Logo YouVersion
Ikona vyhledávání

ਯੋਨਾਹ 4

4
ਯੋਨਾਹ ਨੂੰ ਯਾਹਵੇਹ ਦੀ ਦਇਆ ਉੱਤੇ ਗੁੱਸਾ
1ਇਹ ਗੱਲ ਯੋਨਾਹ ਨੂੰ ਬਹੁਤ ਹੀ ਬੁਰੀ ਲੱਗੀ ਅਤੇ ਉਹ ਬਹੁਤ ਹੀ ਗੁੱਸੇ ਹੋ ਗਿਆ। 2ਉਸ ਨੇ ਯਾਹਵੇਹ ਦੇ ਅੱਗੇ ਇਹ ਕਹਿ ਕੇ ਪ੍ਰਾਰਥਨਾ ਕੀਤੀ, “ਹੇ ਯਾਹਵੇਹ! ਜਦ ਮੈਂ ਆਪਣੇ ਦੇਸ਼ ਵਿੱਚ ਹੀ ਸੀ, ਤਾਂ ਕੀ ਮੈਂ ਇਹ ਗੱਲ ਨਹੀਂ ਸੀ ਕਹਿੰਦਾ? ਇਸੇ ਕਾਰਨ ਹੀ ਮੈਂ ਤੇਰੀ ਆਗਿਆ ਸੁਣਦੇ ਸਾਰ ਹੀ ਛੇਤੀ ਨਾਲ ਤਰਸ਼ੀਸ਼ ਨੂੰ ਭੱਜਿਆ ਕਿਉਂ ਜੋ ਮੈਂ ਜਾਣਦਾ ਸੀ ਕਿ ਤੂੰ ਕਿਰਪਾਲੂ ਅਤੇ ਦਿਆਲੂ ਪਰਮੇਸ਼ਵਰ ਹੈ, ਜੋ ਕ੍ਰੋਧ ਵਿੱਚ ਧੀਰਜ ਕਰਨ ਵਾਲਾ ਅਤੇ ਕਿਰਪਾਵਾਨ ਹੈ ਅਤੇ ਦੁੱਖ ਦੇਣ ਨਾਲ ਪ੍ਰਸੰਨ ਨਹੀਂ ਹੁੰਦਾ। 3ਹੁਣ, ਯਾਹਵੇਹ, ਮੇਰੀ ਜਾਨ ਲੈ, ਕਿਉਂਕਿ ਮੇਰੇ ਲਈ ਜੀਉਣ ਨਾਲੋਂ ਮਰਨਾ ਚੰਗਾ ਹੈ।”
4ਪਰ ਯਾਹਵੇਹ ਨੇ ਉੱਤਰ ਦਿੱਤਾ, “ਕੀ ਤੇਰਾ ਗੁੱਸਾ ਕਰਨਾ ਠੀਕ ਹੈ?”
5ਯੋਨਾਹ ਬਾਹਰ ਗਿਆ ਅਤੇ ਸ਼ਹਿਰ ਦੇ ਪੂਰਬ ਵਿੱਚ ਇੱਕ ਥਾਂ ਬੈਠ ਗਿਆ। ਉੱਥੇ ਉਸਨੇ ਆਪਣੇ ਆਪ ਨੂੰ ਇੱਕ ਛੱਪਰੀ ਬਣਾਈ, ਇਸਦੀ ਛਾਂ ਵਿੱਚ ਬੈਠ ਗਿਆ ਅਤੇ ਇਹ ਵੇਖਣ ਲਈ ਉਡੀਕ ਕਰਦਾ ਸੀ ਕਿ ਸ਼ਹਿਰ ਦਾ ਕੀ ਹੋਵੇਗਾ। 6ਤਦ ਯਾਹਵੇਹ ਪਰਮੇਸ਼ਵਰ ਨੇ ਇੱਕ ਬੂਟਾ ਉਗਾ ਕੇ ਵਧਾਇਆ ਅਤੇ ਉਸ ਨੂੰ ਯੋਨਾਹ ਦੇ ਸਿਰ ਉੱਤੇ ਛਾਂ ਦੇਣ ਲਈ ਅਤੇ ਉਸ ਦੀ ਬੇਅਰਾਮੀ ਨੂੰ ਦੂਰ ਕਰਨ ਲਈ ਉਸ ਨੂੰ ਉਗਾਇਆ ਅਤੇ ਯੋਨਾਹ ਪੌਦੇ ਤੋਂ ਬਹੁਤ ਖੁਸ਼ ਹੋਇਆ। 7ਪਰ ਅਗਲੇ ਦਿਨ ਤੜਕੇ ਪਰਮੇਸ਼ਵਰ ਨੇ ਇੱਕ ਕੀੜਾ ਠਹਿਰਾਇਆ ਜਿਸ ਨੇ ਪੌਦੇ ਨੂੰ ਕੁਤਰ ਦਿੱਤਾ ਤਾਂ ਉਹ ਸੁੱਕ ਗਿਆ। 8ਜਦੋਂ ਸੂਰਜ ਚੜ੍ਹਿਆ ਤਾਂ ਪਰਮੇਸ਼ਵਰ ਨੇ ਪੂਰਬ ਦੀ ਤੇਜ਼ ਹਵਾ ਵਗਾਈ ਅਤੇ ਸੂਰਜ ਦੀ ਧੁੱਪ ਯੋਨਾਹ ਦੇ ਸਿਰ ਉੱਤੇ ਲੱਗੀ ਤਾਂ ਉਹ ਬੇਹੋਸ਼ ਹੋਣ ਲੱਗਾ ਅਤੇ ਇਹ ਕਹਿ ਕੇ ਆਪਣੇ ਲਈ ਮੌਤ ਮੰਗਣ ਲੱਗਾ ਕਿ, “ਮੇਰੇ ਲਈ ਜੀਣ ਨਾਲੋਂ ਮਰਨਾ ਚੰਗਾ ਹੋਵੇਗਾ।”
9ਪਰ ਪਰਮੇਸ਼ਵਰ ਨੇ ਯੋਨਾਹ ਨੂੰ ਆਖਿਆ, “ਕੀ ਇਹ ਤੇਰੇ ਲਈ ਠੀਕ ਹੈ ਕਿ ਤੂੰ ਪੌਦੇ ਉੱਤੇ ਗੁੱਸੇ ਹੋਵੋ?”
ਅੱਗੋਂ ਯੋਨਾਹ ਨੇ ਕਿਹਾ, “ਹਾਂ, ਮੈਂ ਬਹੁਤ ਗੁੱਸੇ ਵਿੱਚ ਹਾਂ, ਕਾਸ਼ ਮੈਂ ਮਰ ਜਾਵਾਂ।”
10ਪਰ ਯਾਹਵੇਹ ਨੇ ਕਿਹਾ, “ਤੈਨੂੰ ਉਸ ਬੂਟੇ ਉੱਤੇ ਤਰਸ ਆਇਆ, ਜਿਸ ਦੇ ਲਈ ਤੂੰ ਨਾ ਤਾਂ ਕੁਝ ਮਿਹਨਤ ਕੀਤੀ ਅਤੇ ਨਾ ਹੀ ਉਸ ਨੂੰ ਉਗਾਇਆ, ਜਿਹੜਾ ਇੱਕ ਹੀ ਰਾਤ ਵਿੱਚ ਉੱਗਿਆ ਅਤੇ ਇੱਕ ਹੀ ਰਾਤ ਵਿੱਚ ਸੁੱਕ ਗਿਆ। 11ਅਤੇ ਕੀ ਮੈਨੂੰ ਨੀਨਵਾਹ ਦੇ ਮਹਾਨ ਸ਼ਹਿਰ ਲਈ ਚਿੰਤਾ ਨਹੀਂ ਹੋਣੀ ਚਾਹੀਦੀ, ਜਿਸ ਵਿੱਚ ਇੱਕ ਲੱਖ ਵੀਹ ਹਜ਼ਾਰ ਤੋਂ ਵੱਧ ਲੋਕ ਹਨ ਜੋ ਆਪਣੇ ਸੱਜੇ ਹੱਥ ਨੂੰ ਆਪਣੇ ਖੱਬੇ ਤੋਂ ਨਹੀਂ ਦੱਸ ਸਕਦੇ ਅਤੇ ਬਹੁਤ ਸਾਰੇ ਜਾਨਵਰ ਵੀ ਹਨ?”

Právě zvoleno:

ਯੋਨਾਹ 4: PCB

Zvýraznění

Sdílet

Kopírovat

None

Chceš mít své zvýrazněné verše uložené na všech zařízeních? Zaregistruj se nebo se přihlas