ਪਰਮੇਸ਼ੁਰ ਨੂੰ ਪਹਿਲਾ ਸਥਾਨ ਦਿਓ预览

ਪਰਮੇਸ਼ੁਰ ਨੂੰ ਪਹਿਲਾ ਸਥਾਨ ਦਿਓ

5天中的第1天

"ਪਰਮੇਸ਼ੁਰ ਦਾ ਸਥਾਨ, ਮੇਰਾ ਇਨਾਮ!"

ਪਹਿਲਾ ਸਥਾਨ - ਇਹ ਕਿਸੇ ਵੀ ਕਿਸਮ ਦਾ ਮੁਕਾਬਲਾ ਕਰਨ ਵਾਲੇ ਸਾਰੇ ਲੋਕਾਂ ਦੀ ਮੁੱਖ ਇੱਛਾ ਹੁੰਦੀ ਹੈ। ਭਾਵੇਂ ਕੋਈ ਵਿਅਕਤੀਗਤ ਜਾਂ ਟੀਮ ਮੁਕਾਬਲਾ ਹੋਵੇ, ਸਭ ਤੋਂ ਵਧੀਆ ਸਕੋਰ ਜਾਂ ਸਭ ਤੋਂ ਘੱਟ ਸਮਾਂ ਲੈਣ ਵਾਲਾ ਜਿੱਤਦਾ ਹੈ ਅਤੇ ਜਿਹੜਾ ਵਿਅਕਤੀ ਪਹਿਲੇ ਸਥਾਨ ਦੇ ਖਾਸ ਮੁਕਾਮ ਨੂੰ ਹਾਸਲ ਕਰਦਾ ਹੈ ਉਸ ਨੂੰਹਮੇਸ਼ਾ ਇਨਾਮ ਮਿਲਦਾ ਹੈ। ਹਮੇਸ਼ਾ, ਅਰਥਾਤ, ਇੱਕ ਮਹੱਤਵਪੂਰਣ ਅਪਵਾਦ ਦੇ ਨਾਲ।

ਸਾਡੀ ਮੁਕਤੀ ਤੋਂ ਪਹਿਲਾਂ, ਅਸੀਂ ਆਮ ਤੌਰ ਤੇ ਜੀਵਨ ਵਿੱਚ ਖੁਦ ਨੂੰ ਹੀ ਪਹਿਲੇ ਸਥਾਨ ਤੇਰੱਖਦੇ ਹਾਂ - ਆਪਣੇ ਲਈ ਜੀਉਣਾ, ਆਪਣੀਆਂ ਖੁਦ ਦੀਆਂ ਸੁਆਰਥੀ ਇੱਛਾਵਾਂ ਨੂੰ ਪੂਰਾ ਕਰਨਾ, ਆਪਣੇ ਖੁਦ ਦੇ ਏਜੰਡੇ ਨੂੰ ਅੱਗੇ ਵਧਾਉਣਾ। ਪਰ ਜਦੋਂ ਅਸੀਂ ਇੱਕ ਮਸੀਹੀ ਬਣ ਜਾਂਦੇ ਹਾਂ, ਤਾਂ ਅਸੀਂ ਪਹਿਲਾ ਸਥਾਨ ਖੁਦ ਨਹੀਂ ਰੱਖਣਾ ਹੈ; ਇਹ ਪਰਮੇਸ਼ੁਰ ਦਾ ਹੈ।

ਆਪਣੇ ਜੀਵਨਾਂ ਵਿੱਚ ਪਰਮੇਸ਼ੁਰ ਨੂੰ ਪਹਿਲਾ ਸਥਾਨ ਦੇਣਾ ਸਾਡੇ ਮੁਕਤੀ ਦੇ ਦਿਨ ਤੋਂ ਸ਼ੁਰੂ ਹੋਇਆ ਸੀ, ਪਰ ਪਰਮੇਸ਼ੁਰ ਨੂੰ ਸਾਡੇ ਜੀਵਨ ਦੇ ਸਾਰੇ ਖੇਤਰਾਂ ਵਿੱਚ ਪਹਿਲਾ ਸਥਾਨ ਦੇਣਾ ਇੱਕ ਨਿਰੰਤਰ ਪ੍ਰਕਿਰਿਆ ਹੈ। ਜਦੋਂ ਅਸੀਂ ਅਜਿਹਾ ਕਰਦੇ ਹਾਂ, ਤਾਂਅਸੀਂ ਇੱਥੇ ਧਰਤੀ ਉੱਤੇ ਮਸੀਹ ਵਿੱਚ ਇੱਕ ਭਰਪੂਰ ਅਤੇ ਮੁਬਾਰਕ ਜੀਵਨ ਜੀਉਂਦੇ ਹਾਂ ਅਤੇ ਸਵਰਗ ਵਿੱਚ ਹਮੇਸ਼ਾ ਲਈ ਪਰਮੇਸ਼ੁਰ ਦੇ ਨਾਲ ਅਸੀਮ ਬਰਕਤਾਂ ਵਾਲੇ ਇੱਕ ਸਦੀਪਕ ਜੀਵਨ ਦੇ ਅਧਿਕਾਰੀ ਹੁੰਦੇ ਹਾਂI

"ਹਰੇਕ ਪਹਿਲਵਾਨ ਸਭਨੀਂ ਗੱਲੀਂ ਸੰਜਮੀ ਹੁੰਦਾ ਹੈ। ਸੋ ਉਹ ਤਾਂ ਨਾਸ਼ਵਾਨ ਸਿਹਰੇ ਨੂੰ ਪਰ ਅਸੀਂ ਅਵਿਨਾਸੀ ਸਿਹਰੇ ਨੂੰ ਲੈਣ ਲਈ ਇਹ ਕਰਦੇ ਹਾਂI" 1 ਕੁਰਿੰਥੀਆਂ 9:25

计划天: 2

读经计划介绍

ਪਰਮੇਸ਼ੁਰ ਨੂੰ ਪਹਿਲਾ ਸਥਾਨ ਦਿਓ

ਸਾਡੇ ਜੀਵਨ ਵਿੱਚ ਪਰਮੇਸ਼ੁਰ ਨੂੰ ਪਹਿਲਾ ਸਥਾਨ ਦੇਣਾ ਇੱਕ ਵਾਰ ਦੀ ਘਟਨਾ ਨਹੀਂ ਹੈ . . . ਇਹ ਹਰ ਮਸੀਹੀ ਵਿਅਕਤੀ ਲਈ ਜੀਵਨ ਭਰ ਦੀ ਪ੍ਰਕਿਰਿਆ ਹੈ। ਭਾਵੇਂ ਤੁਸੀਂ ਵਿਸ਼ਵਾਸ ਵਿੱਚ ਨਵੇਂ ਹੋ ਜਾਂ ਮਸੀਹ ਦੇ ਇੱਕ "ਅਨੁਭਵੀ" ਚੇਲੇ ਹੋ, ਤੁਹਾਨੂੰ ਇਹ ਯੋਜਨਾ ਸਮਝਣ ਅਤੇ ਲਾਗੂ ਕਰਨ ਵਿੱਚ ਅਸਾਨ ਲੱਗੇਗੀ ਅਤੇ ਜੇਤੂ ਮਸੀਹੀ ਜੀਵਨ ਲਈ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਰਣਨੀਤੀ ਮਿਲੇਗੀ। ਡੇਵਿਡ ਜੇ. ਸਵਾਂਟ ਦੁਆਰਾ ਲਿਖੀ ਪੁਸਤਕ "ਆਊਟ ਆਫ਼ ਦਿਸ ਵਰਲਡ: ਏ ਕ੍ਰਿਸਚਨਸ ਗਾਈਡ ਟੂ ਗਰੋਥ ਐਂਡ ਪਰਪਜ਼" ਵਿੱਚੋਂ ਲਿਆ ਗਿਆ।

More