ਉਸ ਨੇ ਪਰਮੇਸ਼ਰ ਦੇ ਸਰੂਪ ਵਿੱਚ ਹੁੰਦੇ ਹੋਏ ਵੀ ਪਰਮੇਸ਼ਰ ਦੇ ਬਰਾਬਰ ਹੋਣਾ ਕਬਜ਼ੇ ਰੱਖਣ ਦੀ ਚੀਜ਼ ਨਾ ਜਾਣਿਆ, ਸਗੋਂ ਦਾਸ ਦਾ ਰੂਪ ਧਾਰ ਕੇ ਆਪਣੇ ਆਪ ਨੂੰ ਸੱਖਣਾ ਕੀਤਾ ਅਤੇ ਮਨੁੱਖਾਂ ਦੀ ਸਮਾਨਤਾ ਵਿੱਚ ਜਨਮ ਲਿਆ। ਉਸ ਨੇ ਮਨੁੱਖ ਦੇ ਰੂਪ ਵਿੱਚ ਪਰਗਟ ਹੋ ਕੇ ਆਪਣੇ ਆਪ ਨੂੰ ਦੀਨ ਕੀਤਾ ਅਤੇ ਮੌਤ, ਸਗੋਂ ਸਲੀਬੀ ਮੌਤ ਤੱਕ ਆਗਿਆਕਾਰ ਬਣਿਆ ਰਿਹਾ।