ਪਰਕਾਸ਼ 8
8
ਸੱਤਵੀਂ ਮੋਹਰ
1ਜਦੋਂ ਲੇਲੇ ਨੇ ਸੱਤਵੀਂ ਮੋਹਰ ਖੋਲ੍ਹੀ ਤਾਂ ਸਵਰਗ ਵਿੱਚ ਅੱਧੇ ਘੰਟੇ ਤੱਕ ਚੁੱਪੀ ਛਾਈ ਰਹੀ।
2ਫਿਰ ਮੈਨੂੰ ਉਹ ਸੱਤ ਸਵਰਗਦੂਤ ਵਿਖਾਈ ਦਿੱਤੇ ਜਿਹੜੇ ਪਰਮੇਸ਼ਰ ਦੀ ਹਜ਼ੂਰੀ ਵਿੱਚ ਖੜ੍ਹੇ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਸੱਤ ਤੁਰ੍ਹੀਆਂ ਦਿੱਤੀਆਂ ਗਈਆਂ।
3ਫਿਰ ਇੱਕ ਹੋਰ ਸਵਰਗਦੂਤ ਆਇਆ ਜਿਸ ਕੋਲ ਸੋਨੇ ਦਾ ਧੂਫ਼ਦਾਨ ਸੀ ਅਤੇ ਉਹ ਵੇਦੀ ਕੋਲ ਖੜ੍ਹਾ ਹੋ ਗਿਆ ਅਤੇ ਉਸ ਨੂੰ ਬਹੁਤ ਸਾਰਾ ਧੂਫ਼ ਦਿੱਤਾ ਗਿਆ ਕਿ ਉਹ ਇਸ ਨੂੰ ਸੰਤਾਂ#8:3 ਅਰਥਾਤ ਪਵਿੱਤਰ ਲੋਕਾਂ ਦੀਆਂ ਪ੍ਰਾਰਥਨਾਵਾਂ ਸਹਿਤ ਸੋਨੇ ਦੀ ਉਸ ਵੇਦੀ ਉੱਤੇ ਚੜ੍ਹਾਵੇ ਜਿਹੜੀ ਸਿੰਘਾਸਣ ਦੇ ਸਾਹਮਣੇ ਸੀ। 4ਤਦ ਧੂਫ਼ ਦਾ ਧੂੰਆਂ ਸਵਰਗਦੂਤ ਦੇ ਹੱਥ ਵਿੱਚੋਂ ਉੱਠ ਕੇ ਸੰਤਾਂ ਦੀਆਂ ਪ੍ਰਾਰਥਨਾਵਾਂ ਸਹਿਤ ਪਰਮੇਸ਼ਰ ਦੇ ਸਾਹਮਣੇ ਪਹੁੰਚਿਆ। 5ਫਿਰ ਸਵਰਗਦੂਤ ਨੇ ਧੂਫ਼ਦਾਨ ਲਿਆ ਅਤੇ ਵੇਦੀ ਦੀ ਅੱਗ ਇਸ ਵਿੱਚ ਭਰ ਕੇ ਧਰਤੀ ਉੱਤੇ ਉਛਾਲ ਦਿੱਤੀ ਜਿਸ ਨਾਲ ਗਰਜਣਾਂ, ਅਵਾਜ਼ਾਂ ਅਤੇ ਬਿਜਲੀ ਦੀਆਂ ਚਮਕਾਂ ਹੋਈਆਂ ਅਤੇ ਭੁਚਾਲ ਆਇਆ।
6ਤਦ ਸੱਤ ਸਵਰਗਦੂਤ ਜਿਨ੍ਹਾਂ ਕੋਲ ਸੱਤ ਤੁਰ੍ਹੀਆਂ ਸਨ, ਇਨ੍ਹਾਂ ਨੂੰ ਵਜਾਉਣ ਲਈ ਤਿਆਰ ਹੋਏ।
ਪਹਿਲੀ ਤੁਰ੍ਹੀ
7ਪਹਿਲੇ ਸਵਰਗਦੂਤ ਨੇ ਆਪਣੀ ਤੁਰ੍ਹੀ ਵਜਾਈ ਅਤੇ ਲਹੂ ਮਿਲੇ ਹੋਏ ਗੜੇ ਅਤੇ ਅੱਗ ਧਰਤੀ ਉੱਤੇ ਉਛਾਲ ਦਿੱਤੀ। ਇਸ ਨਾਲ ਧਰਤੀ ਦਾ ਇੱਕ ਤਿਹਾਈ ਹਿੱਸਾ ਸੜ ਗਿਆ#8:7 ਕੁਝ ਹਸਤਲੇਖਾਂ ਵਿੱਚ “ਧਰਤੀ ਦਾ ਇੱਕ ਤਿਹਾਈ ਹਿੱਸਾ ਸੜ ਗਿਆ” ਨਹੀਂ ਹੈ।, ਦਰਖ਼ਤਾਂ ਦਾ ਇੱਕ ਤਿਹਾਈ ਹਿੱਸਾ ਸੜ ਗਿਆ ਅਤੇ ਸਾਰਾ ਹਰਾ ਘਾਹ ਸੜ ਗਿਆ।
ਦੂਜੀ ਤੁਰ੍ਹੀ
8ਫਿਰ ਦੂਜੇ ਸਵਰਗਦੂਤ ਨੇ ਤੁਰ੍ਹੀ ਵਜਾਈ ਅਤੇ ਅੱਗ ਨਾਲ ਬਲਦੇ ਹੋਏ ਇੱਕ ਵਿਸ਼ਾਲ ਪਹਾੜ ਜਿਹਾ ਕੁਝ ਸਮੁੰਦਰ ਵਿੱਚ ਸੁੱਟ ਦਿੱਤਾ ਗਿਆ; ਤਦ ਸਮੁੰਦਰ ਦਾ ਇੱਕ ਤਿਹਾਈ ਹਿੱਸਾ ਲਹੂ ਬਣ ਗਿਆ 9ਅਤੇ ਸਮੁੰਦਰ ਵਿਚਲੇ ਪ੍ਰਾਣੀਆਂ ਦਾ ਇੱਕ ਤਿਹਾਈ ਹਿੱਸਾ ਮਰ ਗਿਆ ਅਤੇ ਇੱਕ ਤਿਹਾਈ ਸਮੁੰਦਰੀ ਜਹਾਜ਼ ਤਬਾਹ ਹੋ ਗਏ।
ਤੀਜੀ ਤੁਰ੍ਹੀ
10ਫਿਰ ਤੀਜੇ ਸਵਰਗਦੂਤ ਨੇ ਤੁਰ੍ਹੀ ਵਜਾਈ ਅਤੇ ਮਸ਼ਾਲ ਵਾਂਗ ਬਲਦਾ ਹੋਇਆ ਇੱਕ ਵਿਸ਼ਾਲ ਤਾਰਾ ਅਕਾਸ਼ ਤੋਂ ਟੁੱਟ ਕੇ ਨਦੀਆਂ ਦੇ ਇੱਕ ਤਿਹਾਈ ਹਿੱਸੇ ਉੱਤੇ ਅਤੇ ਪਾਣੀਆਂ ਦੇ ਸੋਤਿਆਂ ਉੱਤੇ ਡਿੱਗ ਪਿਆ। 11ਉਸ ਤਾਰੇ ਦਾ ਨਾਮ ਨਾਗਦਾਉਣਾ ਹੈ ਅਤੇ ਪਾਣੀਆਂ ਦਾ ਇੱਕ ਤਿਹਾਈ ਹਿੱਸਾ ਨਾਗਦਾਉਣੇ#8:11 ਅਰਥਾਤ ਇੱਕ ਕੌੜਾ ਪੌਦਾ ਜਿਹਾ ਕੌੜਾ ਹੋ ਗਿਆ ਅਤੇ ਬਹੁਤ ਸਾਰੇ ਲੋਕ ਉਸ ਪਾਣੀ ਦੇ ਕਾਰਨ ਮਾਰੇ ਗਏ, ਕਿਉਂਕਿ ਉਹ ਕੌੜਾ ਹੋ ਗਿਆ ਸੀ।
ਚੌਥੀ ਤੁਰ੍ਹੀ
12ਫਿਰ ਚੌਥੇ ਸਵਰਗਦੂਤ ਨੇ ਤੁਰ੍ਹੀ ਵਜਾਈ ਅਤੇ ਸੂਰਜ ਦੇ ਇੱਕ ਤਿਹਾਈ ਹਿੱਸੇ ਅਤੇ ਚੰਦਰਮਾ ਦੇ ਇੱਕ ਤਿਹਾਈ ਹਿੱਸੇ ਅਤੇ ਤਾਰਿਆਂ ਦੇ ਇੱਕ ਤਿਹਾਈ ਹਿੱਸੇ ਉੱਤੇ ਵਾਰ ਹੋਇਆ ਜਿਸ ਨਾਲ ਇਨ੍ਹਾਂ ਦਾ ਇੱਕ ਤਿਹਾਈ ਹਿੱਸਾ ਹਨੇਰਾ ਹੋ ਗਿਆ ਅਤੇ ਦਿਨ ਦਾ ਇੱਕ ਤਿਹਾਈ ਹਿੱਸਾ ਵਿਖਾਈ ਨਾ ਦਿੱਤਾ ਅਤੇ ਇਸੇ ਤਰ੍ਹਾਂ ਰਾਤ ਦਾ ਵੀ।
13ਫਿਰ ਮੈਂ ਇੱਕ ਉਕਾਬ#8:13 ਕੁਝ ਹਸਤਲੇਖਾਂ ਵਿੱਚ “ਉਕਾਬ” ਦੇ ਸਥਾਨ 'ਤੇ “ਸਵਰਗਦੂਤ” ਲਿਖਿਆ ਹੈ। ਨੂੰ ਅਕਾਸ਼ ਵਿੱਚ ਉੱਡਦੇ ਵੇਖਿਆ ਜੋ ਉੱਚੀ ਅਵਾਜ਼ ਵਿੱਚ ਕਹਿ ਰਿਹਾ ਸੀ, “ਉਨ੍ਹਾਂ ਤਿੰਨਾਂ ਸਵਰਗਦੂਤਾਂ ਦੀ ਤੁਰ੍ਹੀ ਦੀਆਂ ਅਵਾਜ਼ਾਂ ਦੇ ਕਾਰਨ ਜਿਨ੍ਹਾਂ ਦਾ ਵਜਾਇਆ ਜਾਣਾ ਅਜੇ ਬਾਕੀ ਹੈ, ਧਰਤੀ ਦੇ ਰਹਿਣ ਵਾਲਿਆਂ ਉੱਤੇ ਹਾਏ! ਹਾਏ! ਹਾਏ!”
Právě zvoleno:
ਪਰਕਾਸ਼ 8: PSB
Zvýraznění
Kopírovat
Porovnat
Sdílet
Chceš mít své zvýrazněné verše uložené na všech zařízeních? Zaregistruj se nebo se přihlas
PUNJABI STANDARD BIBLE©
Copyright © 2023 by Global Bible Initiative