Logo YouVersion
Ikona vyhledávání

ਜ਼ਕਰਯਾਹ 8

8
ਯਾਹਵੇਹ ਦਾ ਯੇਰੂਸ਼ਲੇਮ ਨੂੰ ਅਸੀਸ ਦੇਣਾ
1ਸਰਬਸ਼ਕਤੀਮਾਨ ਯਾਹਵੇਹ ਦਾ ਸ਼ਬਦ ਮੇਰੇ ਕੋਲ ਆਇਆ।
2ਇਹ ਉਹ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ: “ਮੈਂ ਸੀਯੋਨ ਲਈ ਬਹੁਤ ਈਰਖਾਲੂ ਹਾਂ; ਮੈਂ ਉਸ ਲਈ ਈਰਖਾ ਨਾਲ ਸੜ ਰਿਹਾ ਹਾਂ।”
3ਇਹ ਉਹ ਹੈ ਜੋ ਯਾਹਵੇਹ ਆਖਦਾ ਹੈ: “ਮੈਂ ਸੀਯੋਨ ਵਾਪਸ ਆਵਾਂਗਾ ਅਤੇ ਯੇਰੂਸ਼ਲੇਮ ਵਿੱਚ ਰਹਾਂਗਾ। ਤਦ ਯੇਰੂਸ਼ਲੇਮ ਨੂੰ ਵਫ਼ਾਦਾਰ ਸ਼ਹਿਰ ਕਿਹਾ ਜਾਵੇਗਾ, ਅਤੇ ਸਰਵ ਸ਼ਕਤੀਮਾਨ ਦੇ ਪਰਬਤ ਨੂੰ ਪਵਿੱਤਰ ਪਰਬਤ ਕਿਹਾ ਜਾਵੇਗਾ।”
4ਇਹ ਉਹੀ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ: “ਇੱਕ ਵਾਰ ਫਿਰ ਬੁੱਢੇ ਆਦਮੀ ਅਤੇ ਔਰਤਾਂ ਯੇਰੂਸ਼ਲੇਮ ਦੀਆਂ ਗਲੀਆਂ ਵਿੱਚ ਬੈਠੇ ਹੋਣਗੇ ਅਤੇ ਉਨ੍ਹਾਂ ਦੀ ਉਮਰ ਦੇ ਕਾਰਨ, ਉਨ੍ਹਾਂ ਵਿੱਚੋਂ ਹਰ ਇੱਕ ਦੇ ਹੱਥ ਵਿੱਚ ਸੋਟੀ ਹੋਵੇਗੀ। 5ਸ਼ਹਿਰ ਦੀਆਂ ਸੜਕਾਂ ਮੁੰਡਿਆਂ ਅਤੇ ਕੁੜੀਆਂ ਨਾਲ ਭਰੀਆਂ ਹੋਣਗੀਆਂ।”
6ਇਹ ਉਹੀ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ: “ਕਿ ਭਾਵੇਂ ਇਹ ਪਰਜਾ ਦੇ ਬਚੇ ਹੋਏ ਲੋਕਾਂ ਲਈ ਇਹ ਅਸੰਭਵ ਜਾਪਦਾ ਹੈ ਪਰ ਕੀ ਇਹ ਮੇਰੇ ਲਈ ਅਸੰਭਵ ਹੈ?” ਸੈਨਾਂ ਦਾ ਯਾਹਵੇਹ ਦਾ ਵਾਕ ਹੈ।
7ਇਹ ਉਹ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ: “ਮੈਂ ਆਪਣੇ ਲੋਕਾਂ ਨੂੰ ਪੂਰਬ ਅਤੇ ਪੱਛਮ ਦੇ ਦੇਸ਼ਾਂ ਤੋਂ ਬਚਾਵਾਂਗਾ। 8ਮੈਂ ਉਹਨਾਂ ਨੂੰ ਯੇਰੂਸ਼ਲੇਮ ਵਿੱਚ ਰਹਿਣ ਲਈ ਵਾਪਸ ਲਿਆਵਾਂਗਾ। ਉਹ ਮੇਰੇ ਲੋਕ ਹੋਣਗੇ, ਅਤੇ ਮੈਂ ਉਹਨਾਂ ਦਾ ਪਰਮੇਸ਼ਵਰ ਵਜੋਂ ਵਫ਼ਾਦਾਰ ਅਤੇ ਧਰਮੀ ਹੋਵਾਂਗਾ।”
9ਇਹ ਉਹ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ: “ਹੁਣ ਇਨ੍ਹਾਂ ਸ਼ਬਦਾਂ ਨੂੰ ਸੁਣੋ ਕਿ ਤੁਹਾਡੇ ਹੱਥ ਤਕੜੇ ਹੋਣ ਤਾਂ ਜੋ ਤੁਹਾਡੇ ਹੱਥ ਮਜ਼ਬੂਤ ਹੋਣ, ਇਹ ਵਚਨ ਉਨ੍ਹਾਂ ਨਬੀਆਂ ਦੁਆਰਾ ਕਹੇ ਗਏ ਸਨ ਜੋ ਸਰਬਸ਼ਕਤੀਮਾਨ ਯਾਹਵੇਹ ਦੇ ਭਵਨ ਦੀ ਨੀਂਹ ਰੱਖਣ ਸਮੇਂ ਮੌਜੂਦ ਸਨ। 10ਉਸ ਸਮੇਂ ਤੋਂ ਪਹਿਲਾਂ ਨਾ ਤਾਂ ਮਨੁੱਖਾਂ ਨੂੰ ਮਜ਼ਦੂਰੀ ਦਿੱਤੀ ਜਾਂਦੀ ਸੀ ਅਤੇ ਨਾ ਹੀ ਪਸ਼ੂਆਂ ਨੂੰ। ਕੋਈ ਵੀ ਆਪਣੇ ਦੁਸ਼ਮਣਾਂ ਦੇ ਕਾਰਨ ਸੁਰੱਖਿਅਤ ਢੰਗ ਨਾਲ ਆਪਣਾ ਕਾਰੋਬਾਰ ਨਹੀਂ ਕਰ ਸਕਦਾ ਸੀ, ਕਿਉਂਕਿ ਇਹ ਮੈਂ ਉਹਨਾਂ ਸਾਰਿਆਂ ਨੂੰ ਇੱਕ-ਦੂਜੇ ਦੇ ਵਿਰੁੱਧ ਕੀਤਾ ਸੀ। 11ਪਰ ਹੁਣ ਮੈਂ ਇਸ ਲੋਕਾਂ ਦੇ ਨਾਲ ਅਜਿਹਾ ਨਹੀਂ ਕਰਾਂਗਾ ਜਿਵੇਂ ਮੈਂ ਪਿਛਲੇ ਸਮੇਂ ਵਿੱਚ ਕੀਤਾ ਸੀ,” ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।
12“ਬੀਜ ਚੰਗੀ ਤਰ੍ਹਾਂ ਵਧੇਗਾ, ਅੰਗੂਰੀ ਵੇਲ ਆਪਣਾ ਫਲ ਦੇਵੇਗੀ, ਜ਼ਮੀਨ ਆਪਣੀ ਫ਼ਸਲ ਪੈਦਾ ਕਰੇਗੀ, ਅਤੇ ਅਕਾਸ਼ ਆਪਣੀ ਤ੍ਰੇਲ ਸੁੱਟੇਗਾ। ਮੈਂ ਇਹ ਸਾਰੀਆਂ ਚੀਜ਼ਾਂ ਇਸ ਪਰਜਾ ਦੇ ਨੂੰ ਵਿਰਾਸਤ ਵਜੋਂ ਦੇਵਾਂਗਾ। 13ਜਿਵੇਂ ਤੁਸੀਂ, ਯਹੂਦਾਹ ਅਤੇ ਇਸਰਾਏਲ, ਕੌਮਾਂ ਵਿੱਚ ਸਰਾਪ ਹੋ,#8:13 ਜਿਵੇਂ ਤੁਹਾਨੂੰ ਸਰਾਪ ਦੇ ਅਧੀਨ ਮੰਨਿਆ ਗਿਆ ਹੈ ਉਸੇ ਤਰ੍ਹਾਂ ਮੈਂ ਤੁਹਾਨੂੰ ਬਚਾਵਾਂਗਾ, ਅਤੇ ਤੁਸੀਂ ਇੱਕ ਬਰਕਤ ਹੋਵੋਂਗੇ। ਭੈਭੀਤ ਨਾ ਹੋਵੋ, ਪਰ ਆਪਣੇ ਹੱਥ ਮਜ਼ਬੂਤ ਹੋਣ ਦਿਓ।”
14ਇਹ ਉਹੀ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ: “ਜਿਵੇਂ ਮੈਂ ਤੁਹਾਡੇ ਉੱਤੇ ਬਿਪਤਾ ਲਿਆਉਣ ਦਾ ਪੱਕਾ ਇਰਾਦਾ ਕੀਤਾ ਸੀ ਅਤੇ ਜਦੋਂ ਤੁਹਾਡੇ ਪੁਰਖਿਆਂ ਨੇ ਮੈਨੂੰ ਨਾਰਾਜ਼ ਕੀਤਾ ਸੀ ਤਾਂ ਕੋਈ ਤਰਸ ਨਹੀਂ ਦਿਖਾਇਆ, 15ਯਾਹਵੇਹ ਆਖਦਾ ਹੈ। ਹੁਣ ਮੈਂ ਯੇਰੂਸ਼ਲੇਮ ਅਤੇ ਯਹੂਦਾਹ ਲਈ ਦੁਬਾਰਾ ਚੰਗਾ ਕਰਨ ਦਾ ਇਰਾਦਾ ਕੀਤਾ ਹੈ। ਤੁਸੀਂ ਨਾ ਡਰੋ 16ਇਹ ਉਹ ਕੰਮ ਹਨ ਜੋ ਤੁਹਾਨੂੰ ਕਰਨੇ ਚਾਹੀਦੇ ਹਨ: ਅਤੇ ਇੱਕ ਦੂਸਰੇ ਨਾਲ ਸੱਚ ਬੋਲਣਾ ਚਾਹੀਦਾ ਹੈ, ਅਤੇ ਆਪਣੀਆਂ ਅਦਾਲਤਾਂ ਵਿੱਚ ਸੱਚਾ ਅਤੇ ਸਹੀ ਨਿਰਣਾ ਕਰੋ; 17ਇੱਕ-ਦੂਜੇ ਦੇ ਵਿਰੁੱਧ ਬੁਰਿਆਈ ਦੀ ਵਿਉਂਤ ਨਾ ਬਣਾਓ ਅਤੇ ਝੂਠੀ ਸਹੁੰ ਖਾਣ ਨਾਲ ਪਿਆਰ ਨਾ ਕਰੋ। ਮੈਂ ਇਸ ਸਭ ਤੋਂ ਨਫ਼ਰਤ ਕਰਦਾ ਹਾਂ,” ਯਾਹਵੇਹ ਦਾ ਵਾਕ ਹੈ।
18ਸਰਬਸ਼ਕਤੀਮਾਨ ਯਾਹਵੇਹ ਦਾ ਬਚਨ ਮੇਰੇ ਕੋਲ ਆਇਆ।
19ਸਰਬਸ਼ਕਤੀਮਾਨ ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਚੌਥੇ, ਪੰਜਵੇਂ, ਸੱਤਵੇਂ ਅਤੇ ਦਸਵੇਂ ਮਹੀਨਿਆਂ ਦੇ ਵਰਤ ਯਹੂਦਾਹ ਲਈ ਖੁਸ਼ੀ ਅਤੇ ਅਮਨ ਚੈਨ ਦਾ ਤਿਉਹਾਰ ਬਣ ਜਾਣਗੇ। ਇਸ ਲਈ ਸੱਚਾਈ ਅਤੇ ਸ਼ਾਂਤੀ ਨੂੰ ਪਿਆਰ ਕਰੋ।”
20ਸਰਬਸ਼ਕਤੀਮਾਨ ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਬਹੁਤ ਸਾਰੇ ਲੋਕ ਅਤੇ ਬਹੁਤ ਸਾਰੇ ਸ਼ਹਿਰਾਂ ਦੇ ਵਾਸੀ ਆਉਣਗੇ, 21ਅਤੇ ਇੱਕ ਸ਼ਹਿਰ ਦੇ ਵਾਸੀ ਦੂਜੇ ਸ਼ਹਿਰ ਵਿੱਚ ਜਾਣਗੇ ਅਤੇ ਕਹਿਣਗੇ, ‘ਆਓ ਅਸੀਂ ਇੱਕ ਵਾਰ ਯਾਹਵੇਹ ਅੱਗੇ ਬੇਨਤੀ ਕਰਨ ਲਈ ਚੱਲੀਏ। ਅਤੇ ਸਰਬਸ਼ਕਤੀਮਾਨ ਯਾਹਵੇਹ ਨੂੰ ਭਾਲੋ। ਮੈਂ ਆਪ ਜਾ ਰਿਹਾ ਹਾਂ।’ 22ਅਤੇ ਬਹੁਤ ਸਾਰੇ ਲੋਕ ਅਤੇ ਸ਼ਕਤੀਸ਼ਾਲੀ ਕੌਮਾਂ ਸਰਬਸ਼ਕਤੀਮਾਨ ਯਾਹਵੇਹ ਨੂੰ ਲੱਭਣ ਅਤੇ ਉਸ ਨੂੰ ਬੇਨਤੀ ਕਰਨ ਲਈ ਯੇਰੂਸ਼ਲੇਮ ਵਿੱਚ ਆਉਣਗੀਆਂ।”
23ਸਰਬਸ਼ਕਤੀਮਾਨ ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਕਿ ਉਹਨਾਂ ਦਿਨਾਂ ਵਿੱਚ ਅਲੱਗ-ਅਲੱਗ ਬੋਲੀ ਦੇ ਬੋਲਣ ਵਾਲੀਆਂ ਕੌਮਾਂ ਦੇ ਦਸ ਮਨੁੱਖ ਇੱਕ ਯਹੂਦੀ ਦਾ ਪੱਲਾ ਫੜ੍ਹਨਗੇ ਅਤੇ ਆਖਣਗੇ ਕਿ ਅਸੀਂ ਤੁਹਾਡੇ ਨਾਲ ਚੱਲਾਂਗੇ, ‘ਕਿਉਂ ਜੋ ਅਸੀਂ ਸੁਣਿਆ ਹੈ ਕਿ ਪਰਮੇਸ਼ਵਰ ਤੁਹਾਡੇ ਨਾਲ ਹੈ।’ ”

Zvýraznění

Sdílet

Kopírovat

None

Chceš mít své zvýrazněné verše uložené na všech zařízeních? Zaregistruj se nebo se přihlas