ਯਿਸ਼ੂ ਦੇ ਨਾਲ ਰੂਬਰੂ 预览

ਯਿਸ਼ੂ ਦੇ ਨਾਲ ਰੂਬਰੂ

40天中的第24天

ਕਨਾਨ ਦੀ ਇੱਕ ਗ਼ੈਰ-ਯਹੂਦੀ ਔਰਤ ਨੇ ਕਿਰਪਾ ਦੇ ਵਿਚਾਰ ਨੂੰ ਯਹੂਦੀ ਨਸਲ ਦੇ ਸਮਝਣ ਤੋਂ ਬਹੁਤ ਪਹਿਲਾਂ ਸਮਝ ਲਿਆ ਸੀ। ਯਿਸੂ ਨੇ ਉਸਦੀ ਬੇਇੱਜ਼ਤੀ ਕਰਨ ਲਈ ਗੱਲ ਨਹੀਂ ਕੀਤੀ,ਭਾਵੇਂ ਕਿ ਇਹ ਕਠੋਰ ਅਤੇ ਬੇਪਰਵਾਹ ਜਾਪਦਾ ਹੈ,ਇਸ ਦੀ ਬਜਾਏ,ਉਹ ਉਸਨੂੰ ਉਸਦੇ ਵਿਸ਼ਵਾਸ ਨੂੰ ਸਪੱਸ਼ਟ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ। ਇਸ ਸ਼ਬਦਾਵਲੀ ਵਿੱਚ,ਜਦੋਂ ਯਿਸੂ ਬੱਚਿਆਂ ਨੂੰ ਕੁੱਤਿਆਂ ਵੱਲ ਸੁੱਟੇ ਜਾਣ ਵਾਲੇ ਭੋਜਨ ਦੇ ਰੂਪਕ ਦੀ ਵਰਤੋਂ ਕਰਦਾ ਹੈ ਜਿਸ ਬਾਰੇ ਉਹ ਕਹਿੰਦੀ ਹੈ ਕਿ ਕੁੱਤੇ ਮਾਲਕ ਦੀ ਮੇਜ਼ ਤੋਂ ਡਿੱਗਣ ਵਾਲੇ ਟੁਕੜਿਆਂ ਨੂੰ ਹੀ ਖਾਂਦੇ ਹਨ। ਉਸਦੀ ਇਹ ਸਮਝ ਕਿ ਯਿਸੂ ਉਸ ਦਾ ਮਾਲਕ ਹੈ ਅਤੇ ਉਸ ਨੇ ਉਸ ਨੂੰ ਕੁਝ ਦੇਣ ਦੀ ਪੇਸ਼ਕਸ਼ ਕੀਤੀ ਹੈ ਭਾਵੇਂ ਕਿ ਉਹ ਜਾਣਦੀ ਸੀ ਕਿ ਉਹ ਇਸਦੀ ਹੱਕਦਾਰ ਨਹੀਂ ਹੈ,ਨੇ ਯਿਸੂ ਨੂੰ ਉਸ ਦੇ ਲਈ ਕੰਮ ਕਰਨ ਲਈ ਪ੍ਰੇਰਿਆ।

ਕਈ ਵਾਰ ਅਜਿਹਾ ਹੁੰਦਾ ਹੈ ਜਦੋਂ ਅਸੀਂ ਨਹੀਂ ਜਾਣਦੇ ਕਿ ਅਸੀਂ ਪਰਮੇਸ਼ੁਰ ਤੋਂ ਕਿਉਂ ਮੰਗ ਰਹੇ ਹਾਂ ਜਾਂ ਅਸੀਂ ਉਸ ਤੋਂ ਗਲਤ ਇਰਾਦਿਆਂ ਨਾਲ ਮੰਗਦੇ ਹਾਂ। ਇਹ ਇਸ ਤਰ੍ਹਾਂ ਦੇ ਜ਼ੁਬਾਨੀਕਰਣ ਦੁਆਰਾ ਹੈ ਕਿ ਅਸੀਂ ਸਪਸ਼ਟ ਤੌਰ'ਤੇ ਸਮਝਦੇ ਹਾਂ ਕਿ ਅਸੀਂ ਕਿਸ ਵਿੱਚ ਵਿਸ਼ਵਾਸ ਕਰ ਰਹੇ ਹਾਂ ਅਤੇ ਪਰਮੇਸ਼ੁਰ ਦੀ ਸ਼ਕਤੀ,ਮੌਜੂਦਗੀ ਅਤੇ ਯੋਜਨਾਵਾਂ ਬਾਰੇ ਕਿੱਥੇ ਕੋਈ ਸ਼ੱਕ ਹੈ। ਸਾਨੂੰ ਇਹ ਵੀ ਅਹਿਸਾਸ ਹੁੰਦਾ ਹੈ ਕਿ ਅਸੀਂ ਉਸਦੇ ਪਿਆਰ,ਮਾਫੀ ਅਤੇ ਚੰਗਿਆਈ ਲਈ ਕਿੰਨੇ ਨਿਰਭਰ ਹਾਂ ਪਰ ਲਾਇਕ ਨਹੀਂ ਹਾਂ।

ਆਪਣੇ ਆਪ ਨੂੰ ਪੁੱਛਣ ਲਈ ਸਵਾਲ:
ਮੈਂ ਇਸ ਨੂੰ ਕਿਸੇ ਨਾਲ ਸਾਂਝਾ ਕਰਨ ਦੀ ਤਿਆਰੀ ਵਿੱਚ ਆਪਣੇ ਵਿਸ਼ਵਾਸ ਨੂੰ ਬਿਹਤਰ ਤਰੀਕੇ ਨਾਲ ਕਿਵੇਂ ਬਿਆਨ ਕਰ ਸਕਦਾ ਹਾਂ?
ਕੀ ਯਿਸੂ ਮੇਰਾ ਮਾਲਕ ਹੈ?ਕੀ ਮੈਂ ਉਸਦੀ ਸੇਵਾ ਕਰਦਾ ਹਾਂ ਜਾਂ ਉਸਨੂੰ ਮੇਰੀ ਸੇਵਾ ਕਰਨੀ ਚਾਹੀਦੀ ਹੈ?

读经计划介绍

ਯਿਸ਼ੂ ਦੇ ਨਾਲ ਰੂਬਰੂ

ਲੇਂਟ ਦਾ ਸਮਾਂ ਸਦੀਪਕ ਪਰਮੇਸ਼ੁਰ ਬਾਰੇ ਜਾਣਕਰ ਸੱਚਾਈਆਂ ਨਾਲ ਆਪਣੇ ਆਪ ਨੂੰ ਤਾਜ਼ਗੀ ਦੇਣ ਦਾ ਇੱਕ ਵਧੀਆ ਸਮਾਂ ਹੈ ਜਿਸ ਨੇ ਸਾਡੇ ਨਾਲ ਅਤੇ ਸਾਡੇ ਵਿੱਚ ਆਪਣਾ ਘਰ ਬਣਾਇਆ। ਸਾਡੀ ਉਮੀਦ ਹੈ ਕਿ ਇਸ ਬਾਈਬਲ ਯੋਜਨਾ ਦੁਆਰਾ, ਤੁਸੀਂ ਹਰ ਰੋਜ਼ 40 ਦਿਨਾਂ ਲਈ ਕੁਝ ਮਿੰਟ ਇੱਕ ਕੰਪਾਸ ਦੇ ਰੂਪ ਵਿੱਚ ਪ੍ਰਮੇਸ਼ੁਰ ਦੇ ਵਚਨ ਨਾਲ ਬਿਤਾਓਗੇ ਜੋ ਤੁਹਾਨੂੰ ਯਿਸੂ ਦੀ ਇੱਕ ਨਵੇਂ ਪੱਧਰ 'ਤੇ ਅਨੁਭਵ ਕਰਨ ਦੀ ਅਗਵਾਈ ਕਰੇਗਾ।

More