Logoja YouVersion
Ikona e kërkimit

1 ਕੁਰਿੰਥੀਆਂ 1

1
1ਪੌਲੁਸ, ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਮਸੀਹ ਯਿਸ਼ੂ ਦਾ ਰਸੂਲ ਹੋਣ ਲਈ ਬੁਲਾਇਆ ਗਿਆ ਅਤੇ ਸਾਡੇ ਭਰਾ ਸੋਸਥਨੇਸ ਵੱਲੋਂ,
2ਪਰਮੇਸ਼ਵਰ ਦੀ ਕਲੀਸਿਆ ਨੂੰ ਜਿਹੜੀ ਕੁਰਿੰਥੁਸ ਸ਼ਹਿਰ ਵਿੱਚ ਹੈ, ਅਰਥਾਤ ਉਹ ਜਿਹੜੇ ਮਸੀਹ ਯਿਸ਼ੂ ਵਿੱਚ ਪਵਿੱਤਰ ਕੀਤੇ ਹੋਏ ਅਤੇ ਉਸ ਦੇ ਪਵਿੱਤਰ ਲੋਕ ਹੋਣ ਲਈ ਬੁਲਾਏ ਗਏ ਹਨ, ਉਹਨਾਂ ਸਭਨਾਂ ਨਾਲ ਜਿਹੜੇ ਹਰੇਕ ਜਗ੍ਹਾ ਸਾਡੇ ਪ੍ਰਭੂ ਯਿਸ਼ੂ ਮਸੀਹ ਦਾ ਨਾਮ ਲੈਂਦੇ ਹਨ, ਉਹ ਉਹਨਾਂ ਦਾ ਅਤੇ ਸਾਡਾ ਵੀ ਪ੍ਰਭੂ ਹੈ:#1:2 ਇਹ ਪੱਤਰ ਕੁਰਿੰਥੁਸ ਸ਼ਹਿਰ ਦੀ ਕਲੀਸਿਆ ਨੂੰ ਲਿਖਿਆ ਗਿਆ
3ਸਾਡੇ ਪਿਤਾ ਪਰਮੇਸ਼ਵਰ ਅਤੇ ਪ੍ਰਭੂ ਯਿਸ਼ੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲਦੀ ਰਹੇ।
ਧੰਨਵਾਦ ਦੇਣਾ
4ਮੈਂ ਤੁਹਾਡੇ ਲਈ ਮੇਰੇ ਪਰਮੇਸ਼ਵਰ ਦਾ ਲਗਾਤਾਰ ਧੰਨਵਾਦ ਕਰਦਾ ਹਾਂ, ਉਸ ਦੀ ਕਿਰਪਾ ਦੇ ਲਈ ਜਿਹੜੀ ਤੁਹਾਨੂੰ ਮਸੀਹ ਯਿਸ਼ੂ ਵਿੱਚ ਦਿੱਤੀ ਗਈ ਹੈ। 5ਕਿਉਂ ਜੋ ਤੁਸੀਂ ਮਸੀਹ ਵਿੱਚ ਸਭ ਪ੍ਰਕਾਰ ਦੇ ਗਿਆਨ ਅਤੇ ਹਰੇਕ ਗੱਲ ਬੋਲਣ ਵਿੱਚ ਸੰਪੂਰਨ ਕੀਤੇ ਗਏ ਹੋ। 6ਜਿਵੇਂ ਮਸੀਹ ਯਿਸ਼ੂ ਦੀ ਗਵਾਹੀ ਤੁਹਾਡੇ ਵਿੱਚ ਪੂਰੀ ਹੋਈ ਹੈ। 7ਇਸ ਲਈ ਤੁਹਾਨੂੰ ਕਿਸੇ ਆਤਮਿਕ ਵਰਦਾਨ ਦੀ ਕਮੀ ਨਹੀਂ ਹੈ, ਜਿਵੇਂ ਕਿ ਤੁਸੀਂ ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਪ੍ਰਗਟ ਹੋਣ ਦੀ ਉਡੀਕ ਕਰਦੇ ਹੋ। 8ਮਸੀਹ ਤੁਹਾਨੂੰ ਅੰਤ ਤੱਕ ਕਾਇਮ ਵੀ ਰੱਖੇਗਾ, ਤਾਂ ਜੋ ਤੁਸੀਂ ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਵਾਪਸ ਆਉਣ ਦੇ ਦਿਨ ਨਿਰਦੋਸ਼ ਪਾਏ ਜਾਓ। 9ਪਰਮੇਸ਼ਵਰ ਵਫ਼ਾਦਾਰ ਹੈ, ਜਿਸ ਨੇ ਤੁਹਾਨੂੰ ਆਪਣੇ ਪੁੱਤਰ, ਸਾਡੇ ਪ੍ਰਭੂ ਯਿਸ਼ੂ ਮਸੀਹ ਦੀ ਸੰਗਤੀ ਵਿੱਚ ਬੁਲਾਇਆ ਹੈ।
ਕਲੀਸਿਆ ਵਿੱਚ ਫੁੱਟ
10ਹੇ ਮੇਰੇ ਭਰਾਵੋ ਅਤੇ ਭੈਣੋ, ਮੈਂ ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਨਾਮ ਦਾ ਵਾਸਤਾ ਦੇ ਕੇ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ, ਕਿ ਤੁਸੀਂ ਸਾਰੇ ਜੋ ਬੋਲਦੇ ਹੋ ਉਸ ਵਿੱਚ ਇੱਕ ਦੂਸਰੇ ਨਾਲ ਸਹਿਮਤ ਹੋਵੋ ਤੁਹਾਡੇ ਵਿਚਕਾਰ ਨਾ ਕੋਈ ਵੰਡ ਹੋਵੇ, ਪਰ ਤੁਸੀਂ ਸਾਰੇ ਇੱਕ ਮਨ ਅਤੇ ਇੱਕ ਸੋਚ ਵਿੱਚ ਹੋਵੋ। 11ਕਿਉਂਕਿ ਹੇ ਮੇਰੇ ਭਰਾਵੋ ਅਤੇ ਭੈਣੋ, ਕਲੋਏ ਦੇ ਘਰ ਦੇ ਕੋਲੋਂ ਤੁਹਾਡੇ ਬਾਰੇ ਮੈਨੂੰ ਪਤਾ ਲੱਗਾ ਹੈ ਕਿ ਤੁਹਾਡੇ ਵਿੱਚ ਝਗੜੇ ਹੁੰਦੇ ਹਨ। 12ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਤੁਹਾਡੇ ਵਿੱਚੋਂ ਕੋਈ ਕਹਿੰਦਾ ਹੈ, “ਮੈਂ ਪੌਲੁਸ ਦੇ ਪਿੱਛੇ ਚੱਲਦਾ ਹਾਂ,” ਅਤੇ ਕੋਈ ਕਹਿੰਦਾ ਹੈ, “ਅਪੁੱਲੋਸ ਦੇ,” ਤੇ ਕੋਈ ਕਹਿੰਦਾ ਹੈ, “ਕੈਫ਼ਾਸ ਦੇ,” ਅਤੇ ਕੋਈ ਕਹਿੰਦਾ ਹੈ, “ਮੈਂ ਮਸੀਹ ਦੇ ਪਿੱਛੇ ਚੱਲਦਾ ਹਾਂ।”
13ਕੀ ਮਸੀਹ ਵੰਡਿਆ ਹੋਇਆ ਹੈ? ਕੀ ਪੌਲੁਸ ਤੁਹਾਡੇ ਲਈ ਸਲੀਬ ਤੇ ਚੜ੍ਹਾਇਆ ਗਿਆ ਸੀ? ਜਾਂ ਕੀ ਤੁਹਾਨੂੰ ਪੌਲੁਸ ਦੇ ਨਾਮ ਤੇ ਬਪਤਿਸਮਾ ਦਿੱਤਾ ਗਿਆ ਸੀ, ਬਿਲਕੁੱਲ ਨਹੀਂ? 14ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦਾ ਹਾਂ, ਜੋ ਕ੍ਰਿਸਪਸ ਅਤੇ ਗਾਯੁਸ ਤੋਂ ਬਿਨ੍ਹਾਂ ਮੈਂ ਤੁਹਾਡੇ ਵਿੱਚੋਂ ਕਿਸੇ ਹੋਰ ਨੂੰ ਬਪਤਿਸਮਾ ਨਹੀਂ ਦਿੱਤਾ। 15ਤਾਂ ਜੋ ਕੋਈ ਇਹ ਨਾ ਆਖੇ ਕਿ ਮੇਰੇ ਨਾਮ ਉੱਤੇ ਤੁਹਾਨੂੰ ਬਪਤਿਸਮਾ ਦਿੱਤਾ ਗਿਆ ਸੀ। 16(ਹਾਂ, ਮੈਂ ਸਤਫ਼ਨਾਸ ਦੇ ਪਰਿਵਾਰ ਨੂੰ ਵੀ ਬਪਤਿਸਮਾ ਦਿੱਤਾ; ਇਸ ਤੋਂ ਇਲਾਵਾ ਮੈਨੂੰ ਯਾਦ ਨਹੀਂ ਕਿ ਮੈਂ ਕਿਸੇ ਹੋਰ ਨੂੰ ਬਪਤਿਸਮਾ ਦਿੱਤਾ ਹੋਵੇ।) 17ਕਿਉਂਕਿ ਮਸੀਹ ਯਿਸ਼ੂ ਨੇ ਮੈਨੂੰ ਬਪਤਿਸਮਾ ਦੇਣ ਲਈ ਨਹੀਂ, ਪਰ ਖੁਸ਼ਖ਼ਬਰੀ ਸੁਣਾਉਣ ਲਈ ਭੇਜਿਆ ਹੈ, ਉਹ ਵੀ ਸ਼ਬਦਾ ਦੇ ਗਿਆਨ ਅਨੁਸਾਰ ਨਹੀਂ, ਕਿ ਅਜਿਹਾ ਨਾ ਹੋਵੇ ਜੋ ਮਸੀਹ ਦੀ ਸਲੀਬ ਵਿਅਰਥ ਹੋ ਜਾਏ।
ਮਸੀਹ ਪਰਮੇਸ਼ਵਰ ਦੀ ਸਮਰੱਥ ਅਤੇ ਗਿਆਨ
18ਸਲੀਬ ਦਾ ਸੰਦੇਸ਼ ਉਹਨਾਂ ਲਈ ਜਿਹੜੇ ਨਾਸ਼ ਹੋ ਰਹੇ ਹਨ, ਮੂਰਖਤਾ ਹੈ ਪਰ ਸਾਡੇ ਲਈ ਜਿਹੜੇ ਬਚਾਏ ਗਏ ਹਾਂ ਉਹ ਪਰਮੇਸ਼ਵਰ ਦੀ ਸਮਰੱਥ ਹੈ। 19ਕਿਉਂਕਿ ਪਵਿੱਤਰ ਸ਼ਾਸਤਰ ਵਿੱਚ ਇਹ ਲਿਖਿਆ ਹੋਇਆ ਹੈ:
“ਮੈਂ ਬੁੱਧਵਾਨਾਂ ਦੀ ਬੁੱਧ ਨੂੰ ਨਾਸ਼ ਕਰਾਂਗਾ;
ਅਤੇ ਸਮਝਦਾਰਾ ਦੀ ਸਮਝ ਨੂੰ ਰੱਦ ਕਰਾਂਗਾ।”#1:19 ਯਸ਼ਾ 29:14
20ਕਿੱਥੇ ਹਨ ਗਿਆਨੀ? ਕਿੱਥੇ ਹਨ ਕਾਨੂੰਨ ਦੇ ਸਿਖਾਉਣ ਵਾਲੇ? ਕਿੱਥੇ ਹਨ ਇਸ ਯੁੱਗ ਦੇ ਵਿਵਾਦੀ? ਕੀ ਪਰਮੇਸ਼ਵਰ ਨੇ ਸੰਸਾਰ ਦੀ ਬੁੱਧ ਨੂੰ ਮੂਰਖਤਾ ਨਹੀਂ ਠਹਿਰਾਇਆ? 21ਇਸ ਲਈ ਕਿ ਜਦੋਂ ਪਰਮੇਸ਼ਵਰ ਦੀ ਬੁੱਧ ਤੋਂ ਇਸ ਤਰ੍ਹਾਂ ਹੋਇਆ ਜੋ ਸੰਸਾਰ ਨੇ ਆਪਣੀ ਬੁੱਧ ਦੇ ਕਾਰਨ ਪਰਮੇਸ਼ਵਰ ਨੂੰ ਨਾ ਜਾਣਿਆ, ਤਦ ਪਰਮੇਸ਼ਵਰ ਨੂੰ ਇਹ ਚੰਗਾ ਲੱਗਾ ਜੋ ਪ੍ਰਚਾਰ ਦੀ ਮੂਰਖਤਾਈ ਨਾਲ ਵਿਸ਼ਵਾਸੀਆ ਨੂੰ ਬਚਾਵੇ। 22ਯਹੂਦੀ ਤਾਂ ਸਬੂਤ ਦੇ ਲਈ ਚਿੰਨ੍ਹਾਂ ਦੀ ਮੰਗ ਕਰਦੇ ਹਨ ਅਤੇ ਯੂਨਾਨੀ ਬੁੱਧ ਲੱਭਦੇ ਹਨ। 23ਪਰ ਅਸੀਂ ਸਲੀਬ ਦਿੱਤੇ ਗਏ ਮਸੀਹ ਦਾ ਪ੍ਰਚਾਰ ਕਰਦੇ ਹਾਂ: ਜੋ ਯਹੂਦਿਆਂ ਲਈ ਠੋਕਰ ਦਾ ਕਾਰਨ ਅਤੇ ਗ਼ੈਰ-ਯਹੂਦੀਆਂ ਦੇ ਲਈ ਮੂਰਖਤਾਈ ਹੈ। 24ਪਰ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਮੁਕਤੀ ਲਈ ਬੁਲਾਇਆ ਹੈ, ਦੋਨੇ ਯਹੂਦੀ ਅਤੇ ਯੂਨਾਨੀ ਮਸੀਹ ਪਰਮੇਸ਼ਵਰ ਦੀ ਸਮਰੱਥਾ ਅਤੇ ਪਰਮੇਸ਼ਵਰ ਦਾ ਗਿਆਨ ਹੈ। 25ਕਿਉਂਕਿ ਪਰਮੇਸ਼ਵਰ ਦੀ ਮੂਰਖਤਾ ਮਨੁੱਖਾਂ ਦੀ ਬੁੱਧ ਨਾਲੋਂ ਕਿਤੇ ਜ਼ਿਆਦਾ ਬੁੱਧਵਾਨ ਹੈ, ਅਤੇ ਪਰਮੇਸ਼ਵਰ ਦੀ ਨਿਰਬਲਤਾਈ ਮਨੁੱਖਾਂ ਦੇ ਬਲ ਨਾਲੋਂ ਕਿਤੇ ਜ਼ਿਆਦਾ ਬਲਵੰਤ ਹੈ।
26ਹੇ ਭਰਾਵੋ ਅਤੇ ਭੈਣੋ, ਸੋਚੋ ਉਸ ਵਕਤ ਤੁਸੀਂ ਕੀ ਸੀ ਜਦੋਂ ਪਰਮੇਸ਼ਵਰ ਦੁਆਰਾ ਬੁਲਾਏ ਗਏ ਸੀ। ਤੁਹਾਡੇ ਵਿੱਚੋਂ ਬਹੁਤ ਸਾਰੇ ਮਨੁੱਖੀ ਆਦਰਸ਼ ਦੇ ਅਨੁਸਾਰ ਸਮਝਦਾਰ ਨਹੀਂ ਸਨ; ਬਹੁਤ ਸਾਰੇ ਪ੍ਰਭਾਵਸ਼ਾਲੀ ਨਹੀਂ ਸਨ; ਅਤੇ ਨਾ ਹੀ ਬਹੁਤ ਸਾਰੇ ਸ਼ੁੱਭ ਜਨਮੇ ਸਨ। 27ਪਰ ਪਰਮੇਸ਼ਵਰ ਨੇ ਸੰਸਾਰ ਦੇ ਮੂਰਖਾਂ ਨੂੰ ਚੁਣ ਲਿਆ ਕਿ ਬੁੱਧਵਾਨਾਂ ਨੂੰ ਸ਼ਰਮਿੰਦਾ ਕਰੇ; ਪਰਮੇਸ਼ਵਰ ਨੇ ਸੰਸਾਰ ਦੇ ਨਿਰਬਲਾਂ ਨੂੰ ਚੁਣ ਲਿਆ ਤਾਕਿ ਬਲਵੰਤਾ ਨੂੰ ਲੱਜਿਆਵਾਨ ਕਰੇ। 28ਪਰਮੇਸ਼ਵਰ ਨੇ ਉਨ੍ਹਾਂ ਲੋਕਾਂ ਨੂੰ ਚੁਣਿਆ ਜੋ ਦੁਨੀਆਂ ਦੀਆਂ ਨਜ਼ਰਾਂ ਵਿੱਚ ਨੀਚ, ਮਾਮੂਲੀ ਹਨ ਅਤੇ ਜਿਹੜੇ ਮੌਜੂਦ ਨਹੀਂ ਹਨ 29ਤਾਂ ਜੋ ਕੋਈ ਵੀ ਮਨੁੱਖ ਪਰਮੇਸ਼ਵਰ ਅੱਗੇ ਘਮੰਡ ਨਾ ਕਰੇ। 30ਇਹ ਪਰਮੇਸ਼ਵਰ ਦੇ ਦੁਆਰਾ ਹੋਇਆ ਕਿ ਤੁਸੀਂ ਮਸੀਹ ਯਿਸ਼ੂ ਵਿੱਚ ਹੋ, ਜਿਹੜਾ ਪਰਮੇਸ਼ਵਰ ਦੀ ਵੱਲੋਂ ਸਾਡੇ ਲਈ ਗਿਆਨ, ਧਾਰਮਿਕਤਾ, ਪਵਿੱਤਰਤਾਈ, ਅਤੇ ਛੁਟਕਾਰਾ ਬਣ ਗਿਆ। 31ਇਸ ਲਈ, ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ: “ਜੇ ਕੋਈ ਮਾਣ ਕਰੇ ਉਹ ਪਰਮੇਸ਼ਵਰ ਵਿੱਚ ਮਾਣ ਕਰੇ।”#1:31 ਯਿਰ 9:24; 2 ਕੁਰਿੰ 10:17

Aktualisht i përzgjedhur:

1 ਕੁਰਿੰਥੀਆਂ 1: OPCV

Thekso

Ndaje

Kopjo

None

A doni që theksimet tuaja të jenë të ruajtura në të gjitha pajisjet që keni? Regjistrohu ose hyr