ਤੁਹਾਡੇ ਕੋਲ ਇੱਕ ਪ੍ਰਾਰਥਨਾ ਹੈ!预览

ਤੁਹਾਡੇ ਕੋਲ ਇੱਕ ਪ੍ਰਾਰਥਨਾ ਹੈ!

6天中的第4天

“ਪ੍ਰਭਾਵਸ਼ਾਲੀ ਨਿੱਜੀ ਪ੍ਰਾਰਥਨਾ ਲਈ ਪਰਮੇਸ਼ੁਰ ਦਾ ਨਮੂਨਾ”

ਪ੍ਰਭੂ ਦੀ ਪ੍ਰਾਰਥਨਾ ਵਾਲੀਆਂ ਆਇਤਾਂ ਬਾਈਬਲ ਦੀਆਂ ਸਭ ਤੋਂ ਵੱਧ ਮਾਨਤਾ ਪ੍ਰਾਪਤ ਆਇਤਾਂ ਵਿੱਚੋਂ ਹੈ। ਜ਼ਿਆਦਾਤਰ ਲੋਕਾਂ ਨੇ ਪ੍ਰਭੂ ਦੀ ਪ੍ਰਾਰਥਨਾ ਨੂੰ ਮੂੰਹ ਜ਼ੁਬਾਨੀ ਯਾਦ ਕਰ ਲਿਆ ਹੈ, ਜਾਂ ਘੱਟੋ-ਘੱਟ ਇਸ ਨੂੰ ਸੁਣ ਕੇ ਪਛਾਣ ਲੈਂਦੇ ਹਨ। ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ:

"ਸੋ ਤੁਸੀਂ ਇਸ ਬਿਧ ਨਾਲ ਪ੍ਰਾਰਥਨਾ ਕਰੋ, - ਹੇ ਸਾਡੇ ਪਿਤਾ, ਜਿਹੜਾ ਸੁਰਗ ਵਿੱਚ ਹੈਂ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ। ਸਾਡੀ ਰੋਜ ਦੀ ਰੋਟੀ ਅੱਜ ਸਾਨੂੰ ਦਿਹ। ਅਤੇ ਸਾਡੇ ਕਰਜ਼ ਸਾਨੂੰ ਮਾਫ਼ ਕਰ, ਜਿਵੇਂ ਅਸਾਂ ਵੀ ਆਪਣੇ ਕਰਜਾਈਆਂ ਨੂੰ ਮਾਫ਼ ਕੀਤਾ ਹੈ। ਅਤੇ ਸਾਨੂੰ ਪਰਤਾਵੇ ਵਿੱਚ ਨਾ ਲਿਆ, ਸਗੋਂ ਬੁਰਿਆਈ ਤੋਂ ਬਚਾ।'' ਮੱਤੀ 6:9-13

ਪ੍ਰਭੂ ਦੀ ਪ੍ਰਾਰਥਨਾ ਅੱਜ ਵੀ ਸਭ ਤੋਂ ਵੱਧ ਕੀਤੀਆਂ ਜਾਣ ਵਾਲੀਆਂ ਪ੍ਰਾਰਥਨਾਵਾਂ ਵਿੱਚੋਂ ਇੱਕ ਹੈ। ਪਰ ਜਦੋਂ ਯਿਸੂ ਨੇ ਆਪਣੇ ਚੇਲਿਆਂ ਨੂੰ ਇਹ ਕੀਮਤੀ ਸ਼ਬਦ ਦਿੱਤੇ, ਤਾਂ ਉਸ ਦੇ ਇਰਾਦੇ ਸਾਨੂੰ ਯਾਦ ਰੱਖਣ ਦੇ ਲਈ ਇੱਕ ਪ੍ਰਭਾਵਸ਼ਾਲੀ ਪ੍ਰਾਰਥਨਾ ਦੇਣ ਤੋਂ ਕਿਤੇ ਅੱਗੇ ਦੇ ਸਨ। ਉਸ ਨੇ ਸਾਨੂੰ ਸਾਡੀਆਂ ਸਾਰੀਆਂ ਪ੍ਰਾਰਥਨਾਵਾਂ ਦਾ ਆਧਾਰ ਬਣਾਉਣ ਲਈ ਇੱਕ ਮਹੱਤਵਪੂਰਣ ਢਾਂਚਾ ਦਿੱਤਾ ਹੈ।

ਇੱਕ ਪਲ ਲਈ ਇਸ ਬਾਰੇ ਸੋਚੋ ਕਿ ਜਦੋਂ ਤੁਸੀਂ ਪ੍ਰਾਰਥਨਾ ਕਰਦੇ ਹੋ ਤਾਂ ਕਿਹੜੀ ਚੀਜ਼ ਤੁਹਾਨੂੰ ਸੀਮਤ ਕਰਦੀ ਹੈ ਅਤੇ ਜਾਂ ਤੁਹਾਨੂੰ ਪ੍ਰਾਰਥਨਾ ਕਰਨ ਵਿੱਚ ਕਿਹੜੀਆਂ ਰੁਕਾਵਟਾਂ ਆਉਂਦੀਆਂ ਹਨ। ਹੋ ਸਕਦਾ ਹੈ ਕਿ ਤੁਹਾਡੇ ਅੰਦਰ ਆਪਣੇ ਆਪ ਤੇ ਬਹੁਤ ਜ਼ਿਆਦਾ ਧਿਆਨ ਕੇਂਦਰਿਤ ਕਰਨ ਦੀ ਪ੍ਰਵਿਰਤੀ ਹੋਵੇ। ਸ਼ਾਇਦ ਪ੍ਰਾਰਥਨਾ ਦੌਰਾਨ ਤੁਹਾਡਾ ਧਿਆਨ ਅਸਾਨੀ ਨਾਲ ਭਟਕ ਜਾਂਦਾ ਹੈ, ਜਾਂ ਇੱਥੋਂ ਤੱਕ ਕਿ ਤੁਸੀਂ ਸੌਂ ਜਾਂਦੇ ਹੋ। ਇਹ ਆਮ ਸਮੱਸਿਆਵਾਂ ਹਨ ਜਿਨ੍ਹਾਂ ਦਾ ਅਸੀਂ ਸਾਰੇ ਸਮੇਂ-ਸਮੇਂ ਤੇ ਅਨੁਭਵ ਕਰਦੇ ਹਾਂ।

ਪ੍ਰਭੂ ਦੀ ਪ੍ਰਾਰਥਨਾ ਇਨ੍ਹਾਂ ਪ੍ਰਵਿਰਤੀਆਂ ਅਤੇ ਰੁਕਾਵਟਾਂ ਨੂੰ ਦੂਰ ਕਰਨ ਲਈ ਇੱਕ ਆਧਾਰ ਪ੍ਰਦਾਨ ਕਰਦੀ ਹੈ ਜਦੋਂ ਇਸ ਨੂੰ ਅੱਗੇ ਆਉਣ ਵਾਲੇ ਭਾਗਾਂ ਵਿੱਚ ਟੁਕੜਿਆਂ ਵਿੱਚ ਵੰਡਿਆ ਜਾਂਦਾ ਹੈ।

读经计划介绍

ਤੁਹਾਡੇ ਕੋਲ ਇੱਕ ਪ੍ਰਾਰਥਨਾ ਹੈ!

ਇੱਕ ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਪ੍ਰਾਰਥਨਾ ਜੀਵਨ ਦਾ ਨਿਰਮਾਣ ਕਰਨ ਦੇ ਲਈ ਸਿਧਾਂਤਾਂ ਦੀ ਖੋਜ ਕਰੋ। ਪ੍ਰਾਰਥਨਾ - ਇੱਕ ਨਿੱਜੀ ਪੱਧਰ ਤੇ ਪਰਮੇਸ਼ੁਰ ਨਾਲ ਗੱਲਬਾਤ ਕਰਨਾ - ਸਾਡੇ ਜੀਵਨਾਂ ਅਤੇ ਆਲੇ ਦੁਆਲੇ ਦੇ ਸਕਾਰਾਤਮਕ ਬਦਲਾਅ ਨੂੰ ਵੇਖਣ ਦੀ ਕੁੰਜੀ ਹੈ। ਡੇਵਿਡ ਜੇ. ਸਵਾਂਟ ਦੁਆਰਾ ਲਿਖੀ ਪੁਸਤਕ "ਆਊਟ ਆਫ਼ ਦਿਸ ਵਰਲਡ: ਏ ਕ੍ਰਿਸਚਨਸ ਗਾਈਡ ਟੂ ਗਰੋਥ ਐਂਡ ਪਰਪਜ਼" ਵਿੱਚੋਂ ਲਿਆ ਗਿਆ।

More