Logo aplikace Bible
Ikona vyhledávání

3 ਯੂਹੰਨਾ 1

1
ਸਲਾਮ
1ਮੈਂ ਜੋ ਬਜ਼ੁਰਗ#1:1 ਅਰਥਾਤ ਆਗੂ ਹਾਂ, ਮੇਰੇ ਵੱਲੋਂ ਮੇਰੇ ਪਿਆਰੇ ਗਾਯੁਸ ਨੂੰ ਜਿਸ ਨਾਲ ਮੈਂ ਸੱਚਾ ਪ੍ਰੇਮ ਰੱਖਦਾ ਹਾਂ;
2ਹੇ ਪਿਆਰੇ, ਮੇਰੀ ਪ੍ਰਾਰਥਨਾ ਹੈ ਕਿ ਜਿਵੇਂ ਤੇਰੀ ਆਤਮਾ ਉੱਨਤੀ ਕਰ ਰਹੀ ਹੈ, ਤੂੰ ਵੀ ਸਭਨਾਂ ਗੱਲਾਂ ਵਿੱਚ ਉੱਨਤੀ ਕਰੇਂ ਅਤੇ ਤੰਦਰੁਸਤ ਰਹੇਂ। 3ਕਿਉਂਕਿ ਜਦੋਂ ਕੁਝ ਭਾਈਆਂ ਨੇ ਆ ਕੇ ਤੇਰੇ ਸਚਾਈ 'ਤੇ ਚੱਲਣ ਬਾਰੇ ਗਵਾਹੀ ਦਿੱਤੀ ਕਿ ਕਿਵੇਂ ਤੂੰ ਸੱਚ ਉੱਤੇ ਚੱਲਦਾ ਹੈਂ ਤਾਂ ਮੈਨੂੰ ਬਹੁਤ ਖੁਸ਼ੀ ਹੋਈ। 4ਮੇਰੇ ਲਈ ਇਸ ਤੋਂ ਵੱਡੇ ਅਨੰਦ ਦੀ ਹੋਰ ਕੋਈ ਗੱਲ ਨਹੀਂ ਜੋ ਮੈਂ ਇਹ ਸੁਣਾਂ ਕਿ ਮੇਰੇ ਬੱਚੇ ਸੱਚ ਉੱਤੇ ਚੱਲਦੇ ਹਨ।
ਗਾਯੁਸ ਦੀ ਸ਼ਲਾਘਾ
5ਪਿਆਰੇ, ਤੂੰ ਆਪਣੇ ਭਾਈਆਂ ਖਾਸ ਕਰਕੇ ਪਰਦੇਸੀ ਭਾਈਆਂ ਲਈ ਜੋ ਕੁਝ ਕਰਦਾ ਹੈਂ, ਉਹ ਵਿਸ਼ਵਾਸਯੋਗਤਾ ਨਾਲ ਕਰਦਾ ਹੈ। 6ਉਨ੍ਹਾਂ ਨੇ ਕਲੀਸਿਯਾ ਦੇ ਸਾਹਮਣੇ ਤੇਰੇ ਪ੍ਰੇਮ ਦੀ ਗਵਾਹੀ ਦਿੱਤੀ ਹੈ ਅਤੇ ਚੰਗਾ ਹੋਵੇਗਾ ਜੇ ਤੂੰ ਉਨ੍ਹਾਂ ਨੂੰ ਇਸ ਤਰ੍ਹਾਂ ਵਿਦਾ ਕਰੇਂ ਜਿਵੇਂ ਪਰਮੇਸ਼ਰ ਦੇ ਲੋਕਾਂ ਨੂੰ ਯੋਗ ਹੈ; 7ਕਿਉਂਕਿ ਉਹ ਪ੍ਰਭੂ ਦੇ ਨਾਮ ਦੀ ਖਾਤਰ ਨਿੱਕਲੇ ਹਨ ਅਤੇ ਪਰਾਈਆਂ ਕੌਮਾਂ ਕੋਲੋਂ ਕੁਝ ਨਹੀਂ ਲੈਂਦੇ। 8ਇਸ ਲਈ ਸਾਨੂੰ ਅਜਿਹਿਆਂ ਦੀ ਆਓ-ਭਗਤ ਕਰਨੀ ਚਾਹੀਦੀ ਹੈ ਤਾਂਕਿ ਅਸੀਂ ਸੱਚ ਦੇ ਸਹਿਕਰਮੀ ਹੋਈਏ।
ਦਿਯੁਤ੍ਰਿਫੇਸ ਅਤੇ ਦੇਮੇਤ੍ਰਿਯੁਸ
9ਮੈਂ ਕਲੀਸਿਯਾ ਨੂੰ ਕੁਝ ਲਿਖਿਆ ਸੀ, ਪਰ ਦਿਯੁਤ੍ਰਿਫੇਸ ਜਿਹੜਾ ਉਨ੍ਹਾਂ ਵਿਚਕਾਰ ਵੱਡਾ ਬਣਨਾ ਚਾਹੁੰਦਾ ਹੈ, ਸਾਨੂੰ ਗ੍ਰਹਿਣ ਨਹੀਂ ਕਰਦਾ। 10ਇਸ ਲਈ ਜਦੋਂ ਮੈਂ ਆਵਾਂਗਾ ਤਾਂ ਉਸ ਦੇ ਕੰਮਾਂ ਨੂੰ ਜੋ ਉਹ ਕਰ ਰਿਹਾ ਹੈ, ਚੇਤੇ ਕਰਾਂਗਾ; ਉਹ ਸਾਡੇ ਬਾਰੇ ਗਲਤ ਬੋਲਦਾ ਹੈ ਅਤੇ ਐਨੇ ਤੋਂ ਹੀ ਸੰਤੁਸ਼ਟ ਨਹੀਂ ਹੈ, ਸਗੋਂ ਉਹ ਆਪ ਵੀ ਭਾਈਆਂ ਨੂੰ ਗ੍ਰਹਿਣ ਨਹੀਂ ਕਰਦਾ ਅਤੇ ਜਿਹੜੇ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਵੀ ਮਨ੍ਹਾ ਕਰਦਾ ਹੈ ਤੇ ਕਲੀਸਿਯਾ ਵਿੱਚੋਂ ਕੱਢ ਦਿੰਦਾ ਹੈ।
11ਪਿਆਰੇ, ਬੁਰਾਈ ਦੀ ਨਹੀਂ, ਸਗੋਂ ਭਲਾਈ ਦੀ ਰੀਸ ਕਰ। ਭਲਾ ਕਰਨ ਵਾਲਾ ਪਰਮੇਸ਼ਰ ਤੋਂ ਹੈ, ਪਰ ਜਿਹੜਾ ਬੁਰਾ ਕਰਦਾ ਹੈ ਉਸ ਨੇ ਪਰਮੇਸ਼ਰ ਨੂੰ ਨਹੀਂ ਵੇਖਿਆ। 12ਦੇਮੇਤ੍ਰਿਯੁਸ ਦੇ ਵਿਖੇ ਸਭ ਨੇ, ਸਗੋਂ ਸੱਚ ਨੇ ਆਪ ਗਵਾਹੀ ਦਿੱਤੀ ਹੈ; ਅਸੀਂ ਵੀ ਗਵਾਹੀ ਦਿੰਦੇ ਹਾਂ ਅਤੇ ਤੂੰ ਜਾਣਦਾ ਹੈਂ ਕਿ ਸਾਡੀ ਗਵਾਹੀ ਸੱਚੀ ਹੈ।
ਆਖਰੀ ਸਲਾਮ
13ਮੈਂ ਤੈਨੂੰ ਬਹੁਤ ਕੁਝ ਲਿਖਣਾ ਸੀ, ਪਰ ਸਿਆਹੀ ਅਤੇ ਕਲਮ ਨਾਲ ਨਹੀਂ ਲਿਖਣਾ ਚਾਹੁੰਦਾ। 14ਮੈਂ ਤੈਨੂੰ ਛੇਤੀ ਮਿਲਣ ਦੀ ਆਸ ਕਰਦਾ ਹਾਂ, ਤਦ ਅਸੀਂ ਆਹਮੋ-ਸਾਹਮਣੇ ਗੱਲਬਾਤ ਕਰਾਂਗੇ। 15ਤੈਨੂੰ ਸ਼ਾਂਤੀ ਮਿਲੇ। ਸਾਡੇ ਮਿੱਤਰ ਤੈਨੂੰ ਸਲਾਮ ਕਹਿੰਦੇ ਹਨ। ਆਪਣੇ ਸਾਰੇ ਮਿੱਤਰਾਂ ਨੂੰ ਨਾਮ ਲੈ ਕੇ ਸਲਾਮ ਕਹੀਂ।

Zvýraznění

Kopírovat

Porovnat

Sdílet

None

Chceš mít své zvýrazněné verše uložené na všech zařízeních? Zaregistruj se nebo se přihlas