ਪਰਕਾਸ਼ 21
21
ਨਵੀਂ ਸ੍ਰਿਸ਼ਟੀ
1ਫਿਰ ਮੈਂ ਇੱਕ ਨਵਾਂ ਅਕਾਸ਼ ਅਤੇ ਨਵੀਂ ਧਰਤੀ ਵੇਖੀ, ਕਿਉਂਕਿ ਪਹਿਲਾ ਅਕਾਸ਼ ਅਤੇ ਪਹਿਲੀ ਧਰਤੀ ਜਾਂਦੇ ਰਹੇ ਅਤੇ ਸਮੁੰਦਰ ਵੀ ਨਾ ਰਿਹਾ। 2ਮੈਂ#21:2 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਯੂਹੰਨਾ ਨੇ” ਲਿਖਿਆ ਹੈ। ਪਵਿੱਤਰ ਨਗਰੀ, ਨਵੀਂ ਯਰੂਸ਼ਲਮ ਨੂੰ ਪਰਮੇਸ਼ਰ ਕੋਲੋਂ ਸਵਰਗ ਤੋਂ ਹੇਠਾਂ ਉੱਤਰਦੇ ਵੇਖਿਆ; ਉਹ ਇਸ ਤਰ੍ਹਾਂ ਤਿਆਰ ਕੀਤੀ ਗਈ ਸੀ ਜਿਵੇਂ ਲਾੜੀ ਨੂੰ ਉਸ ਦੇ ਲਾੜੇ ਲਈ ਸ਼ਿੰਗਾਰਿਆ ਗਿਆ ਹੋਵੇ।
3ਫਿਰ ਮੈਂ ਸਿੰਘਾਸਣ#21:3 ਕੁਝ ਹਸਤਲੇਖਾਂ ਵਿੱਚ “ਸਿੰਘਾਸਣ” ਦੇ ਸਥਾਨ 'ਤੇ “ਸਵਰਗ” ਲਿਖਿਆ ਹੈ। ਤੋਂ ਇੱਕ ਉੱਚੀ ਅਵਾਜ਼ ਇਹ ਕਹਿੰਦੇ ਸੁਣੀ, “ਵੇਖ, ਪਰਮੇਸ਼ਰ ਦਾ ਡੇਰਾ ਮਨੁੱਖਾਂ ਵਿਚਕਾਰ ਹੈ ਅਤੇ ਉਹ ਉਨ੍ਹਾਂ ਨਾਲ ਵਾਸ ਕਰੇਗਾ। ਉਹ ਉਸ ਦੇ ਲੋਕ ਹੋਣਗੇ ਅਤੇ ਪਰਮੇਸ਼ਰ ਉਨ੍ਹਾਂ ਦੇ ਨਾਲ ਰਹੇਗਾ ਅਤੇ ਉਹ ਆਪ ਉਨ੍ਹਾਂ ਦਾ ਪਰਮੇਸ਼ਰ ਹੋਵੇਗਾ। 4ਉਹ ਉਨ੍ਹਾਂ ਦੀਆਂ ਅੱਖਾਂ ਤੋਂ ਹਰੇਕ ਹੰਝੂ ਪੂੰਝ ਦੇਵੇਗਾ। ਅੱਗੇ ਤੋਂ ਨਾ ਮੌਤ ਹੋਵੇਗੀ, ਨਾ ਸੋਗ, ਨਾ ਰੋਣਾ ਅਤੇ ਨਾ ਕਸ਼ਟ ਹੋਵੇਗਾ, ਕਿਉਂਕਿ ਪਹਿਲੀਆਂ ਗੱਲਾਂ ਬੀਤ ਗਈਆਂ ਹਨ।”
5ਤਦ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਸੀ ਉਸ ਨੇ ਕਿਹਾ, “ਵੇਖ, ਮੈਂ ਸਭ ਕੁਝ ਨਵਾਂ ਕਰ ਦਿੰਦਾ ਹਾਂ।” ਫਿਰ ਉਸ ਨੇ ਕਿਹਾ, “ਲਿਖ ਲੈ, ਕਿਉਂਕਿ ਇਹ ਵਚਨ ਵਿਸ਼ਵਾਸਯੋਗ ਅਤੇ ਸੱਚੇ ਹਨ।” 6ਇਸ ਤੋਂ ਬਾਅਦ ਉਸ ਨੇ ਮੈਨੂੰ ਕਿਹਾ, “ਇਹ ਗੱਲਾਂ ਪੂਰੀਆਂ ਹੋ ਗਈਆਂ ਹਨ! ਮੈਂ ਹੀ ਅਲਫਾ ਅਤੇ ਓਮੇਗਾ, ਆਦ ਅਤੇ ਅੰਤ ਹਾਂ। ਮੈਂ ਉਸ ਨੂੰ ਜਿਹੜਾ ਪਿਆਸਾ ਹੈ, ਜੀਵਨ ਜਲ ਦੇ ਸੋਤੇ ਵਿੱਚੋਂ ਮੁਫ਼ਤ ਦਿਆਂਗਾ। 7ਜਿਹੜਾ ਜਿੱਤੇਗਾ ਉਹ ਸਭਨਾਂ ਵਸਤਾਂ ਦਾ ਵਾਰਸ ਹੋਵੇਗਾ; ਮੈਂ ਉਸ ਦਾ ਪਰਮੇਸ਼ਰ ਹੋਵਾਂਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ। 8ਪਰ ਡਰਪੋਕਾਂ, ਅਵਿਸ਼ਵਾਸੀਆਂ, ਘਿਣਾਉਣਿਆਂ, ਖੂਨੀਆਂ, ਵਿਭਚਾਰੀਆਂ, ਜਾਦੂ-ਟੂਣਾ ਕਰਨ ਵਾਲਿਆਂ, ਮੂਰਤੀ-ਪੂਜਕਾਂ ਅਤੇ ਸਭ ਝੂਠਿਆਂ ਦਾ ਹਿੱਸਾ ਉਸ ਝੀਲ ਵਿੱਚ ਹੋਵੇਗਾ ਜੋ ਅੱਗ ਅਤੇ ਗੰਧਕ ਨਾਲ ਬਲਦੀ ਰਹਿੰਦੀ ਹੈ।”
ਪਵਿੱਤਰ ਨਗਰੀ ਯਰੂਸ਼ਲਮ
9ਫਿਰ ਜਿਨ੍ਹਾਂ ਸੱਤ ਸਵਰਗਦੂਤਾਂ ਕੋਲ ਆਖਰੀ ਸੱਤ ਬਿਪਤਾਵਾਂ ਦੇ ਭਰੇ ਹੋਏ ਸੱਤ ਕਟੋਰੇ ਸਨ ਉਨ੍ਹਾਂ ਵਿੱਚੋਂ ਇੱਕ ਮੇਰੇ ਕੋਲ ਆਇਆ ਅਤੇ ਮੈਨੂੰ ਕਿਹਾ, “ਆ, ਮੈਂ ਤੈਨੂੰ ਲਾੜੀ ਅਰਥਾਤ ਲੇਲੇ ਦੀ ਪਤਨੀ ਵਿਖਾਵਾਂਗਾ।” 10ਤਦ ਉਹ ਮੈਨੂੰ ਆਤਮਾ ਵਿੱਚ ਇੱਕ ਬਹੁਤ ਵੱਡੇ ਅਤੇ ਉੱਚੇ ਪਹਾੜ ਉੱਤੇ ਲੈ ਗਿਆ ਅਤੇ ਮੈਨੂੰ#21:10 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਮਹਾਨ ਅਤੇ” ਲਿਖਿਆ ਹੈ। ਪਵਿੱਤਰ ਨਗਰੀ ਯਰੂਸ਼ਲਮ ਸਵਰਗ ਵਿੱਚੋਂ ਪਰਮੇਸ਼ਰ ਕੋਲੋਂ ਉੱਤਰਦੀ ਵਿਖਾਈ। 11ਪਰਮੇਸ਼ਰ ਦਾ ਤੇਜ ਉਸ ਵਿੱਚ ਸੀ ਅਤੇ ਉਸ ਦੀ ਚਮਕ ਇੱਕ ਵਡਮੁੱਲੇ ਪੱਥਰ ਅਰਥਾਤ ਪੁਖਰਾਜ ਪੱਥਰ ਦੀ ਤਰ੍ਹਾਂ ਬਲੌਰ ਵਾਂਗ ਖਾਲਸ ਸੀ। 12ਉਸ ਦੀ ਸਫੀਲ#21:12 ਕਿਸੇ ਕਿਲ੍ਹੇ ਜਾਂ ਨਗਰ ਦੁਆਲੇ ਸੁਰੱਖਿਆ ਲਈ ਬਣਾਈ ਗਈ ਉੱਚੀ ਅਤੇ ਮਜ਼ਬੂਤ ਕੰਧ ਉੱਚੀ ਅਤੇ ਵੱਡੀ ਸੀ ਅਤੇ ਉਸ ਦੇ ਬਾਰਾਂ ਫਾਟਕ ਸਨ ਤੇ ਫਾਟਕਾਂ ਉੱਤੇ ਬਾਰਾਂ ਸਵਰਗਦੂਤ ਸਨ। ਉਨ੍ਹਾਂ ਫਾਟਕਾਂ ਉੱਤੇ ਇਸਰਾਏਲ ਦੇ ਬਾਰਾਂ ਗੋਤਾਂ ਦੇ ਨਾਮ ਲਿਖੇ ਹੋਏ ਸਨ; 13ਪੂਰਬ ਵੱਲ ਤਿੰਨ ਫਾਟਕ, ਉੱਤਰ ਵੱਲ ਤਿੰਨ ਫਾਟਕ, ਦੱਖਣ ਵੱਲ ਤਿੰਨ ਫਾਟਕ ਅਤੇ ਪੱਛਮ ਵੱਲ ਤਿੰਨ ਫਾਟਕ। 14ਇਸ ਨਗਰੀ ਦੀ ਸਫੀਲ ਦੀਆਂ ਬਾਰਾਂ ਨੀਹਾਂ ਸਨ ਅਤੇ ਉਨ੍ਹਾਂ ਉੱਤੇ ਲੇਲੇ ਦੇ ਬਾਰਾਂ ਰਸੂਲਾਂ ਦੇ ਬਾਰਾਂ ਨਾਮ ਸਨ।
15ਜਿਹੜਾ ਮੇਰੇ ਨਾਲ ਗੱਲ ਕਰ ਰਿਹਾ ਸੀ ਉਸ ਕੋਲ ਸੋਨੇ ਦਾ ਇੱਕ ਨਾਪਣ ਵਾਲਾ ਕਾਨਾ ਸੀ ਤਾਂਕਿ ਨਗਰੀ ਨੂੰ, ਇਸ ਦੇ ਫਾਟਕਾਂ ਨੂੰ ਅਤੇ ਇਸ ਦੀ ਸਫੀਲ ਨੂੰ ਨਾਪੇ। 16ਇਹ ਨਗਰੀ ਚੌਰਸ ਸੀ ਅਤੇ ਇਹ ਜਿੰਨੀ ਲੰਮੀ, ਓਨੀ ਚੌੜੀ ਸੀ। ਉਸ ਨੇ ਨਗਰੀ ਨੂੰ ਕਾਨੇ ਨਾਲ ਨਾਪਿਆ ਅਤੇ ਇਹ ਲਗਭਗ ਦੋ ਹਜ਼ਾਰ ਦੋ ਸੌ ਵੀਹ ਕਿਲੋਮੀਟਰ#21:16 ਮੂਲ ਸ਼ਬਦ ਅਰਥ: 12,000 ਸਟਾਡੀਆ ਨਿੱਕਲੀ; ਇਸ ਦੀ ਲੰਬਾਈ, ਚੌੜਾਈ ਅਤੇ ਉਚਾਈ ਬਰਾਬਰ ਸੀ। 17ਜਦੋਂ ਉਸ ਨੇ ਇਸ ਦੀ ਸਫੀਲ ਨੂੰ ਨਾਪਿਆ ਤਾਂ ਮਨੁੱਖੀ ਨਾਪ ਦੇ ਅਨੁਸਾਰ ਜੋ ਕਿ ਸਵਰਗਦੂਤਾਂ ਦਾ ਵੀ ਨਾਪ ਹੈ, ਇਹ ਪੈਂਹਠ ਮੀਟਰ#21:17 ਮੂਲ ਸ਼ਬਦ ਅਰਥ: 144 ਹੱਥ ਨਿੱਕਲੀ। 18ਇਹ ਸਫੀਲ ਯਸ਼ਬ ਦੀ ਬਣੀ ਹੋਈ ਸੀ ਅਤੇ ਨਗਰੀ ਸਾਫ ਸ਼ੀਸ਼ੇ ਵਰਗੇ ਸ਼ੁੱਧ ਸੋਨੇ ਦੀ ਸੀ। 19ਨਗਰੀ ਦੀ ਸਫੀਲ ਦੀਆਂ ਨੀਹਾਂ ਹਰ ਤਰ੍ਹਾਂ ਦੇ ਵਡਮੁੱਲੇ ਪੱਥਰਾਂ ਨਾਲ ਸ਼ਿੰਗਾਰੀਆਂ ਹੋਈਆਂ ਸਨ; ਪਹਿਲੀ ਨੀਂਹ ਯਸ਼ਬ ਨਾਲ, ਦੂਜੀ ਨੀਲਮ ਨਾਲ, ਤੀਜੀ ਦੂਧੀਯਾ ਅਕੀਕ ਨਾਲ, ਚੌਥੀ ਪੰਨੇ ਨਾਲ, 20ਪੰਜਵੀਂ ਸੁਲੇਮਾਨੀ ਨਾਲ, ਛੇਵੀਂ ਲਾਲ ਅਕੀਕ ਨਾਲ, ਸੱਤਵੀਂ ਜ਼ਬਰਜਦ ਨਾਲ, ਅੱਠਵੀਂ ਬੈਰੂਜ ਨਾਲ, ਨੌਂਵੀਂ ਸੁਨਿਹਲੇ ਨਾਲ, ਦਸਵੀਂ ਹਰੇ ਅਕੀਕ ਨਾਲ, ਗਿਆਰਵੀਂ ਜ਼ਰਕਨ ਨਾਲ ਅਤੇ ਬਾਰਵੀਂ ਕਟਹਲੇ ਨਾਲ। 21ਬਾਰਾਂ ਫਾਟਕ ਬਾਰਾਂ ਮੋਤੀ ਸਨ; ਹਰੇਕ ਫਾਟਕ ਇੱਕ-ਇੱਕ ਮੋਤੀ ਦਾ ਬਣਿਆ ਸੀ ਅਤੇ ਨਗਰੀ ਦੀ ਸੜਕ ਪਾਰਦਰਸ਼ੀ ਕੱਚ ਵਾਂਗ ਸ਼ੁੱਧ ਸੋਨੇ ਦੀ ਸੀ।
22ਮੈਨੂੰ ਨਗਰੀ ਵਿੱਚ ਕੋਈ ਹੈਕਲ ਵਿਖਾਈ ਨਾ ਦਿੱਤੀ, ਕਿਉਂਕਿ ਸਰਬ-ਸ਼ਕਤੀਮਾਨ ਪ੍ਰਭੂ ਪਰਮੇਸ਼ਰ ਅਤੇ ਲੇਲਾ ਹੀ ਇਸ ਦੀ ਹੈਕਲ ਹਨ। 23ਇਸ ਨਗਰੀ ਨੂੰ ਜ਼ਰੂਰਤ ਨਹੀਂ ਹੈ ਕਿ ਸੂਰਜ ਅਤੇ ਚੰਦਰਮਾ ਇਸ ਉੱਤੇ ਚਮਕੇ, ਕਿਉਂਕਿ ਪਰਮੇਸ਼ਰ ਦਾ ਤੇਜ ਇਸ ਨੂੰ ਪ੍ਰਕਾਸ਼ਮਾਨ ਕਰਦਾ ਹੈ ਅਤੇ ਲੇਲਾ ਹੀ ਇਸ ਦਾ ਦੀਪਕ ਹੈ। 24ਕੌਮਾਂ#21:24 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਜੋ ਬਚਾਈਆਂ ਗਈਆਂ ਹਨ” ਲਿਖਿਆ ਹੈ। ਇਸ ਦੇ ਚਾਨਣ ਵਿੱਚ ਚੱਲਣਗੀਆਂ ਅਤੇ ਧਰਤੀ ਦੇ ਰਾਜੇ ਆਪਣੀ ਸ਼ਾਨ#21:24 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਅਤੇ ਆਦਰ” ਲਿਖਿਆ ਹੈ। ਇਸ ਵਿੱਚ ਲਿਆਉਣਗੇ। 25ਦਿਨੇ ਇਸ ਦੇ ਫਾਟਕ ਕਦੇ ਬੰਦ ਨਾ ਹੋਣਗੇ ਅਤੇ ਉੱਥੇ ਰਾਤ ਕਦੇ ਨਾ ਹੋਵੇਗੀ। 26ਉਹ ਕੌਮਾਂ ਦੀ ਸ਼ਾਨ ਅਤੇ ਆਦਰ ਇਸ ਵਿੱਚ ਲਿਆਉਣਗੇ; 27ਅਤੇ ਕੋਈ ਅਸ਼ੁੱਧ ਵਸਤ, ਘਿਰਣਾਯੋਗ ਕੰਮ ਕਰਨ ਵਾਲਾ ਅਤੇ ਝੂਠ ਇਸ ਵਿੱਚ ਪ੍ਰਵੇਸ਼ ਨਾ ਕਰੇਗਾ, ਪਰ ਕੇਵਲ ਉਹੀ ਜਿਨ੍ਹਾਂ ਦੇ ਨਾਮ ਲੇਲੇ ਦੇ ਜੀਵਨ ਦੀ ਪੁਸਤਕ ਵਿੱਚ ਲਿਖੇ ਹੋਏ ਹਨ।
Právě zvoleno:
ਪਰਕਾਸ਼ 21: PSB
Zvýraznění
Kopírovat
Porovnat
Sdílet
Chceš mít své zvýrazněné verše uložené na všech zařízeních? Zaregistruj se nebo se přihlas
PUNJABI STANDARD BIBLE©
Copyright © 2023 by Global Bible Initiative