ਯਿਸ਼ੂ ਦੇ ਨਾਲ ਰੂਬਰੂ 预览

ਉਹ ਦੋਸਤ ਜੋ ਤੁਹਾਨੂੰ ਪਰਮੇਸ਼ੁਰ ਦੀ ਹਜ਼ੂਰੀ ਵਿੱਚ ਲੈ ਜਾਂਦੇ ਹਨ ਉਹ ਦੋਸਤ ਹਨ ਜਿਨ੍ਹਾਂ ਨੂੰ ਤੁਹਾਨੂੰ ਫੜੇ ਰੱਖਣ ਦੀ ਲੋੜ ਹੈ। ਇਹ ਲੋਕ ਇੱਕ ਆਦਮੀ ਨੂੰ ਯਿਸੂ ਕੋਲ ਲਿਆਏ ਜੋ ਅਧਰੰਗੀ ਸੀ। ਯਿਸੂ ਜੋ ਆਪਣੇ ਆਪ ਵਿੱਚ ਸੱਚਾ ਸੀ ਕਿਹਾ "ਪੁੱਤਰ,ਤੇਰੇ ਪਾਪ ਮਾਫ਼ ਹੋ ਗਏ ਹਨ"।ਬੇਸ਼ੱਕ,ਇਸ ਨੇ ਗ੍ਰੰਥੀਆਂ ਨੂੰ ਇਹ ਸੋਚਣ ਲਈ ਪ੍ਰੇਰਿਤ ਕੀਤਾ ਕਿ ਉਹ ਕੁਫ਼ਰ ਕਹਿ ਰਿਹਾ ਸੀ ਜਦਕਿ ਉਹ ਅਸਲ ਵਿੱਚ ਸਿਰਫ਼ ਉਹੀ ਕਰ ਰਿਹਾ ਸੀ ਜੋ ਉਹ,ਪਰਮੇਸ਼ੁਰ ਵਜੋਂ,ਕਰ ਸਕਦਾ ਹੈ। ਇਹ ਮਜ਼ਾਕੀਆ ਹੈ ਕਿ ਕਿਵੇਂ ਯਿਸੂ ਉਹਨਾਂ ਦੇ ਵਿਚਾਰਾਂ ਨੂੰ ਜਾਣ ਲੈਂਦਾ ਹੈ ਅਤੇ ਉਹਨਾਂ ਨੂੰ ਵਿਅਕਤ ਕਰਦਾ ਹੈ।
ਅਸੀਂ ਕਿੰਨੀ ਵਾਰ ਸਹੀ ਗੱਲ ਕਹੀ ਹੈ ਪਰ ਸਾਡੇ ਵਿਚਾਰਾਂ ਨੂੰ ਕੁੜੱਤਣ,ਨਿਆਉਂ ਅਤੇ ਈਰਖਾ ਨਾਲ ਫੈਲਣ ਦਿੱਤਾ ਹੈ?ਇਹ ਸਾਨੂੰ ਇੱਕ ਚੰਗੀ ਯਾਦ ਦਿਵਾਉਂਦਾ ਹੈ ਕਿ ਅਸੀਂ ਆਪਣੇ ਵਿਚਾਰਾਂ ਲਈ ਵੀ ਪਰਮੇਸ਼ੁਰ ਨੂੰ ਜਵਾਬਦੇਹ ਬਣੀਏ ਕਿਉਂਕਿ ਜੋ ਸਾਡੇ ਅੰਦਰ ਹੈ ਅੰਤ ਵਿੱਚ ਬਾਹਰ ਨਿਕਲ ਜਾਵੇਗਾ। ਵਿਚਾਰ ਜਾਂ ਤਾਂ ਸਾਡੇ ਆਲੇ-ਦੁਆਲੇ ਤਬਾਹੀ ਮਚਾ ਸਕਦੇ ਹਨ ਜਾਂ ਸ਼ਾਂਤੀ ਲਿਆ ਸਕਦੇ ਹਨ।
ਆਪਣੇ ਆਪ ਨੂੰ ਪੁੱਛਣ ਲਈ ਸਵਾਲ:
ਕੀ ਮੈਂ ਇੱਕ ਦੋਸਤ ਹਾਂ ਜੋ ਪ੍ਰਾਰਥਨਾ ਵਿੱਚ ਦੂਜਿਆਂ ਨੂੰ ਪਰਮੇਸ਼ੁਰ ਦੇ ਸਿੰਘਾਸਣ ਸਾਹਮਣੇ ਲਿਆਉਂਦਾ ਹੈ?
ਕੀ ਮੇਰੇ ਵਿੱਚ ਕੋਈ ਵਿਚਾਰ ਹੈ ਜੋ ਮੁੜ-ਮੁੜ ਆਉਂਦਾ ਹੈ ਅਤੇ ਜਿਸਨੂੰ ਪਰਮੇਸ਼ੁਰ ਮੇਰੇ ਵਿੱਚੋਂ ਬਦਲਣ ਦੀ ਕੋਸ਼ਿਸ਼ ਕਰ ਸਕਦਾ ਹੈ?
读经计划介绍

ਲੇਂਟ ਦਾ ਸਮਾਂ ਸਦੀਪਕ ਪਰਮੇਸ਼ੁਰ ਬਾਰੇ ਜਾਣਕਰ ਸੱਚਾਈਆਂ ਨਾਲ ਆਪਣੇ ਆਪ ਨੂੰ ਤਾਜ਼ਗੀ ਦੇਣ ਦਾ ਇੱਕ ਵਧੀਆ ਸਮਾਂ ਹੈ ਜਿਸ ਨੇ ਸਾਡੇ ਨਾਲ ਅਤੇ ਸਾਡੇ ਵਿੱਚ ਆਪਣਾ ਘਰ ਬਣਾਇਆ। ਸਾਡੀ ਉਮੀਦ ਹੈ ਕਿ ਇਸ ਬਾਈਬਲ ਯੋਜਨਾ ਦੁਆਰਾ, ਤੁਸੀਂ ਹਰ ਰੋਜ਼ 40 ਦਿਨਾਂ ਲਈ ਕੁਝ ਮਿੰਟ ਇੱਕ ਕੰਪਾਸ ਦੇ ਰੂਪ ਵਿੱਚ ਪ੍ਰਮੇਸ਼ੁਰ ਦੇ ਵਚਨ ਨਾਲ ਬਿਤਾਓਗੇ ਜੋ ਤੁਹਾਨੂੰ ਯਿਸੂ ਦੀ ਇੱਕ ਨਵੇਂ ਪੱਧਰ 'ਤੇ ਅਨੁਭਵ ਕਰਨ ਦੀ ਅਗਵਾਈ ਕਰੇਗਾ।
More