1 ਥੱਸਲੁਨੀਕੀਆਂ 3
3
ਤਿਮੋਥਿਉਸ ਦਾ ਭੇਜਿਆ ਜਾਣਾ
1ਇਸ ਲਈ ਜਦੋਂ ਸਾਡੇ ਤੋਂ ਹੋਰ ਸਹਿਣ ਨਾ ਹੋਇਆ ਤਾਂ ਅਸੀਂ ਅਥੇਨੇ ਵਿੱਚ ਰਹਿ ਜਾਣਾ ਹੀ ਚੰਗਾ ਸਮਝਿਆ 2ਅਤੇ ਤਿਮੋਥਿਉਸ ਨੂੰ ਭੇਜ ਦਿੱਤਾ ਜੋ ਸਾਡਾ ਭਾਈ ਅਤੇ ਪਰਮੇਸ਼ਰ ਦਾ ਸੇਵਕ ਤੇ ਮਸੀਹ ਦੀ ਖੁਸ਼ਖ਼ਬਰੀ ਵਿੱਚ ਸਾਡਾ ਸਹਿਕਰਮੀ ਹੈ ਕਿ ਉਹ ਤੁਹਾਨੂੰ ਤੁਹਾਡੇ ਵਿਸ਼ਵਾਸ ਵਿੱਚ ਦ੍ਰਿੜ੍ਹ ਅਤੇ ਉਤਸ਼ਾਹਿਤ ਕਰੇ, 3ਤਾਂਕਿ ਕੋਈ ਵੀ ਇਨ੍ਹਾਂ ਕਸ਼ਟਾਂ ਕਰਕੇ ਡੋਲ ਨਾ ਜਾਵੇ। ਤੁਸੀਂ ਆਪ ਜਾਣਦੇ ਹੋ ਕਿ ਅਸੀਂ ਇਸੇ ਲਈ ਠਹਿਰਾਏ ਗਏ ਹਾਂ, 4ਕਿਉਂਕਿ ਜਦੋਂ ਅਸੀਂ ਤੁਹਾਡੇ ਨਾਲ ਸੀ ਤਾਂ ਅਸੀਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਸਾਡੇ ਉੱਤੇ ਕਸ਼ਟ ਆਉਣ ਵਾਲੇ ਹਨ ਅਤੇ ਤੁਸੀਂ ਜਾਣਦੇ ਹੋ ਕਿ ਇਸੇ ਤਰ੍ਹਾਂ ਹੋਇਆ ਵੀ। 5ਇਸ ਲਈ ਜਦੋਂ ਮੇਰੇ ਕੋਲੋਂ ਹੋਰ ਸਹਿਣ ਨਾ ਹੋਇਆ ਤਾਂ ਮੈਂ ਤੁਹਾਡੇ ਵਿਸ਼ਵਾਸ ਬਾਰੇ ਜਾਣਨ ਲਈ ਤਿਮੋਥਿਉਸ ਨੂੰ ਤੁਹਾਡੇ ਕੋਲ ਭੇਜਿਆ ਤਾਂਕਿ ਅਜਿਹਾ ਨਾ ਹੋਵੇ ਕਿ ਪਰਤਾਉਣ ਵਾਲੇ ਨੇ ਤੁਹਾਨੂੰ ਪਰਤਾਇਆ ਹੋਵੇ ਅਤੇ ਸਾਡੀ ਮਿਹਨਤ ਵਿਅਰਥ ਗਈ ਹੋਵੇ।
ਤਿਮੋਥਿਉਸ ਰਾਹੀਂ ਉਤਸ਼ਾਹਿਤ ਹੋਣਾ
6ਪਰ ਹੁਣ ਤਿਮੋਥਿਉਸ ਸਾਡੇ ਕੋਲ ਆ ਗਿਆ ਹੈ ਅਤੇ ਉਸ ਨੇ ਸਾਨੂੰ ਤੁਹਾਡੇ ਵਿਸ਼ਵਾਸ ਅਤੇ ਪ੍ਰੇਮ ਬਾਰੇ ਚੰਗੀ ਖ਼ਬਰ ਦਿੱਤੀ ਹੈ ਅਤੇ ਇਹ ਵੀ ਕਿ ਤੁਸੀਂ ਹਮੇਸ਼ਾ ਸਾਨੂੰ ਪ੍ਰੇਮ ਨਾਲ ਯਾਦ ਕਰਦੇ ਹੋ ਅਤੇ ਸਾਨੂੰ ਮਿਲਣ ਦੀ ਤਾਂਘ ਰੱਖਦੇ ਹੋ ਜਿਵੇਂ ਅਸੀਂ ਤੁਹਾਨੂੰ ਮਿਲਣ ਦੀ। 7ਇਸ ਲਈ ਹੇ ਭਾਈਓ, ਤੁਹਾਡੇ ਵਿਸ਼ਵਾਸ ਦੇ ਦੁਆਰਾ ਅਸੀਂ ਆਪਣੇ ਸਾਰੇ ਕਸ਼ਟ ਅਤੇ ਦੁੱਖ ਵਿੱਚ ਤੁਹਾਡੇ ਵਿਖੇ ਦਿਲਾਸਾ ਪਾਇਆ। 8ਕਿਉਂਕਿ ਹੁਣ ਅਸੀਂ ਤਾਂ ਹੀ ਜੀਉਂਦੇ ਹਾਂ ਜੇ ਤੁਸੀਂ ਪ੍ਰਭੂ ਵਿੱਚ ਦ੍ਰਿੜ੍ਹ ਰਹਿੰਦੇ ਹੋ। 9ਅਸੀਂ ਉਸ ਸਾਰੇ ਅਨੰਦ ਦੇ ਬਦਲੇ ਕਿਸ ਤਰ੍ਹਾਂ ਪਰਮੇਸ਼ਰ ਦਾ ਧੰਨਵਾਦ ਕਰੀਏ ਜੋ ਤੁਹਾਡੇ ਕਾਰਨ ਸਾਨੂੰ ਆਪਣੇ ਪਰਮੇਸ਼ਰ ਦੇ ਸਾਹਮਣੇ ਹੈ। 10ਅਸੀਂ ਰਾਤ-ਦਿਨ ਬਹੁਤ ਪ੍ਰਾਰਥਨਾ ਕਰਦੇ ਹਾਂ ਕਿ ਤੁਹਾਡਾ ਮੂੰਹ ਵੇਖ ਸਕੀਏ ਅਤੇ ਤੁਹਾਡੇ ਵਿਸ਼ਵਾਸ ਦੀਆਂ ਕਮੀਆਂ ਨੂੰ ਪੂਰਾ ਕਰ ਸਕੀਏ।
ਕਲੀਸਿਯਾ ਦੇ ਲਈ ਪ੍ਰਾਰਥਨਾ
11ਹੁਣ ਸਾਡਾ ਪਰਮੇਸ਼ਰ ਅਤੇ ਪਿਤਾ ਆਪ ਅਤੇ ਸਾਡਾ ਪ੍ਰਭੂ ਯਿਸੂ#3:11 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਮਸੀਹ” ਲਿਖਿਆ ਹੈ। ਸਾਡੇ ਲਈ ਰਾਹ ਕੱਢੇ ਕਿ ਅਸੀਂ ਤੁਹਾਡੇ ਕੋਲ ਆ ਸਕੀਏ। 12ਪ੍ਰਭੂ ਆਪ ਤੁਹਾਨੂੰ ਇੱਕ ਦੂਜੇ ਅਤੇ ਸਭਨਾਂ ਦੇ ਪ੍ਰਤੀ ਪ੍ਰੇਮ ਵਿੱਚ ਵਧਾਵੇ ਅਤੇ ਭਰਪੂਰ ਕਰੇ ਜਿਵੇਂ ਅਸੀਂ ਵੀ ਤੁਹਾਡੇ ਪ੍ਰਤੀ ਪ੍ਰੇਮ ਨਾਲ ਭਰੇ ਹੋਏ ਹਾਂ, 13ਤਾਂਕਿ ਜਦੋਂ ਸਾਡਾ ਪ੍ਰਭੂ ਯਿਸੂ#3:13 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਮਸੀਹ” ਲਿਖਿਆ ਹੈ। ਆਪਣੇ ਸਾਰੇ ਸੰਤਾਂ#3:13 ਅਰਥਾਤ ਪਵਿੱਤਰ ਲੋਕਾਂ ਸਮੇਤ ਆਵੇ ਤਾਂ ਉਹ ਤੁਹਾਡੇ ਮਨਾਂ ਨੂੰ ਸਾਡੇ ਪਰਮੇਸ਼ਰ ਅਤੇ ਪਿਤਾ ਦੇ ਸਾਹਮਣੇ ਪਵਿੱਤਰਤਾ ਵਿੱਚ ਨਿਰਦੋਸ਼ ਠਹਿਰਾਵੇ। ਆਮੀਨ।
Právě zvoleno:
1 ਥੱਸਲੁਨੀਕੀਆਂ 3: PSB
Zvýraznění
Kopírovat
Porovnat
Sdílet
Chceš mít své zvýrazněné verše uložené na všech zařízeních? Zaregistruj se nebo se přihlas
PUNJABI STANDARD BIBLE©
Copyright © 2023 by Global Bible Initiative