Logo aplikace Bible
Ikona vyhledávání

ਪਰਕਾਸ਼ 22

22
ਜੀਵਨ ਦਾ ਦਰਖ਼ਤ
1ਫਿਰ ਸਵਰਗਦੂਤ ਨੇ ਮੈਨੂੰ ਬਲੌਰ ਵਾਂਗ ਚਮਕਦੀ ਹੋਈ ਜੀਵਨ-ਜਲ ਦੀ#22:1 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਸ਼ੁੱਧ” ਲਿਖਿਆ ਹੈ। ਨਦੀ ਵਿਖਾਈ ਜਿਹੜੀ ਲੇਲੇ ਦੇ ਅਤੇ ਪਰਮੇਸ਼ਰ ਦੇ ਸਿੰਘਾਸਣ ਤੋਂ ਨਿੱਕਲਦੀ ਸੀ 2ਅਤੇ ਸੜਕ ਦੇ ਵਿੱਚੋਂ ਦੀ ਵਹਿੰਦੀ ਸੀ। ਇਸ ਨਦੀ ਦੇ ਇਸ ਪਾਸੇ ਅਤੇ ਉਸ ਪਾਸੇ ਜੀਵਨ ਦਾ ਦਰਖ਼ਤ ਸੀ ਜੋ ਬਾਰਾਂ ਪ੍ਰਕਾਰ ਦੇ ਫਲ ਦਿੰਦਾ ਸੀ ਅਤੇ ਇਹ ਹਰ ਮਹੀਨੇ ਆਪਣਾ ਫਲ ਦਿੰਦਾ ਸੀ ਤੇ ਇਸ ਦੇ ਪੱਤੇ ਕੌਮਾਂ ਦੀ ਚੰਗਾਈ ਲਈ ਸਨ। 3ਅੱਗੇ ਤੋਂ ਕੋਈ ਸਰਾਪ ਨਾ ਹੋਵੇਗਾ ਅਤੇ ਪਰਮੇਸ਼ਰ ਦਾ ਅਤੇ ਲੇਲੇ ਦਾ ਸਿੰਘਾਸਣ ਉਸ ਨਗਰੀ ਵਿੱਚ ਹੋਵੇਗਾ ਅਤੇ ਉਸ ਦੇ ਦਾਸ ਉਸ ਦੀ ਸੇਵਾ ਕਰਨਗੇ। 4ਉਹ ਉਸ ਦਾ ਚਿਹਰਾ ਵੇਖਣਗੇ ਅਤੇ ਉਸ ਦਾ ਨਾਮ ਉਨ੍ਹਾਂ ਦੇ ਮੱਥਿਆਂ 'ਤੇ ਹੋਵੇਗਾ। 5ਅੱਗੇ ਤੋਂ#22:5 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਉੱਥੇ” ਲਿਖਿਆ ਹੈ। ਰਾਤ ਨਹੀਂ ਹੋਵੇਗੀ ਅਤੇ ਉਨ੍ਹਾਂ ਨੂੰ ਦੀਵੇ ਅਤੇ ਸੂਰਜ ਦੇ ਚਾਨਣ ਦੀ ਲੋੜ ਨਹੀਂ ਹੋਵੇਗੀ, ਕਿਉਂਕਿ ਪ੍ਰਭੂ ਪਰਮੇਸ਼ਰ ਉਨ੍ਹਾਂ ਉੱਤੇ ਚਾਨਣ ਕਰੇਗਾ ਅਤੇ ਉਹ ਯੁਗੋ-ਯੁਗ ਰਾਜ ਕਰਨਗੇ।
ਸਮਾਂ ਨੇੜੇ ਹੈ
6ਫਿਰ ਉਸ ਨੇ ਮੈਨੂੰ ਕਿਹਾ, “ਇਹ ਵਚਨ ਵਿਸ਼ਵਾਸਯੋਗ ਅਤੇ ਸੱਚੇ ਹਨ। ਪ੍ਰਭੂ ਪਰਮੇਸ਼ਰ ਨੇ ਜਿਹੜਾ#22:6 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਪਵਿੱਤਰ” ਲਿਖਿਆ ਹੈ। ਨਬੀਆਂ ਦੀਆਂ ਆਤਮਾਵਾਂ ਦਾ ਪਰਮੇਸ਼ਰ ਹੈ, ਆਪਣੇ ਦੂਤ ਨੂੰ ਭੇਜਿਆ ਕਿ ਆਪਣੇ ਦਾਸਾਂ ਉੱਤੇ ਉਨ੍ਹਾਂ ਗੱਲਾਂ ਨੂੰ ਪਰਗਟ ਕਰੇ ਜੋ ਛੇਤੀ ਹੋਣ ਵਾਲੀਆਂ ਹਨ।”
7 “ਵੇਖ, ਮੈਂ ਛੇਤੀ ਆ ਰਿਹਾ ਹਾਂ। ਧੰਨ ਹੈ ਉਹ ਜਿਹੜਾ ਭਵਿੱਖਬਾਣੀ ਦੇ ਵਚਨਾਂ ਦੀ ਜੋ ਇਸ ਪੁਸਤਕ ਵਿੱਚ ਲਿਖੇ ਹੋਏ ਹਨ, ਪਾਲਣਾ ਕਰਦਾ ਹੈ।”
8ਮੈਂ ਯੂਹੰਨਾ ਉਹੀ ਹਾਂ ਜਿਸ ਨੇ ਇਨ੍ਹਾਂ ਗੱਲਾਂ ਨੂੰ ਸੁਣਿਆ ਅਤੇ ਵੇਖਿਆ ਅਤੇ ਜਦੋਂ ਮੈਂ ਸੁਣਿਆ ਤੇ ਵੇਖਿਆ ਤਾਂ ਮੈਂ ਉਸ ਦੂਤ ਨੂੰ ਮੱਥਾ ਟੇਕਣ ਲਈ ਉਸ ਦੇ ਪੈਰਾਂ ਉੱਤੇ ਡਿੱਗ ਪਿਆ ਜਿਸ ਨੇ ਮੈਨੂੰ ਇਹ ਗੱਲਾਂ ਵਿਖਾਈਆਂ ਸਨ। 9ਪਰ ਉਸ ਨੇ ਮੈਨੂੰ ਕਿਹਾ, “ਵੇਖ, ਇਸ ਤਰ੍ਹਾਂ ਨਾ ਕਰ! ਮੈਂ ਤੇਰਾ ਅਤੇ ਤੇਰੇ ਭਾਈ ਨਬੀਆਂ ਦਾ ਅਤੇ ਇਸ ਪੁਸਤਕ ਦੇ ਵਚਨਾਂ ਦੀ ਪਾਲਣਾ ਕਰਨ ਵਾਲਿਆਂ ਦਾ ਸੰਗੀ ਦਾਸ ਹਾਂ; ਪਰਮੇਸ਼ਰ ਨੂੰ ਹੀ ਮੱਥਾ ਟੇਕ।”
10ਫਿਰ ਉਸ ਨੇ ਮੈਨੂੰ ਕਿਹਾ, “ਇਸ ਪੁਸਤਕ ਦੇ ਭਵਿੱਖਬਾਣੀ ਦੇ ਵਚਨਾਂ ਨੂੰ ਮੋਹਰਬੰਦ ਨਾ ਕਰ, ਕਿਉਂਕਿ ਸਮਾਂ ਨੇੜੇ ਹੈ। 11ਜਿਹੜਾ ਕੁਧਰਮੀ ਹੈ ਉਹ ਕੁਧਰਮ ਕਰਦਾ ਰਹੇ; ਜਿਹੜਾ ਭ੍ਰਿਸ਼ਟ ਹੈ ਉਹ ਭ੍ਰਿਸ਼ਟ ਬਣਿਆ ਰਹੇ; ਜਿਹੜਾ ਧਰਮੀ ਹੈ ਉਹ ਧਾਰਮਿਕਤਾ ਦੇ ਕੰਮ ਕਰਦਾ ਰਹੇ; ਜਿਹੜਾ ਪਵਿੱਤਰ ਹੈ ਉਹ ਪਵਿੱਤਰ ਰਹੇ।”
12 “ਵੇਖ, ਮੈਂ ਛੇਤੀ ਆ ਰਿਹਾ ਹਾਂ ਅਤੇ ਹਰੇਕ ਨੂੰ ਉਸ ਦੇ ਕੰਮ ਦੇ ਅਨੁਸਾਰ ਦੇਣ ਲਈ ਪ੍ਰਤਿਫਲ ਮੇਰੇ ਕੋਲ ਹੈ। 13ਮੈਂ ਅਲਫਾ ਅਤੇ ਓਮੇਗਾ, ਪਹਿਲਾ ਅਤੇ ਆਖਰੀ, ਆਦ ਅਤੇ ਅੰਤ ਹਾਂ।
14 “ਧੰਨ ਹਨ ਉਹ ਜਿਹੜੇ ਆਪਣੇ ਵਸਤਰਾਂ ਨੂੰ ਧੋ ਲੈਂਦੇ ਹਨ # 22:14 ਕੁਝ ਹਸਤਲੇਖਾਂ ਵਿੱਚ “ਆਪਣੇ ਵਸਤਰਾਂ ਨੂੰ ਧੋ ਲੈਂਦੇ ਹਨ” ਦੇ ਸਥਾਨ 'ਤੇ “ਉਸ ਦੇ ਹੁਕਮਾਂ ਦੀ ਪਾਲਣਾ ਕਰਦੇ ਹਨ” ਲਿਖਿਆ ਹੈ। ; ਉਹ ਜੀਵਨ ਦੇ ਰੁੱਖ ਦੇ ਅਧਿਕਾਰੀ ਹੋਣਗੇ ਅਤੇ ਫਾਟਕਾਂ ਰਾਹੀਂ ਨਗਰੀ ਵਿੱਚ ਪ੍ਰਵੇਸ਼ ਕਰਨਗੇ। 15ਪਰ ਕੁੱਤੇ#22:15 ਅਰਥਾਤ ਭ੍ਰਿਸ਼ਟ ਲੋਕ, ਜਾਦੂ-ਟੂਣਾ ਕਰਨ ਵਾਲੇ, ਵਿਭਚਾਰੀ, ਖੂਨੀ, ਮੂਰਤੀ-ਪੂਜਕ ਅਤੇ ਹਰੇਕ ਜਿਹੜਾ ਝੂਠ ਨੂੰ ਪਸੰਦ ਕਰਦਾ ਅਤੇ ਇਸ ਉੱਤੇ ਚੱਲਦਾ ਹੈ, ਨਗਰੀ ਤੋਂ ਬਾਹਰ ਰਹਿਣਗੇ।
16 “ਮੈਂ ਯਿਸੂ ਨੇ ਆਪਣੇ ਦੂਤ ਨੂੰ ਇਸ ਲਈ ਭੇਜਿਆ ਕਿ ਉਹ ਤੁਹਾਨੂੰ ਕਲੀਸਿਆਵਾਂ ਨਾਲ ਸੰਬੰਧਤ ਇਨ੍ਹਾਂ ਗੱਲਾਂ ਦੀ ਗਵਾਹੀ ਦੇਵੇ। ਮੈਂ ਦਾਊਦ ਦੀ ਜੜ੍ਹ ਅਤੇ ਸੰਤਾਨ ਅਤੇ ਚਮਕਦਾ ਹੋਇਆ ਸਵੇਰ ਦਾ ਤਾਰਾ ਹਾਂ।”
17ਆਤਮਾ ਅਤੇ ਲਾੜੀ ਕਹਿੰਦੇ ਹਨ, “ਆ!” ਅਤੇ ਸੁਣਨ ਵਾਲਾ ਵੀ ਕਹੇ, “ਆ!” ਜਿਹੜਾ ਪਿਆਸਾ ਹੈ ਉਹ ਆਵੇ; ਜਿਸ ਦੀ ਇੱਛਾ ਹੋਵੇ ਉਹ ਮੁਫ਼ਤ ਵਿੱਚ ਜੀਵਨ-ਜਲ ਲਵੇ।
18ਮੈਂ ਹਰੇਕ ਨੂੰ ਜਿਹੜਾ ਇਸ ਪੁਸਤਕ ਦੇ ਭਵਿੱਖਬਾਣੀ ਦੇ ਵਚਨਾਂ ਨੂੰ ਸੁਣਦਾ ਹੈ, ਇਹ ਚਿਤਾਵਨੀ ਦਿੰਦਾ ਹਾਂ: “ਜੇ ਕੋਈ ਇਨ੍ਹਾਂ ਵਚਨਾਂ ਵਿੱਚ ਕੁਝ ਜੋੜੇ ਤਾਂ ਪਰਮੇਸ਼ਰ ਇਸ ਪੁਸਤਕ ਵਿੱਚ ਲਿਖੀਆਂ ਬਿਪਤਾਵਾਂ ਉਸ ਉੱਤੇ ਪਾਵੇਗਾ। 19ਜੇ ਕੋਈ ਭਵਿੱਖਬਾਣੀ ਦੀ ਇਸ ਪੁਸਤਕ ਦੇ ਵਚਨਾਂ ਵਿੱਚੋਂ ਕੁਝ ਘਟਾਵੇ ਤਾਂ ਪਰਮੇਸ਼ਰ ਉਸ ਜੀਵਨ ਦੇ ਦਰਖ਼ਤ#22:19 ਕੁਝ ਹਸਤਲੇਖਾਂ ਵਿੱਚ “ਜੀਵਨ ਦੇ ਦਰਖ਼ਤ” ਦੇ ਸਥਾਨ 'ਤੇ “ਜੀਵਨ ਦੀ ਪੁਸਤਕ” ਲਿਖਿਆ ਹੈ। ਅਤੇ ਪਵਿੱਤਰ ਨਗਰੀ ਵਿੱਚੋਂ ਜਿਨ੍ਹਾਂ ਦੇ ਵਿਖੇ ਇਸ ਪੁਸਤਕ ਵਿੱਚ ਲਿਖਿਆ ਹੈ, ਉਸ ਦਾ ਹਿੱਸਾ ਹਟਾ ਦੇਵੇਗਾ।”
20ਜਿਹੜਾ ਇਨ੍ਹਾਂ ਗੱਲਾਂ ਦੀ ਗਵਾਹੀ ਦਿੰਦਾ ਹੈ ਉਹ ਕਹਿੰਦਾ ਹੈ,“ਹਾਂ, ਮੈਂ ਛੇਤੀ ਆ ਰਿਹਾ ਹਾਂ।” ਆਮੀਨ! ਹੇ ਪ੍ਰਭੂ ਯਿਸੂ, ਆ!
21ਪ੍ਰਭੂ ਯਿਸੂ#22:21 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਮਸੀਹ” ਲਿਖਿਆ ਹੈ। ਦੀ ਕਿਰਪਾ ਸਭਨਾਂ ਉੱਤੇ ਬਣੀ ਰਹੇ। ਆਮੀਨ।#22:21 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਆਮੀਨ” ਲਿਖਿਆ ਹੈ।

Právě zvoleno:

ਪਰਕਾਸ਼ 22: PSB

Zvýraznění

Kopírovat

Porovnat

Sdílet

None

Chceš mít své zvýrazněné verše uložené na všech zařízeních? Zaregistruj se nebo se přihlas