1
ਹਿਜ਼ਕੀਏਲ 33:11
ਪੰਜਾਬੀ ਮੌਜੂਦਾ ਤਰਜਮਾ
PCB
ਉਹਨਾਂ ਨੂੰ ਆਖ, ‘ਜਿਵੇਂ ਕਿ ਮੈਂ ਜਿਉਂਦਾ ਹਾਂ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, ਮੈਂ ਦੁਸ਼ਟ ਦੀ ਮੌਤ ਤੋਂ ਪ੍ਰਸੰਨ ਨਹੀਂ ਹਾਂ, ਸਗੋਂ ਇਹ ਕਿ ਉਹ ਆਪਣੇ ਰਾਹਾਂ ਤੋਂ ਮੁੜਨ ਅਤੇ ਜਿਉਂਦੇ ਰਹਿਣ। ਵਾਰੀ! ਆਪਣੇ ਬੁਰੇ ਰਾਹਾਂ ਤੋਂ ਮੁੜੋ! ਇਸਰਾਏਲ ਦੇ ਲੋਕੋ, ਤੁਸੀਂ ਕਿਉਂ ਮਰੋਗੇ?’
Krahaso
Eksploroni ਹਿਜ਼ਕੀਏਲ 33:11
2
ਹਿਜ਼ਕੀਏਲ 33:7
“ਹੇ ਮਨੁੱਖ ਦੇ ਪੁੱਤਰ, ਮੈਂ ਤੈਨੂੰ ਇਸਰਾਏਲ ਦੇ ਲੋਕਾਂ ਲਈ ਚੌਕੀਦਾਰ ਬਣਾਇਆ ਹੈ। ਇਸ ਲਈ ਉਹ ਸ਼ਬਦ ਸੁਣ ਜੋ ਮੈਂ ਬੋਲਦਾ ਹਾਂ ਅਤੇ ਉਹਨਾਂ ਨੂੰ ਮੇਰੇ ਵੱਲੋਂ ਚੇਤਾਵਨੀ ਦਿਓ।
Eksploroni ਹਿਜ਼ਕੀਏਲ 33:7
3
ਹਿਜ਼ਕੀਏਲ 33:9
ਪਰ ਜੇ ਤੂੰ ਦੁਸ਼ਟ ਵਿਅਕਤੀ ਨੂੰ ਆਪਣੇ ਰਾਹਾਂ ਤੋਂ ਮੁੜਨ ਲਈ ਚੇਤਾਵਨੀ ਦੇਵੇ ਅਤੇ ਉਹ ਅਜਿਹਾ ਨਹੀਂ ਕਰਦੇ, ਤਾਂ ਉਹ ਆਪਣੇ ਪਾਪ ਲਈ ਮਰ ਜਾਣਗੇ, ਭਾਵੇਂ ਤੁਸੀਂ ਖੁਦ ਬਚ ਜਾਵੋਂਗੇ।
Eksploroni ਹਿਜ਼ਕੀਏਲ 33:9
4
ਹਿਜ਼ਕੀਏਲ 33:6
ਪਰ ਜੇ ਪਹਿਰੇਦਾਰ ਤਲਵਾਰ ਨੂੰ ਆਉਂਦਾ ਵੇਖਦਾ ਹੈ ਅਤੇ ਲੋਕਾਂ ਨੂੰ ਚੇਤਾਵਨੀ ਦੇਣ ਲਈ ਤੁਰ੍ਹੀ ਨਹੀਂ ਵਜਾਉਂਦਾ ਹੈ ਅਤੇ ਤਲਵਾਰ ਆ ਕੇ ਕਿਸੇ ਦੀ ਜਾਨ ਲੈ ਲੈਂਦੀ ਹੈ, ਤਾਂ ਉਸ ਵਿਅਕਤੀ ਦੀ ਜਾਨ ਉਸ ਦੇ ਪਾਪ ਦੇ ਕਾਰਨ ਲੈ ਲਈ ਜਾਵੇਗੀ, ਪਰ ਮੈਂ ਚੌਕੀਦਾਰ ਨੂੰ ਉਹਨਾਂ ਦੇ ਖੂਨ ਦਾ ਲੇਖਾ ਲਵਾਂਗਾ।’
Eksploroni ਹਿਜ਼ਕੀਏਲ 33:6
5
ਹਿਜ਼ਕੀਏਲ 33:5
ਕਿਉਂਕਿ ਉਹਨਾਂ ਨੇ ਤੁਰ੍ਹੀ ਦੀ ਆਵਾਜ਼ ਸੁਣੀ ਪਰ ਚੇਤਾਵਨੀ ਵੱਲ ਧਿਆਨ ਨਹੀਂ ਦਿੱਤਾ, ਉਹਨਾਂ ਦਾ ਖੂਨ ਉਹਨਾਂ ਦੇ ਆਪਣੇ ਸਿਰ ਉੱਤੇ ਹੋਵੇਗਾ। ਜੇਕਰ ਉਹਨਾਂ ਨੇ ਚੇਤਾਵਨੀ ਵੱਲ ਧਿਆਨ ਦਿੱਤਾ ਹੁੰਦਾ, ਤਾਂ ਉਹ ਆਪਣੇ ਆਪ ਨੂੰ ਬਚਾ ਲੈਂਦੇ।
Eksploroni ਹਿਜ਼ਕੀਏਲ 33:5