Logo aplikace Bible
Ikona vyhledávání

ਫ਼ਿਲਿੱਪੀਆਂ 2

2
ਮਸੀਹ ਜਿਹੀ ਦੀਨਤਾ
1ਸੋ ਜੇ ਮਸੀਹ ਵਿੱਚ ਕੁਝ ਸ਼ਾਂਤੀ, ਪ੍ਰੇਮ ਦੀ ਕੁਝ ਤਸੱਲੀ, ਆਤਮਾ ਦੀ ਕੁਝ ਸੰਗਤੀ, ਕੁਝ ਪਿਆਰ ਅਤੇ ਤਰਸ ਹੈ 2ਤਾਂ ਮੇਰਾ ਇਹ ਅਨੰਦ ਪੂਰਾ ਕਰੋ ਕਿ ਤੁਸੀਂ ਇੱਕ ਮਨ ਹੋਵੋ, ਇੱਕੋ ਜਿਹਾ ਪ੍ਰੇਮ ਰੱਖੋ, ਇੱਕ ਵਿਚਾਰ ਅਤੇ ਇੱਕੋ ਜਿਹੀ ਸੋਚ ਰੱਖੋ; 3ਸੁਆਰਥ ਨਾਲ ਅਤੇ ਖੋਖਲੇ ਘਮੰਡ ਨਾਲ ਕੁਝ ਨਾ ਕਰੋ, ਸਗੋਂ ਨਿਮਰਤਾ ਨਾਲ ਇੱਕ ਦੂਜੇ ਨੂੰ ਆਪਣੇ ਤੋਂ ਉੱਤਮ ਜਾਣੋ। 4ਹਰੇਕ ਵਿਅਕਤੀ ਆਪਣਾ ਹੀ ਨਹੀਂ, ਸਗੋਂ ਦੂਜੇ ਦੇ ਹਿਤ ਦਾ ਵੀ ਧਿਆਨ ਰੱਖੇ।
ਮਸੀਹ ਦੀ ਦੀਨਤਾ ਅਤੇ ਮਹਾਨਤਾ
5ਜਿਹਾ ਮਸੀਹ ਯਿਸੂ ਦਾ ਸੁਭਾਅ ਸੀ ਉਹੋ ਤੁਹਾਡਾ ਵੀ ਹੋਵੇ। 6ਉਸ ਨੇ ਪਰਮੇਸ਼ਰ ਦੇ ਸਰੂਪ ਵਿੱਚ ਹੁੰਦੇ ਹੋਏ ਵੀ ਪਰਮੇਸ਼ਰ ਦੇ ਬਰਾਬਰ ਹੋਣਾ ਕਬਜ਼ੇ ਰੱਖਣ ਦੀ ਚੀਜ਼ ਨਾ ਜਾਣਿਆ, 7ਸਗੋਂ ਦਾਸ ਦਾ ਰੂਪ ਧਾਰ ਕੇ ਆਪਣੇ ਆਪ ਨੂੰ ਸੱਖਣਾ ਕੀਤਾ ਅਤੇ ਮਨੁੱਖਾਂ ਦੀ ਸਮਾਨਤਾ ਵਿੱਚ ਜਨਮ ਲਿਆ। ਉਸ ਨੇ ਮਨੁੱਖ ਦੇ ਰੂਪ ਵਿੱਚ ਪਰਗਟ ਹੋ ਕੇ 8ਆਪਣੇ ਆਪ ਨੂੰ ਦੀਨ ਕੀਤਾ ਅਤੇ ਮੌਤ, ਸਗੋਂ ਸਲੀਬੀ ਮੌਤ ਤੱਕ ਆਗਿਆਕਾਰ ਬਣਿਆ ਰਿਹਾ। 9ਇਸੇ ਕਰਕੇ ਪਰਮੇਸ਼ਰ ਨੇ ਵੀ ਉਸ ਨੂੰ ਅੱਤ ਉੱਚਾ ਕੀਤਾ ਅਤੇ ਉਹ ਨਾਮ ਦਿੱਤਾ ਜੋ ਸਭ ਨਾਮਾਂ ਤੋਂ ਸ੍ਰੇਸ਼ਠ ਹੈ, 10ਤਾਂਕਿ ਯਿਸੂ ਦੇ ਨਾਮ ਉੱਤੇ ਸਵਰਗ ਵਿੱਚ ਅਤੇ ਧਰਤੀ ਉੱਤੇ ਅਤੇ ਧਰਤੀ ਦੇ ਹੇਠਾਂ ਹਰੇਕ ਗੋਡਾ ਨਿਵਾਇਆ ਜਾਵੇ 11ਅਤੇ ਹਰ ਜੀਭ ਪਿਤਾ ਪਰਮੇਸ਼ਰ ਦੀ ਮਹਿਮਾ ਲਈ ਇਕਰਾਰ ਕਰੇ ਕਿ ਯਿਸੂ ਮਸੀਹ ਹੀ ਪ੍ਰਭੂ ਹੈ।
ਤਾਰਿਆਂ ਵਾਂਗ ਚਮਕੋ
12ਇਸ ਲਈ ਹੇ ਮੇਰੇ ਪਿਆਰਿਓ, ਜਿਸ ਤਰ੍ਹਾਂ ਤੁਸੀਂ ਸਦਾ ਆਗਿਆਕਾਰੀ ਕੀਤੀ ਉਸੇ ਤਰ੍ਹਾਂ ਨਾ ਕੇਵਲ ਮੇਰੀ ਮੌਜੂਦਗੀ ਵਿੱਚ, ਸਗੋਂ ਹੁਣ ਹੋਰ ਵੀ ਵਧਕੇ ਮੇਰੀ ਗੈਰ-ਮੌਜੂਦਗੀ ਵਿੱਚ ਡਰਦੇ ਅਤੇ ਕੰਬਦੇ ਹੋਏ ਆਪਣੀ ਮੁਕਤੀ ਦੇ ਕੰਮ ਨੂੰ ਪੂਰਾ ਕਰਦੇ ਜਾਓ; 13ਕਿਉਂਕਿ ਪਰਮੇਸ਼ਰ ਹੀ ਹੈ ਜਿਹੜਾ ਆਪਣੇ ਨੇਕ ਇਰਾਦੇ ਦੇ ਨਮਿੱਤ ਤੁਹਾਡੇ ਅੰਦਰ ਇੱਛਾ ਅਤੇ ਅਮਲ ਦੋਹਾਂ ਨੂੰ ਪੈਦਾ ਕਰਦਾ ਹੈ।
14ਬਿਨਾਂ ਬੁੜਬੁੜਾਏ ਅਤੇ ਬਿਨਾਂ ਬਹਿਸ ਕੀਤਿਆਂ ਸਭ ਕੁਝ ਕਰੋ, 15ਤਾਂਕਿ ਤੁਸੀਂ ਨਿਰਦੋਸ਼ ਅਤੇ ਨਿਰਮਲ ਬਣੋ ਅਤੇ ਇਸ ਕੱਬੀ ਅਤੇ ਭ੍ਰਿਸ਼ਟ ਪੀੜ੍ਹੀ ਵਿੱਚ ਪਰਮੇਸ਼ਰ ਦੀ ਪਵਿੱਤਰ ਸੰਤਾਨ ਬਣ ਕੇ ਸੰਸਾਰ ਉੱਤੇ ਤਾਰਿਆਂ ਵਾਂਗ ਚਮਕੋ। 16ਜੀਵਨ ਦੇ ਸੰਦੇਸ਼ ਉੱਤੇ ਕਾਇਮ ਰਹੋ ਤਾਂਕਿ ਮਸੀਹ ਦੇ ਦਿਨ ਮੈਨੂੰ ਅਭਿਮਾਨ ਹੋਵੇ ਕਿ ਮੈਂ ਵਿਅਰਥ ਨਹੀਂ ਦੌੜਿਆ ਅਤੇ ਨਾ ਹੀ ਮੇਰਾ ਮਿਹਨਤ ਕਰਨਾ ਵਿਅਰਥ ਗਿਆ। 17ਜੇ ਮੈਂ ਤੁਹਾਡੇ ਵਿਸ਼ਵਾਸ ਰੂਪੀ ਬਲੀਦਾਨ ਅਤੇ ਸੇਵਾ ਉੱਤੋਂ ਵਾਰਿਆ ਵੀ ਜਾਵਾਂ ਤਾਂ ਮੈਂ ਖੁਸ਼ ਹਾਂ ਅਤੇ ਤੁਹਾਡੇ ਸਭਨਾਂ ਦੇ ਨਾਲ ਮਿਲ ਕੇ ਅਨੰਦ ਕਰਦਾ ਹਾਂ। 18ਇਸੇ ਤਰ੍ਹਾਂ ਤੁਸੀਂ ਵੀ ਖੁਸ਼ ਹੋਵੋ ਅਤੇ ਮੇਰੇ ਨਾਲ ਮਿਲ ਕੇ ਅਨੰਦ ਕਰੋ।
ਤਿਮੋਥਿਉਸ ਅਤੇ ਇਪਾਫ਼ਰੋਦੀਤੁਸ
19ਮੈਨੂੰ ਪ੍ਰਭੂ ਯਿਸੂ ਵਿੱਚ ਆਸ ਹੈ ਕਿ ਮੈਂ ਤਿਮੋਥਿਉਸ ਨੂੰ ਤੁਹਾਡੇ ਕੋਲ ਛੇਤੀ ਭੇਜਾਂਗਾ ਤਾਂਕਿ ਤੁਹਾਡੇ ਵਿਖੇ ਜਾਣ ਕੇ ਮੈਨੂੰ ਵੀ ਦਿਲਾਸਾ ਮਿਲੇ। 20ਕਿਉਂਕਿ ਮੇਰੇ ਕੋਲ ਉਸ ਵਰਗਾ ਕੋਈ ਨਹੀਂ ਹੈ ਜਿਹੜਾ ਦਿਲੋਂ ਤੁਹਾਡੇ ਲਈ ਚਿੰਤਾ ਕਰਦਾ ਹੋਵੇ। 21ਸਭ ਆਪੋ-ਆਪਣੇ ਸੁਆਰਥ ਦੀ ਖੋਜ ਵਿੱਚ ਰਹਿੰਦੇ ਹਨ, ਨਾ ਕਿ ਯਿਸੂ ਮਸੀਹ ਦੀਆਂ ਗੱਲਾਂ ਦੀ। 22ਪਰ ਤੁਸੀਂ ਤਿਮੋਥਿਉਸ ਦੀ ਯੋਗਤਾ ਨੂੰ ਜਾਣ ਲਿਆ ਹੈ, ਕਿਉਂਕਿ ਉਸ ਨੇ ਖੁਸ਼ਖ਼ਬਰੀ ਸੁਣਾਉਣ ਵਿੱਚ ਮੇਰੇ ਨਾਲ ਇਸ ਤਰ੍ਹਾਂ ਮਿਹਨਤ ਕੀਤੀ ਜਿਵੇਂ ਇੱਕ ਪੁੱਤਰ ਪਿਤਾ ਦੇ ਨਾਲ ਕਰਦਾ ਹੈ। 23ਇਸ ਲਈ ਮੈਨੂੰ ਆਸ ਹੈ ਕਿ ਜਦੋਂ ਮੈਨੂੰ ਪਤਾ ਲੱਗ ਜਾਵੇਗਾ ਜੋ ਅੱਗੇ ਮੇਰੇ ਨਾਲ ਕੀ ਵਾਪਰਨਾ ਹੈ ਤਾਂ ਮੈਂ ਉਸ ਨੂੰ ਤੁਰੰਤ ਤੁਹਾਡੇ ਕੋਲ ਭੇਜ ਦਿਆਂਗਾ; 24ਅਤੇ ਮੈਨੂੰ ਪ੍ਰਭੂ 'ਤੇ ਵਿਸ਼ਵਾਸ ਹੈ ਕਿ ਮੈਂ ਆਪ ਵੀ ਛੇਤੀ ਆਵਾਂਗਾ।
25ਪਰ ਮੈਂ ਇਪਾਫ਼ਰੋਦੀਤੁਸ ਨੂੰ ਜੋ ਮੇਰਾ ਭਾਈ, ਸਹਿਕਰਮੀ ਅਤੇ ਸੰਗੀ ਸਿਪਾਹੀ ਹੈ ਅਤੇ ਤੁਹਾਡਾ ਸੰਦੇਸ਼ਵਾਹਕ ਅਤੇ ਜ਼ਰੂਰਤ ਵਿੱਚ ਮੇਰੀ ਸੇਵਾ ਕਰਨ ਵਾਲਾ ਹੈ, ਤੁਹਾਡੇ ਕੋਲ ਭੇਜਣਾ ਜ਼ਰੂਰੀ ਸਮਝਿਆ। 26ਉਹ ਤੁਹਾਨੂੰ ਸਭ ਨੂੰ ਮਿਲਣ ਲਈ ਬਹੁਤ ਉਤਸੁਕ ਅਤੇ ਵਿਆਕੁਲ ਸੀ, ਕਿਉਂਕਿ ਤੁਸੀਂ ਇਹ ਸੁਣਿਆ ਕਿ ਉਹ ਬਿਮਾਰ ਸੀ। 27ਹਾਂ, ਉਹ ਬਿਮਾਰ ਸੀ ਬਲਕਿ ਮਰਨ ਵਾਲਾ ਸੀ ਪਰ ਪਰਮੇਸ਼ਰ ਨੇ ਉਸ ਉੱਤੇ ਦਇਆ ਕੀਤੀ; ਨਾ ਕੇਵਲ ਉਸ ਉੱਤੇ ਸਗੋਂ ਮੇਰੇ ਉੱਤੇ ਵੀ ਤਾਂਕਿ ਮੈਨੂੰ ਹੋਰ ਜ਼ਿਆਦਾ ਦੁੱਖ ਨਾ ਮਿਲੇ। 28ਇਸ ਲਈ ਮੈਂ ਹੋਰ ਵੀ ਉਤਸੁਕਤਾ ਨਾਲ ਉਸ ਨੂੰ ਤੁਹਾਡੇ ਕੋਲ ਭੇਜਿਆ ਤਾਂਕਿ ਉਸ ਨੂੰ ਦੁਬਾਰਾ ਮਿਲ ਕੇ ਤੁਹਾਨੂੰ ਖੁਸ਼ੀ ਹੋਵੇ ਅਤੇ ਮੇਰਾ ਦੁੱਖ ਵੀ ਘੱਟ ਜਾਵੇ। 29ਸੋ ਤੁਸੀਂ ਪ੍ਰਭੂ ਵਿੱਚ ਪੂਰੇ ਅਨੰਦ ਨਾਲ ਉਸ ਦਾ ਸੁਆਗਤ ਕਰਨਾ; ਇਹੋ ਜਿਹੇ ਵਿਅਕਤੀਆਂ ਦਾ ਆਦਰ ਕਰਿਆ ਕਰੋ। 30ਕਿਉਂਕਿ ਉਹ ਮਸੀਹ ਦੇ ਕੰਮ ਦੀ ਖਾਤਰ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾ ਕੇ ਮੌਤ ਦੇ ਮੂੰਹ ਵਿੱਚ ਪਹੁੰਚ ਗਿਆ, ਤਾਂਕਿ ਮੇਰੇ ਪ੍ਰਤੀ ਤੁਹਾਡੀ ਸੇਵਾ ਵਿੱਚ ਜੋ ਕਮੀ ਰਹਿ ਗਈ ਸੀ ਉਸ ਨੂੰ ਪੂਰਾ ਕਰੇ।

Zvýraznění

Kopírovat

Porovnat

Sdílet

None

Chceš mít své zvýrazněné verše uložené na všech zařízeních? Zaregistruj se nebo se přihlas