Logo aplikace Bible
Ikona vyhledávání

2 ਯੂਹੰਨਾ 1

1
ਸਲਾਮ
1ਮੈਂ ਜੋ ਬਜ਼ੁਰਗ#1:1 ਅਰਥਾਤ ਆਗੂ ਹਾਂ, ਮੇਰੇ ਵੱਲੋਂ ਉਸ ਚੁਣੀ ਹੋਈ ਸੁਆਣੀ ਨੂੰ ਅਤੇ ਉਸ ਦੇ ਬੱਚਿਆਂ ਨੂੰ ਜਿਨ੍ਹਾਂ ਨਾਲ ਮੈਂ ਸੱਚਾ ਪ੍ਰੇਮ ਕਰਦਾ ਹਾਂ, ਨਾ ਕੇਵਲ ਮੈਂ ਸਗੋਂ ਉਹ ਸਾਰੇ ਵੀ ਜਿਨ੍ਹਾਂ ਸੱਚ ਨੂੰ ਜਾਣ ਲਿਆ ਹੈ; 2ਕਿਉਂਕਿ ਉਹ ਸੱਚ ਸਾਡੇ ਅੰਦਰ ਬਣਿਆ ਰਹਿੰਦਾ ਹੈ ਅਤੇ ਸਦਾ ਸਾਡੇ ਨਾਲ ਰਹੇਗਾ। 3ਪਰਮੇਸ਼ਰ ਪਿਤਾ ਦੀ ਵੱਲੋਂ ਅਤੇ ਉਸ#1:3 ਮੂਲ ਸ਼ਬਦ ਅਰਥ: ਪਿਤਾ ਦੇ ਪੁੱਤਰ ਯਿਸੂ ਮਸੀਹ ਦੀ ਵੱਲੋਂ ਕਿਰਪਾ, ਦਇਆ ਅਤੇ ਸ਼ਾਂਤੀ ਸਾਡੇ ਨਾਲ ਸਚਾਈ ਅਤੇ ਪ੍ਰੇਮ ਸਹਿਤ ਬਣੀ ਰਹੇਗੀ।
ਸੱਚ ਅਤੇ ਭਰਮ
4ਜਦੋਂ ਮੈਂ ਤੁਹਾਡੇ ਬੱਚਿਆਂ ਵਿੱਚੋਂ ਕੁਝ ਨੂੰ ਉਸ ਹੁਕਮ ਦੇ ਅਨੁਸਾਰ ਜੋ ਅਸੀਂ ਪਿਤਾ ਤੋਂ ਪਾਇਆ, ਸੱਚ ਉੱਤੇ ਚੱਲਦੇ ਹੋਏ ਵੇਖਿਆ ਤਾਂ ਮੈਂ ਬਹੁਤ ਖੁਸ਼ ਹੋਇਆ। 5ਇਸ ਲਈ ਹੁਣ ਹੇ ਸੁਆਣੀ, ਮੈਂ ਤੈਨੂੰ ਬੇਨਤੀ ਕਰਦਾ ਹਾਂ ਕਿ ਅਸੀਂ ਸਭ ਆਪਸ ਵਿੱਚ ਪ੍ਰੇਮ ਰੱਖੀਏ; ਮੈਂ ਤੈਨੂੰ ਕੋਈ ਨਵਾਂ ਹੁਕਮ ਨਹੀਂ ਲਿਖ ਰਿਹਾ, ਬਲਕਿ ਉਹੀ ਜੋ ਸਾਨੂੰ ਅਰੰਭ ਤੋਂ ਮਿਲਿਆ। 6ਪ੍ਰੇਮ ਇਹ ਹੈ ਕਿ ਅਸੀਂ ਉਸ ਦੇ ਹੁਕਮਾਂ ਅਨੁਸਾਰ ਚੱਲੀਏ; ਉਹ ਹੁਕਮ ਜਿਵੇਂ ਕਿ ਤੁਸੀਂ ਅਰੰਭ ਤੋਂ ਸੁਣਿਆ ਇਹ ਹੈ ਕਿ ਤੁਸੀਂ ਪ੍ਰੇਮ ਵਿੱਚ ਚੱਲੋ। 7ਕਿਉਂਕਿ ਬਹੁਤ ਸਾਰੇ ਭਰਮਾਉਣ ਵਾਲੇ ਸੰਸਾਰ ਵਿੱਚ ਉੱਠ ਖੜ੍ਹੇ ਹੋਏ ਹਨ ਜਿਹੜੇ ਨਹੀਂ ਮੰਨਦੇ ਕਿ ਯਿਸੂ ਮਸੀਹ ਦੇਹਧਾਰੀ ਹੋ ਕੇ ਆਇਆ; ਅਜਿਹਾ ਵਿਅਕਤੀ ਹੀ ਭਰਮਾਉਣ ਵਾਲਾ ਅਤੇ ਮਸੀਹ-ਵਿਰੋਧੀ ਹੈ। 8ਆਪਣੇ ਵਿਖੇ ਸਚੇਤ ਰਹੋ, ਕਿਤੇ ਅਜਿਹਾ ਨਾ ਹੋਵੇ ਕਿ#1:8 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਅਸੀਂ ਉਨ੍ਹਾਂ ਨੂੰ ਗੁਆ ਨਾ ਦੇਈਏ ਜਿਨ੍ਹਾਂ ਦੇ ਲਈ ਅਸੀਂ ਮਿਹਨਤ ਕੀਤੀ, ਬਲਕਿ ਪੂਰਾ ਪ੍ਰਤਿਫਲ ਪਾਈਏ।” ਲਿਖਿਆ ਹੈ। ਤੁਸੀਂ ਉਹ ਗੁਆ ਬੈਠੋ ਜਿਸ ਦੇ ਲਈ ਅਸੀਂ ਮਿਹਨਤ ਕੀਤੀ ਸਗੋਂ ਤੁਸੀਂ ਪੂਰਾ ਪ੍ਰਤਿਫਲ ਪ੍ਰਾਪਤ ਕਰੋ। 9ਹਰੇਕ ਜਿਹੜਾ ਮਸੀਹ ਦੀ ਸਿੱਖਿਆ ਵਿੱਚ ਬਣਿਆ ਨਹੀਂ ਰਹਿੰਦਾ, ਸਗੋਂ ਇਸ ਤੋਂ ਅੱਗੇ ਨਿੱਕਲ ਜਾਂਦਾ ਹੈ#1:9 ਅਰਥਾਤ ਦੂਰ ਚਲਾ ਜਾਂਦਾ ਹੈ ਉਸ ਕੋਲ ਪਰਮੇਸ਼ਰ ਨਹੀਂ ਹੈ। ਪਰ ਜਿਹੜਾ ਉਸ ਸਿੱਖਿਆ ਵਿੱਚ ਬਣਿਆ ਰਹਿੰਦਾ ਹੈ ਉਸ ਕੋਲ ਪਿਤਾ ਅਤੇ ਪੁੱਤਰ ਦੋਵੇਂ ਹਨ। 10ਜੇ ਕੋਈ ਤੁਹਾਡੇ ਕੋਲ ਆਉਂਦਾ ਹੈ ਅਤੇ ਇਹ ਸਿੱਖਿਆ ਨਹੀਂ ਦਿੰਦਾ ਤਾਂ ਉਸ ਨੂੰ ਆਪਣੇ ਘਰ ਵਿੱਚ ਸਵੀਕਾਰ ਨਾ ਕਰੋ ਅਤੇ ਨਾ ਉਸ ਨੂੰ ਸਲਾਮ ਕਹੋ। 11ਕਿਉਂਕਿ ਜਿਹੜਾ ਉਸ ਨੂੰ ਜੀ ਆਇਆਂ ਕਹਿੰਦਾ ਹੈ ਉਹ ਉਸ ਦੇ ਬੁਰੇ ਕੰਮਾਂ ਦਾ ਸਾਂਝੀ ਬਣਦਾ ਹੈ।
ਆਖਰੀ ਸਲਾਮ
12ਹਾਲਾਂਕਿ ਤੁਹਾਨੂੰ ਲਿਖਣ ਲਈ ਮੇਰੇ ਕੋਲ ਬਹੁਤ ਗੱਲਾਂ ਹਨ, ਪਰ ਮੈਂ ਕਾਗਜ਼ ਅਤੇ ਸਿਆਹੀ ਨਾਲ ਨਹੀਂ ਲਿਖਣਾ ਚਾਹੁੰਦਾ; ਸਗੋਂ ਮੈਨੂੰ ਆਸ ਹੈ ਕਿ ਮੈਂ ਤੁਹਾਡੇ ਕੋਲ ਆ ਕੇ ਆਹਮੋ-ਸਾਹਮਣੇ ਗੱਲਬਾਤ ਕਰਾਂਗਾ ਤਾਂਕਿ ਸਾਡਾ ਅਨੰਦ ਪੂਰਾ ਹੋ ਜਾਵੇ। 13ਤੇਰੀ ਚੁਣੀ ਹੋਈ ਭੈਣ ਦੇ ਬੱਚੇ ਤੈਨੂੰ ਸਲਾਮ ਕਹਿੰਦੇ ਹਨ।

Zvýraznění

Kopírovat

Porovnat

Sdílet

None

Chceš mít své zvýrazněné verše uložené na všech zařízeních? Zaregistruj se nebo se přihlas