ਤੁਹਾਡੇ ਕੋਲ ਇੱਕ ਪ੍ਰਾਰਥਨਾ ਹੈ!预览

"ਇੱਕ ਸਿਹਤਮੰਦ ਅਤੇ ਸੰਤੁਲਿਤ ਪ੍ਰਾਰਥਨਾ ਦੀਆਂ ਛੇ ਕੁੰਜੀਆਂ - ਭਾਗ ਪਹਿਲਾ"
1. ਜਾਣੋ ਕਿ ਤੁਸੀਂ ਕਿਸ ਨਾਲ ਗੱਲ ਕਰ ਰਹੇ ਹੋ। “ਹੇ ਸਾਡੇ ਪਿਤਾ, ਜਿਹੜਾ ਸੁਰਗ ਵਿੱਚ ਹੈਂ…”
ਜਦੋਂ ਯਿਸੂ ਨੇ ਆਪਣੇ ਚੇਲਿਆਂ ਨੂੰ ਪਿਤਾ ਨੂੰ ਸਿੱਧੇ ਸੰਬੋਧਿਤ ਕਰਨ ਦੀ ਹਿਦਾਇਤ ਦਿੱਤੀ, ਤਾਂ ਇਹ ਵਿਚਾਰ ਸੰਭਵ ਤੌਰ ਤੇ ਕੁਝ ਲੋਕਾਂ ਨੂੰ ਹੈਰਾਨ ਕਰਨ ਵਾਲਾ ਸੀ। ਪੁਰਾਣੇ ਨੇਮ ਦੇ ਦੌਰਾਨ, ਇੱਕ ਆਮ ਵਿਅਕਤੀ ਲਈ ਪਰਮੇਸ਼ੁਰ ਨੂੰ ਬੇਨਤੀਆਂ ਦੱਸਣ ਦਾ ਇੱਕੋ-ਇੱਕ ਤਰੀਕਾ ਇੱਕ ਜਾਜਕ ਦੁਆਰਾ ਸੀ। ਸ਼ੁਕਰ ਹੈ, ਯਿਸੂ ਇਹ ਸਭ ਕੁਝ ਬਦਲਣ ਲਈ ਆਇਆ।
ਸਾਡੇ ਪਾਪ ਨੂੰ ਢੱਕਣ ਲਈ ਸਲੀਬ ਉੱਤੇ ਯਿਸੂ ਦੇ ਸੰਪੂਰਨ ਬਲੀਦਾਨ ਦੇ ਕਾਰਨ, ਵਿਸ਼ਵਾਸੀਆਂ ਦੀ ਹੁਣ ਪਿਤਾ ਨਾਲ ਸਿੱਧੀ ਗੱਲ ਹੁੰਦੀ ਹੈ। ਇਸ ਲਈ ਅਸੀਂ ਆਪਣੇ ਸੁਰਗੀ ਪਿਤਾ ਅੱਗੇ “ਯਿਸੂ ਦੇ ਨਾਮ ਵਿੱਚ” ਪ੍ਰਾਰਥਨਾ ਕਰਦੇ ਹਾਂ। ਪਰ, ਪ੍ਰਾਰਥਨਾ ਲਈ ਕੋਈ ਨਿਰਧਾਰਤ ਫਾਰਮੂਲੇ ਨਹੀਂ ਹਨ ਅਤੇ ਯਿਸੂ ਅੱਗੇ ਪ੍ਰਾਰਥਨਾ ਕਰਨਾ ਓਨਾ ਹੀ ਅਰਥਪੂਰਨ ਹੈ ਜਿੰਨਾ ਕਿ ਖੁਦ ਪਿਤਾ ਨੂੰ ਸੰਬੋਧਿਤ ਕਰਨਾ। ਯਾਦ ਰੱਖਣ ਵਾਲੀ ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਹੁਣ ਪਰਮੇਸ਼ੁਰ ਅਤੇ ਤੁਹਾਡੇ ਵਿਚਕਾਰ ਗੱਲਬਾਤ ਕਰਨ ਵਿੱਚ ਕੋਈ ਰੁਕਾਵਟ ਨਹੀਂ ਹੈ।
2. ਉਸ ਨੇ ਤੁਹਾਡੇ ਲਈ ਜੋ ਕੁਝ ਵੀ ਕੀਤਾ ਹੈ ਉਸ ਤੇ ਵਿਚਾਰ ਕਰੋ ਅਤੇ ਉਸ ਲਈ ਆਪਣੀ ਅਰਾਧਨਾ ਅਤੇ ਧੰਨਵਾਦ ਪਰਗਟ ਕਰੋ ਅਤੇ । “…ਤੇਰਾ ਨਾਮ ਪਾਕ ਮੰਨਿਆ ਜਾਵੇ…”
ਵਿਸ਼ੇਸ਼ ਤੌਰ ਤੇ ਉਸਤਤ ਅਤੇ ਅਰਾਧਨਾ ਤੇ ਧਿਆਨ ਕੇਂਦਰਿਤ ਕਰਨ ਲਈ ਆਪਣੀ ਪ੍ਰਾਰਥਨਾ ਦੇ ਇੱਕ ਹਿੱਸੇ ਨੂੰ ਵੱਖ ਕਰਕੇ, ਤੁਸੀਂ ਆਪਣੇ ਆਪ ਤੋਂ ਧਿਆਨ ਹਟਾ ਦਿੰਦੇ ਹੋ। ਜਦ ਕਿ ਪਰਮੇਸ਼ੁਰ ਸਾਡੀਆਂ ਜ਼ਰੂਰਤਾਂ ਅਤੇ ਇੱਛਾਵਾਂ ਨੂੰ ਸੁਣਨਾ ਚਾਹੁੰਦਾ ਹੈ, ਉਹ ਇਹ ਵੀ ਚਾਹੁੰਦਾ ਹੈ ਕਿ ਅਸੀਂ ਉਸ ਦੁਆਰਾ ਕੀਤੇ ਗਏ ਸਾਰੇ ਕੰਮਾਂ ਲਈ ਸ਼ੁਕਰਗੁਜ਼ਾਰੀ ਕਰੀਏ ਅਤੇ ਇਹ ਮਹਿਸੂਸ ਕਰੀਏ ਕਿ ਸਭ ਕੁਝ "ਸਾਡੇ ਬਾਰੇ" ਨਹੀਂ ਹੈ। ਦਰਅਸਲ, ਇਹ ਅਸਲ ਵਿੱਚ ਉਸ ਦੇ ਬਾਰੇ ਹੈ। ਉਹ ਭਰਪੂਰੀ ਅਤੇ ਪਿਆਰ ਦਾ ਪਰਮੇਸ਼ੁਰ ਹੈ ਅਤੇ ਉਸਤਤ ਅਤੇ ਆਦਰ ਦੇ ਯੋਗ ਹੈ। ਜਦੋਂ ਤੁਸੀਂ ਪਰਮੇਸ਼ੁਰ ਦੁਆਰਾ ਤੁਹਾਨੂੰ ਦਿੱਤੀਆਂ ਗਈਆਂ ਬਰਕਤਾਂ ਅਤੇ ਉਸ ਦੇ ਨਾਲ ਰਿਸ਼ਤੇ ਬਣਾਉਣ ਦੇ ਅਦੁੱਤੀ ਵਿਸ਼ੇਸ਼ ਅਧਿਕਾਰ ਤੇ ਵਿਚਾਰ ਕਰਦੇ ਹੋ, ਤਾਂ ਤੁਹਾਨੂੰ ਉਸ ਪ੍ਰਤੀ ਆਪਣੀ ਸ਼ੁਕਰਗੁਜ਼ਾਰੀ, ਉਸਤਤ ਅਤੇ ਧੰਨਵਾਦ ਪਰਗਟ ਕਰਨਾ ਅਸਾਨ ਲੱਗੇਗਾ। ਤੁਹਾਨੂੰ ਆਪਣੇ ਆਪ ਤੇ ਧਿਆਨ ਕੇਂਦਰਿਤ ਕਰਨਾ ਵੀ ਔਖਾ ਲੱਗੇਗਾ।
3. ਪ੍ਰਾਰਥਨਾ ਕਰੋ ਕਿ ਉਸ ਦੀ ਕਲੀਸੀਆ ਅਤੇ ਤੁਹਾਡੇ ਜੀਵਨ ਲਈ ਪਰਮੇਸ਼ੁਰ ਦੇ ਉਦੇਸ਼ ਪੂਰੀ ਤਰ੍ਹਾਂ ਪੂਰੇ ਹੋਣ। “…ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।”
ਉਤੇਜਿਤ ਅਤੇ ਪ੍ਰਭਾਵਸ਼ਾਲੀ ਪ੍ਰਾਰਥਨਾ ਉਦੋਂ ਆਉਂਦੀ ਹੈ ਜਦੋਂ ਅਸੀਂ ਆਪਣੇ ਮਨਾਂ ਨੂੰ ਅਤੀਤ ਦੀਆਂ ਸਮੱਸਿਆਵਾਂ ਤੋਂ ਹਟਾ ਕੇ ਭਵਿੱਖ ਦੀਆਂ ਸ਼ਾਨਦਾਰ ਸੰਭਾਵਨਾਵਾਂ ਤੇ ਲਾਉਂਦੇ ਹਾਂ। ਆਪਣੇ ਅਤੀਤ ਤੇ ਲਗਾਤਾਰ ਧਿਆਨ ਦੇਣਾ ਤੁਹਾਡੇ ਭਵਿੱਖ ਨੂੰ ਸੀਮਤ ਕਰਨ ਦਾ ਹੀ ਕੰਮ ਕਰੇਗਾ। ਪਰਮੇਸ਼ੁਰ ਦੇ ਦ੍ਰਿਸ਼ਟੀਕੋਣ ਨੂੰ ਅਪਣਾਓ ਅਤੇ ਪਿਛਲੀਆਂ ਚੁਣੌਤੀਆਂ ਜਾਂ ਅਸਫ਼ਲਤਾਵਾਂ ਨੂੰ ਤੁਹਾਡੇ ਵਿਚਾਰਾਂ ਉੱਤੇ ਹਾਵੀ ਨਾ ਹੋਣ ਦਿਓ ਅਤੇ ਤੁਹਾਡੀ ਸੋਚ ਨੂੰ ਸੀਮਤ ਨਾ ਕਰਨ ਦਿਓ। ਮਸੀਹ ਵਿੱਚ ਆਪਣੀ ਪੂਰੀ ਸਮਰੱਥਾ ਨੂੰ ਪ੍ਰਾਪਤ ਕਰਨ ਦੀ ਆਪਣੀ ਇੱਛਾ ਨੂੰ ਪਰਮੇਸ਼ੁਰ ਅੱਗੇ ਪਰਗਟ ਕਰੋ ਅਤੇ ਉਸ ਨੂੰ ਤੁਹਾਡੇ ਦਰਸ਼ਣ ਅਤੇ ਸੁਪਨਿਆਂ ਨੂੰ ਵੱਡਾ ਕਰਨ ਵਿੱਚ ਮਦਦ ਕਰਨ ਲਈ ਕਹੋ। ਉਹ ਚਾਹੁੰਦਾ ਹੈ ਕਿ ਤੁਸੀਂ ਜੀਵਨ ਵਿੱਚ ਉਸ ਦੇ ਉਦੇਸ਼ ਨੂੰ ਅਤੇ ਉਸ ਦੀ ਕਲੀਸੀਆ ਦੇ ਉਦੇਸ਼ ਨੂੰ ਵੀ ਪੂਰਾ ਕਰੋ।
读经计划介绍

ਇੱਕ ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਪ੍ਰਾਰਥਨਾ ਜੀਵਨ ਦਾ ਨਿਰਮਾਣ ਕਰਨ ਦੇ ਲਈ ਸਿਧਾਂਤਾਂ ਦੀ ਖੋਜ ਕਰੋ। ਪ੍ਰਾਰਥਨਾ - ਇੱਕ ਨਿੱਜੀ ਪੱਧਰ ਤੇ ਪਰਮੇਸ਼ੁਰ ਨਾਲ ਗੱਲਬਾਤ ਕਰਨਾ - ਸਾਡੇ ਜੀਵਨਾਂ ਅਤੇ ਆਲੇ ਦੁਆਲੇ ਦੇ ਸਕਾਰਾਤਮਕ ਬਦਲਾਅ ਨੂੰ ਵੇਖਣ ਦੀ ਕੁੰਜੀ ਹੈ। ਡੇਵਿਡ ਜੇ. ਸਵਾਂਟ ਦੁਆਰਾ ਲਿਖੀ ਪੁਸਤਕ "ਆਊਟ ਆਫ਼ ਦਿਸ ਵਰਲਡ: ਏ ਕ੍ਰਿਸਚਨਸ ਗਾਈਡ ਟੂ ਗਰੋਥ ਐਂਡ ਪਰਪਜ਼" ਵਿੱਚੋਂ ਲਿਆ ਗਿਆ।
More