1 ਪਤਰਸ 1
1
ਸਲਾਮ
1ਪਤਰਸ ਵੱਲੋਂ ਜੋ ਕਿ ਮਸੀਹ ਯਿਸੂ ਦਾ ਰਸੂਲ ਹਾਂ, ਉਨ੍ਹਾਂ ਪਰਦੇਸੀਆਂ ਨੂੰ ਜਿਹੜੇ ਪੰਤੁਸ, ਗਲਾਤਿਯਾ, ਕੱਪਦੋਕਿਯਾ, ਅਸਿਯਾ#1:1 ਏਸ਼ੀਆ ਦਾ ਪੱਛਮੀ ਹਿੱਸਾ ਅਤੇ ਬਿਥੁਨਿਯਾ ਵਿੱਚ ਖਿੰਡੇ ਹੋਏ ਹਨ 2ਅਤੇ ਪਿਤਾ ਪਰਮੇਸ਼ਰ ਦੇ ਅਗੇਤੇ ਗਿਆਨ ਦੇ ਅਨੁਸਾਰ ਚੁਣੇ ਗਏ ਅਤੇ ਮਸੀਹ ਯਿਸੂ ਦੀ ਆਗਿਆਕਾਰੀ ਲਈ ਅਤੇ ਉਸ ਦੇ ਲਹੂ ਦੇ ਛਿੜਕੇ ਜਾਣ ਲਈ ਆਤਮਾ ਦੁਆਰਾ ਪਵਿੱਤਰ ਕੀਤੇ ਗਏ ਹਨ: ਤੁਹਾਡੇ ਉੱਤੇ ਕਿਰਪਾ ਅਤੇ ਸ਼ਾਂਤੀ ਭਰਪੂਰੀ ਨਾਲ ਹੁੰਦੀ ਰਹੇ।
ਇੱਕ ਜੀਉਂਦੀ ਆਸ
3ਧੰਨ ਹੈ ਸਾਡੇ ਪ੍ਰਭੂ ਯਿਸੂ ਮਸੀਹ ਦਾ ਪਿਤਾ ਅਤੇ ਪਰਮੇਸ਼ਰ ਜਿਸ ਨੇ ਆਪਣੀ ਵੱਡੀ ਦਇਆ ਦੇ ਅਨੁਸਾਰ ਯਿਸੂ ਮਸੀਹ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਦੁਆਰਾ ਸਾਨੂੰ ਜੀਉਂਦੀ ਆਸ ਲਈ, 4ਅਰਥਾਤ ਉਸ ਮਿਰਾਸ ਲਈ ਨਵਾਂ ਜਨਮ ਦਿੱਤਾ ਹੈ ਜੋ ਅਵਿਨਾਸੀ, ਬੇਦਾਗ਼ ਅਤੇ ਅਲੋਪ ਨਾ ਹੋਣ ਵਾਲੀ ਹੈ ਅਤੇ ਤੁਹਾਡੇ ਲਈ ਸਵਰਗ ਵਿੱਚ ਰੱਖੀ ਹੋਈ ਹੈ 5ਜਿਹੜੇ ਪਰਮੇਸ਼ਰ ਦੀ ਸਮਰੱਥਾ ਨਾਲ ਵਿਸ਼ਵਾਸ ਦੁਆਰਾ ਅੰਤ ਸਮੇਂ ਵਿੱਚ ਪਰਗਟ ਹੋਣ ਵਾਲੀ ਮੁਕਤੀ ਦੇ ਲਈ ਸੁਰੱਖਿਅਤ ਰੱਖੇ ਜਾਂਦੇ ਹੋ। 6ਇਸੇ ਕਾਰਨ ਤੁਸੀਂ ਬਹੁਤ ਅਨੰਦ ਹੁੰਦੇ ਹੋ, ਭਾਵੇਂ ਕਿ ਤੁਹਾਨੂੰ ਥੋੜ੍ਹੇ ਸਮੇਂ ਲਈ ਵੱਖ-ਵੱਖ ਪ੍ਰਕਾਰ ਦੇ ਪਰਤਾਵਿਆਂ ਕਰਕੇ ਦੁਖੀ ਹੋਣਾ ਪੈਂਦਾ ਹੈ। 7ਇਹ ਇਸ ਲਈ ਹੈ ਕਿ ਤੁਹਾਡਾ ਪਰਖਿਆ ਹੋਇਆ ਵਿਸ਼ਵਾਸ ਜੋ ਅੱਗ ਵਿੱਚ ਤਾਏ ਹੋਏ ਨਾਸਵਾਨ ਸੋਨੇ ਨਾਲੋਂ ਵੀ ਵਡਮੁੱਲਾ ਹੈ, ਯਿਸੂ ਮਸੀਹ ਦੇ ਪਰਗਟ ਹੋਣ 'ਤੇ ਪ੍ਰਸ਼ੰਸਾ, ਮਹਿਮਾ ਅਤੇ ਆਦਰ ਦਾ ਕਾਰਨ ਠਹਿਰੇ। 8ਤੁਸੀਂ ਉਸ ਨੂੰ ਨਹੀਂ ਵੇਖਿਆ, ਫਿਰ ਵੀ ਉਸ ਨੂੰ ਪ੍ਰੇਮ ਕਰਦੇ ਹੋ; ਭਾਵੇਂ ਤੁਸੀਂ ਉਸ ਨੂੰ ਨਹੀਂ ਵੇਖਦੇ, ਤਾਂ ਵੀ ਉਸ ਉੱਤੇ ਵਿਸ਼ਵਾਸ ਕਰਦੇ ਹੋਏ ਅਜਿਹਾ ਵੱਡਾ ਅਨੰਦ ਕਰਦੇ ਹੋ ਜੋ ਵਰਣਨ ਤੋਂ ਬਾਹਰ ਅਤੇ ਮਹਿਮਾ ਨਾਲ ਭਰਪੂਰ ਹੈ 9ਅਤੇ ਆਪਣੇ ਵਿਸ਼ਵਾਸ ਦਾ ਪ੍ਰਤਿਫਲ ਅਰਥਾਤ ਆਪਣੇ ਪ੍ਰਾਣਾਂ ਦੀ ਮੁਕਤੀ ਪ੍ਰਾਪਤ ਕਰਦੇ ਹੋ।
10ਇਸੇ ਮੁਕਤੀ ਦੇ ਵਿਖੇ ਉਨ੍ਹਾਂ ਨਬੀਆਂ ਨੇ ਬਹੁਤ ਖੋਜ ਅਤੇ ਛਾਣ-ਬੀਣ ਕੀਤੀ ਜਿਨ੍ਹਾਂ ਨੇ ਉਸ ਕਿਰਪਾ ਬਾਰੇ ਜੋ ਤੁਹਾਡੇ ਉੱਤੇ ਹੋਣ ਵਾਲੀ ਸੀ, ਭਵਿੱਖਬਾਣੀ ਕੀਤੀ। 11ਉਹ ਇਹ ਜਾਂਚ ਕਰ ਰਹੇ ਸਨ ਕਿ ਮਸੀਹ ਦਾ ਆਤਮਾ ਜਿਹੜਾ ਉਨ੍ਹਾਂ ਵਿੱਚ ਹੈ ਅਤੇ ਮਸੀਹ ਦੇ ਦੁੱਖਾਂ ਅਤੇ ਉਨ੍ਹਾਂ ਤੋਂ ਬਾਅਦ ਆਉਣ ਵਾਲੀ ਮਹਿਮਾ ਦੀ ਅਗੇਤੀ ਗਵਾਹੀ ਦਿੰਦਾ ਹੈ, ਉਹ ਕਿਸ ਵਿਅਕਤੀ ਜਾਂ ਕਿਸ ਸਮੇਂ ਵੱਲ ਇਸ਼ਾਰਾ ਕਰ ਰਿਹਾ ਸੀ। 12ਉਨ੍ਹਾਂ ਨਬੀਆਂ ਉੱਤੇ ਇਹ ਪਰਗਟ ਕੀਤਾ ਗਿਆ ਕਿ ਇਨ੍ਹਾਂ ਗੱਲਾਂ ਵਿੱਚ ਉਹ ਆਪਣੀ ਨਹੀਂ, ਸਗੋਂ ਤੁਹਾਡੀ ਸੇਵਾ ਕਰ ਰਹੇ ਸਨ। ਇਹ ਗੱਲਾਂ ਹੁਣ ਤੁਹਾਨੂੰ ਉਨ੍ਹਾਂ ਨੇ ਦੱਸੀਆਂ ਜਿਨ੍ਹਾਂ ਨੇ ਸਵਰਗ ਤੋਂ ਭੇਜੇ ਗਏ ਪਵਿੱਤਰ ਆਤਮਾ ਰਾਹੀਂ ਤੁਹਾਨੂੰ ਖੁਸ਼ਖ਼ਬਰੀ ਸੁਣਾਈ; ਇਨ੍ਹਾਂ ਗੱਲਾਂ ਨੂੰ ਵੇਖਣ ਦੀ ਤਾਂਘ ਸਵਰਗਦੂਤ ਵੀ ਰੱਖਦੇ ਹਨ।
ਪਵਿੱਤਰਤਾ ਲਈ ਬੁਲਾਹਟ
13ਇਸ ਲਈ ਆਪਣੀ ਬੁੱਧ ਦਾ ਲੱਕ ਬੰਨ੍ਹ ਕੇ ਸੰਜਮੀ ਬਣੇ ਰਹੋ ਅਤੇ ਪੂਰੀ ਤਰ੍ਹਾਂ ਉਸ ਕਿਰਪਾ ਦੀ ਆਸ ਰੱਖੋ ਜੋ ਯਿਸੂ ਮਸੀਹ ਦੇ ਪਰਗਟ ਹੋਣ 'ਤੇ ਤੁਹਾਨੂੰ ਮਿਲਣ ਵਾਲੀ ਹੈ। 14ਆਗਿਆਕਾਰੀ ਬੱਚਿਆਂ ਵਾਂਗ, ਆਪਣੀ ਅਗਿਆਨਤਾ ਦੀਆਂ ਪੁਰਾਣੀਆਂ ਲਾਲਸਾਵਾਂ ਜਿਹੇ ਨਾ ਬਣੋ, 15ਪਰ ਜਿਵੇਂ ਤੁਹਾਡਾ ਬੁਲਾਉਣ ਵਾਲਾ ਪਵਿੱਤਰ ਹੈ, ਉਸੇ ਤਰ੍ਹਾਂ ਤੁਸੀਂ ਵੀ ਆਪਣੇ ਸਾਰੇ ਚਾਲ-ਚਲਣ ਵਿੱਚ ਪਵਿੱਤਰ ਬਣੋ; 16ਕਿਉਂਕਿ ਲਿਖਿਆ ਹੈ:“ਪਵਿੱਤਰ ਬਣੋ, ਕਿਉਂਕਿ ਮੈਂ ਪਵਿੱਤਰ ਹਾਂ।”#ਲੇਵੀਆਂ 11:44-45; 19:2; 20:7
17ਜੇ ਤੁਸੀਂ ਉਸ ਨੂੰ ਪਿਤਾ ਕਹਿ ਕੇ ਪੁਕਾਰਦੇ ਹੋ ਜਿਹੜਾ ਬਿਨਾਂ ਪੱਖਪਾਤ ਕੀਤੇ ਹਰੇਕ ਦੇ ਕੰਮਾਂ ਅਨੁਸਾਰ ਨਿਆਂ ਕਰਦਾ ਹੈ, ਤਾਂ ਤੁਸੀਂ ਧਰਤੀ ਉੱਤੇ ਆਪਣੇ ਪਰਵਾਸ ਦਾ ਸਮਾਂ ਭੈ ਨਾਲ ਬਤੀਤ ਕਰੋ। 18ਕਿਉਂਕਿ ਤੁਸੀਂ ਜਾਣਦੇ ਹੋ ਕਿ ਤੁਸੀਂ ਆਪਣੇ ਉਸ ਨਿਕੰਮੇ ਚਾਲ-ਚਲਣ ਤੋਂ ਜੋ ਤੁਹਾਡੇ ਪੁਰਖਿਆਂ ਤੋਂ ਤੁਹਾਨੂੰ ਪ੍ਰਾਪਤ ਹੋਇਆ, ਸੋਨੇ ਜਾਂ ਚਾਂਦੀ ਵਰਗੀਆਂ ਨਾਸਵਾਨ ਚੀਜ਼ਾਂ ਨਾਲ ਛੁਟਕਾਰਾ ਨਹੀਂ ਪਾਇਆ, 19ਬਲਕਿ ਇੱਕ ਨਿਰਦੋਸ਼ ਅਤੇ ਬੇਦਾਗ਼ ਲੇਲੇ ਅਰਥਾਤ ਮਸੀਹ ਦੇ ਵਡਮੁੱਲੇ ਲਹੂ ਨਾਲ ਪਾਇਆ। 20ਉਹ ਸੰਸਾਰ ਦੀ ਰਚਨਾ ਤੋਂ ਪਹਿਲਾਂ ਹੀ ਨਿਯੁਕਤ ਕੀਤਾ ਗਿਆ ਸੀ, ਪਰ ਤੁਹਾਡੇ ਲਈ ਅੰਤ ਦੇ ਸਮਿਆਂ ਵਿੱਚ ਪਰਗਟ ਹੋਇਆ। 21ਉਸੇ ਦੇ ਦੁਆਰਾ ਤੁਸੀਂ ਪਰਮੇਸ਼ਰ ਉੱਤੇ ਜਿਸ ਨੇ ਉਸ ਨੂੰ ਮੁਰਦਿਆਂ ਵਿੱਚੋਂ ਜਿਵਾਇਆ ਅਤੇ ਮਹਿਮਾ ਦਿੱਤੀ, ਵਿਸ਼ਵਾਸ ਕਰਦੇ ਹੋ ਤਾਂਕਿ ਤੁਹਾਡਾ ਵਿਸ਼ਵਾਸ ਅਤੇ ਆਸ ਪਰਮੇਸ਼ਰ ਉੱਤੇ ਹੋਵੇ।
22ਇਸ ਲਈ ਜਦੋਂ ਤੁਸੀਂ ਸੱਚ ਨੂੰ ਮੰਨ ਕੇ ਭਰੱਪਣ ਦੇ ਨਿਸ਼ਕਪਟ ਪ੍ਰੇਮ ਲਈ ਆਪਣੇ ਮਨਾਂ ਨੂੰ#1:22 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਆਤਮਾ ਦੇ ਦੁਆਰਾ” ਲਿਖਿਆ ਹੈ। ਸ਼ੁੱਧ ਕੀਤਾ ਹੈ ਤਾਂ ਸ਼ੁੱਧ ਮਨ ਤੋਂ ਇੱਕ ਦੂਜੇ ਨਾਲ ਦਿਲੋਂ ਪ੍ਰੇਮ ਕਰੋ। 23ਕਿਉਂਕਿ ਤੁਸੀਂ ਨਾਸਵਾਨ ਬੀਜ ਤੋਂ ਨਹੀਂ, ਸਗੋਂ ਅਵਿਨਾਸੀ ਬੀਜ ਤੋਂ ਅਰਥਾਤ ਪਰਮੇਸ਼ਰ ਦੇ#1:23 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਸਦਾ” ਲਿਖਿਆ ਹੈ। ਜੀਉਂਦੇ ਅਤੇ ਕਾਇਮ ਰਹਿਣ ਵਾਲੇ ਵਚਨ ਤੋਂ ਨਵਾਂ ਜਨਮ ਪ੍ਰਾਪਤ ਕੀਤਾ ਹੈ। 24ਕਿਉਂ ਜੋ
ਹਰੇਕ ਪ੍ਰਾਣੀ ਘਾਹ ਦੇ ਸਮਾਨ ਹੈ
ਅਤੇ ਉਸ ਦੀ ਸਾਰੀ ਸ਼ਾਨ ਘਾਹ ਦੇ ਫੁੱਲ ਵਰਗੀ ਹੈ;
ਘਾਹ ਸੁੱਕ ਜਾਂਦਾ ਹੈ
ਅਤੇ # 1:24 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਉਸ ਦਾ” ਲਿਖਿਆ ਹੈ। ਫੁੱਲ ਝੜ ਜਾਂਦਾ ਹੈ,
25 ਪਰ ਪ੍ਰਭੂ ਦਾ ਵਚਨ ਸਦਾ
ਕਾਇਮ ਰਹਿੰਦਾ ਹੈ। #
ਯਸਾਯਾਹ 40:6-8
ਇਹ ਵਚਨ ਹੀ ਉਹ ਖੁਸ਼ਖ਼ਬਰੀ ਹੈ ਜੋ ਤੁਹਾਨੂੰ ਸੁਣਾਈ ਗਈ।
Právě zvoleno:
1 ਪਤਰਸ 1: PSB
Zvýraznění
Kopírovat
Porovnat
Sdílet
Chceš mít své zvýrazněné verše uložené na všech zařízeních? Zaregistruj se nebo se přihlas
PUNJABI STANDARD BIBLE©
Copyright © 2023 by Global Bible Initiative