Logo aplikace Bible
Ikona vyhledávání

ਯਹੂਦਾਹ 1

1
ਸਲਾਮ
1ਯਹੂਦਾਹ ਵੱਲੋਂ ਜੋ ਯਿਸੂ ਮਸੀਹ ਦਾ ਦਾਸ ਅਤੇ ਯਾਕੂਬ ਦਾ ਭਰਾ ਹਾਂ, ਉਨ੍ਹਾਂ ਬੁਲਾਏ ਹੋਇਆਂ ਨੂੰ ਜੋ ਪਿਤਾ ਪਰਮੇਸ਼ਰ ਵਿੱਚ ਪਿਆਰੇ#1:1 ਕੁਝ ਹਸਤਲੇਖਾਂ ਵਿੱਚ “ਪਿਤਾ ਪਰਮੇਸ਼ਰ ਵਿੱਚ ਪਿਆਰੇ” ਦੇ ਸਥਾਨ 'ਤੇ “ਪਰਮੇਸ਼ਰ ਦੁਆਰਾ ਪਵਿੱਤਰ ਕੀਤੇ ਗਏ” ਲਿਖਿਆ ਹੈ। ਹਨ ਅਤੇ ਯਿਸੂ ਮਸੀਹ ਵਿੱਚ ਸੁਰੱਖਿਅਤ ਰੱਖੇ ਹੋਏ ਹਨ: 2ਤੁਹਾਡੇ ਉੱਤੇ ਦਇਆ, ਸ਼ਾਂਤੀ ਅਤੇ ਪ੍ਰੇਮ ਭਰਪੂਰੀ ਨਾਲ ਹੁੰਦਾ ਰਹੇ।
ਕੁਧਰਮੀਆਂ ਉੱਤੇ ਪਰਮੇਸ਼ਰ ਦਾ ਦੰਡ
3ਹੇ ਪਿਆਰਿਓ, ਮੈਂ ਤੁਹਾਨੂੰ ਸਾਡੀ ਸਾਂਝੀ ਮੁਕਤੀ ਦੇ ਸੰਬੰਧ ਵਿੱਚ ਲਿਖਣ ਲਈ ਬਹੁਤ ਉਤਸੁਕ ਸੀ, ਪਰ ਮੈਂ ਤੁਹਾਨੂੰ ਇਹ ਲਿਖਣਾ ਅਤੇ ਸਮਝਾਉਣਾ ਜ਼ਰੂਰੀ ਸਮਝਿਆ ਕਿ ਉਸ ਵਿਸ਼ਵਾਸ ਦੇ ਲਈ ਪੂਰਾ ਯਤਨ ਕਰੋ ਜਿਹੜਾ ਸੰਤਾਂ#1:3 ਅਰਥਾਤ ਪਵਿੱਤਰ ਲੋਕਾਂ ਨੂੰ ਇੱਕੋ ਵਾਰ ਸੌਂਪਿਆ ਗਿਆ ਹੈ। 4ਕਿਉਂਕਿ ਕਈ ਅਜਿਹੇ ਮਨੁੱਖ ਚੁੱਪਚਾਪ ਸਾਡੇ ਵਿੱਚ ਆ ਵੜੇ ਹਨ ਜਿਨ੍ਹਾਂ ਦੇ ਲਈ ਇਸ ਦੰਡ ਦੇ ਵਿਖੇ ਪਹਿਲਾਂ ਤੋਂ ਲਿਖਿਆ ਹੋਇਆ ਹੈ; ਉਹ ਕੁਧਰਮੀ ਹਨ ਅਤੇ ਸਾਡੇ ਪਰਮੇਸ਼ਰ ਦੀ ਕਿਰਪਾ ਨੂੰ ਲੁੱਚਪੁਣੇ ਵਿੱਚ ਬਦਲ ਦਿੰਦੇ ਹਨ ਅਤੇ ਸਾਡੇ ਇੱਕੋ-ਇੱਕ ਸੁਆਮੀ#1:4 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਪਰਮੇਸ਼ਰ” ਲਿਖਿਆ ਹੈ। ਅਤੇ ਪ੍ਰਭੂ, ਯਿਸੂ ਮਸੀਹ ਦਾ ਇਨਕਾਰ ਕਰਦੇ ਹਨ। 5ਭਾਵੇਂ ਤੁਸੀਂ ਸਭਨਾਂ ਗੱਲਾਂ ਨੂੰ ਇੱਕੋ ਵਾਰ ਜਾਣ ਲਿਆ ਹੈ, ਤਾਂ ਵੀ ਮੈਂ ਤੁਹਾਨੂੰ ਚੇਤਾ ਕਰਾਉਣਾ ਚਾਹੁੰਦਾ ਹਾਂ ਕਿ ਪ੍ਰਭੂ ਨੇ ਲੋਕਾਂ ਨੂੰ ਮਿਸਰ ਦੇਸ ਵਿੱਚੋਂ ਕੱਢ ਲਿਆਉਣ ਤੋਂ ਬਾਅਦ ਉਨ੍ਹਾਂ ਵਿੱਚੋਂ ਵਿਸ਼ਵਾਸ ਨਾ ਕਰਨ ਵਾਲਿਆਂ ਨੂੰ ਨਾਸ ਕਰ ਦਿੱਤਾ। 6ਫਿਰ ਜਿਹੜੇ ਸਵਰਗਦੂਤ ਆਪਣੀ ਪਦਵੀ ਨੂੰ ਕਾਇਮ ਨਾ ਰੱਖ ਸਕੇ, ਸਗੋਂ ਆਪਣੇ ਨਿਵਾਸ ਨੂੰ ਛੱਡ ਦਿੱਤਾ, ਉਸ ਨੇ ਉਨ੍ਹਾਂ ਨੂੰ ਸਦੀਪਕ ਬੰਧਨਾਂ ਵਿੱਚ ਜਕੜ ਕੇ ਉਸ ਮਹਾਨ ਦਿਨ ਦੇ ਨਿਆਂ ਲਈ ਹਨੇਰੇ ਵਿੱਚ ਰੱਖਿਆ ਹੋਇਆ ਹੈ। 7ਜਿਸ ਤਰ੍ਹਾਂ ਸਦੂਮ, ਅਮੂਰਾਹ ਅਤੇ ਇਨ੍ਹਾਂ ਦੇ ਆਲੇ-ਦੁਆਲੇ ਦੇ ਨਗਰ ਸਦੀਪਕ ਅੱਗ ਦੀ ਸਜ਼ਾ ਪਾ ਕੇ ਨਮੂਨਾ ਠਹਿਰੇ ਜੋ ਇਨ੍ਹਾਂ ਸਵਰਗਦੂਤਾਂ ਵਾਂਗ ਹੀ ਵਿਭਚਾਰੀ ਬਣ ਕੇ ਪਰਾਏ ਸਰੀਰ ਦੇ ਪਿੱਛੇ ਲੱਗ ਗਏ ਸਨ।
8ਇਸੇ ਤਰ੍ਹਾਂ ਸੁਫਨੇ ਵੇਖਣ ਵਾਲੇ ਇਹ ਲੋਕ ਵੀ ਇੱਕ ਤਾਂ ਆਪਣੇ ਸਰੀਰ ਨੂੰ ਭ੍ਰਿਸ਼ਟ ਕਰਦੇ ਅਤੇ ਦੂਜਾ ਪ੍ਰਭੁਤਾ ਨੂੰ ਤੁੱਛ ਜਾਣਦੇ ਤੇ ਮਹਿਮਾਮਈ ਪ੍ਰਾਣੀਆਂ ਦੀ ਨਿੰਦਾ ਕਰਦੇ ਹਨ। 9ਪਰ ਜਦੋਂ ਪ੍ਰਧਾਨ ਸਵਰਗਦੂਤ ਮੀਕਾਏਲ ਨੇ ਸ਼ੈਤਾਨ ਨਾਲ ਬਹਿਸ ਕਰਦੇ ਹੋਏ ਮੂਸਾ ਦੀ ਲਾਸ਼ ਦੇ ਵਿਖੇ ਵਾਦ-ਵਿਵਾਦ ਕੀਤਾ ਤਾਂ ਉਸ ਨੇ ਵੀ ਸ਼ੈਤਾਨ ਉੱਤੇ ਦੋਸ਼ ਲਾ ਕੇ ਉਸ ਦੀ ਨਿੰਦਾ ਕਰਨ ਦੀ ਹਿੰਮਤ ਨਾ ਕੀਤੀ, ਸਗੋਂ ਐਨਾ ਹੀ ਕਿਹਾ, “ਪ੍ਰਭੂ ਤੈਨੂੰ ਝਿੜਕੇ।” 10ਪਰ ਇਹ ਲੋਕ ਉਨ੍ਹਾਂ ਗੱਲਾਂ ਦੀ ਨਿੰਦਾ ਕਰਦੇ ਹਨ ਜਿਨ੍ਹਾਂ ਨੂੰ ਜਾਣਦੇ ਵੀ ਨਹੀਂ ਅਤੇ ਬੁੱਧਹੀਣ ਪਸ਼ੂਆਂ ਵਾਂਗ ਜਿਨ੍ਹਾਂ ਗੱਲਾਂ ਨੂੰ ਸੁਭਾਵਕ ਹੀ ਜਾਣਦੇ ਹਨ, ਉਨ੍ਹਾਂ ਵਿੱਚ ਹੀ ਨਾਸ ਹੋ ਜਾਂਦੇ ਹਨ। 11ਹਾਏ ਉਨ੍ਹਾਂ ਉੱਤੇ! ਕਿਉਂਕਿ ਉਹ ਕਇਨ ਦੇ ਰਾਹ ਉੱਤੇ ਚੱਲੇ ਅਤੇ ਲਾਭ ਦੇ ਲਈ ਬਿਲਆਮ ਜਿਹੀ ਗਲਤੀ ਕੀਤੀ ਅਤੇ ਕੋਰਾਹ ਵਾਂਗ ਵਿਰੋਧ ਕਰਕੇ ਨਾਸ ਹੋ ਗਏ। 12ਉਹ ਸਮੁੰਦਰ ਵਿੱਚ ਲੁਕੀ ਹੋਈ ਚਟਾਨ ਜਿਹੇ ਹਨ ਜਿਹੜੇ ਤੁਹਾਡੇ ਪ੍ਰੇਮ-ਭੋਜਨਾਂ ਵਿੱਚ ਤੁਹਾਡੇ ਨਾਲ ਬੇਧੜਕ ਖਾਂਦੇ-ਪੀਂਦੇ ਅਤੇ ਆਪਣੇ ਹੀ ਢਿੱਡ ਭਰਦੇ ਹਨ; ਉਹ ਸੁੱਕੇ ਬੱਦਲ ਹਨ ਜਿਨ੍ਹਾਂ ਨੂੰ ਹਵਾ ਉਡਾ ਲੈ ਜਾਂਦੀ ਹੈ; ਉਹ ਪਤਝੜ ਦੇ ਫਲਹੀਣ ਦਰਖ਼ਤ ਹਨ ਜੋ ਉੱਖੜ ਕੇ ਦੋਹਰੀ ਮੌਤ ਮਰ ਚੁੱਕੇ ਹਨ; 13ਉਹ ਸਮੁੰਦਰ ਦੀਆਂ ਪ੍ਰਚੰਡ ਲਹਿਰਾਂ ਹਨ ਜੋ ਆਪਣੀ ਸ਼ਰਮਿੰਦਗੀ ਦੀ ਝੱਗ ਉਛਾਲਦੀਆਂ ਹਨ; ਉਹ ਭਟਕਦੇ ਹੋਏ ਤਾਰੇ ਹਨ ਜਿਨ੍ਹਾਂ ਲਈ ਸਦਾ ਦਾ ਘੁੱਪ ਹਨੇਰਾ ਰੱਖਿਆ ਹੋਇਆ ਹੈ। 14ਹਨੋਕ ਨੇ ਵੀ ਜਿਹੜਾ ਆਦਮ ਦੀ ਸੱਤਵੀਂ ਪੀੜ੍ਹੀ ਵਿੱਚੋਂ ਸੀ, ਇਨ੍ਹਾਂ ਦੇ ਵਿਖੇ ਇਹ ਭਵਿੱਖਬਾਣੀ ਕਰਕੇ ਕਿਹਾ, “ਵੇਖੋ, ਪ੍ਰਭੂ ਆਪਣੇ ਹਜ਼ਾਰਾਂ ਸੰਤਾਂ ਨਾਲ ਆਇਆ 15ਤਾਂਕਿ ਸਭਨਾਂ ਦਾ ਨਿਆਂ ਕਰੇ ਅਤੇ ਹਰੇਕ ਜਾਨ ਨੂੰ ਉਨ੍ਹਾਂ ਦੇ ਕੁਧਰਮ ਦੇ ਸਭ ਕੰਮਾਂ ਦੇ ਵਿਖੇ ਜਿਹੜੇ ਉਨ੍ਹਾਂ ਨੇ ਕੁਧਰਮੀ ਹੁੰਦੇ ਹੋਏ ਕੀਤੇ ਅਤੇ ਉਨ੍ਹਾਂ ਸਭ ਕਠੋਰ ਗੱਲਾਂ ਦੇ ਵਿਖੇ ਜੋ ਕੁਧਰਮੀ ਪਾਪੀਆਂ ਨੇ ਉਸ ਦੇ ਵਿਰੁੱਧ ਕਹੀਆਂ, ਦੋਸ਼ੀ ਠਹਿਰਾਵੇ।” 16ਉਹ ਤਾਂ ਕੁੜਕੁੜਾਉਣ ਵਾਲੇ ਹਨ ਜੋ ਦੋਸ਼ ਲੱਭਦੇ ਅਤੇ ਆਪਣੀਆਂ ਕਾਮਨਾਵਾਂ ਦੇ ਅਨੁਸਾਰ ਚੱਲਦੇ ਹਨ; ਉਨ੍ਹਾਂ ਦਾ ਮੂੰਹ ਘਮੰਡ ਦੀਆਂ ਗੱਲਾਂ ਬੋਲਦਾ ਹੈ ਅਤੇ ਉਹ ਆਪਣੇ ਲਾਭ ਲਈ ਚਾਪਲੂਸੀ ਕਰਦੇ ਹਨ।
ਦ੍ਰਿੜ੍ਹ ਰਹੋ
17ਪਰ ਹੇ ਪਿਆਰਿਓ, ਤੁਸੀਂ ਉਨ੍ਹਾਂ ਗੱਲਾਂ ਨੂੰ ਯਾਦ ਰੱਖੋ ਜੋ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਸੂਲਾਂ ਨੇ ਪਹਿਲਾਂ ਹੀ ਕਹਿ ਦਿੱਤੀਆਂ ਸਨ। 18ਉਨ੍ਹਾਂ ਨੇ ਤੁਹਾਨੂੰ ਕਿਹਾ ਸੀ, “ਆਖਰੀ ਦਿਨਾਂ ਵਿੱਚ ਠੱਠਾ ਕਰਨ ਵਾਲੇ ਹੋਣਗੇ ਜਿਹੜੇ ਆਪਣੀਆਂ ਕੁਧਰਮੀ ਇੱਛਾਵਾਂ ਦੇ ਅਨੁਸਾਰ ਚੱਲਣਗੇ।” 19ਇਹੋ ਹਨ ਜਿਹੜੇ ਫੁੱਟਾਂ ਪਾਉਂਦੇ ਹਨ; ਇਹ ਸਰੀਰਕ ਹਨ ਜਿਨ੍ਹਾਂ ਵਿੱਚ ਆਤਮਾ ਨਹੀਂ ਹੈ। 20ਪਰ ਹੇ ਪਿਆਰਿਓ, ਤੁਸੀਂ ਆਪਣੇ ਅੱਤ ਪਵਿੱਤਰ ਵਿਸ਼ਵਾਸ ਵਿੱਚ ਉੱਸਰਦੇ ਜਾਓ ਅਤੇ ਪਵਿੱਤਰ ਆਤਮਾ ਵਿੱਚ ਪ੍ਰਾਰਥਨਾ ਕਰਦੇ ਹੋਏ 21ਆਪਣੇ ਆਪ ਨੂੰ ਪਰਮੇਸ਼ਰ ਦੇ ਪ੍ਰੇਮ ਵਿੱਚ ਕਾਇਮ ਰੱਖੋ ਅਤੇ ਸਦੀਪਕ ਜੀਵਨ ਲਈ ਸਾਡੇ ਪ੍ਰਭੂ ਯਿਸੂ ਮਸੀਹ ਦੀ ਦਇਆ ਨੂੰ ਉਡੀਕਦੇ ਰਹੋ। 22ਜਿਹੜੇ ਦੁਬਿਧਾ ਵਿੱਚ ਹਨ ਉਨ੍ਹਾਂ ਪ੍ਰਤੀ ਦਇਆ ਵਿਖਾਓ; 23ਕਈਆਂ ਨੂੰ ਅੱਗ ਵਿੱਚੋਂ ਖਿੱਚ ਕੇ ਬਚਾ ਲਵੋ ਅਤੇ ਭੈ ਨਾਲ ਹੋਰਨਾਂ ਪ੍ਰਤੀ ਦਇਆ ਵਿਖਾਓ, ਪਰ ਉਸ ਕੱਪੜੇ ਤੋਂ ਵੀ ਘਿਰਣਾ ਕਰੋ ਜੋ ਸਰੀਰ ਦੇ ਕਾਰਨ ਭ੍ਰਿਸ਼ਟ ਹੋ ਗਿਆ ਹੈ।
ਬਰਕਤ ਦਾ ਵਚਨ
24ਹੁਣ ਉਹ ਜਿਹੜਾ ਤੁਹਾਨੂੰ ਠੋਕਰ ਖਾਣ ਤੋਂ ਬਚਾ ਸਕਦਾ ਹੈ ਅਤੇ ਆਪਣੀ ਮਹਿਮਾ ਦੀ ਹਜ਼ੂਰੀ ਵਿੱਚ ਨਿਰਦੋਸ਼ ਅਤੇ ਵੱਡੇ ਅਨੰਦ ਸਹਿਤ ਖੜ੍ਹਾ ਕਰ ਸਕਦਾ ਹੈ, 25ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਉਸ ਇੱਕੋ-ਇੱਕ ਪਰਮੇਸ਼ਰ ਸਾਡੇ ਮੁਕਤੀਦਾਤਾ ਦੀ ਮਹਿਮਾ, ਮਾਣ, ਸਮਰੱਥਾ ਅਤੇ ਇਖ਼ਤਿਆਰ ਜੋ ਅਨੰਤ ਕਾਲ ਤੋਂ ਹੈ ਅਤੇ ਹੁਣ ਵੀ ਹੈ, ਯੁਗੋ-ਯੁਗ ਬਣਿਆ ਰਹੇ। ਆਮੀਨ।

Zvýraznění

Kopírovat

Porovnat

Sdílet

None

Chceš mít své zvýrazněné verše uložené na všech zařízeních? Zaregistruj se nebo se přihlas