ਪਰਕਾਸ਼ 1
1
ਮੁੱਖਬੰਧ
1ਇਹ ਯਿਸੂ ਮਸੀਹ ਦਾ ਪ੍ਰਕਾਸ਼ਨ ਹੈ ਜਿਹੜਾ ਪਰਮੇਸ਼ਰ ਨੇ ਉਸ#1:1 ਅਰਥਾਤ ਯਿਸੂ ਮਸੀਹ ਨੂੰ ਦਿੱਤਾ ਕਿ ਆਪਣੇ ਦਾਸਾਂ ਉੱਤੇ ਉਹ ਗੱਲਾਂ ਪਰਗਟ ਕਰੇ ਜਿਨ੍ਹਾਂ ਦਾ ਛੇਤੀ ਪੂਰਾ ਹੋਣਾ ਜ਼ਰੂਰੀ ਹੈ। ਉਸ ਨੇ ਆਪਣੇ ਦੂਤ ਨੂੰ ਭੇਜ ਕੇ ਇਸ ਦੇ ਵਿਖੇ ਆਪਣੇ ਦਾਸ ਯੂਹੰਨਾ ਨੂੰ ਦੱਸਿਆ, 2ਜਿਸ ਨੇ ਪਰਮੇਸ਼ਰ ਦੇ ਵਚਨ ਅਤੇ ਯਿਸੂ ਮਸੀਹ ਦੀ ਗਵਾਹੀ ਦੇ ਵਿਖੇ ਅਰਥਾਤ ਜੋ ਕੁਝ ਉਸ ਨੇ ਵੇਖਿਆ, ਉਸ ਦੀ ਗਵਾਹੀ ਦਿੱਤੀ। 3ਧੰਨ ਹੈ ਉਹ ਜਿਹੜਾ ਇਸ ਭਵਿੱਖਬਾਣੀ ਦੇ ਵਚਨਾਂ ਨੂੰ ਪੜ੍ਹਦਾ ਹੈ ਅਤੇ ਧੰਨ ਹਨ ਉਹ ਜਿਹੜੇ ਇਸ ਨੂੰ ਸੁਣਦੇ ਅਤੇ ਇਸ ਵਿੱਚ ਲਿਖੀਆਂ ਗੱਲਾਂ ਦੀ ਪਾਲਣਾ ਕਰਦੇ ਹਨ, ਕਿਉਂਕਿ ਸਮਾਂ ਨੇੜੇ ਹੈ।
4ਯੂਹੰਨਾ ਵੱਲੋਂ ਅਸਿਯਾ#1:4 ਏਸ਼ੀਆ ਦਾ ਪੱਛਮੀ ਹਿੱਸਾ ਦੀਆਂ ਸੱਤਾਂ ਕਲੀਸਿਆਵਾਂ ਨੂੰ: ਤੁਹਾਨੂੰ ਉਸ ਦੀ ਵੱਲੋਂ ਜਿਹੜਾ ਹੈ, ਜਿਹੜਾ ਸੀ ਅਤੇ ਜਿਹੜਾ ਆਉਣ ਵਾਲਾ ਹੈ ਅਤੇ ਉਨ੍ਹਾਂ ਸੱਤ ਆਤਮਾਵਾਂ ਦੀ ਵੱਲੋਂ ਜੋ ਉਸ ਦੇ ਸਿੰਘਾਸਣ ਦੇ ਸਾਹਮਣੇ ਹਨ, ਕਿਰਪਾ ਅਤੇ ਸ਼ਾਂਤੀ ਮਿਲੇ 5ਅਤੇ ਯਿਸੂ ਮਸੀਹ ਦੇ ਵੱਲੋਂ ਵੀ ਜਿਹੜਾ ਸੱਚਾ ਗਵਾਹ ਅਤੇ ਮੁਰਦਿਆਂ ਵਿੱਚੋਂ ਜੇਠਾ ਅਤੇ ਧਰਤੀ ਦੇ ਰਾਜਿਆਂ ਦਾ ਸ਼ਾਸਕ ਹੈ।
ਉਹ ਜਿਹੜਾ ਸਾਨੂੰ ਪ੍ਰੇਮ ਕਰਦਾ ਹੈ ਅਤੇ ਜਿਸ ਨੇ ਆਪਣੇ ਲਹੂ ਦੇ ਦੁਆਰਾ ਸਾਨੂੰ ਸਾਡੇ ਪਾਪਾਂ ਤੋਂ ਛੁਡਾਇਆ#1:5 ਕੁਝ ਹਸਤਲੇਖਾਂ ਵਿੱਚ “ਸਾਨੂੰ ਸਾਡੇ ਪਾਪਾਂ ਤੋਂ ਛੁਡਾਇਆ” ਦੇ ਸਥਾਨ 'ਤੇ “ਸਾਡੇ ਪਾਪਾਂ ਨੂੰ ਧੋ ਦਿੱਤਾ” ਲਿਖਿਆ ਹੈ। 6ਅਤੇ ਸਾਨੂੰ ਇੱਕ ਰਾਜ ਅਰਥਾਤ ਆਪਣੇ ਪਰਮੇਸ਼ਰ ਅਤੇ ਪਿਤਾ ਦੇ ਸਨਮੁੱਖ ਯਾਜਕ ਬਣਾਇਆ#1:6 ਕੁਝ ਹਸਤਲੇਖਾਂ ਦੇ ਅਨੁਸਾਰ ਇਸ ਭਾਗ ਦਾ ਅਨੁਵਾਦ ਇਸ ਤਰ੍ਹਾਂ ਹੈ: “ਅਤੇ ਉਸ ਨੇ ਸਾਨੂੰ ਆਪਣੇ ਪਿਤਾ ਪਰਮੇਸ਼ਰ ਦੇ ਸਨਮੁੱਖ ਰਾਜਾ ਅਤੇ ਯਾਜਕ ਬਣਾ ਦਿੱਤਾ” ਹੈ; ਉਸ ਦੀ ਮਹਿਮਾ ਅਤੇ ਪ੍ਰਭੁਤਾ ਯੁਗੋ-ਯੁਗ ਹੁੰਦੀ ਰਹੇ। ਆਮੀਨ।
7 ਵੇਖੋ, ਉਹ ਬੱਦਲਾਂ ਉੱਤੇ ਆਉਂਦਾ ਹੈ #
ਯਸਾਯਾਹ 19:1
ਅਤੇ ਹਰੇਕ ਅੱਖ ਉਸ ਨੂੰ ਵੇਖੇਗੀ
ਅਤੇ ਉਹ ਵੀ ਵੇਖਣਗੇ ਜਿਨ੍ਹਾਂ ਉਸ ਨੂੰ ਵਿੰਨ੍ਹਿਆ ਸੀ
ਅਤੇ ਧਰਤੀ ਦੀਆਂ ਸਾਰੀਆਂ ਕੌਮਾਂ ਉਸ ਦੇ ਕਾਰਨ ਵਿਰਲਾਪ ਕਰਨਗੀਆਂ।
ਹਾਂ, ਆਮੀਨ।
8ਪ੍ਰਭੂ ਪਰਮੇਸ਼ਰ#1:8 ਕੁਝ ਹਸਤਲੇਖਾਂ ਵਿੱਚ “ਪਰਮੇਸ਼ਰ” ਨਹੀਂ ਹੈ। ਕਹਿੰਦਾ ਹੈ,“ਮੈਂ ਹੀ ਅਲਫਾ ਅਤੇ ਓਮੇਗਾ#1:8 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਆਦ ਅਤੇ ਅੰਤ” ਲਿਖਿਆ ਹੈ।ਹਾਂ; ਉਹ ਸਰਬ-ਸ਼ਕਤੀਮਾਨ ਜਿਹੜਾ ਹੈ, ਜਿਹੜਾ ਸੀ ਅਤੇ ਜਿਹੜਾ ਆਉਣ ਵਾਲਾ ਹੈ।”
ਯੂਹੰਨਾ ਨੂੰ ਜੀਉਂਦੇ ਪ੍ਰਭੂ ਦਾ ਦਰਸ਼ਨ
9ਮੈਂ ਯੂਹੰਨਾ, ਜੋ ਤੁਹਾਡਾ ਭਾਈ ਅਤੇ ਉਸ ਕਸ਼ਟ ਅਤੇ ਰਾਜ ਅਤੇ ਧੀਰਜ ਵਿੱਚ ਤੁਹਾਡਾ ਸਾਂਝੀ ਹਾਂ ਜੋ ਯਿਸੂ#1:9 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਮਸੀਹ” ਲਿਖਿਆ ਹੈ। ਵਿੱਚ ਹੈ, ਪਰਮੇਸ਼ਰ ਦੇ ਵਚਨ ਅਤੇ ਯਿਸੂ#1:9 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਮਸੀਹ” ਲਿਖਿਆ ਹੈ। ਦੀ ਗਵਾਹੀ ਦੇ ਕਾਰਨ ਪਾਤਮੁਸ ਨਾਮਕ ਟਾਪੂ 'ਤੇ ਸੀ। 10ਮੈਂ ਪ੍ਰਭੂ ਦੇ ਦਿਨ ਆਤਮਾ ਵਿੱਚ ਸੀ ਅਤੇ ਆਪਣੇ ਪਿੱਛੇ ਤੁਰ੍ਹੀ ਵਰਗੀ ਇੱਕ ਉੱਚੀ ਅਵਾਜ਼ ਨੂੰ ਇਹ ਕਹਿੰਦੇ ਸੁਣਿਆ, 11“ਜੋ ਕੁਝ#1:11 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਮੈਂ ਹੀ ਅਲਫਾ ਅਤੇ ਓਮੇਗਾ, ਆਦ ਅਤੇ ਅੰਤ ਹਾਂ। ਜੋ ਕੁਝ” ਲਿਖਿਆ ਹੈ।ਤੂੰ ਵੇਖਦਾ ਹੈਂ ਉਸ ਨੂੰ ਇੱਕ ਪੁਸਤਕ ਵਿੱਚ ਲਿਖ ਅਤੇ ਸੱਤਾਂ ਕਲੀਸਿਆਵਾਂ ਅਰਥਾਤ ਅਫ਼ਸੁਸ, ਸਮੁਰਨੇ, ਪਰਗਮੁਮ, ਥੂਆਤੀਰੇ, ਸਾਰਦੀਸ, ਫ਼ਿਲਦਲਫ਼ੀਏ ਅਤੇ ਲਾਉਦਿਕੀਏ ਨੂੰ ਭੇਜ।”
12ਤਦ ਮੈਂ ਉਸ ਅਵਾਜ਼ ਨੂੰ ਵੇਖਣ ਲਈ ਪਿੱਛੇ ਮੁੜਿਆ ਜਿਹੜੀ ਮੇਰੇ ਨਾਲ ਬੋਲਦੀ ਸੀ ਅਤੇ ਜਦੋਂ ਮੁੜਿਆ ਤਾਂ ਮੈਨੂੰ ਸੋਨੇ ਦੇ ਸੱਤ ਸ਼ਮਾਦਾਨ ਵਿਖਾਈ ਦਿੱਤੇ 13ਅਤੇ ਉਨ੍ਹਾਂ#1:13 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਸੱਤਾਂ” ਲਿਖਿਆ ਹੈ। ਸ਼ਮਾਦਾਨਾਂ ਵਿਚਕਾਰ ਮਨੁੱਖ ਦੇ ਪੁੱਤਰ ਜਿਹਾ ਕੋਈ ਸੀ ਜਿਸ ਨੇ ਪੈਰਾਂ ਤੱਕ ਲੰਮਾ ਚੋਗਾ ਪਹਿਨਿਆ ਹੋਇਆ ਸੀ ਅਤੇ ਛਾਤੀ ਦੁਆਲੇ ਸੋਨੇ ਦੀ ਪੇਟੀ ਬੰਨ੍ਹੀ ਹੋਈ ਸੀ। 14ਉਸ ਦਾ ਸਿਰ ਅਤੇ ਵਾਲ ਉੱਨ ਵਾਂਗ ਚਿੱਟੇ ਅਤੇ ਬਰਫ਼ ਵਾਂਗ ਸਫ਼ੇਦ ਸਨ ਅਤੇ ਉਸ ਦੀਆਂ ਅੱਖਾਂ ਅੱਗ ਦੀ ਲਾਟ ਜਿਹੀਆਂ ਸਨ; 15ਉਸ ਦੇ ਪੈਰ ਭੱਠੀ ਵਿੱਚ ਤਾਏ ਹੋਏ ਪਿੱਤਲ ਵਾਂਗ ਚਮਕ ਰਹੇ ਸਨ ਅਤੇ ਉਸ ਦੀ ਅਵਾਜ਼ ਬਹੁਤੇ ਪਾਣੀਆਂ ਦੇ ਸ਼ੋਰ ਜਿਹੀ ਸੀ; 16ਉਸ ਦੇ ਸੱਜੇ ਹੱਥ ਵਿੱਚ ਸੱਤ ਤਾਰੇ ਸਨ ਅਤੇ ਉਸ ਦੇ ਮੂੰਹ ਵਿੱਚੋਂ ਇੱਕ ਤਿੱਖੀ ਦੋ ਧਾਰੀ ਤਲਵਾਰ ਨਿੱਕਲ ਰਹੀ ਸੀ; ਉਸ ਦਾ ਚਿਹਰਾ ਪੂਰੇ ਤਾਪ ਨਾਲ ਦਹਿਕਦੇ ਹੋਏ ਸੂਰਜ ਵਰਗਾ ਸੀ।
17ਜਦੋਂ ਮੈਂ ਉਸ ਨੂੰ ਵੇਖਿਆ ਤਾਂ ਇੱਕ ਮੁਰਦੇ ਵਾਂਗ ਉਸ ਦੇ ਪੈਰਾਂ 'ਤੇ ਡਿੱਗ ਪਿਆ। ਤਦ ਉਸ ਨੇ ਆਪਣਾ ਸੱਜਾ ਹੱਥ ਮੇਰੇ ਉੱਤੇ ਰੱਖ ਕੇ ਕਿਹਾ,“ਨਾ ਡਰ! ਮੈਂ ਹੀ ਪਹਿਲਾ ਅਤੇ ਆਖਰੀ 18ਅਤੇ ਜੀਉਂਦਾ ਹਾਂ। ਮੈਂ ਮਰ ਗਿਆ ਸੀ ਅਤੇ ਵੇਖ, ਮੈਂ ਯੁਗੋ-ਯੁਗ ਜੀਉਂਦਾ ਹਾਂ#1:18 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਆਮੀਨ” ਲਿਖਿਆ ਹੈ।; ਮੌਤ ਅਤੇ ਪਤਾਲ ਦੀਆਂ ਕੁੰਜੀਆਂ ਮੇਰੇ ਕੋਲ ਹਨ। 19ਇਸ ਲਈ ਜੋ ਕੁਝ ਤੂੰ ਵੇਖਿਆ ਅਤੇ ਜੋ ਹੈ ਅਤੇ ਜੋ ਇਸ ਤੋਂ ਬਾਅਦ ਹੋਣ ਵਾਲਾ ਹੈ, ਉਹ ਲਿਖ ਲੈ। 20ਉਨ੍ਹਾਂ ਸੱਤਾਂ ਤਾਰਿਆਂ ਦਾ ਭੇਤ ਜੋ ਤੂੰ ਮੇਰੇ ਹੱਥ ਵਿੱਚ ਵੇਖੇ ਅਤੇ ਉਨ੍ਹਾਂ ਸੋਨੇ ਦੇ ਸੱਤਾਂ ਸ਼ਮਾਦਾਨਾਂ ਦਾ ਭੇਤ ਇਹ ਹੈ: ਸੱਤ ਤਾਰੇ ਸੱਤਾਂ ਕਲੀਸਿਆਵਾਂ ਦੇ ਦੂਤ ਹਨ ਅਤੇ ਸੱਤ ਸ਼ਮਾਦਾਨ ਸੱਤ ਕਲੀਸਿਆਵਾਂ ਹਨ।
Právě zvoleno:
ਪਰਕਾਸ਼ 1: PSB
Zvýraznění
Kopírovat
Porovnat
Sdílet
Chceš mít své zvýrazněné verše uložené na všech zařízeních? Zaregistruj se nebo se přihlas
PUNJABI STANDARD BIBLE©
Copyright © 2023 by Global Bible Initiative