ਯਿਸ਼ੂ ਦੇ ਨਾਲ ਰੂਬਰੂ 预览

ਯਿਸ਼ੂ ਦੇ ਨਾਲ ਰੂਬਰੂ

40天中的第18天

ਯਿਸੂ ਨੇ ਇੱਕ ਗ੍ਰੰਥੀ ਨਾਲ ਮੁਲਾਕਾਤ ਕੀਤੀ,"ਧਾਰਮਿਕ" ਵਿਅਕਤੀਆਂ ਵਿੱਚੋਂ ਇੱਕ ਜੋ ਸ਼ਰਾ ਦੀ ਸਿੱਖਿਆ ਦਿੰਦਾ ਸੀ ਅਤੇ ਉਸ ਦਾ ਸਖ਼ਤੀ ਨਾਲ ਪਾਲਣ ਕਰਦਾ ਸੀ। ਇਹ ਗ੍ਰੰਥੀ ਯਿਸੂ ਦਾ ਅਨੁਸਰਣ ਕਰਨ ਦੇ ਵਿਚਾਰ ਤੋਂ ਬਹੁਤ ਰੋਮਾਂਚਿਤ ਜਾਪਦਾ ਸੀ ਪਰ ਉਸ ਨੂੰ ਪਾਲਣਾ ਕਰਨ ਦੀ ਕੀਮਤ ਦਾ ਅਹਿਸਾਸ ਨਹੀਂ ਸੀ। ਯਿਸੂ ਉਸਦੀ ਇਹ ਦੇਖਣ ਵਿੱਚ ਮਦਦ ਕਰਦਾ ਹੈ ਕਿ ਉਹ ਜੀਵਨ ਕਿਹੋ ਜਿਹਾ ਹੋਵੇਗਾ ਜਿੱਥੇ ਉਸ ਕੋਲ ਸਿਰ ਧਰਨ ਨੂੰ ਥਾਂ ਨਹੀਂ ਹੋਵੇਗੀ।ਚੇਲਾ ਬਣਨਾ ਮਹਿੰਗਾ ਹੈ ਅਤੇ ਇਸ ਲਈ ਕਈ ਵਾਰ ਲੋੜ ਪਵੇਗੀ ਕਿ ਅਸੀਂ ਜੋ ਕੁਝ ਵੀ ਹਾਂ ਅਤੇ ਸਾਡੇ ਕੋਲ ਜੋ ਕੁਝ ਵੀ ਹੈ ਉਹ ਸਭ ਕੁਝ ਪਰਮੇਸ਼ੁਰ ਦੇ ਅੱਗੇ ਰੱਖਣ ਲਈ ਤਿਆਰ ਰਹੀਏ।ਯਿਸੂ ਨੇ ਕਦੇ ਵੀ ਕਿਸੇ ਤੋਂ ਸਮਰਪਣ ਦੀ ਮੰਗ ਨਹੀਂ ਕੀਤੀ ਪਰ ਉਹ ਆਪਣੇ ਚੇਲਿਆਂ ਦੇ ਸਾਹਮਣੇ ਸਪੱਸ਼ਟ ਸੀ ਕਿ ਜਦੋਂ ਉਹ ਉਸਦਾ ਅਨੁਸਰਣ ਕਰਨਗੇ ਤਾਂ ਉਹਨਾਂ ਨਾਲ ਕਿਵੇਂ ਪੇਸ਼ ਆਉਣਗੇ। ਸਮਰਪਣ ਇੱਕ ਕਦਮ-ਦਰ-ਕਦਮ ਨਿਯੰਤਰਣ ਦੀ ਸਾਡੀ ਜ਼ਰੂਰਤ ਨੂੰ ਛੱਡਣਾ ਅਤੇ ਪਰਮੇਸ਼ੁਰ ਨੂੰ ਕਾਰਜਭਾਰ ਸੌਂਪਣਾ ਹੈ ਜੋ ਸਾਡੀ ਦੇਖਭਾਲ ਪਹਿਲਾਂ ਨਾਲੋਂ ਬਿਹਤਰ ਤਰੀਕੇ ਨਾਲ ਕਰੇਗਾ।

ਕੁਰਬਾਨੀ ਅਤੇ ਨਿਰਸਵਾਰਥ ਜੀਵਨ ਲਈ ਆਰਾਮ,ਐਸ਼ੋ-ਆਰਾਮ ਅਤੇ ਬਹੁਤ ਸਾਰੀਆਂ ਜ਼ਰੂਰਤਾਂ ਨੂੰ ਛੱਡਣ ਦੀ ਸਾਡੀ ਤਿਆਰੀ ਹੀ ਸਾਨੂੰ ਦੇਖਣ ਵਾਲੀ ਦੁਨੀਆ ਤੋਂ ਵੱਖ ਕਰੇਗੀ।

ਆਪਣੇ ਆਪ ਨੂੰ ਪੁੱਛਣ ਲਈ ਸਵਾਲ:
ਮੈਂ ਆਰਾਮ ਛੱਡਣ ਲਈ ਕਿੰਨਾ ਕੁ ਤਿਆਰ ਹਾਂ?
ਮੇਰੇ ਜੀਵਨ ਦੇ ਕਿਹੜੇ ਖੇਤਰਾਂ ਨੂੰ ਮੈਂ ਅਜੇ ਵੀ ਪਰਮੇਸ਼ੁਰ ਨੂੰ ਸਮਰਪਣ ਕਰਨਾ ਹੈ?

读经计划介绍

ਯਿਸ਼ੂ ਦੇ ਨਾਲ ਰੂਬਰੂ

ਲੇਂਟ ਦਾ ਸਮਾਂ ਸਦੀਪਕ ਪਰਮੇਸ਼ੁਰ ਬਾਰੇ ਜਾਣਕਰ ਸੱਚਾਈਆਂ ਨਾਲ ਆਪਣੇ ਆਪ ਨੂੰ ਤਾਜ਼ਗੀ ਦੇਣ ਦਾ ਇੱਕ ਵਧੀਆ ਸਮਾਂ ਹੈ ਜਿਸ ਨੇ ਸਾਡੇ ਨਾਲ ਅਤੇ ਸਾਡੇ ਵਿੱਚ ਆਪਣਾ ਘਰ ਬਣਾਇਆ। ਸਾਡੀ ਉਮੀਦ ਹੈ ਕਿ ਇਸ ਬਾਈਬਲ ਯੋਜਨਾ ਦੁਆਰਾ, ਤੁਸੀਂ ਹਰ ਰੋਜ਼ 40 ਦਿਨਾਂ ਲਈ ਕੁਝ ਮਿੰਟ ਇੱਕ ਕੰਪਾਸ ਦੇ ਰੂਪ ਵਿੱਚ ਪ੍ਰਮੇਸ਼ੁਰ ਦੇ ਵਚਨ ਨਾਲ ਬਿਤਾਓਗੇ ਜੋ ਤੁਹਾਨੂੰ ਯਿਸੂ ਦੀ ਇੱਕ ਨਵੇਂ ਪੱਧਰ 'ਤੇ ਅਨੁਭਵ ਕਰਨ ਦੀ ਅਗਵਾਈ ਕਰੇਗਾ।

More