1
ਯਹੋਸ਼ੂਆ 1:9
ਪੰਜਾਬੀ ਮੌਜੂਦਾ ਤਰਜਮਾ
PCB
ਕੀ ਮੈਂ ਤੈਨੂੰ ਹੁਕਮ ਨਹੀਂ ਦਿੱਤਾ? ਤਕੜਾ ਹੋ ਤੇ ਹੌਸਲਾ ਰੱਖ, ਨਾ ਡਰ ਅਤੇ ਨਾ ਹੀ ਨਿਰਾਸ਼ ਹੋ, ਕਿਉਂਕਿ ਯਾਹਵੇਹ ਜਿੱਥੇ ਵੀ ਤੂੰ ਜਾਏਗਾ ਤੇਰਾ ਪਰਮੇਸ਼ਵਰ ਤੇਰੇ ਨਾਲ ਹੋਵੇਗਾ।”
ஒப்பீடு
ਯਹੋਸ਼ੂਆ 1:9 ஆராயுங்கள்
2
ਯਹੋਸ਼ੂਆ 1:8
ਇਹ ਬਿਵਸਥਾ ਦੀ ਪੋਥੀ ਤੇਰੇ ਮਨ ਤੋਂ ਕਦੇ ਵੱਖਰੀ ਨਾ ਹੋਵੇ, ਦਿਨ-ਰਾਤ ਇਸ ਦਾ ਸਿਮਰਨ ਕਰ, ਤਾਂ ਜੋ ਤੂੰ ਇਸ ਵਿੱਚ ਲਿਖੀਆਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਸਕੇ। ਫਿਰ ਤੂੰ ਖੁਸ਼ਹਾਲ ਅਤੇ ਸਫਲ ਹੋਵੋਗੇ।
ਯਹੋਸ਼ੂਆ 1:8 ஆராயுங்கள்
3
ਯਹੋਸ਼ੂਆ 1:7
“ਤੂੰ ਤਕੜਾ ਹੋ ਤੇ ਹੌਸਲਾ ਰੱਖ, ਮੇਰੇ ਸੇਵਕ ਮੋਸ਼ੇਹ ਦੁਆਰਾ ਦਿੱਤੇ ਗਏ ਸਾਰੇ ਕਾਨੂੰਨ ਦੀ ਪਾਲਣਾ ਕਰਨ ਲਈ ਸਾਵਧਾਨ ਰਹੋ, ਇਸ ਤੋਂ ਸੱਜੇ ਜਾਂ ਖੱਬੇ ਨਾ ਮੁੜੀ, ਤਾਂ ਜੋ ਤੂੰ ਜਿੱਥੇ ਵੀ ਜਾਵੇਗਾ ਸਫਲ ਹੋਵੇਗਾ।
ਯਹੋਸ਼ੂਆ 1:7 ஆராயுங்கள்
4
ਯਹੋਸ਼ੂਆ 1:5
ਕੋਈ ਵੀ ਤੇਰੇ ਜੀਵਨ ਦੇ ਸਾਰੇ ਦਿਨ ਵਿੱਚ ਤੇਰੇ ਵਿਰੁੱਧ ਖੜਾ ਨਹੀਂ ਹੋ ਸਕੇਗਾ। ਜਿਵੇਂ ਮੈਂ ਮੋਸ਼ੇਹ ਦੇ ਨਾਲ ਸੀ, ਉਸੇ ਤਰ੍ਹਾਂ ਮੈਂ ਤੇਰੇ ਨਾਲ ਰਹਾਂਗਾ, ਮੈਂ ਤੈਨੂੰ ਕਦੇ ਨਹੀਂ ਛੱਡਾਂਗਾ ਅਤੇ ਨਾ ਹੀ ਤਿਆਗਾਂਗਾ।
ਯਹੋਸ਼ੂਆ 1:5 ஆராயுங்கள்
5
ਯਹੋਸ਼ੂਆ 1:6
ਤਕੜਾ ਹੋ ਅਤੇ ਹੌਸਲਾ ਰੱਖ, ਕਿਉਂਕਿ ਤੂੰ ਇਨ੍ਹਾਂ ਲੋਕਾਂ ਨੂੰ ਉਸ ਧਰਤੀ ਦੇ ਵਾਰਿਸ ਬਣਾਉਣ ਲਈ ਅਗਵਾਈ ਕਰੇਗਾ ਜੋ ਮੈਂ ਉਹਨਾਂ ਦੇ ਪਿਉ-ਦਾਦਿਆਂ ਨੂੰ ਦੇਣ ਦੀ ਸਹੁੰ ਖਾਧੀ ਸੀ।
ਯਹੋਸ਼ੂਆ 1:6 ஆராயுங்கள்
6
ਯਹੋਸ਼ੂਆ 1:3
ਜਿਵੇਂ ਮੈਂ ਮੋਸ਼ੇਹ ਨਾਲ ਬਚਨ ਕੀਤਾ ਸੀ, ਮੈਂ ਤੈਨੂੰ ਹਰ ਉਹ ਥਾਂ ਦੇਵਾਂਗਾ ਜਿੱਥੇ ਤੂੰ ਪੈਰ ਰੱਖੇਗਾ।
ਯਹੋਸ਼ੂਆ 1:3 ஆராயுங்கள்
7
ਯਹੋਸ਼ੂਆ 1:2
“ਮੇਰਾ ਸੇਵਕ ਮੋਸ਼ੇਹ ਮਰ ਗਿਆ ਹੈ। ਹੁਣ ਤੂੰ ਅਤੇ ਇਹ ਸਾਰੇ ਲੋਕ, ਉਸ ਦੇਸ਼ ਦੀ ਯਰਦਨ ਨਦੀ ਨੂੰ ਪਾਰ ਕਰਨ ਲਈ ਤਿਆਰ ਹੋ ਜਾਓ, ਜੋ ਮੈਂ ਉਹਨਾਂ ਇਸਰਾਏਲੀਆਂ ਨੂੰ ਦੇਣ ਵਾਲਾ ਹਾਂ।
ਯਹੋਸ਼ੂਆ 1:2 ஆராயுங்கள்
8
ਯਹੋਸ਼ੂਆ 1:1
ਯਾਹਵੇਹ ਦੇ ਸੇਵਕ ਮੋਸ਼ੇਹ ਦੀ ਮੌਤ ਤੋਂ ਬਾਅਦ, ਯਾਹਵੇਹ ਨੇ ਮੋਸ਼ੇਹ ਦੇ ਸਹਾਇਕ ਨੂਨ ਦੇ ਪੁੱਤਰ ਯਹੋਸ਼ੂਆ ਨੂੰ ਕਿਹਾ
ਯਹੋਸ਼ੂਆ 1:1 ஆராயுங்கள்
9
ਯਹੋਸ਼ੂਆ 1:4
ਤੁਹਾਡਾ ਇਲਾਕਾ ਇਸ ਮਾਰੂਥਲ ਤੋਂ ਲਬਾਨੋਨ ਤੱਕ, ਅਤੇ ਮਹਾਨ ਨਦੀ ਜੋ ਫ਼ਰਾਤ ਦੀ ਨਦੀ ਹੈ, ਸਾਰੇ ਹਿੱਤੀ ਦੇਸ਼ ਪੱਛਮ ਵਿੱਚ ਮਹਾ ਸਾਗਰ ਤੱਕ ਫੈਲੇਗਾ।
ਯਹੋਸ਼ੂਆ 1:4 ஆராயுங்கள்
10
ਯਹੋਸ਼ੂਆ 1:18
ਜੋ ਕੋਈ ਤੁਹਾਡੇ ਬਚਨ ਦੇ ਵਿਰੁੱਧ ਬਗਾਵਤ ਕਰਦਾ ਹੈ ਅਤੇ ਉਸ ਨੂੰ ਨਹੀਂ ਮੰਨਦਾ, ਤੁਸੀਂ ਉਹਨਾਂ ਨੂੰ ਜੋ ਵੀ ਹੁਕਮ ਦਿਓਗੇ, ਉਹ ਮਾਰਿਆ ਜਾਵੇਗਾ। ਤੂੰ ਸਿਰਫ ਤਕੜਾ ਹੋ ਅਤੇ ਹੌਸਲਾ ਰੱਖ!”
ਯਹੋਸ਼ੂਆ 1:18 ஆராயுங்கள்
11
ਯਹੋਸ਼ੂਆ 1:11
“ਡੇਰੇ ਵਿੱਚੋਂ ਲੰਘੋ ਅਤੇ ਲੋਕਾਂ ਨੂੰ ਆਖੋ, ‘ਆਪਣੇ ਲਈ ਭੋਜਨ ਤਿਆਰ ਕਰੋ। ਹੁਣ ਤੋਂ ਤਿੰਨ ਦਿਨ ਬਾਅਦ ਤੁਸੀਂ ਇੱਥੇ ਯਰਦਨ ਪਾਰ ਕਰੋਗੇ ਅਤੇ ਉਸ ਧਰਤੀ ਉੱਤੇ ਕਬਜ਼ਾ ਕਰ ਲਓਗੇ ਜੋ ਤੁਹਾਡਾ ਯਾਹਵੇਹ ਪਰਮੇਸ਼ਵਰ ਤੁਹਾਨੂੰ ਕਬਜ਼ਾ ਕਰਨ ਲਈ ਦੇ ਰਿਹਾ ਹੈ।’ ”
ਯਹੋਸ਼ੂਆ 1:11 ஆராயுங்கள்