾਹੁੰਦਾ ਹੈ; ਉਹ ਤੁਹਾਡੇ ਜੀਵਨ, ਤੁਹਾਡੀਆਂ ਜ਼ਰੂਰਤਾਂ ਅਤੇ ਇੱਛਾਵਾਂ ਬਾਰੇ ਸੁਣਨਾ ਚਾਹੁੰਦਾ ਹੈ ਅਤੇ ਉਹ ਚਾਹੁੰਦਾ ਹੈ ਕਿ ਤੁਸੀਂ ਉਨ੍ਹਾਂ ਜ਼ਰੂਰਤਾਂ ਲਈ ਉਸ ਕੋਲ ਆਓ। ਤੁਹਾਡੇ ਲਈ ਉਸ ਦਾ ਪਿਆਰ ਉਸ ਨੂੰ ਤੁਹਾਨੂੰ ਹੋਰ ਬਰਕਤ ਦੇਣ ਲਈ ਪ੍ਰੇਰਿਤ ਕਰਦਾ ਹੈ ਜਿਸ ਦੀ ਤੁਸੀਂ ਕਦੇ ਆਸ ਕਰ ਸਕਦੇ ਹੋ।
5. ਦੂਜਿਆਂ ਨੂੰ ਮਾਫ਼ ਕਰਨ ਦੀ ਤੁਹਾਡੀ ਲੋੜ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਨ੍ਹਾਂ ਨੇ ਤੁਹਾਡੇ ਨਾਲ ਗਲਤ ਕੀਤਾ ਹੈ, ਪਰਮੇਸ਼ੁਰ ਨੂੰ ਤੁਹਾਨੂੰ ਤੁਹਾਡੇ ਪਾਪਾਂ ਨੂੰ ਮਾਫ਼ ਕਰਨ ਲਈ ਕਹੋ। "ਸਾਡੇ ਕਰਜ਼ ਸਾਨੂੰ ਮਾਫ਼ ਕਰ, ਜਿਵੇਂ ਅਸਾਂ ਵੀ ਆਪਣੇ ਕਰਜਾਈਆਂ ਨੂੰ ਮਾਫ਼ ਕੀਤਾ ਹੈ।"
ਪਰਮੇਸ਼ੁਰ ਨੂੰ ਸਾਡੇ ਪਾਪਾਂ ਨੂੰ ਮਾਫ਼ ਕਰਨ ਲਈ ਕਹਿਣ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਉਨ੍ਹਾਂ ਪਾਪਾਂ ਨੂੰ ਖੁਦ ਸਵੀਕਾਰ ਕਰਨ ਅਤੇ ਫਿਰ ਉਨ੍ਹਾਂ ਦਾ ਪਰਮੇਸ਼ੁਰ ਅੱਗੇ ਇਕਰਾਰ ਕਰਨ ਤੋਂ ਹੁੰਦੀ ਹੈ।
"ਜੇ ਅਸੀਂ ਆਪਣਿਆਂ ਪਾਪਾਂ ਦਾ ਇਕਰਾਰ ਕਰੀਏ ਤਾਂ ਉਹ ਵਫ਼ਾਦਾਰ ਅਤੇ ਧਰਮੀ ਹੈ ਭਈ ਸਾਡੇ ਪਾਪਾਂ ਨੂੰ ਮਾਫ਼ ਕਰੇ ਅਤੇ ਸਾਨੂੰ ਸਾਰੇ ਕੁਧਰਮ ਤੋਂ ਸ਼ੁੱਧ ਕਰੇ।" 1 ਯੂਹੰਨਾ 1:9
ਤੁਸੀਂ ਭਰੋਸਾ ਕਰ ਸਕਦੇ ਹੋ ਕਿ ਪਰਮੇਸ਼ੁਰ ਨੇ ਤੁਹਾਨੂੰ ਮਾਫ਼ ਕਰ ਦਿੱਤਾ ਹੈ ਅਤੇ ਤੁਹਾਨੂੰ ਤੁਹਾਡੇ ਪਾਪਾਂ ਤੋਂ ਸ਼ੁੱਧ ਕਰ ਦਿੱਤਾ ਹੈ। ਉਸ ਮਾਫ਼ੀ ਦੇ ਨਾਲ, ਦੋਸ਼-ਭਾਵਨਾ, ਸ਼ਰਮਿੰਦਗੀ ਅਤੇ ਸਜ਼ਾ ਤੋਂ ਵੀ ਅਜ਼ਾਦੀ ਮਿਲਦੀ ਹੈ।
ਪਰ ਪਰਮੇਸ਼ੁਰ ਇਹ ਵੀ ਮੰਗ ਕਰਦਾ ਹੈ ਕਿ ਜਿਵੇਂ ਉਸ ਨੇ ਸਾਨੂੰ ਮਾਫ਼ ਕੀਤਾ ਹੈ, ਅਸੀਂ ਦੂਜਿਆਂ ਨੂੰ ਵੀ ਮਾਫ਼ ਕਰੀਏ ਜਿਨ੍ਹਾਂ ਨੇ ਸਾਡੇ ਨਾਲ ਗਲਤ ਕੀਤਾ ਹੈ। ਜਿਸ ਤਰ੍ਹਾਂ ਪਰਮੇਸ਼ੁਰ ਤੋਂ ਮਾਫੀ ਪ੍ਰਾਪਤ ਕਰਨ ਨਾਲ ਅਜ਼ਾਦੀ ਮਿਲਦੀ ਹੈ, ਉਸੇ ਤਰ੍ਹਾਂ ਦੂਜਿਆਂ ਨੂੰ ਮਾਫੀ ਦੇਣ ਨਾਲ - ਕੁੜੱਤਣ, ਵੈਰ ਅਤੇ ਪਿਛਲੀਆਂ ਠੇਸਾਂ ਤੋਂ ਲਗਾਤਾਰ ਦੁਖੀ ਹੁੰਦੇ ਰਹਿਣ ਤੋਂ ਅਜ਼ਾਦੀ ਮਿਲਦੀ ਹੈ।
ਮਾਫ਼ੀ, ਇਸ ਨੂੰ ਪ੍ਰਾਪਤ ਕਰਨਾ ਅਤੇ ਦੇਣਾ ਦੋਵੇਂ, ਮਸੀਹ ਵਿੱਚ ਅਜ਼ਾਦੀ ਦਾ ਜੀਵਨ ਜੀਉਣ ਦੀ ਬੁਨਿਆਦ ਹੈ।
6. ਪਰਤਾਵਿਆਂ ਅਤੇ ਅਜਿਹੀਆਂ ਸਥਿਤੀਆਂ ਤੋਂ ਬਚਣ ਲਈ ਪਰਮੇਸ਼ੁਰ ਦੇ ਮਾਰਗ ਦਰਸ਼ਨ ਲਈ ਪ੍ਰਾਰਥਨਾ ਕਰੋ ਜੋ ਸ਼ਾਇਦ ਉਸ ਦੀ ਸੋਭਾ ਲਈ ਨਾ ਹੋਣ। "...ਸਾਨੂੰ ਪਰਤਾਵੇ ਵਿੱਚ ਨਾ ਲਿਆ, ਸਗੋਂ ਬੁਰਿਆਈ ਤੋਂ ਬਚਾ।''
ਪਰਮੇਸ਼ੁਰ ਨੇ ਸਾਡੇ ਪਾਪ ਮਾਫ਼ ਕਰ ਦਿੱਤੇ ਹਨ ਅਤੇ ਸਾਨੂੰ ਸਾਰੇ ਕੁਧਰਮ ਤੋਂ ਸ਼ੁੱਧ ਕਰ ਦਿੱਤਾ ਹੈ ਜਿਵੇਂ ਕਿ 1 ਯੂਹੰਨਾ 1: 9 ਵਿੱਚ ਵਾਅਦਾ ਕੀਤਾ ਗਿਆ ਹੈ, ਪਰ ਪਾਪ ਵਿੱਚ ਡਿੱਗੇ ਹੋਏ ਇਸ ਸੰਸਾਰ ਵਿੱਚ ਰਹਿੰਦਿਆਂ ਅਸੀਂ ਅਜੇ ਵੀ ਪਰਤਾਵੇ ਦਾ ਸਾਹਮਣਾ ਕਰਾਂਗੇ। ਪ੍ਰਭੂ ਦੀ ਪ੍ਰਾਰਥਨਾ ਦਾ ਇਹ ਹਿੱਸਾ ਇਸ ਗੱਲ ਦੇ ਮਹੱਤਵ ਉੱਤੇ ਜ਼ੋਰ ਦਿੰਦਾ ਹੈ ਕਿ ਇਹ ਨਹੀਂ ਹੋਣਾ ਚਾਹੀਦਾ ਕਿ ਅਸੀਂ ਪਰਮੇਸ਼ੁਰ ਵੱਲੋਂ ਸਾਨੂੰ ਦਿੱਤੀ ਜਾਣ ਵਾਲੀ ਮਾਫ਼ੀ ਬਾਰੇ ਅਰਾਮਦਾਇਕ ਅਤੇ ਲਾਪਰਵਾਹ ਹੋ ਜਾਈਏ ਅਤੇ ਭਵਿੱਖ ਵਿੱਚ ਪਾਪ ਤੋਂ ਬਚਣ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖੀਏ। ਜਦ ਕਿ ਪਰਮੇਸ਼ੁਰ ਸਾਨੂੰ ਮਾਫ਼ ਕਰਕੇ ਪਾਪ ਦੀ ਆਤਮਿਕ ਸਜ਼ਾ ਨੂੰ ਦੂਰ ਕਰਦਾ ਹੈ, ਜ਼ਰੂਰੀ ਨਹੀਂ ਕਿ ਉਹ ਪਾਪ ਦੇ ਨੁਕਸਾਨਦੇਹ ਨਤੀਜਿਆਂ ਨੂੰ ਵੀ ਦੂਰ ਕਰਦਾ ਹੈ। ਇਸ ਕਾਰਣ ਕਰਕੇ, ਪਰਤਾਵੇ ਤੋਂ ਬਚਣ ਲਈ ਪਰਮੇਸ਼ੁਰ ਦੀ ਮਦਦ ਲਈ ਪ੍ਰਾਰਥਨਾ ਕਰਨੀ ਜ਼ਰੂਰੀ ਹੈ।
ਰੋਜ਼ਾਨਾ, ਪ੍ਰਾਰਥਨਾ ਵਿੱਚ ਪਰਮੇਸ਼ੁਰ ਨੂੰ ਜੋ ਵੀ ਸਮਾਂ ਤੁਸੀਂ ਖੁਸ਼ੀ ਨਾਲ ਦੇ ਸਕਦੇ ਹੋ ਉਸ ਨੂੰ ਦੇਣਾ ਸ਼ੁਰੂ ਕਰੋ। ਪਰਮੇਸ਼ੁਰ ਕੋਲ ਤੁਹਾਡੇ ਨਾਲ ਹਰ ਰੋਜ਼ ਮਿਲਣ ਦਾ ਕੋਟਾ ਨਹੀਂ ਹੈ। ਇਸ ਤੋਂ ਇਲਾਵਾ, ਕਈ ਵਾਰ ਹਮੇਸ਼ਾ ਸੁਚੇਤ ਰਹਿਣਾ ਅਤੇ "ਊਂਘਣ" ਤੋਂ ਬਚਣਾ ਚੁਣੌਤੀਪੂਰਨ ਹੋਵੇਗਾ। ਨਿਰਾਸ਼ ਨਾ ਹੋਵੋ; ਜਾਣੋ ਕਿ ਜਦ ਤੁਸੀਂ ਪ੍ਰਾਰਥਨਾ ਵਿੱਚ ਆਪਣਾ ਸਮਾਂ ਪਰਮੇਸ਼ੁਰ ਨੂੰ ਦਿਓਗੇ ਤਾਂ ਤੁਸੀਂ ਪਰਮੇਸ਼ੁਰ ਕੋਲੋਂ ਬਰਕਤ ਪ੍ਰਾਪਤ ਕਰੋਗੇ!
读经计划介绍

ਇੱਕ ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਪ੍ਰਾਰਥਨਾ ਜੀਵਨ ਦਾ ਨਿਰਮਾਣ ਕਰਨ ਦੇ ਲਈ ਸਿਧਾਂਤਾਂ ਦੀ ਖੋਜ ਕਰੋ। ਪ੍ਰਾਰਥਨਾ - ਇੱਕ ਨਿੱਜੀ ਪੱਧਰ ਤੇ ਪਰਮੇਸ਼ੁਰ ਨਾਲ ਗੱਲਬਾਤ ਕਰਨਾ - ਸਾਡੇ ਜੀਵਨਾਂ ਅਤੇ ਆਲੇ ਦੁਆਲੇ ਦੇ ਸਕਾਰਾਤਮਕ ਬਦਲਾਅ ਨੂੰ ਵੇਖਣ ਦੀ ਕੁੰਜੀ ਹੈ। ਡੇਵਿਡ ਜੇ. ਸਵਾਂਟ ਦੁਆਰਾ ਲਿਖੀ ਪੁਸਤਕ "ਆਊਟ ਆਫ਼ ਦਿਸ ਵਰਲਡ: ਏ ਕ੍ਰਿਸਚਨਸ ਗਾਈਡ ਟੂ ਗਰੋਥ ਐਂਡ ਪਰਪਜ਼" ਵਿੱਚੋਂ ਲਿਆ ਗਿਆ।
More