1
ਤੀਤੁਸ 2:11-12
Punjabi Standard Bible
PSB
ਕਿਉਂਕਿ ਪਰਮੇਸ਼ਰ ਦੀ ਕਿਰਪਾ ਸਭਨਾਂ ਮਨੁੱਖਾਂ ਦੀ ਮੁਕਤੀ ਲਈ ਪਰਗਟ ਹੋਈ ਹੈ ਅਤੇ ਸਾਨੂੰ ਸਿਖਾਉਂਦੀ ਹੈ ਕਿ ਅਸੀਂ ਕੁਧਰਮ ਅਤੇ ਸੰਸਾਰਕ ਲਾਲਸਾਵਾਂ ਨੂੰ ਤਿਆਗ ਕੇ ਵਰਤਮਾਨ ਯੁਗ ਵਿੱਚ ਸੰਜਮ, ਧਾਰਮਿਕਤਾ ਅਤੇ ਭਗਤੀ ਵਾਲਾ ਜੀਵਨ ਬਿਤਾਈਏ
Porovnat
Zkoumat ਤੀਤੁਸ 2:11-12
2
ਤੀਤੁਸ 2:13-14
ਅਤੇ ਉਸ ਮੁਬਾਰਕ ਆਸ ਅਤੇ ਆਪਣੇ ਮਹਾਨ ਪਰਮੇਸ਼ਰ ਅਤੇ ਮੁਕਤੀਦਾਤਾ ਯਿਸੂ ਮਸੀਹ ਦੀ ਮਹਿਮਾ ਦੇ ਪਰਗਟ ਹੋਣ ਦੀ ਉਡੀਕ ਕਰੀਏ ਜਿਸ ਨੇ ਆਪਣੇ ਆਪ ਨੂੰ ਸਾਡੀ ਖਾਤਰ ਦੇ ਦਿੱਤਾ, ਤਾਂਕਿ ਉਹ ਸਾਨੂੰ ਸਾਰੇ ਕੁਧਰਮ ਤੋਂ ਛੁਡਾਵੇ ਅਤੇ ਸਾਨੂੰ ਸ਼ੁੱਧ ਕਰਕੇ ਆਪਣੀ ਅਜਿਹੀ ਖਾਸ ਪਰਜਾ ਬਣਾਵੇ ਜਿਹੜੀ ਭਲੇ ਕੰਮਾਂ ਲਈ ਉਤਸ਼ਾਹੀ ਹੋਵੇ।
Zkoumat ਤੀਤੁਸ 2:13-14
3
ਤੀਤੁਸ 2:7-8
ਤੂੰ ਸਾਰੀਆਂ ਗੱਲਾਂ ਵਿੱਚ ਆਪਣੇ ਆਪ ਨੂੰ ਭਲੇ ਕੰਮਾਂ ਦੇ ਨਮੂਨੇ ਵੱਜੋਂ ਪੇਸ਼ ਕਰ; ਤੇਰੀ ਸਿੱਖਿਆ ਵਿੱਚ ਖਰਾਈ ਅਤੇ ਗੰਭੀਰਤਾ ਹੋਵੇ ਅਤੇ ਤੇਰੀ ਬੋਲੀ ਅਜਿਹੀ ਖਰੀ ਹੋਵੇ ਜਿਸ 'ਤੇ ਦੋਸ਼ ਨਾ ਲਾਇਆ ਜਾ ਸਕੇ ਤਾਂਕਿ ਵਿਰੋਧੀਆਂ ਨੂੰ ਸਾਡੇ ਵਿਖੇ ਕੁਝ ਵੀ ਬੁਰਾ ਕਹਿਣ ਦਾ ਮੌਕਾ ਨਾ ਮਿਲੇ ਅਤੇ ਉਹ ਸ਼ਰਮਿੰਦੇ ਹੋਣ।
Zkoumat ਤੀਤੁਸ 2:7-8