Logo YouVersion
Ikona vyhledávání

ਜ਼ਕਰਯਾਹ 11

11
1ਲਬਾਨੋਨ, ਆਪਣੇ ਦਰਵਾਜ਼ੇ ਖੋਲ੍ਹੋ,
ਤਾਂ ਜੋ ਅੱਗ ਤੇਰੇ ਦਿਆਰ ਨੂੰ ਭਸਮ ਕਰ ਲਵੇ!
2ਹੇ ਜੂਨੀਪਰ, ਰੋਵੋ, ਕਿਉਂਕਿ ਦਿਆਰ ਡਿੱਗ ਗਿਆ ਹੈ;
ਆਲੀਸ਼ਾਨ ਰੁੱਖ ਬਰਬਾਦ ਹੋ ਗਏ ਹਨ!
ਬਾਸ਼ਾਨ ਦੇ ਬਲੂਤ, ਰੋਵੋ;
ਸੰਘਣਾ ਜੰਗਲ ਕੱਟਿਆ ਗਿਆ ਹੈ!
3ਚਰਵਾਹਿਆਂ ਦੀ ਚੀਕ ਸੁਣੋ;
ਉਹਨਾਂ ਦੀਆਂ ਅਮੀਰ ਚਰਾਗਾਹਾਂ ਤਬਾਹ ਹੋ ਗਈਆਂ!
ਸ਼ੇਰਾਂ ਦੀ ਗਰਜ ਸੁਣੋ;
ਯਰਦਨ ਦੀ ਹਰੀ ਝੰਡੀ ਬਰਬਾਦ ਹੋ ਗਈ ਹੈ!
ਦੋ ਚਰਵਾਹੇ
4ਇਹ ਉਹੀ ਹੈ ਜੋ ਯਾਹਵੇਹ ਮੇਰਾ ਪਰਮੇਸ਼ਵਰ ਆਖਦਾ ਹੈ: “ਕਸਾਈ ਲਈ ਨਿਸ਼ਾਨਬੱਧ ਇੱਜੜ ਦੀ ਚਰਵਾਹੀ ਕਰੋ। 5ਉਹਨਾਂ ਦੇ ਖਰੀਦਦਾਰ ਉਹਨਾਂ ਨੂੰ ਮਾਰਦੇ ਹਨ ਅਤੇ ਬਿਨਾਂ ਸਜ਼ਾ ਦੇ ਜਾਂਦੇ ਹਨ। ਉਹਨਾਂ ਨੂੰ ਵੇਚਣ ਵਾਲੇ ਕਹਿੰਦੇ ਹਨ, ‘ਯਾਹਵੇਹ ਦੀ ਉਸਤਤ ਕਰੋ, ਮੈਂ ਅਮੀਰ ਹਾਂ!’ ਉਹਨਾਂ ਦੇ ਆਪਣੇ ਚਰਵਾਹੇ ਉਹਨਾਂ ਨੂੰ ਨਹੀਂ ਬਖਸ਼ਦੇ। 6ਕਿਉਂਕਿ ਮੈਂ ਹੁਣ ਇਸ ਧਰਤੀ ਦੇ ਲੋਕਾਂ ਉੱਤੇ ਤਰਸ ਨਹੀਂ ਕਰਾਂਗਾ,” ਯਾਹਵੇਹ ਦਾ ਐਲਾਨ ਕਰਦਾ ਹੈ। “ਮੈਂ ਸਾਰਿਆਂ ਨੂੰ ਉਹਨਾਂ ਦੇ ਗੁਆਂਢੀਆਂ ਅਤੇ ਉਹਨਾਂ ਦੇ ਰਾਜੇ ਦੇ ਹੱਥਾਂ ਵਿੱਚ ਦੇ ਦਿਆਂਗਾ। ਉਹ ਧਰਤੀ ਨੂੰ ਤਬਾਹ ਕਰ ਦੇਣਗੇ, ਅਤੇ ਮੈਂ ਉਹਨਾਂ ਦੇ ਹੱਥੋਂ ਕਿਸੇ ਨੂੰ ਨਹੀਂ ਛੁਡਾਵਾਂਗਾ।”
7ਇਸ ਲਈ ਮੈਂ ਕਤਲੇਆਮ ਲਈ ਚਿੰਨ੍ਹਿਤ ਇੱਜੜ ਦੀ ਚਰਵਾਹੀ ਕੀਤੀ, ਖਾਸ ਕਰਕੇ ਇੱਜੜ ਦੇ ਸਤਾਏ ਹੋਏ। ਫਿਰ ਮੈਂ ਦੋ ਡੰਡੇ ਲਏ, ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਮਿਹਰ ਅਤੇ ਦੂਜੀ ਦਾ ਏਕਤਾ ਰੱਖਿਆ, ਅਤੇ ਮੈਂ ਝੁੰਡ ਦੀ ਦੇਖਭਾਲ ਕਰਨ ਲੱਗ ਪਿਆ। 8ਇੱਕ ਮਹੀਨੇ ਵਿੱਚ ਮੈਂ ਤਿੰਨਾਂ ਆਜੜੀਆਂ ਤੋਂ ਛੁਟਕਾਰਾ ਪਾ ਲਿਆ।
ਉਹ ਇੱਜੜ ਮੈਨੂੰ ਨਫ਼ਰਤ ਕਰਦਾ ਸੀ, ਅਤੇ ਮੈਂ ਉਹਨਾਂ ਤੋਂ ਥੱਕ ਗਿਆ 9ਅਤੇ ਕਿਹਾ, “ਮੈਂ ਤੁਹਾਡਾ ਆਜੜੀ ਨਹੀਂ ਬਣਾਗਾ। ਮਰਨ ਵਾਲੇ ਨੂੰ ਮਰਨ ਦਿਓ, ਅਤੇ ਨਾਸ ਹੋਣ ਵਾਲੇ ਨੂੰ ਨਾਸ ਹੋਣ ਦਿਓ। ਜਿਹੜੇ ਬਚੇ ਹੋਏ ਹਨ ਉਹਨਾਂ ਨੂੰ ਇੱਕ-ਦੂਜੇ ਦਾ ਮਾਸ ਖਾਣ ਦਿਓ।”
10ਫਿਰ ਮੈਂ ਆਪਣੀ ਲਾਠੀ ਲੈ ਲਈ ਜਿਸਨੂੰ ਮੈਂ ਮਿਹਰ ਕਹਿੰਦੇ ਹਾਂ ਅਤੇ ਉਸਨੂੰ ਤੋੜ ਦਿੱਤਾ, ਉਸ ਨੇਮ ਨੂੰ ਰੱਦ ਕਰ ਦਿੱਤਾ ਜੋ ਮੈਂ ਸਾਰੀਆਂ ਕੌਮਾਂ ਨਾਲ ਕੀਤਾ ਸੀ। 11ਇਹ ਉਸ ਦਿਨ ਰੱਦ ਕਰ ਦਿੱਤਾ ਗਿਆ ਸੀ, ਅਤੇ ਇਸ ਤਰ੍ਹਾਂ ਝੁੰਡ ਦੇ ਸਤਾਏ ਹੋਏ ਲੋਕ ਜੋ ਮੈਨੂੰ ਦੇਖ ਰਹੇ ਸਨ ਜਾਣਦੇ ਸਨ ਕਿ ਇਹ ਯਾਹਵੇਹ ਦਾ ਸ਼ਬਦ ਸੀ।
12ਮੈਂ ਉਹਨਾਂ ਨੂੰ ਕਿਹਾ, “ਜੇਕਰ ਤੁਹਾਨੂੰ ਇਹ ਸਭ ਤੋਂ ਵਧੀਆ ਲੱਗਦਾ ਹੈ, ਤਾਂ ਮੈਨੂੰ ਮੇਰੀ ਤਨਖਾਹ ਦਿਓ; ਪਰ ਜੇ ਨਹੀਂ, ਤਾਂ ਰੱਖੋ।” ਇਸ ਲਈ ਉਹਨਾਂ ਨੇ ਮੈਨੂੰ ਚਾਂਦੀ ਦੇ ਤੀਹ ਸਿੱਕੇ ਦਿੱਤੇ।
13ਅਤੇ ਯਾਹਵੇਹ ਨੇ ਮੈਨੂੰ ਕਿਹਾ, “ਇਸ ਨੂੰ ਘੁਮਿਆਰ ਨੂੰ ਸੁੱਟ ਦਿਓ” ਉਹ ਸੁੰਦਰ ਕੀਮਤ ਜਿਸ ਤੇ ਉਹਨਾਂ ਨੇ ਮੇਰੀ ਕਦਰ ਕੀਤੀ! ਇਸ ਲਈ ਮੈਂ ਚਾਂਦੀ ਦੇ ਤੀਹ ਸਿੱਕੇ ਲਏ ਅਤੇ ਉਹਨਾਂ ਨੂੰ ਯਾਹਵੇਹ ਦੇ ਘਰ ਘੁਮਿਆਰ ਕੋਲ ਸੁੱਟ ਦਿੱਤਾ।
14ਫਿਰ ਮੈਂ ਯਹੂਦੀਆ ਅਤੇ ਇਸਰਾਏਲ ਵਿਚਕਾਰ ਪਰਿਵਾਰਕ ਸਬੰਧਾਂ ਨੂੰ ਤੋੜਦੇ ਹੋਏ ਏਕਤਾ ਦੀ ਆਪਣੀ ਦੂਜੀ ਸੋਟੀ ਤੋੜ ਦਿੱਤੀ।
15ਤਦ ਯਾਹਵੇਹ ਨੇ ਮੈਨੂੰ ਕਿਹਾ, “ਇੱਕ ਮੂਰਖ ਚਰਵਾਹੇ ਦੇ ਸਾਮਾਨ ਨੂੰ ਮੁੜ ਲੈ। 16ਕਿਉਂ ਜੋ ਮੈਂ ਇੱਕ ਅਯਾਲੀ ਨੂੰ ਧਰਤੀ ਉੱਤੇ ਖੜ੍ਹਾ ਕਰਨ ਜਾ ਰਿਹਾ ਹਾਂ ਜੋ ਗੁਆਚਿਆਂ ਦੀ ਪਰਵਾਹ ਨਹੀਂ ਕਰੇਗਾ, ਨਾ ਜਵਾਨਾਂ ਨੂੰ ਲੱਭੇਗਾ, ਨਾ ਜ਼ਖਮੀਆਂ ਨੂੰ ਚੰਗਾ ਕਰੇਗਾ, ਜਾਂ ਤੰਦਰੁਸਤਾਂ ਨੂੰ ਖੁਆਏਗਾ, ਪਰ ਉਹਨਾਂ ਦੇ ਖੁਰਾਂ ਨੂੰ ਪਾੜ ਕੇ, ਪਸੰਦ ਦੀਆਂ ਭੇਡਾਂ ਦਾ ਮਾਸ ਖਾਵੇਗਾ।
17“ਹਾਏ ਉਸ ਨਿਕੰਮੇ ਆਜੜੀ ਉੱਤੇ, ਜੋ ਇੱਜੜ ਨੂੰ ਛੱਡ ਦਿੰਦਾ ਹੈ!
ਤਲਵਾਰ ਉਸ ਦੀ ਬਾਂਹ ਅਤੇ ਉਹ ਦੀ ਸੱਜੀ ਅੱਖ ਉੱਤੇ ਵਾਰ ਕਰੇ!
ਉਸਦੀ ਬਾਂਹ ਪੂਰੀ ਤਰ੍ਹਾਂ ਸੁੱਕ ਜਾਵੇ,
ਉਸਦੀ ਸੱਜੀ ਅੱਖ ਪੂਰੀ ਤਰ੍ਹਾਂ ਅੰਨ੍ਹੀ ਹੋ ਜਾਵੇ!”

Zvýraznění

Sdílet

Kopírovat

None

Chceš mít své zvýrazněné verše uložené na všech zařízeních? Zaregistruj se nebo se přihlas