ਪਰਮੇਸ਼ੁਰ ਨੂੰ ਪਹਿਲਾ ਸਥਾਨ ਦਿਓ预览

“ਪਰਮੇਸ਼ੁਰ ਤੁਹਾਡੇ ਦਿਲ ਵਿੱਚ ਪਹਿਲਾ ਸਥਾਨ ਚਾਹੁੰਦਾ ਹੈ”
ਅੱਜ ਦੇ ਸਮਾਜ ਵਿੱਚ, ਬਹੁਤ ਸਾਰੇ ਲੋਕ ਆਪਣੀ ਕੀਮਤ ਨੂੰ ਦੌਲਤਮੰਦੀ ਦੇ ਅਧਾਰ ਤੇ ਤੈਅ ਕਰਦੇ ਹਨ, ਉਹ "ਕਾਰੋਬਾਰ ਦੀ ਪੌੜੀ" ਤੇ ਕਿੰਨੇ ਉੱਚੇ ਥਾਂ ਤੇ ਹਨ, ਉਨ੍ਹਾਂ ਦਾ ਕਾਰੋਬਾਰ ਕਿੰਨਾ ਸਫ਼ਲ ਹੈ, ਜਾਂ ਇੱਥੋਂ ਤੱਕ ਕਿਸੇ ਨਾਲ ਜਾਣ ਪਛਾਣ ਦੇ ਅਧਾਰ ਤੇ।
ਪਰ ਜੇ ਸਾਡਾ ਮਹੱਤਤਾ ਦਾ ਨਜ਼ਰੀਆ ਇਨ੍ਹਾਂ ਚੀਜ਼ਾਂ ਉੱਤੇ ਸਥਾਪਿਤ ਹੁੰਦਾ ਹੈ, ਤਾਂ ਅਸੀਂ ਆਪਣੇ ਬਾਰੇ ਉਦੋਂ ਹੀ ਚੰਗਾ ਮਹਿਸੂਸ ਕਰਾਂਗੇ ਜਦੋਂ ਅਸੀਂ ਇਨ੍ਹਾਂ ਖੇਤਰਾਂ ਵਿੱਚ ਵਧ ਰਹੇ ਹੋਵਾਂਗੇ। ਜਦੋਂ ਸਾਡੀ ਦੌਲਤ ਅਤੇ ਸਫ਼ਲਤਾ ਘਟ ਜਾਂਦੀ ਹੈ, ਤਾਂ ਸਾਡਾ ਆਤਮ-ਮੁੱਲ ਵੀ ਘਟ ਜਾਂਦਾ ਹੈ ਕਿਉਂਕਿ ਸਾਡੀ ਨੀਂਹ ਮਜ਼ਬੂਤ ਨਹੀਂ ਹੈ। ਯਿਸੂ ਇਸ ਦਾ ਵਰਣਨ ਇਸ ਤਰ੍ਹਾਂ ਕਰਦਾ ਹੈ:
“ਪਰ ਜਿਹੜਾ ਸੁਣ ਕੇ ਨਹੀਂ ਮੰਨਦਾ ਉਹ ਉਸ ਮਨੁੱਖ ਵਰਗਾ ਹੈ ਜਿਹ ਨੇ ਨੀਉਂ ਬਿਨਾਂ ਧਰਤੀ ਉੱਤੇ ਘਰ ਬਣਾਇਆ ਜਿਸ ਉੱਤੇ ਧਾਰ ਨੇ ਜ਼ੋਰ ਮਾਰਿਆ ਅਤੇ ਉਹ ਝੱਟ ਡਿੱਗ ਪਿਆ ਅਰ ਉਸ ਘਰ ਦਾ ਸੱਤਿਆ ਨਾਸ ਹੋ ਗਿਆ।” ਲੂਕਾ 6:49
ਸਾਡੀ ਪਛਾਣ ਓਨੀ ਹੀ ਪੱਕੀ ਹੈ ਜਿੰਨੀ ਕਿ ਇਸ ਦੀ ਨੀਂਹ, ਜਿਸ ਉੱਤੇ ਅਸੀਂ ਇਸ ਨੂੰ ਸਥਾਪਤ ਕਰਦੇ ਹਾਂ। ਯਿਸੂ ਮਸੀਹ ਦੀ ਪੱਕੀ ਨੀਂਹ ਉੱਤੇ ਆਪਣੀ ਪਛਾਣ ਸਥਾਪਤ ਕਰਨ ਨਾਲ, ਜੀਵਨ ਵਿੱਚ ਪੂਰਤੀ ਦੀ ਸਾਡੀ ਭਾਵਨਾ ਅਸਥਾਈ ਚੀਜ਼ਾਂ ਦੀ ਬਦਲਦੀ ਸਥਿਤੀ ਤੇ ਨਿਰਭਰ ਨਹੀਂ ਹੋਵੇਗੀ।
ਜਦੋਂ ਮਸੀਹ ਸਾਡੀ ਨੀਂਹ ਹੈ, ਸਾਡੀ ਸਥਿਰਤਾ ਇਸ ਤਰ੍ਹਾਂ ਹੈ:
“ਉਹ ਉਸ ਮਨੁੱਖ ਵਰਗਾ ਹੈ ਜਿਹ ਨੇ ਘਰ ਬਣਾਉਂਦਿਆਂ ਡੂੰਘਾ ਪੁੱਟ ਕੇ ਪੱਥਰ ਉੱਤੇ ਨੀਉਂ ਧਰੀ ਅਤੇ ਜਾਂ ਹੜ੍ਹ ਆਇਆ ਤਾਂ ਧਾਰ ਨੇ ਉਸ ਘਰ ਉੱਤੇ ਜ਼ੋਰ ਮਾਰਿਆ ਪਰ ਉਹ ਨੂੰ ਹਿਲਾ ਨਾ ਸੱਕੀ ਇਸ ਲਈ ਜੋ ਉਹ ਅੱਛੀ ਤਰਾਂ ਬਣਾਇਆ ਹੋਇਆ ਸੀ।” ਲੂਕਾ 6:48
ਇੱਕ ਪਲ ਦੇ ਲਈ ਜੀਵਨ ਦੀਆਂ ਬਹੁਤ ਸਾਰੀਆਂ ਚੋਣਾਂ ਬਾਰੇ ਸੋਚੋ ਜਿਨ੍ਹਾਂ ਉੱਤੇ ਤੁਹਾਨੂੰ ਆਪਣੀ ਮਹੱਤਤਾ ਦੀ ਨੀਂਹ ਰੱਖਣੀ ਪੈ ਸਕਦੀ ਹੈ। ਇਨ੍ਹਾਂ ਵਿੱਚ ਦੌਲਤ, ਪੇਸ਼ਾ, ਦਿੱਖ, ਪਰਿਵਾਰ, ਪ੍ਰਸਿੱਧੀ, ਸ਼ਕਤੀ ਜਾਂ ਤੁਸੀਂ ਕਿਸ ਨੂੰ ਜਾਣਦੇ ਹੋ ਸ਼ਾਮਲ ਹੋ ਸਕਦੇ ਹਨ। ਕੀ ਹੋਰ ਵੀ ਚੀਜ਼ਾਂ ਹਨ ਜਿਨ੍ਹਾਂ ਬਾਰੇ ਤੁਸੀਂ ਸੋਚ ਸਕਦੇ ਹੋ? ਸਾਡੀ ਪਛਾਣ ਨੂੰ ਸਥਾਪਤ ਕਰਨ ਵਾਲੀਆਂ ਸਾਰੀਆਂ ਚੀਜ਼ਾਂ ਵਿੱਚੋਂ, ਸਿਰਫ਼ ਯਿਸੂ ਹੀ ਸਾਨੂੰ ਜੇਤੂ ਮਸੀਹੀ ਜੀਵਨ ਦਾ ਭਰੋਸਾ ਦਿੰਦਾ ਹੈ।
ਪਰ ਜੇ ਤੁਸੀਂ ਦੂਜੀਆਂ ਚੋਣਾਂ ਦੀ ਜਾਂਚ ਕਰਦੇ ਹੋ, ਤਾਂ ਕੋਈ ਵੀ ਚੋਣ ਬੁਰੀ ਜਾਂ ਸੁਭਾਵਕ ਤੌਰ ਤੇ ਖਰਾਬ ਨਹੀਂ ਹੈ। ਅਸਲ ਵਿੱਚ, ਕਈ ਤਰ੍ਹਾਂ ਨਾਲ, ਉਹ ਜ਼ਿੰਮੇਵਾਰੀ ਦੇ ਬਹੁਤ ਮਹੱਤਵਪੂਰਣ ਖੇਤਰ ਹਨ ਜੋ ਪਰਮੇਸ਼ੁਰ ਨੇ ਸਾਨੂੰ ਸਾਡੇ ਜੀਵਨਾਂ ਵਿੱਚ ਦਿੱਤੇ ਹਨ। ਪਰ ਮੱਤੀ ਦੀ ਪੁਸਤਕ ਵਿੱਚ, ਯਿਸੂ ਸੰਤੁਲਨ ਲੱਭਣ ਵਿੱਚ ਸਾਡੀ ਮਦਦ ਕਰਦਾ ਹੈ।
“ਇਸ ਕਰਕੇ ਮੈਂ ਤੁਹਾਨੂੰ ਆਖਦਾ ਹਾਂ ਜੋ ਆਪਣੇ ਪ੍ਰਾਣਾਂ ਦੇ ਲਈ ਚਿੰਤਾ ਨਾ ਕਰੋ ਭਈ ਅਸੀਂ ਕੀ ਖਾਵਾਂਗੇ ਯਾ ਕੀ ਪੀਵਾਂਗੇ ਅਤੇ ਨਾ ਆਪਣੇ ਸਰੀਰ ਦੇ ਲਈ ਜੋ ਕੀ ਪਹਿਨਾਂਗੇ? ਭਲਾ, ਪ੍ਰਾਣ ਭੋਜਨ ਨਾਲੋਂ ਅਤੇ ਸਰੀਰ ਬਸਤ੍ਰ ਨਾਲੋਂ ਵਧੀਕ ਨਹੀਂ? ਅਕਾਸ਼ ਦੇ ਪੰਛੀਆਂ ਵੱਲ ਧਿਆਨ ਕਰੋ ਜੋ ਓਹ ਨਾ ਬੀਜਦੇ ਨਾ ਵੱਢਦੇ ਹਨ ਅਤੇ ਨਾ ਭੜੋਲਿਆਂ ਵਿੱਚ ਇਕੱਠੇ ਕਰਦੇ ਹਨ ਅਰ ਤੁਹਾਡਾ ਸੁਰਗੀ ਪਿਤਾ ਉਨ੍ਹਾਂ ਦੀ ਪਿਰਤਪਾਲ ਕਰਦਾ ਹੈ। ਭਲਾ, ਤੁਸੀਂ ਉਨ੍ਹਾਂ ਨਾਲੋਂ ਉੱਤਮ ਨਹੀਂ ਹੋ?” ਮੱਤੀ 6:25-26
ਜਦੋਂ ਅਸੀਂ ਇਸ ਸੱਚਾਈ ਨੂੰ ਆਪਣੇ ਜੀਵਨ ਵਿੱਚ ਹੱਲ ਕਰ ਲੈਂਦੇ ਹਾਂ, ਤਾਂ ਅਸੀਂ ਉਹ ਸ਼ਾਂਤੀ ਅਤੇ ਤ੍ਰਿਪਤੀ ਪਾ ਲੈਂਦੇ ਹਾਂ ਜੋ ਚਿੰਤਾ ਅਤੇ ਪਰੇਸ਼ਾਨੀ ਤੋਂ ਮੁਕਤ ਹੁੰਦੀ ਹੈ। ਇਹ ਸੰਤੁਲਨ ਉਦੋਂ ਪ੍ਰਾਪਤ ਹੁੰਦਾ ਹੈ ਜਦੋਂ ਅਸੀਂ ਯਿਸੂ ਨੂੰ ਆਪਣੇ ਜੀਵਨ ਦੇ ਸਾਰੇ ਖੇਤਰਾਂ ਵਿੱਚ ਪਹਿਲ ਦਿੰਦੇ ਹਾਂ।
“ਪਰ ਤੁਸੀਂ ਪਹਿਲਾਂ ਉਹ ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲੋ ਤਾਂ ਤੁਹਾਨੂੰ ਏਹ ਸਾਰੀਆਂ ਵਸਤਾਂ ਵੀ ਦਿੱਤੀਆਂ ਜਾਣਗੀਆਂ।” ਮੱਤੀ 6:33
ਸਾਡੇ ਸਾਰਿਆਂ ਦੇ ਸੁਪਨੇ, ਨਿਸ਼ਾਨੇ ਅਤੇ ਇੱਛਾਵਾਂ ਹਨ ਕਿਉਂਕਿ ਪਰਮੇਸ਼ੁਰ ਨੇ ਸਾਨੂੰ ਇਨ੍ਹਾਂ ਦੇ ਲਈ ਤਿਆਰ ਕੀਤਾ। ਪਰ ਯਿਸੂ ਨੂੰ ਪਹਿਲ ਦੇਣ ਨਾਲ ਤੁਹਾਨੂੰ ਆਪਣੀਆਂ ਤਰਜੀਹਾਂ ਅਤੇ ਉਦੇਸ਼ਾਂ ਦੀ ਜਾਂਚ ਕਰਨ ਲਈ ਪ੍ਰੇਰਿਤ ਹੋਣਾ ਚਾਹੀਦਾ ਹੈ ਕਿ ਤੁਸੀਂ ਉਹ ਚੀਜ਼ਾਂ ਕਿਉਂ ਕਰਨ ਜਾਂ ਪ੍ਰਾਪਤ ਕਰਨ ਦੀ ਇੱਛਾ ਰੱਖਦੇ ਹੋ ਜੋ ਤੁਸੀਂ ਚਾਹੁੰਦੇ ਹੋ। ਜਦੋਂ ਉਹ ਤੁਹਾਡੇ ਸੁਪਨਿਆਂ ਅਤੇ ਇੱਛਾਵਾਂ ਵਿੱਚ ਸਭ ਤੋਂ ਪਹਿਲਾ ਹੋਵੇਗਾ, ਤਾਂ ਤੁਹਾਡਾ ਭਵਿੱਖ ਮਹਾਨਤਾ ਅਤੇ ਅਨੰਦ ਨਾਲ ਭਰ ਜਾਵੇਗਾ!
ਜਦੋਂ ਪਰਮੇਸ਼ੁਰ ਤੁਹਾਡੇ ਧਿਆਨ ਵਿੱਚ ਕੋਈ ਇਤਰਾਜ਼ਯੋਗ ਉਦੇਸ਼ ਲਿਆਉਂਦਾ ਹੈ, ਤਾਂ ਤੁਹਾਡੀ ਸਭ ਤੋਂ ਮਹੱਤਵਪੂਰਣ ਪ੍ਰਤੀਕਿਰਿਆ ਬਦਲਾਵ ਕਰਨ ਦੀ ਇੱਛਾ ਹੋਣੀ ਚਾਹੀਦੀ ਹੈ। ਬਦਲਾਅ ਕਦੇ-ਕਦਾਈਂ ਮੁਸ਼ਕਲ ਹੋ ਸਕਦਾ ਹੈ, ਪਰ ਪਰਮੇਸ਼ੁਰ ਦੇ ਮਨ ਵਿੱਚ ਹਮੇਸ਼ਾ ਸਾਡੇ ਲਈ ਸਭ ਤੋਂ ਉੱਤਮ ਹੁੰਦਾ ਹੈ ਅਤੇ ਉਹ ਚਾਹੁੰਦਾ ਹੈ ਕਿ ਤੁਸੀਂ ਆਤਮਿਕ ਤੌਰ ਤੇ ਉੱਨਤੀ ਕਰੋ।
读经计划介绍

ਸਾਡੇ ਜੀਵਨ ਵਿੱਚ ਪਰਮੇਸ਼ੁਰ ਨੂੰ ਪਹਿਲਾ ਸਥਾਨ ਦੇਣਾ ਇੱਕ ਵਾਰ ਦੀ ਘਟਨਾ ਨਹੀਂ ਹੈ . . . ਇਹ ਹਰ ਮਸੀਹੀ ਵਿਅਕਤੀ ਲਈ ਜੀਵਨ ਭਰ ਦੀ ਪ੍ਰਕਿਰਿਆ ਹੈ। ਭਾਵੇਂ ਤੁਸੀਂ ਵਿਸ਼ਵਾਸ ਵਿੱਚ ਨਵੇਂ ਹੋ ਜਾਂ ਮਸੀਹ ਦੇ ਇੱਕ "ਅਨੁਭਵੀ" ਚੇਲੇ ਹੋ, ਤੁਹਾਨੂੰ ਇਹ ਯੋਜਨਾ ਸਮਝਣ ਅਤੇ ਲਾਗੂ ਕਰਨ ਵਿੱਚ ਅਸਾਨ ਲੱਗੇਗੀ ਅਤੇ ਜੇਤੂ ਮਸੀਹੀ ਜੀਵਨ ਲਈ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਰਣਨੀਤੀ ਮਿਲੇਗੀ। ਡੇਵਿਡ ਜੇ. ਸਵਾਂਟ ਦੁਆਰਾ ਲਿਖੀ ਪੁਸਤਕ "ਆਊਟ ਆਫ਼ ਦਿਸ ਵਰਲਡ: ਏ ਕ੍ਰਿਸਚਨਸ ਗਾਈਡ ਟੂ ਗਰੋਥ ਐਂਡ ਪਰਪਜ਼" ਵਿੱਚੋਂ ਲਿਆ ਗਿਆ।
More