ਪਰਮੇਸ਼ੁਰ ਨੂੰ ਪਹਿਲਾ ਸਥਾਨ ਦਿਓ预览

“ਪਰਮੇਸ਼ੁਰ ਨੇ ਤੁਹਾਨੂੰ ਆਪਣੇ ਦਿਲ ਵਿੱਚ ਪਹਿਲਾ ਸਥਾਨ ਦਿੱਤਾ ਹੈ”
ਤੁਸੀਂ ਕੀ ਸੋਚੋਗੇ ਜੇ ਕੋਈ ਤੁਹਾਨੂੰ ਕਹੇ ਕਿ ਪਰਮੇਸ਼ੁਰ ਤੁਹਾਨੂੰ ਇਸ ਤਰ੍ਹਾਂ ਵੇਖਦਾ ਹੈ ਜਿਵੇਂ ਤੁਸੀਂ ਕਦੇ ਪਾਪ ਹੀ ਨਹੀਂ ਕੀਤਾ? ਅਸਲੀਅਤ ਇਹ ਹੈ ਕਿ ਸਲੀਬ ਉੱਤੇ ਯਿਸੂ ਦੇ ਛੁਟਕਾਰੇ ਜਾਂ ਮੁਕਤੀ ਦੇ ਕੰਮ ਦੇ ਕਾਰਨ, ਪਰਮੇਸ਼ੁਰ ਤੁਹਾਨੂੰ ਠੀਕ ਇਸੇ ਤਰ੍ਹਾਂ ਹੀ ਵੇਖਦਾ ਹੈ। ਮਸੀਹੀ ਹੋਣ ਦੇ ਨਾਤੇ, ਸਾਨੂੰ ਮਾਫ਼, ਸ਼ੁੱਧ ਅਤੇ ਅਜ਼ਾਦ ਕੀਤਾ ਗਿਆ ਹੈ!
ਇਸ ਦਾ ਮਤਲਬ ਹੈ ਕਿ ਤੁਸੀਂ ਇੱਕ ਸੰਤ ਹੋ: ਉਹ ਜਿਸ ਨੇ ਮਸੀਹ ਵਿੱਚ ਧਾਰਮਿਕਤਾ ਦਾ ਇੱਕ ਵਿਸ਼ੇਸ਼ ਅਹੁਦਾ ਪ੍ਰਾਪਤ ਕੀਤਾ ਹੈ। ਤੁਸੀਂ ਪਰਮੇਸ਼ੁਰ ਦੀਆਂ ਨਜ਼ਰਾਂ ਵਿੱਚ ਸੰਪੂਰਨ, ਪਵਿੱਤਰ ਅਤੇ ਨਿਰਦੋਸ਼ ਹੋ। ਉਹ ਤੁਹਾਨੂੰ ਆਪਣਾ ਬੱਚਾ, ਆਪਣੀ ਭਰਪੂਰੀ ਦਾ ਵਾਰਸ ਅਤੇ ਆਪਣਾ ਮਿੱਤਰ ਕਹਿੰਦਾ ਹੈ।
"ਪਰ ਤੁਸੀਂ ਚੁਣਿਆ ਹੋਇਆ ਵੰਸ, ਜਾਜਕਾਂ ਦੀ ਸ਼ਾਹੀ ਮੰਡਲੀ, ਪਵਿੱਤਰ ਕੌਮ, ਪਰਮੇਸ਼ੁਰ ਦੀ ਖਾਸ ਪਰਜਾ ਹੋ ਭਈ ਤੁਸੀਂ ਉਹ ਦਿਆਂ ਗੁਣਾਂ ਦਾ ਪਰਚਾਰ ਕਰੋ ਜਿਹ ਨੇ ਤੁਹਾਨੂੰ ਅਨ੍ਹੇਰੇ ਤੋਂ ਆਪਣੇ ਅਚਰਜ ਚਾਨਣ ਵਿੱਚ ਸੱਦ ਲਿਆ।" 1 ਪਤਰਸ 2:9
ਸੱਚਮੁੱਚ ਇਹ ਸਮਝਣਾ ਕਿ ਪਰਮੇਸ਼ੁਰ ਸਾਨੂੰ ਕਿਵੇਂ ਵੇਖਦਾ ਹੈ ਇਸ ਨਾਲ ਸ਼ੁਰੂ ਹੁੰਦਾ ਹੈ ਕਿ ਅਸੀਂ ਉਸ ਨੂੰ ਕਿਵੇਂ ਵੇਖਦੇ ਹਾਂ। ਪਰਮੇਸ਼ੁਰ ਦੂਰੋਂ ਇਸ ਲਈ ਨਹੀਂ ਵੇਖ ਰਿਹਾ ਕਿ ਬਸ ਇਸ ਉਡੀਕ ਵਿੱਚ ਹੈ ਕਿ ਅਸੀਂ ਗ਼ਲਤੀ ਕਰੀਏ ਅਤੇ ਉਹ ਸਾਨੂੰ ਸਜ਼ਾ ਦੇਵੇ। ਇਹ ਗੱਲ ਸੱਚਾਈ ਕਿਤੇ ਦੂਰ ਹੈ।
ਇਹ ਆਇਤ ਜੋ ਕਹਿੰਦੀ ਹੈ ਉਸ ਤੇ ਗੌਰ ਕਰੋ:
"ਪਰ ਜਿੰਨਿਆਂ ਨੇ ਉਸ ਨੂੰ ਕਬੂਲ ਕੀਤਾ ਉਸ ਨੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਪੁੱਤ੍ਰ ਹੋਣ ਦਾ ਹੱਕ ਦਿੱਤਾ ਅਰਥਾਤ ਜਿਨ੍ਹਾਂ ਨੇ ਉਸ ਦੇ ਨਾਮ ਉੱਤੇ ਨਿਹਚਾ ਕੀਤੀ। ਓਹ ਨਾ ਲਹੂ ਤੋਂ, ਨਾ ਸਰੀਰ ਦੀ ਇੱਛਿਆ ਤੋਂ, ਨਾ ਪੁਰਖ ਦੀ ਇੱਛਿਆ ਤੋਂ, ਪਰ ਪਰਮੇਸ਼ੁਰ ਤੋਂ ਪੈਦਾ ਹੋਏ।" ਯੂਹੰਨਾ 1:12-13
ਪਰਮੇਸ਼ੁਰ ਸਾਡੇ ਵਿੱਚੋਂ ਹਰ ਇੱਕ ਨੂੰ ਆਪਣੀ ਅਨਮੋਲ ਸੰਤਾਨ ਵਜੋਂ ਵੇਖਦਾ ਹੈ। ਉਹ ਇੱਕ ਪਿਆਰ ਕਰਨ ਵਾਲਾ ਪਿਤਾ ਹੈ ਜੋ ਆਪਣੇ ਬੇਅੰਤ ਰਹਿਮ ਨਾਲ ਸਾਡੇ ਉੱਤੇ ਕਿਰਪਾ ਕਰਦਾ ਅਤੇ ਸਾਡੀ ਦੇਖਭਾਲ ਕਰਦਾ ਹੈ। ਸੁਲੇਮਾਨ ਦੇ ਗੀਤ ਦੇ ਕੁਝ ਹਵਾਲੇ ਸਾਡੇ ਪ੍ਰਤੀ ਪਰਮੇਸ਼ੁਰ ਦੇ ਪਿਆਰ ਦੀ ਤੁਲਨਾ ਪਤੀ-ਪਤਨੀ ਦੇ ਗੂੜ੍ਹੇ ਪਿਆਰ ਨਾਲ ਕਰਕੇ ਇਸ ਦੀ ਅਥਾਹ ਤੀਬਰਤਾ ਨੂੰ ਦਰਸਾਉਂਦੇ ਹਨ। ਇਬਰਾਨੀਆਂ 11:6 ਸਾਨੂੰ ਦੱਸਦਾ ਹੈ ਕਿ ਪਰਮੇਸ਼ੁਰ ਉਨ੍ਹਾਂ ਦਾ ਫਲਦਾਤਾ ਹੈ ਜਿਹੜੇ ਉਸ ਦੇ ਤਾਲਿਬ ਹਨ।
ਪਰਮੇਸ਼ੁਰ ਆਪਣੇ ਹਰੇਕ ਬੱਚੇ ਨੂੰ ਸਾਡੇ ਵਿੱਚੋਂ ਬਹੁਤ ਸਾਰੇ ਆਪਣੇ ਆਪ ਨੂੰ ਜਿਸ ਤਰ੍ਹਾਂ ਵੇਖਦੇ ਹਨ ਉਸ ਨਾਲੋਂ ਬਹੁਤ ਵੱਖਰੇ ਤਰੀਕੇ ਨਾਲ ਵੇਖਦਾ ਹੈ। ਇਹ ਸਮਝਣਾ ਕਿ ਪਰਮੇਸ਼ੁਰ ਸਾਡੇ ਵਿੱਚੋਂ ਹਰ ਇੱਕ ਨੂੰ ਕਿਵੇਂ ਵੇਖਦਾ ਹੈ ਉਸ ਕੰਮ ਉੱਤੇ ਅਧਾਰਤ ਹੈ ਜੋ ਮਸੀਹ ਨੇ ਸਾਡੇ ਜੀਵਨ ਵਿੱਚ ਉਸ ਸਮੇਂ ਸ਼ੁਰੂ ਕੀਤਾ ਸੀ ਜਦੋਂ ਸਾਨੂੰ ਮੁਕਤੀ ਮਿਲੀ ਸੀ।
"ਸੋ ਜੇ ਕੋਈ ਮਸੀਹ ਵਿੱਚ ਹੈ ਤਾਂ ਉਹ ਨਵੀਂ ਸਰਿਸ਼ਟ ਹੈ। ਪੁਰਾਣੀਆਂ ਗੱਲਾਂ ਬੀਤ ਗਈਆਂ, ਵੇਖੋ, ਓਹ ਨਵੀਆਂ ਹੋ ਗਈਆਂ ਹਨ।" 2 ਕੁਰਿੰਥੀਆਂ 5:17
"ਉਹ (ਪਰਮੇਸ਼ੁਰ) ਨੇ ਉਸ ਨੂੰ ਜਿਹੜਾ ਪਾਪ ਦਾ ਜਾਣੂ ਨਹੀਂ ਸੀ ਸਾਡੀ ਖ਼ਾਤਰ ਪਾਪ ਠਹਿਰਾਇਆ ਤਾਂ ਜੋ ਅਸੀਂ ਉਸ ਵਿੱਚ ਹੋ ਕੇ ਪਰਮੇਸ਼ੁਰ ਦਾ ਧਰਮ (ਧਾਰਮਿਕਤਾ) ਬਣੀਏ।" 2 ਕੁਰਿੰਥੀਆਂ 5:21
ਇਹ ਨਵੀਂ ਸਰਿਸ਼ਟੀ ਪਰਮੇਸ਼ੁਰ ਦਾ ਈਸ਼ਵਰੀ ਕੰਮ ਹੈ; ਸਾਡੀ ਆਤਮਿਕ ਸਥਿਤੀ ਅਤੇ ਅੰਦਰਲੇ ਮਨੁੱਖ ਦਾ ਸੰਪੂਰਨ ਰੂਪਾਂਤਰਣ। ਉਸ ਨੇ ਪੂਰੀ ਤਰ੍ਹਾਂ ਮਾਫ਼ ਕਰ ਦਿੱਤਾ ਹੈ ਅਤੇ ਸਾਨੂੰ ਸਾਡੇ ਪਾਪ - ਭੂਤਕਾਲ, ਵਰਤਮਾਨ ਅਤੇ ਭਵਿੱਖ ਤੋਂ ਸ਼ੁੱਧ ਕੀਤਾ ਹੈ। ਅਸੀਂ ਉਸ ਨਾਲ ਸਹੀ ਰਿਸ਼ਤੇ ਵਿੱਚ ਹਾਂ।
"...ਜਿੰਨਾ ਚੜ੍ਹਦਾ ਲਹਿੰਦੇ ਤੋਂ ਦੂਰ ਹੈ, ਉੱਨੇ ਹੀ ਉਸ ਨੇ ਸਾਡੇ ਅਪਰਾਧ (ਪਾਪ) ਸਾਥੋਂ ਦੂਰ ਕੀਤੇ ਹਨ!" ਜ਼ਬੂਰ 103:12
ਅਸੀਂ ਪਰਮੇਸ਼ੁਰ ਦੇ ਲੋਕ ਹਾਂ ਜੋ ਬਿਨਾਂ ਕਿਸੇ ਪਾਪ ਦੇ ਦਾਗ ਦੇ ਉਸ ਦੇ ਸਾਹਮਣੇ ਪੇਸ਼ ਕੀਤੇ ਗਏ ਹਨ; ਸੱਚਮੁੱਚ ਉਸ ਦੀ ਧਾਰਮਿਕਤਾ ਦੇ ਰੂਪ ਵਿੱਚ ਉਸ ਕੰਮ ਦੁਆਰਾ ਜੋ ਯਿਸੂ ਨੇ ਸਲੀਬ ਉੱਤੇ ਕੀਤਾ ਸੀ। ਪਰਮੇਸ਼ੁਰ ਨੇ ਸੱਚਮੁੱਚ ਸਾਨੂੰ ਆਪਣੇ ਦਿਲ ਵਿੱਚ ਪਹਿਲਾ ਸਥਾਨ ਦਿੱਤਾ ਹੈ!
读经计划介绍

ਸਾਡੇ ਜੀਵਨ ਵਿੱਚ ਪਰਮੇਸ਼ੁਰ ਨੂੰ ਪਹਿਲਾ ਸਥਾਨ ਦੇਣਾ ਇੱਕ ਵਾਰ ਦੀ ਘਟਨਾ ਨਹੀਂ ਹੈ . . . ਇਹ ਹਰ ਮਸੀਹੀ ਵਿਅਕਤੀ ਲਈ ਜੀਵਨ ਭਰ ਦੀ ਪ੍ਰਕਿਰਿਆ ਹੈ। ਭਾਵੇਂ ਤੁਸੀਂ ਵਿਸ਼ਵਾਸ ਵਿੱਚ ਨਵੇਂ ਹੋ ਜਾਂ ਮਸੀਹ ਦੇ ਇੱਕ "ਅਨੁਭਵੀ" ਚੇਲੇ ਹੋ, ਤੁਹਾਨੂੰ ਇਹ ਯੋਜਨਾ ਸਮਝਣ ਅਤੇ ਲਾਗੂ ਕਰਨ ਵਿੱਚ ਅਸਾਨ ਲੱਗੇਗੀ ਅਤੇ ਜੇਤੂ ਮਸੀਹੀ ਜੀਵਨ ਲਈ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਰਣਨੀਤੀ ਮਿਲੇਗੀ। ਡੇਵਿਡ ਜੇ. ਸਵਾਂਟ ਦੁਆਰਾ ਲਿਖੀ ਪੁਸਤਕ "ਆਊਟ ਆਫ਼ ਦਿਸ ਵਰਲਡ: ਏ ਕ੍ਰਿਸਚਨਸ ਗਾਈਡ ਟੂ ਗਰੋਥ ਐਂਡ ਪਰਪਜ਼" ਵਿੱਚੋਂ ਲਿਆ ਗਿਆ।
More