ਤੀਤੁਸ 2
2
ਖਰੀ ਸਿੱਖਿਆ
1ਪਰ ਤੂੰ ਅਜਿਹੀਆਂ ਗੱਲਾਂ ਬੋਲਿਆ ਕਰ ਜੋ ਖਰੀ ਸਿੱਖਿਆ ਦੇ ਅਨੁਸਾਰ ਉਚਿਤ ਹਨ। 2ਬਜ਼ੁਰਗ ਆਦਮੀਆਂ ਨੂੰ ਸੰਜਮੀ, ਆਦਰਯੋਗ, ਸਮਝਦਾਰ ਅਤੇ ਵਿਸ਼ਵਾਸ, ਪ੍ਰੇਮ ਅਤੇ ਧੀਰਜ ਵਿੱਚ ਤਕੜੇ ਹੋਣਾ ਚਾਹੀਦਾ ਹੈ।
3ਇਸੇ ਤਰ੍ਹਾਂ ਬਜ਼ੁਰਗ ਔਰਤਾਂ ਦਾ ਵਿਹਾਰ ਆਦਰ ਵਾਲਾ ਹੋਣਾ ਚਾਹੀਦਾ ਹੈ। ਉਹ ਨਾ ਦੋਸ਼ ਲਾਉਣ ਵਾਲੀਆਂ ਅਤੇ ਨਾ ਹੀ ਬਹੁਤੀ ਮੈ ਦੀਆਂ ਆਦੀ ਹੋਣ, ਸਗੋਂ ਚੰਗੀਆਂ ਗੱਲਾਂ ਦੀ ਸਿੱਖਿਆ ਦੇਣ ਵਾਲੀਆਂ ਹੋਣ 4ਤਾਂਕਿ ਜਵਾਨ ਔਰਤਾਂ ਨੂੰ ਸਿਖਾ ਸਕਣ ਕਿ ਉਹ ਆਪਣੇ ਪਤੀਆਂ ਅਤੇ ਬੱਚਿਆਂ ਨਾਲ ਪ੍ਰੇਮ ਰੱਖਣ 5ਅਤੇ ਸਮਝਦਾਰ, ਪਵਿੱਤਰ, ਘਰ ਦਾ ਚੰਗਾ ਪ੍ਰਬੰਧ ਕਰਨ ਵਾਲੀਆਂ ਅਤੇ ਆਪਣੇ ਪਤੀਆਂ ਦੇ ਅਧੀਨ ਰਹਿਣ ਵਾਲੀਆਂ ਹੋਣ, ਤਾਂਕਿ ਪਰਮੇਸ਼ਰ ਦੇ ਵਚਨ ਦੀ ਬਦਨਾਮੀ ਨਾ ਹੋਵੇ।
6ਇਸੇ ਤਰ੍ਹਾਂ ਜਵਾਨਾਂ ਨੂੰ ਸਿਖਾ ਕਿ ਉਹ ਸਭਨਾਂ ਗੱਲਾਂ ਵਿੱਚ ਸੰਜਮੀ ਹੋਣ। 7ਤੂੰ ਸਾਰੀਆਂ ਗੱਲਾਂ ਵਿੱਚ ਆਪਣੇ ਆਪ ਨੂੰ ਭਲੇ ਕੰਮਾਂ ਦੇ ਨਮੂਨੇ ਵੱਜੋਂ ਪੇਸ਼ ਕਰ; ਤੇਰੀ ਸਿੱਖਿਆ ਵਿੱਚ ਖਰਾਈ ਅਤੇ ਗੰਭੀਰਤਾ#2:7 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਅਤੇ ਸਚਾਈ” ਲਿਖਿਆ ਹੈ। ਹੋਵੇ 8ਅਤੇ ਤੇਰੀ ਬੋਲੀ ਅਜਿਹੀ ਖਰੀ ਹੋਵੇ ਜਿਸ 'ਤੇ ਦੋਸ਼ ਨਾ ਲਾਇਆ ਜਾ ਸਕੇ ਤਾਂਕਿ ਵਿਰੋਧੀਆਂ ਨੂੰ ਸਾਡੇ#2:8 ਕੁਝ ਹਸਤਲੇਖਾਂ ਵਿੱਚ “ਸਾਡੇ” ਦੇ ਸਥਾਨ 'ਤੇ “ਤੁਹਾਡੇ” ਲਿਖਿਆ ਹੈ। ਵਿਖੇ ਕੁਝ ਵੀ ਬੁਰਾ ਕਹਿਣ ਦਾ ਮੌਕਾ ਨਾ ਮਿਲੇ ਅਤੇ ਉਹ ਸ਼ਰਮਿੰਦੇ ਹੋਣ।
9ਦਾਸਾਂ#2:9 ਅਰਥਾਤ ਗੁਲਾਮਾਂ ਨੂੰ ਚਾਹੀਦਾ ਹੈ ਕਿ ਉਹ ਸਾਰੀਆਂ ਗੱਲਾਂ ਵਿੱਚ ਆਪਣੇ ਮਾਲਕਾਂ ਦੇ ਅਧੀਨ ਰਹਿਣ, ਉਨ੍ਹਾਂ ਨੂੰ ਪ੍ਰਸੰਨ ਰੱਖਣ, ਪਲਟ ਕੇ ਜਵਾਬ ਨਾ ਦੇਣ, 10ਹੇਰਾਫੇਰੀ ਨਾ ਕਰਨ, ਸਗੋਂ ਪੂਰੀ ਵਫ਼ਾਦਾਰੀ ਵਿਖਾਉਣ ਤਾਂਕਿ ਸਾਰੀਆਂ ਗੱਲਾਂ ਵਿੱਚ ਉਨ੍ਹਾਂ ਦੁਆਰਾ ਸਾਡੇ ਮੁਕਤੀਦਾਤਾ ਪਰਮੇਸ਼ਰ ਦੀ ਸਿੱਖਿਆ ਦੀ ਸੋਭਾ ਹੋਵੇ। 11ਕਿਉਂਕਿ ਪਰਮੇਸ਼ਰ ਦੀ ਕਿਰਪਾ ਸਭਨਾਂ ਮਨੁੱਖਾਂ ਦੀ ਮੁਕਤੀ ਲਈ ਪਰਗਟ ਹੋਈ ਹੈ 12ਅਤੇ ਸਾਨੂੰ ਸਿਖਾਉਂਦੀ ਹੈ ਕਿ ਅਸੀਂ ਕੁਧਰਮ ਅਤੇ ਸੰਸਾਰਕ ਲਾਲਸਾਵਾਂ ਨੂੰ ਤਿਆਗ ਕੇ ਵਰਤਮਾਨ ਯੁਗ ਵਿੱਚ ਸੰਜਮ, ਧਾਰਮਿਕਤਾ ਅਤੇ ਭਗਤੀ ਵਾਲਾ ਜੀਵਨ ਬਿਤਾਈਏ 13ਅਤੇ ਉਸ ਮੁਬਾਰਕ ਆਸ ਅਤੇ ਆਪਣੇ ਮਹਾਨ ਪਰਮੇਸ਼ਰ ਅਤੇ ਮੁਕਤੀਦਾਤਾ ਯਿਸੂ ਮਸੀਹ ਦੀ ਮਹਿਮਾ ਦੇ ਪਰਗਟ ਹੋਣ ਦੀ ਉਡੀਕ ਕਰੀਏ 14ਜਿਸ ਨੇ ਆਪਣੇ ਆਪ ਨੂੰ ਸਾਡੀ ਖਾਤਰ ਦੇ ਦਿੱਤਾ, ਤਾਂਕਿ ਉਹ ਸਾਨੂੰ ਸਾਰੇ ਕੁਧਰਮ ਤੋਂ ਛੁਡਾਵੇ ਅਤੇ ਸਾਨੂੰ ਸ਼ੁੱਧ ਕਰਕੇ ਆਪਣੀ ਅਜਿਹੀ ਖਾਸ ਪਰਜਾ ਬਣਾਵੇ ਜਿਹੜੀ ਭਲੇ ਕੰਮਾਂ ਲਈ ਉਤਸ਼ਾਹੀ ਹੋਵੇ।
15ਪੂਰੇ ਅਧਿਕਾਰ ਨਾਲ ਇਹ ਗੱਲਾਂ ਕਹਿ, ਸਮਝਾ ਅਤੇ ਸਿਖਾਉਂਦਾ ਰਹਿ। ਕੋਈ ਤੈਨੂੰ ਤੁੱਛ ਨਾ ਸਮਝੇ।
Právě zvoleno:
ਤੀਤੁਸ 2: PSB
Zvýraznění
Kopírovat
Porovnat
Sdílet
Chceš mít své zvýrazněné verše uložené na všech zařízeních? Zaregistruj se nebo se přihlas
PUNJABI STANDARD BIBLE©
Copyright © 2023 by Global Bible Initiative