ਤੁਹਾਡੇ ਕੋਲ ਇੱਕ ਪ੍ਰਾਰਥਨਾ ਹੈ!预览

ਤੁਹਾਡੇ ਕੋਲ ਇੱਕ ਪ੍ਰਾਰਥਨਾ ਹੈ!

6天中的第1天

"ਸਾਡੇ ਕੋਲ ਇੱਕ ਪ੍ਰਾਰਥਨਾ ਹੈ!"

ਅੱਜ ਦੇ ਸਮਾਜ ਵਿੱਚ, ਬਹੁਤ ਸਾਰੇ ਲੋਕ ਪ੍ਰਾਰਥਨਾ ਨੂੰ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦਾ ਇੱਕ ਬੇਅਸਰ ਤਰੀਕਾ ਸਮਝਦੇ ਹਨ। ਅਸਲ ਵਿਚ, ਹੋ ਸਕਦਾ ਹੈ ਕਿ ਕੁਝ ਸ਼ਾਇਦ ਕਦੇ ਵੀ ਪ੍ਰਾਰਥਨਾ ਨਾ ਕਰਦੇ ਹੋਣ। ਦੂਜੇ ਕੁਝ ਲੋਕ ਸ਼ਾਇਦ ਸਭ ਕੁਝ ਕਰਨ ਦੀ ਕੋਸ਼ਿਸ਼ ਕਰਨ ਤੋਂ ਬਾਅਦ ਹੀ ਪ੍ਰਾਰਥਨਾ ਸ਼ੁਰੂ ਕਰਦੇ ਹੋਣ।

ਪਰ ਪਰਮੇਸ਼ੁਰ ਨੇ ਕਦੇ ਵੀ ਨਹੀਂ ਚਾਹਿਆ ਸੀ ਕਿ ਜਦੋਂ ਸਾਡੇ ਕੋਲ ਹੋਰ ਸਾਰੇ ਵਿਕਲਪ ਅਤੇ ਸਾਧਨ ਮੁੱਕ ਚੁੱਕੇ ਹੋਣ ਤਾਂ ਉਦੋਂ ਸਾਡੇ ਪ੍ਰਾਰਥਨਾ ਜੀਵਨ ਮੁਸ਼ਕਲ ਹਲਾਤਾਂ ਤੇ ਕਾਬੂ ਪਾਉਣ ਦਾ ਆਖਰੀ ਉਪਾਅ ਹੋਣ। ਸੱਚਾਈ ਇਹ ਹੈ ਕਿ ਪਰਮੇਸ਼ੁਰ ਚਾਹੁੰਦਾ ਹੈ ਕਿ ਪ੍ਰਾਰਥਨਾ ਹਰ ਮਸੀਹੀ ਵਿਅਕਤੀ ਦੇ ਜੀਵਨ ਦਾ ਕੇਂਦਰ ਹੋਵੇ: ਲੋੜ ਪੈਣ ਤੇ ਉਹ ਥਾਂ ਜਿੱਥੇ ਅਸੀਂ ਸਭ ਤੋਂ ਪਹਿਲਾਂ ਜਾਂਦੇ ਹਾਂ, ਅੰਤ ਵਿੱਚ ਨਹੀਂ। ਉਹ ਸਾਰਾ ਦਿਨ, ਹਰ ਰੋਜ਼, ਸਾਡੀ ਲੋੜ ਅਤੇ ਜ਼ਰੂਰਤ ਦੇ ਸਮਿਆਂ ਅਤੇ ਭਰਪੂਰੀ ਅਤੇ ਪੂਰਤੀ ਦੇ ਸਮਿਆਂ ਵਿੱਚ ਸਾਡੇ ਤੋਂ ਸੁਣਨਾ ਚਾਹੁੰਦਾ ਹੈ। ਨਾਲ ਹੀ, ਜਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ ਤਾਂ ਪਰਮੇਸ਼ੁਰ ਸਾਡੇ ਨਾਲ ਨਿਰੰਤਰ ਗੱਲਬਾਤ ਵਿੱਚ ਰਹਿਣ ਦੇ ਦੁਆਰਾ ਬਹੁਤ ਸਾਰੇ ਤਰੀਕਿਆਂ ਨਾਲ ਆਪਣੇ ਪਿਆਰ ਨੂੰ ਪ੍ਰਦਰਸ਼ਿਤ ਕਰਨਾ ਚਾਹੁੰਦਾ ਹੈ।

ਪ੍ਰਾਰਥਨਾ ਸਾਡੇ ਜੀਵਨ ਅਤੇ ਆਲੇ ਦੁਆਲੇ ਦੇ ਸਕਾਰਾਤਮਕ ਬਦਲਾਵਾਂ ਨੂੰ ਵੇਖਣ ਦੀ ਕੁੰਜੀ ਹੈ ਅਤੇ ਪਰਮੇਸ਼ੁਰ ਦੇ ਨਾਲ ਸਾਡੀ ਚਾਲ ਵਿੱਚ ਵਧਣ ਦੀ ਬੁਨਿਆਦ ਹੈ।

“ਧਰਮੀ ਪੁਰਖ ਦੀ ਬੇਨਤੀ ਤੋਂ ਬਹੁਤ ਅਸਰ ਹੁੰਦਾ ਹੈ।” ਯਾਕੂਬ 5:16

计划天: 2

读经计划介绍

ਤੁਹਾਡੇ ਕੋਲ ਇੱਕ ਪ੍ਰਾਰਥਨਾ ਹੈ!

ਇੱਕ ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਪ੍ਰਾਰਥਨਾ ਜੀਵਨ ਦਾ ਨਿਰਮਾਣ ਕਰਨ ਦੇ ਲਈ ਸਿਧਾਂਤਾਂ ਦੀ ਖੋਜ ਕਰੋ। ਪ੍ਰਾਰਥਨਾ - ਇੱਕ ਨਿੱਜੀ ਪੱਧਰ ਤੇ ਪਰਮੇਸ਼ੁਰ ਨਾਲ ਗੱਲਬਾਤ ਕਰਨਾ - ਸਾਡੇ ਜੀਵਨਾਂ ਅਤੇ ਆਲੇ ਦੁਆਲੇ ਦੇ ਸਕਾਰਾਤਮਕ ਬਦਲਾਅ ਨੂੰ ਵੇਖਣ ਦੀ ਕੁੰਜੀ ਹੈ। ਡੇਵਿਡ ਜੇ. ਸਵਾਂਟ ਦੁਆਰਾ ਲਿਖੀ ਪੁਸਤਕ "ਆਊਟ ਆਫ਼ ਦਿਸ ਵਰਲਡ: ਏ ਕ੍ਰਿਸਚਨਸ ਗਾਈਡ ਟੂ ਗਰੋਥ ਐਂਡ ਪਰਪਜ਼" ਵਿੱਚੋਂ ਲਿਆ ਗਿਆ।

More