1 ਪਤਰਸ 2
2
ਜੀਉਂਦਾ ਪੱਥਰ ਅਤੇ ਪਵਿੱਤਰ ਪਰਜਾ
1ਇਸ ਲਈ ਸਾਰੀ ਬੁਰਾਈ, ਸਾਰਾ ਛਲ, ਪਖੰਡ, ਈਰਖਾ ਅਤੇ ਹਰ ਪ੍ਰਕਾਰ ਦੀ ਨਿੰਦਾ ਨੂੰ ਤਿਆਗ ਕੇ 2ਨਵਜਨਮੇ ਬੱਚਿਆਂ ਵਾਂਗ ਸ਼ੁੱਧ ਆਤਮਕ ਦੁੱਧ ਦੀ ਲਾਲਸਾ ਕਰੋ ਤਾਂਕਿ ਇਸ ਦੇ ਦੁਆਰਾ ਤੁਸੀਂ ਮੁਕਤੀ ਵਿੱਚ ਵਧਦੇ ਜਾਓ, 3ਕਿਉਂਕਿ ਤੁਸੀਂ ਚੱਖ ਕੇ ਵੇਖ ਲਿਆ ਹੈ ਕਿ ਪ੍ਰਭੂ ਭਲਾ ਹੈ।
4ਤੁਸੀਂ ਉਸ ਜੀਉਂਦੇ ਪੱਥਰ ਕੋਲ ਆਏ ਹੋ ਜੋ ਮਨੁੱਖਾਂ ਵੱਲੋਂ ਰੱਦਿਆ ਗਿਆ, ਪਰ ਪਰਮੇਸ਼ਰ ਲਈ ਉਸ ਦਾ ਚੁਣਿਆ ਹੋਇਆ ਬਹੁਮੁੱਲਾ ਪੱਥਰ ਹੈ। 5ਸੋ ਤੁਸੀਂ ਵੀ ਜੀਉਂਦੇ ਪੱਥਰਾਂ ਵਾਂਗ ਇੱਕ ਆਤਮਕ ਘਰ ਬਣਦੇ ਜਾ ਰਹੇ ਹੋ ਤਾਂਕਿ ਯਾਜਕਾਂ ਦੀ ਪਵਿੱਤਰ ਮੰਡਲੀ ਬਣ ਕੇ ਅਜਿਹੇ ਆਤਮਕ ਬਲੀਦਾਨ ਚੜ੍ਹਾਓ ਜੋ ਯਿਸੂ ਮਸੀਹ ਦੇ ਰਾਹੀਂ ਪਰਮੇਸ਼ਰ ਨੂੰ ਗ੍ਰਹਿਣਯੋਗ ਹੋਣ। 6ਕਿਉਂਕਿ ਲਿਖਤ ਵਿੱਚ ਲਿਖਿਆ ਹੋਇਆ ਹੈ:
ਵੇਖੋ, ਮੈਂ ਸੀਯੋਨ ਵਿੱਚ ਇੱਕ ਚੁਣਿਆ ਹੋਇਆ ਪੱਥਰ
ਅਰਥਾਤ ਕੋਨੇ ਦਾ ਬਹੁਮੁੱਲਾ ਪੱਥਰ ਰੱਖਦਾ ਹਾਂ;
ਜਿਹੜਾ ਉਸ ਉੱਤੇ ਵਿਸ਼ਵਾਸ ਕਰਦਾ ਹੈ
ਉਹ ਕਦੇ ਸ਼ਰਮਿੰਦਾ ਨਾ ਹੋਵੇਗਾ। #
ਯਸਾਯਾਹ 28:4
7ਸੋ ਉਹ ਤੁਹਾਡੇ ਲਈ ਜਿਹੜੇ ਉਸ ਉੱਤੇ ਵਿਸ਼ਵਾਸ ਕਰਦੇ ਹੋ, ਬਹੁਮੁੱਲਾ ਹੈ, ਪਰ ਜਿਹੜੇ ਵਿਸ਼ਵਾਸ ਨਹੀਂ ਕਰਦੇ#2:7 ਕੁਝ ਹਸਤਲੇਖਾਂ ਵਿੱਚ “ਜਿਹੜੇ ਵਿਸ਼ਵਾਸ ਨਹੀਂ ਕਰਦੇ” ਦੇ ਸਥਾਨ 'ਤੇ “ਜਿਹੜੇ ਆਗਿਆ ਨਹੀਂ ਮੰਨਦੇ” ਲਿਖਿਆ ਹੈ। ਉਨ੍ਹਾਂ ਲਈ:
ਜਿਸ ਪੱਥਰ ਨੂੰ ਰਾਜ ਮਿਸਤਰੀਆਂ ਨੇ ਰੱਦਿਆ,
ਉਹੀ ਕੋਨੇ ਦਾ ਮੁੱਖ ਪੱਥਰ ਹੋ ਗਿਆ, #
ਜ਼ਬੂਰ 118:22
8 ਅਤੇ ਠੋਕਰ ਦਾ ਪੱਥਰ
ਅਤੇ ਠੇਡਾ ਖਾਣ ਦੀ ਚਟਾਨ ਬਣ ਗਿਆ। #
ਯਸਾਯਾਹ 8:14
ਉਹ ਠੋਕਰ ਖਾਂਦੇ ਹਨ ਕਿਉਂਕਿ ਉਹ ਵਚਨ ਦੀ ਅਣਆਗਿਆਕਾਰੀ ਕਰਦੇ ਹਨ ਅਤੇ ਇਸੇ ਲਈ ਉਹ ਠਹਿਰਾਏ ਵੀ ਗਏ ਸਨ। 9ਪਰ ਤੁਸੀਂ ਇੱਕ ਚੁਣਿਆ ਹੋਇਆ ਵੰਸ਼, ਯਾਜਕਾਂ ਦਾ ਸ਼ਾਹੀ ਸਮਾਜ, ਪਵਿੱਤਰ ਕੌਮ ਅਤੇ ਪਰਮੇਸ਼ਰ ਦੀ ਖਾਸ ਪਰਜਾ ਹੋ ਤਾਂਕਿ ਤੁਸੀਂ ਉਸ ਦੇ ਗੁਣਾਂ ਦਾ ਪ੍ਰਚਾਰ ਕਰੋ ਜਿਸ ਨੇ ਤੁਹਾਨੂੰ ਹਨੇਰੇ ਵਿੱਚੋਂ ਆਪਣੇ ਅਚਰਜ ਚਾਨਣ ਵਿੱਚ ਬੁਲਾਇਆ ਹੈ। 10ਇੱਕ ਸਮੇਂ ਤੁਸੀਂ ਪਰਜਾ ਨਹੀਂ ਸੀ, ਪਰ ਹੁਣ ਤੁਸੀਂ ਪਰਮੇਸ਼ਰ ਦੀ ਪਰਜਾ ਹੋ; ਪਹਿਲਾਂ ਤੁਹਾਡੇ ਉੱਤੇ ਦਇਆ ਨਹੀਂ ਹੋਈ ਸੀ, ਪਰ ਹੁਣ ਦਇਆ ਹੋਈ ਹੈ।
ਪਰਾਈਆਂ ਕੌਮਾਂ ਵਿਚਕਾਰ ਤੁਹਾਡਾ ਚਾਲ-ਚਲਣ
11ਹੇ ਪਿਆਰਿਓ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਆਪਣੇ ਆਪ ਨੂੰ ਪਰਦੇਸੀ ਅਤੇ ਮੁਸਾਫ਼ਰ ਸਮਝਦੇ ਹੋਏ ਉਨ੍ਹਾਂ ਸਰੀਰਕ ਕਾਮਨਾਵਾਂ ਤੋਂ ਦੂਰ ਰਹੋ ਜਿਹੜੀਆਂ ਆਤਮਾ ਨਾਲ ਯੁੱਧ ਕਰਦੀਆਂ ਹਨ। 12ਪਰਾਈਆਂ ਕੌਮਾਂ ਵਿਚਕਾਰ ਤੁਹਾਡਾ ਚਾਲ-ਚਲਣ ਚੰਗਾ ਹੋਵੇ ਤਾਂਕਿ ਜਿਹੜੇ ਤੁਹਾਨੂੰ ਬੁਰੇ ਕਹਿ ਕੇ ਤੁਹਾਡੇ ਵਿਰੁੱਧ ਬੋਲਦੇ ਹਨ ਉਹ ਤੁਹਾਡੇ ਚੰਗੇ ਕੰਮਾਂ ਨੂੰ ਵੇਖ ਕੇ ਆਮਦ ਦੇ ਦਿਨ#2:12 ਕਿਰਪਾ ਦੇ ਦਿਨ ਪਰਮੇਸ਼ਰ ਦੀ ਮਹਿਮਾ ਕਰਨ।
13ਪ੍ਰਭੂ ਦੇ ਕਾਰਨ ਹਰੇਕ ਮਨੁੱਖੀ ਅਧਿਕਾਰ ਦੇ ਅਧੀਨ ਰਹੋ, ਭਾਵੇਂ ਰਾਜੇ ਦੇ ਕਿਉਂਕਿ ਉਹ ਸਭ ਤੋਂ ਉੱਚੇ ਅਧਿਕਾਰ ਵਾਲਾ ਹੈ 14ਅਤੇ ਭਾਵੇਂ ਰਾਜਪਾਲਾਂ ਦੇ ਕਿਉਂਕਿ ਉਹ ਬੁਰਾਈ ਕਰਨ ਵਾਲਿਆਂ ਨੂੰ ਸਜ਼ਾ ਦੇਣ ਅਤੇ ਭਲਾਈ ਕਰਨ ਵਾਲਿਆਂ ਦੀ ਸ਼ਲਾਘਾ ਕਰਨ ਲਈ ਉਸੇ ਦੇ ਦੁਆਰਾ ਭੇਜੇ ਹੋਏ ਹਨ। 15ਕਿਉਂਕਿ ਪਰਮੇਸ਼ਰ ਦੀ ਇਹੋ ਇੱਛਾ ਹੈ ਕਿ ਤੁਸੀਂ ਭਲੇ ਕੰਮਾਂ ਦੁਆਰਾ ਮੂਰਖ ਲੋਕਾਂ ਦੀ ਅਗਿਆਨਤਾ ਦਾ ਮੂੰਹ ਬੰਦ ਕਰੋ। 16ਤੁਸੀਂ ਅਜ਼ਾਦ ਹੁੰਦੇ ਹੋਏ ਆਪਣੀ ਅਜ਼ਾਦੀ ਨੂੰ ਬੁਰਾਈ ਦਾ ਪਰਦਾ ਨਾ ਬਣਾਓ, ਸਗੋਂ ਪਰਮੇਸ਼ਰ ਦੇ ਦਾਸਾਂ ਵਾਲਾ ਜੀਵਨ ਗੁਜ਼ਾਰੋ। 17ਸਭ ਦਾ ਆਦਰ ਕਰੋ; ਭਾਈਆਂ ਨਾਲ ਪ੍ਰੇਮ ਰੱਖੋ; ਪਰਮੇਸ਼ਰ ਤੋਂ ਡਰੋ; ਰਾਜੇ ਦਾ ਆਦਰ ਕਰੋ।
ਮਾਲਕ ਅਤੇ ਦਾਸ
18ਦਾਸੋ#2:18 ਅਰਥਾਤ ਗੁਲਾਮ, ਪੂਰੇ ਡਰ ਨਾਲ ਆਪਣੇ ਮਾਲਕਾਂ ਦੇ ਅਧੀਨ ਰਹੋ; ਕੇਵਲ ਉਨ੍ਹਾਂ ਦੇ ਹੀ ਨਹੀਂ ਜਿਹੜੇ ਭਲੇ ਅਤੇ ਕੋਮਲ ਹਨ, ਬਲਕਿ ਉਨ੍ਹਾਂ ਦੇ ਵੀ ਜਿਹੜੇ ਕਠੋਰ ਹਨ। 19ਕਿਉਂਕਿ ਜੇ ਕੋਈ ਪਰਮੇਸ਼ਰ ਦੇ ਪ੍ਰਤੀ ਸਚੇਤ ਰਹਿ ਕੇ ਦੁੱਖ ਝੱਲਦਾ ਹੋਇਆ ਅਨਿਆਂ ਸਹਿੰਦਾ ਹੈ ਤਾਂ ਇਹ ਸੋਭਾ ਦੀ ਗੱਲ ਹੈ। 20ਕਿਉਂਕਿ ਜੇ ਤੁਸੀਂ ਪਾਪ ਕਰ ਕੇ ਮਾਰ ਖਾਂਦੇ ਅਤੇ ਸਹਿ ਲੈਂਦੇ ਹੋ ਤਾਂ ਇਸ ਵਿੱਚ ਕੀ ਵਡਿਆਈ ਹੈ? ਪਰ ਜੇ ਤੁਸੀਂ ਭਲਾ ਕਰ ਕੇ ਦੁੱਖ ਝੱਲਦੇ ਅਤੇ ਸਹਿ ਲੈਂਦੇ ਹੋ ਤਾਂ ਇਹ ਪਰਮੇਸ਼ਰ ਦੇ ਸਨਮੁੱਖ ਸੋਭਾ ਦੀ ਗੱਲ ਹੈ। 21ਤੁਸੀਂ ਇਸੇ ਦੇ ਲਈ ਬੁਲਾਏ ਗਏ, ਕਿਉਂਕਿ ਮਸੀਹ ਨੇ ਵੀ ਤੁਹਾਡੀ#2:21 ਕੁਝ ਹਸਤਲੇਖਾਂ ਵਿੱਚ “ਤੁਹਾਡੀ” ਦੇ ਸਥਾਨ 'ਤੇ “ਸਾਡੀ” ਲਿਖਿਆ ਹੈ। ਖਾਤਰ ਦੁੱਖ ਝੱਲਿਆ ਅਤੇ ਤੁਹਾਡੇ#2:21 ਕੁਝ ਹਸਤਲੇਖਾਂ ਵਿੱਚ “ਤੁਹਾਡੇ” ਦੇ ਸਥਾਨ 'ਤੇ “ਸਾਡੇ” ਲਿਖਿਆ ਹੈ। ਲਈ ਇੱਕ ਨਮੂਨਾ ਛੱਡ ਗਿਆ ਤਾਂਕਿ ਤੁਸੀਂ ਉਸ ਦੀ ਪੈੜ ਉੱਤੇ ਚੱਲੋ।
22 ਉਸ ਨੇ ਕੋਈ ਪਾਪ ਨਹੀਂ ਕੀਤਾ
ਅਤੇ ਨਾ ਉਸ ਦੇ ਮੂੰਹ ਵਿੱਚੋਂ ਕੋਈ ਛਲ ਦੀ ਗੱਲ ਨਿੱਕਲੀ; #
ਯਸਾਯਾਹ 53:9
23ਉਹ ਗਾਲਾਂ ਖਾ ਕੇ ਗਾਲ ਨਹੀਂ ਦਿੰਦਾ ਸੀ ਅਤੇ ਨਾ ਦੁੱਖ ਝੱਲ ਕੇ ਧਮਕੀ ਦਿੰਦਾ ਸੀ, ਸਗੋਂ ਆਪਣੇ ਆਪ ਨੂੰ ਉਸ ਦੇ ਹੱਥ ਸੌਂਪਦਾ ਸੀ ਜਿਹੜਾ ਸੱਚਾ ਨਿਆਂ ਕਰਦਾ ਹੈ 24ਉਸ ਨੇ ਸਾਡੇ ਪਾਪਾਂ ਨੂੰ ਆਪਣੀ ਦੇਹ ਵਿੱਚ ਸਲੀਬ#2:24 ਮੂਲ ਸ਼ਬਦ ਅਰਥ: ਕਾਠ ਉੱਤੇ ਚੁੱਕ ਲਿਆ ਤਾਂਕਿ ਅਸੀਂ ਪਾਪਾਂ ਵੱਲੋਂ ਮਰ ਕੇ ਧਾਰਮਿਕਤਾ ਦੇ ਲਈ ਜੀਵਨ ਬਿਤਾਈਏ; ਉਸੇ ਦੇ ਮਾਰ ਖਾਣ#2:24 ਮੂਲ ਸ਼ਬਦ ਅਰਥ: ਜ਼ਖਮ ਨਾਲ ਤੁਸੀਂ ਚੰਗੇ ਕੀਤੇ ਗਏ। 25ਤੁਸੀਂ ਭਟਕੀਆਂ ਹੋਈਆਂ ਭੇਡਾਂ ਵਾਂਗ ਸੀ, ਪਰ ਹੁਣ ਆਪਣੀਆਂ ਜਾਨਾਂ ਦੇ ਚਰਵਾਹੇ ਅਤੇ ਨਿਗਰਾਨ ਦੇ ਕੋਲ ਮੁੜ ਆਏ ਹੋ।
Právě zvoleno:
1 ਪਤਰਸ 2: PSB
Zvýraznění
Kopírovat
Porovnat
Sdílet
Chceš mít své zvýrazněné verše uložené na všech zařízeních? Zaregistruj se nebo se přihlas
PUNJABI STANDARD BIBLE©
Copyright © 2023 by Global Bible Initiative