ਯਿਸ਼ੂ ਦੇ ਨਾਲ ਰੂਬਰੂ 预览

ਯਿਸ਼ੂ ਦੇ ਨਾਲ ਰੂਬਰੂ

40天中的第25天

ਤੁਸੀਂ ਕੀ ਕਹਿੰਦੇ ਹੋ ਕਿ ਯਿਸੂ ਕੌਣ ਹੈ?ਤੁਹਾਡਾ ਜਵਾਬ ਤੁਹਾਡੇ ਅਤੇ ਪਰਮੇਸ਼ੁਰ ਵਿਚਕਾਰ ਤੁਹਾਡੇ ਰਿਸ਼ਤੇ ਬਾਰੇ ਬਹੁਤ ਕੁਝ ਕਹਿੰਦਾ ਹੈ, ਆਓ ਇਸਦਾ ਸਾਹਮਣਾ ਕਰੀਏ,ਅੰਤ ਵਿੱਚ ਮਸੀਹੀ ਜੀਵਨ ਧਰਮ ਨਾਲੋਂ ਵੱਖ ਇੱਕ ਰਿਸ਼ਤਾ ਹੈ। ਮਨੁੱਖ ਦੇ ਰੂਪ ਵਿੱਚ ਧਰਤੀ ਉੱਤੇ ਆਉਣ ਵਾਲੇ ਯਿਸੂ ਨੇ ਹਮੇਸ਼ਾ ਲਈ ਪਰਮੇਸ਼ੁਰ ਅਤੇ ਮਨੁੱਖ ਵਿਚਕਾਰ ਪਾੜੇ ਨੂੰ ਖ਼ਤਮ ਕਰ ਦਿੱਤਾ। ਉਸਨੇ ਆਪਣੇ ਪਿਤਾ ਨੂੰ ਸਭ ਤੋਂ ਭੈੜੇ ਪਾਪੀ ਕੋਲ ਵੀ, ਜੇ ਉਹ ਆਪਣੇ ਪਾਪਾਂ ਤੋਂ ਤੋਬਾ ਕਰੇ,ਉਸ ਵਿੱਚ ਵਿਸ਼ਵਾਸ ਕਰੇ ਅਤੇ ਉਸਦਾ ਨਾਮ ਲਵੇ, ਪਹੁੰਚਯੋਗ ਬਣਾਇਆ।ਜਿਵੇਂ ਕਿ ਯਿਸੂ ਨੇ ਮੌਕੇ'ਤੇ ਕਿਹਾ ਸੀ,ਕਿਉਂ ਜੋ ਸੱਦੇ ਹੋਏ ਤਾਂ ਬਹੁਤ ਹਨ ਪਰ ਚੁਣੇ ਹੋਏ ਥੋੜੇ ਹਨ,ਜਿਸਦਾ ਮਤਲਬ ਹੈ ਕਿ ਸਾਰਾ ਸੰਸਾਰ ਮਸੀਹ ਨੂੰ ਜਾਣਨ ਲਈ ਸੱਦਾ ਦਿੱਤੇ ਜਾਣ ਦੇ ਤਣਾਅ ਵਿੱਚ ਰਹੇਗਾ ਸਿਰਫ ਕੁਝ ਕੁ ਜੋ ਆਪਣੀ ਮਰਜ਼ੀ ਨਾਲ ਉਸ ਦਾ ਅਨੁਸਰਣ ਕਰਨ ਅਤੇ ਜਿਵੇਂ ਉਹ ਕਹਿੰਦਾ ਹੈ ਕਰਨ ਦੀ ਚੋਣ ਕਰਨਗੇ।

ਪਤਰਸ ਜਾਣਦਾ ਸੀ ਕਿ ਉਹ ਕਿਸ'ਤੇ ਵਿਸ਼ਵਾਸ ਕਰਦਾ ਹੈ ਅਤੇ ਇਹ ਗਿਆਨ ਉਸਨੂੰ ਉਸਦੇ ਜੀਵਨ ਦੇ ਅਖੀਰਲੇ ਹਿੱਸੇ ਵਿੱਚ ਸੰਭਾਲਦਾ ਹੈ ਜਦੋਂ ਉਸਨੇ ਦਲੇਰੀ ਅਤੇ ਤਾਕਤ ਨਾਲ ਯਹੂਦੀ ਸੰਸਾਰ ਵਿੱਚ ਖੁਸ਼ਖਬਰੀ ਦਾ ਪ੍ਰਚਾਰ ਕੀਤਾ।

ਆਪਣੇ ਆਪ ਨੂੰ ਪੁੱਛਣ ਲਈ ਸਵਾਲ:
ਤੁਸੀਂ ਕੀ ਕਹਿੰਦੇ ਹੋ ਕਿ ਯਿਸੂ ਕੌਣ ਹੈ?
ਕੀ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਸੀਂ ਆਪਣੇ ਰਿਸ਼ਤੇ ਵਿੱਚ ਵਧ ਰਹੇ ਹੋ?ਜੇ ਨਹੀਂ- ਕਿਉਂ ਨਾ ਇਸ ਬਾਰੇ ਥੋੜਾ ਹੋਰ ਸੋਚੋ?

读经计划介绍

ਯਿਸ਼ੂ ਦੇ ਨਾਲ ਰੂਬਰੂ

ਲੇਂਟ ਦਾ ਸਮਾਂ ਸਦੀਪਕ ਪਰਮੇਸ਼ੁਰ ਬਾਰੇ ਜਾਣਕਰ ਸੱਚਾਈਆਂ ਨਾਲ ਆਪਣੇ ਆਪ ਨੂੰ ਤਾਜ਼ਗੀ ਦੇਣ ਦਾ ਇੱਕ ਵਧੀਆ ਸਮਾਂ ਹੈ ਜਿਸ ਨੇ ਸਾਡੇ ਨਾਲ ਅਤੇ ਸਾਡੇ ਵਿੱਚ ਆਪਣਾ ਘਰ ਬਣਾਇਆ। ਸਾਡੀ ਉਮੀਦ ਹੈ ਕਿ ਇਸ ਬਾਈਬਲ ਯੋਜਨਾ ਦੁਆਰਾ, ਤੁਸੀਂ ਹਰ ਰੋਜ਼ 40 ਦਿਨਾਂ ਲਈ ਕੁਝ ਮਿੰਟ ਇੱਕ ਕੰਪਾਸ ਦੇ ਰੂਪ ਵਿੱਚ ਪ੍ਰਮੇਸ਼ੁਰ ਦੇ ਵਚਨ ਨਾਲ ਬਿਤਾਓਗੇ ਜੋ ਤੁਹਾਨੂੰ ਯਿਸੂ ਦੀ ਇੱਕ ਨਵੇਂ ਪੱਧਰ 'ਤੇ ਅਨੁਭਵ ਕਰਨ ਦੀ ਅਗਵਾਈ ਕਰੇਗਾ।

More