Logo aplikace Bible
Ikona vyhledávání

ਤੀਤੁਸ 1

1
ਸਲਾਮ
1ਮੇਰੇ ਪੌਲੁਸ ਵੱਲੋਂ ਜੋ ਪਰਮੇਸ਼ਰ ਦਾ ਦਾਸ ਅਤੇ ਮਸੀਹ ਯਿਸੂ ਦਾ ਰਸੂਲ ਹਾਂ, ਪਰਮੇਸ਼ਰ ਦੇ ਚੁਣੇ ਹੋਇਆਂ ਦੇ ਵਿਸ਼ਵਾਸ ਅਤੇ ਸੱਚ ਦੇ ਉਸ ਗਿਆਨ ਦੇ ਨਮਿੱਤ ਜੋ ਉਸ ਭਗਤੀ ਦੇ ਅਨੁਸਾਰ ਹੈ 2ਜਿਹੜੀ ਉਸ ਸਦੀਪਕ ਜੀਵਨ ਦੀ ਆਸ ਉੱਤੇ ਅਧਾਰਤ ਹੈ ਜਿਸ ਦਾ ਵਾਇਦਾ ਸੱਚੇ ਪਰਮੇਸ਼ਰ ਨੇ ਅਨੰਤ ਕਾਲ ਤੋਂ ਕੀਤਾ, 3ਪਰ ਠੀਕ ਸਮੇਂ 'ਤੇ ਆਪਣੇ ਵਚਨ ਦੇ ਪ੍ਰਚਾਰ ਦੀ ਉਸ ਸੇਵਾ ਦੁਆਰਾ ਇਸ ਨੂੰ ਪਰਗਟ ਕੀਤਾ ਜੋ ਸਾਡੇ ਮੁਕਤੀਦਾਤਾ ਪਰਮੇਸ਼ਰ ਦੇ ਹੁਕਮ ਅਨੁਸਾਰ ਮੈਨੂੰ ਸੌਂਪੀ ਗਈ, 4ਤੀਤੁਸ ਨੂੰ ਜਿਹੜਾ ਵਿਸ਼ਵਾਸ ਦੀ ਸਾਂਝ ਅਨੁਸਾਰ ਮੇਰਾ ਸੱਚਾ ਪੁੱਤਰ ਹੈ; ਪਿਤਾ ਪਰਮੇਸ਼ਰ ਅਤੇ ਸਾਡੇ ਮੁਕਤੀਦਾਤਾ#1:4 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਪ੍ਰਭੂ” ਲਿਖਿਆ ਹੈ। ਮਸੀਹ ਯਿਸੂ ਦੀ ਵੱਲੋਂ ਕਿਰਪਾ#1:4 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਅਤੇ ਦਇਆ” ਲਿਖਿਆ ਹੈ। ਅਤੇ ਸ਼ਾਂਤੀ ਮਿਲੇ।
ਕਰੇਤ ਵਿੱਚ ਤੀਤੁਸ ਦੀ ਸੇਵਾ
5ਮੈਂ ਤੈਨੂੰ ਇਸ ਕਾਰਨ ਕਰੇਤ ਵਿੱਚ ਛੱਡਿਆ ਤਾਂਕਿ ਤੂੰ ਰਹਿੰਦੀਆਂ ਗੱਲਾਂ ਨੂੰ ਸੁਧਾਰੇਂ ਅਤੇ ਜੋ ਆਗਿਆ ਮੈਂ ਤੈਨੂੰ ਦਿੱਤੀ ਉਸ ਦੇ ਅਨੁਸਾਰ ਹਰੇਕ ਨਗਰ ਵਿੱਚ ਬਜ਼ੁਰਗ#1:5 ਅਰਥਾਤ ਆਗੂ ਠਹਿਰਾਵੇਂ। 6ਉਹ ਨਿਰਦੋਸ਼ ਅਤੇ ਇੱਕੋ ਪਤਨੀ ਦਾ ਪਤੀ ਹੋਵੇ, ਉਸ ਦੇ ਬੱਚੇ ਵਿਸ਼ਵਾਸੀ ਹੋਣ; ਉਹ ਅਵਾਰਾਗਰਦ ਜਾਂ ਅਣਆਗਿਆਕਾਰ ਨਾ ਹੋਣ। 7ਕਿਉਂਕਿ ਪਰਮੇਸ਼ਰ ਦਾ ਪ੍ਰਬੰਧਕ ਹੋਣ ਦੇ ਨਾਤੇ ਨਿਗਰਾਨ ਦੇ ਲਈ ਜ਼ਰੂਰੀ ਹੈ ਕਿ ਉਹ ਨਿਰਦੋਸ਼ ਹੋਵੇ; ਉਹ ਨਾ ਅਭਿਮਾਨੀ, ਨਾ ਗੁੱਸੇਖੋਰ, ਨਾ ਪਿਅੱਕੜ, ਨਾ ਹਿੰਸਕ ਅਤੇ ਨਾ ਹੀ ਨੀਚ ਕਮਾਈ ਦਾ ਲੋਭੀ ਹੋਵੇ, 8ਸਗੋਂ ਉਹ ਪਰਾਹੁਣਚਾਰ, ਭਲਾਈ ਦਾ ਪ੍ਰੇਮੀ, ਸਮਝਦਾਰ, ਨਿਆਂ-ਪਸੰਦ, ਪਵਿੱਤਰ, ਸੰਜਮੀ 9ਅਤੇ ਉਸ ਸੱਚੇ ਵਚਨ ਉੱਤੇ ਕਾਇਮ ਰਹਿਣ ਵਾਲਾ ਹੋਵੇ ਜੋ ਉਸ ਨੂੰ ਸਿਖਾਇਆ ਗਿਆ ਤਾਂਕਿ ਉਹ ਖਰੀ ਸਿੱਖਿਆ ਨਾਲ ਉਪਦੇਸ਼ ਦੇ ਸਕੇ ਅਤੇ ਵਿਰੋਧੀਆਂ ਨੂੰ ਕਾਇਲ ਕਰ ਸਕੇ।
10ਕਿਉਂਕਿ ਬਹੁਤ ਸਾਰੇ ਹਨ ਜਿਹੜੇ ਅਣਆਗਿਆਕਾਰ, ਬਕਬਕ ਕਰਨ ਵਾਲੇ ਅਤੇ ਧੋਖੇਬਾਜ਼ ਹਨ ਖਾਸ ਕਰਕੇ ਸੁੰਨਤੀਆਂ ਵਿੱਚੋਂ, 11ਜਿਨ੍ਹਾਂ ਦਾ ਮੂੰਹ ਬੰਦ ਕਰਨਾ ਜ਼ਰੂਰੀ ਹੈ। ਉਹ ਨੀਚ ਕਮਾਈ ਲਈ ਅਜਿਹੀਆਂ ਗੱਲਾਂ ਸਿਖਾ ਕੇ ਜੋ ਉਨ੍ਹਾਂ ਨੂੰ ਨਹੀਂ ਸਿਖਾਉਣੀਆਂ ਚਾਹੀਦੀਆਂ, ਘਰਾਂ ਦੇ ਘਰ ਵਿਗਾੜ ਦਿੰਦੇ ਹਨ। 12ਉਨ੍ਹਾਂ ਦੇ ਆਪਣੇ ਹੀ ਨਬੀਆਂ ਵਿੱਚੋਂ ਇੱਕ ਨੇ ਕਿਹਾ ਹੈ, “ਕਰੇਤੀ ਹਮੇਸ਼ਾ ਝੂਠ ਬੋਲਣ ਵਾਲੇ, ਹਿੰਸਕ ਪਸ਼ੂ ਅਤੇ ਆਲਸੀ ਪੇਟੂ ਹੁੰਦੇ ਹਨ।” 13ਇਹ ਗਵਾਹੀ ਸੱਚੀ ਹੈ। ਇਸ ਲਈ ਉਨ੍ਹਾਂ ਨੂੰ ਸਖ਼ਤੀ ਨਾਲ ਝਿੜਕ ਤਾਂਕਿ ਉਹ ਵਿਸ਼ਵਾਸ ਵਿੱਚ ਤਕੜੇ ਰਹਿਣ 14ਅਤੇ ਯਹੂਦੀਆਂ ਦੀਆਂ ਮਨ-ਘੜਤ ਗੱਲਾਂ ਅਤੇ ਸੱਚ ਤੋਂ ਭਟਕੇ ਹੋਏ ਮਨੁੱਖਾਂ ਦੇ ਹੁਕਮਾਂ 'ਤੇ ਧਿਆਨ ਨਾ ਦੇਣ। 15ਜਿਹੜੇ ਸ਼ੁੱਧ ਹਨ ਉਨ੍ਹਾਂ ਲਈ ਸਭ ਚੀਜ਼ਾਂ ਸ਼ੁੱਧ ਹਨ, ਪਰ ਜਿਹੜੇ ਭ੍ਰਿਸ਼ਟ ਅਤੇ ਅਵਿਸ਼ਵਾਸੀ ਹਨ ਉਨ੍ਹਾਂ ਲਈ ਕੁਝ ਵੀ ਸ਼ੁੱਧ ਨਹੀਂ ਹੈ, ਸਗੋਂ ਉਨ੍ਹਾਂ ਦਾ ਮਨ ਅਤੇ ਵਿਵੇਕ ਦੋਵੇਂ ਭ੍ਰਿਸ਼ਟ ਹੋ ਗਏ ਹਨ। 16ਉਹ ਪਰਮੇਸ਼ਰ ਨੂੰ ਜਾਣਨ ਦਾ ਦਾਵਾ ਤਾਂ ਕਰਦੇ ਹਨ, ਪਰ ਆਪਣੇ ਕੰਮਾਂ ਤੋਂ ਉਸ ਦਾ ਇਨਕਾਰ ਕਰਦੇ ਹਨ। ਉਹ ਘਿਰਣਾਯੋਗ ਅਤੇ ਅਣਆਗਿਆਕਾਰ ਹਨ ਤੇ ਕਿਸੇ ਵੀ ਭਲੇ ਕੰਮ ਦੇ ਯੋਗ ਨਹੀਂ ਹਨ।

Právě zvoleno:

ਤੀਤੁਸ 1: PSB

Zvýraznění

Kopírovat

Porovnat

Sdílet

None

Chceš mít své zvýrazněné verše uložené na všech zařízeních? Zaregistruj se nebo se přihlas