ਯਿਸ਼ੂ ਦੇ ਨਾਲ ਰੂਬਰੂ 预览

ਜੈਰਸ ਇੱਕ ਪ੍ਰਾਰਥਨਾ ਸਥਾਨ ਦਾ ਸ਼ਾਸਕ ਸੀ ਪਰ ਉਸ ਤੋਂ ਵੱਧ ਮਹੱਤਵਪੂਰਨ ਅਹੁਦਾ ਉਸ ਦੀ ਸ਼ਾਨਦਾਰ ਨਿਹਚਾ ਸੀ। ਆਪਣੀ ਧੀ ਦੇ ਮਰਨ ਤੋਂ ਬਾਅਦ ਉਹ ਯਿਸੂ ਕੋਲ ਆਇਆ ਅਤੇ ਉਸ ਨੂੰ ਉਸ ਉੱਤੇ ਹੱਥ ਰੱਖਣ ਲਈ ਕਿਹਾ ਤਾਂ ਜੋ ਉਹ ਜਿਉਂਦੀ ਹੋ ਜਾਵੇ।ਕੀ ਇਹ ਅਸਾਧਾਰਨ ਨਹੀਂ ਹੈ?ਕਿਸੇ ਨੂੰ ਆਪਣੇ ਬੱਚੇ ਨੂੰ ਮੁਰਦਿਆਂ ਵਿੱਚੋਂ ਜੀਉਂਦਾ ਕਰਨ ਲਈ ਕਹਿਣ ਦਾ ਮਤਲਬ ਸਿਰਫ ਇਹ ਸੀ ਕਿ ਉਹ ਯਿਸੂ ਦੀ ਗਵਾਹੀ'ਤੇ ਇੰਨਾ ਭਰੋਸਾ ਕਰਦਾ ਸੀ ਅਤੇ ਉਸ'ਤੇ ਆਪਣੀ ਇੱਜ਼ਤ ਦਾਅ ਤੇ ਲਾਉਣ ਲਈ ਤਿਆਰ ਸੀ। ਮੈਨੂੰ ਯਕੀਨ ਹੈ ਕਿ ਇੰਨੀ ਮਹਾਨ ਚੀਜ਼ ਮੰਗੇ ਜਾਣ'ਤੇ ਯਿਸੂ ਪੂਰੀ ਖੁਸ਼ੀ ਵਿੱਚ ਉਸਦੇ ਨਾਲ ਗਿਆ ਹੋਵੇਗਾ।ਆਪਣੇ ਘਰ ਵਿਚ ਦਾਖਲ ਹੋਣ'ਤੇ ਯਿਸੂ ਨੇ ਸ਼ਾਬਦਿਕ ਤੌਰ'ਤੇ ਸੋਗ ਕਰਨ ਵਾਲਿਆਂ ਅਤੇ ਭੀੜ ਨੂੰ ਚਲੇ ਜਾਣ ਲਈ ਕਿਹਾ ਕਿਉਂਕਿ "ਕੁੜੀ ਮਰੀ ਨਹੀਂ ਹੈ ਪਰ ਸੁੱਤੀ ਹੋਈ ਹੈ"।ਉਸ ਥਾਂ ‘ਤੇ ਪਰਮੇਸ਼ੁਰ ਦੇਹ ਵਿੱਚ ਹੈ। ਕੇਵਲ ਪਰਮੇਸ਼ੁਰ ਹੀ ਮਰੀ ਹੋਈ ਸਥਿਤੀ ਵਿੱਚ ਜੀਵਨ ਨੂੰ ਦੇਖ ਸਕਦਾ ਸੀ।
ਜੇ ਤੁਹਾਡੀ ਜ਼ਿੰਦਗੀ ਜਾਂ ਸਥਿਤੀ ਜਾਂ ਕੋਈ ਰਿਸ਼ਤਾ ਮੌਤ ਦੇ ਨੇੜੇ ਜਾਪਦਾ ਹੈ,ਸ਼ਾਇਦ ਇਹ ਸਮਾਂ ਹੈ ਕਿ ਤੁਸੀਂ ਜੀਵਨ ਦੇਣ ਵਾਲੇ ਨੂੰ ਇਸ ਵਿੱਚ ਲਿਆਉ ਤਾਂ ਜੋ ਉਹ ਇੱਕ ਹੋਰ ਨਿਰਾਸ਼ਾਜਨਕ ਅਤੇ ਮਰੀ ਹੋਈ ਸਥਿਤੀ ਵਿੱਚ ਤਾਜ਼ਗੀ ਅਤੇ ਜੀਵਨਸ਼ਕਤੀ ਦਾ ਸਾਹ ਫੂੰਕ ਸਕੇ।
ਆਪਣੇ ਆਪ ਨੂੰ ਪੁੱਛਣ ਲਈ ਸਵਾਲ:
ਅੱਜ ਮੇਰੀ ਜ਼ਿੰਦਗੀ ਦਾ ਕਿਹੜਾ ਖੇਤਰ ਖਾਸ ਤੌਰ'ਤੇ ਬੇਜਾਨ ਲੱਗਦਾ ਹੈ?
ਕੀ ਮੈਂ ਇਰਾਦਤਨ ਮਸੀਹ ਨੂੰ ਉਸ ਥਾਂ ਵਿੱਚ ਬੁਲਾ ਸਕਦਾ ਹਾਂ?
读经计划介绍

ਲੇਂਟ ਦਾ ਸਮਾਂ ਸਦੀਪਕ ਪਰਮੇਸ਼ੁਰ ਬਾਰੇ ਜਾਣਕਰ ਸੱਚਾਈਆਂ ਨਾਲ ਆਪਣੇ ਆਪ ਨੂੰ ਤਾਜ਼ਗੀ ਦੇਣ ਦਾ ਇੱਕ ਵਧੀਆ ਸਮਾਂ ਹੈ ਜਿਸ ਨੇ ਸਾਡੇ ਨਾਲ ਅਤੇ ਸਾਡੇ ਵਿੱਚ ਆਪਣਾ ਘਰ ਬਣਾਇਆ। ਸਾਡੀ ਉਮੀਦ ਹੈ ਕਿ ਇਸ ਬਾਈਬਲ ਯੋਜਨਾ ਦੁਆਰਾ, ਤੁਸੀਂ ਹਰ ਰੋਜ਼ 40 ਦਿਨਾਂ ਲਈ ਕੁਝ ਮਿੰਟ ਇੱਕ ਕੰਪਾਸ ਦੇ ਰੂਪ ਵਿੱਚ ਪ੍ਰਮੇਸ਼ੁਰ ਦੇ ਵਚਨ ਨਾਲ ਬਿਤਾਓਗੇ ਜੋ ਤੁਹਾਨੂੰ ਯਿਸੂ ਦੀ ਇੱਕ ਨਵੇਂ ਪੱਧਰ 'ਤੇ ਅਨੁਭਵ ਕਰਨ ਦੀ ਅਗਵਾਈ ਕਰੇਗਾ।
More